Year Ender 2022: ਸਰਗੁਣ ਮਹਿਤਾ ਤੋਂ ਸੋਨਮ ਬਾਜਵਾ, ਇਹ ਹਨ ਸਾਲ 2022 ਦੀਆਂ ਟੌਪ ਪੰਜਾਬੀ ਅਭਿਨੇਤਰੀਆਂ
Best Punjabi Actreses 2022: ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਅਭਿਨੇਤਰੀਆਂ ਬਾਰੇ, ਜਿਨ੍ਹਾਂ ਨੇ ਆਪਣੀ ਮੇਹਨਤ ਤੇ ਹੁਨਰ ਨਾਲ ਨਾ ਸਿਰਫ ਪੰਜਾਬੀ ਇੰਡਸਟਰੀ ‘ਚ ਨਾਂ ਕਮਾਇਆ ਬਲਕਿ ਇਸ ਸਾਲ ਕਈ ਪ੍ਰਾਪਤੀਆਂ ਵੀ ਆਪਣੇ ਨਾਂ ਕੀਤੀਆਂ
Top Punjabi Actresses 2022: ਪੰਜਾਬੀ ਇੰਡਸਟਰੀ ਲਈ ਸਾਲ 2022 ਬੇਹਤਰੀਨ ਰਿਹਾ ਹੈ। ਇਸ ਸਾਲ ਕਈ ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਫਿਲਮਾਂ ਸਫਲ ਰਹੀਆਂ ਹਨ। ਇਸ ਸਾਲ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਦੀ ਲਿਸਟ ਵੀ ਸਾਹਮਣੇ ਆ ਗਈ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਅਭਿਨੇਤਰੀਆਂ ਬਾਰੇ, ਜਿਨ੍ਹਾਂ ਨੇ ਆਪਣੀ ਮੇਹਨਤ ਤੇ ਹੁਨਰ ਨਾਲ ਨਾ ਸਿਰਫ ਪੰਜਾਬੀ ਇੰਡਸਟਰੀ ‘ਚ ਨਾਂ ਕਮਾਇਆ ਬਲਕਿ ਇਸ ਸਾਲ ਕਈ ਪ੍ਰਾਪਤੀਆਂ ਵੀ ਆਪਣੇ ਨਾਂ ਕੀਤੀਆਂ। ਆਓ ਦੇਖਦੇ ਕੌਣ ਕੌਣ ਸ਼ਾਮਲ ਹੈ ਇਸ ਲਿਸਟ ‘ਚ:
ਸਰਗੁਣ ਮਹਿਤਾ
ਇਸ ਲਿਸਟ ‘ਚ ਅਸੀਂ ਸਰਗੁਣ ਮਹਿਤਾ ਦਾ ਨਾਂ ਟੌਪ ‘ਤੇ ਰੱਖ ਰਹੇ ਹਾਂ। ਕਿਉਂਕਿ ਅਭਿਨੇਤਰੀ ਲਈ ਇਹ ਸਾਲ ਬੇਹਤਰੀਨ ਰਿਹਾ ਹੈ। ਉਨ੍ਹਾਂ ਨੇ ਇਸ ਸਾਲ ਕਈ ਹਿੱਟ ਫਿਲਮਾਂ ‘ਚ ਜ਼ਬਰਦਸਤ ਐਕਟਿੰਗ ਕੀਤੀ। ‘ਮੋਹ’ ਫਿਲਮ ਸਰਗੁਣ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਬੇਹਤਰੀਨ ਫਿਲਮ ਬਣ ਗਈ ਹੈ। ਸਰਗੁਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ ਚੁਲਬੁਲੇ ਤੇ ਕਾਮੇਡੀ ਕਿਰਦਾਰ ਹੀ ਨਹੀਂ, ਸਗੋਂ ਸੀਰੀਅਸ ਕਿਰਦਾਰ ਵੀ ਨਿਭਾ ਸਕਦੀ ਹੈ। ਇਸ ਦੇ ਨਾਲ ਨਾਲ ਸਰਗੁਣ ਨੇ ਇਸ ਸਾਲ ਬਾਲੀਵੁੱਡ ਫਿਲਮਾਂ ‘ਚ ਵੀ ਡੈਬਿਊ ਕੀਤਾ। ਉਨ੍ਹਾਂ ਨੂੰ ਆਪਣੀ ਪਹਿਲੀ ਹੀ ਬਾਲੀਵੁੱਡ ਫਿਲਮ ‘ਕੱਠਪੁਤਲੀ’ ਤੋਂ ਸਫਲਤਾ ਮਿਲੀ। ਇਸ ਦੇ ਨਾਲ ਨਾਲ ਸਰਗੁਣ ਦਾ ਨਾਂ ਟੌਪ 50 ਏਸ਼ੀਅਨ ਸਟਾਰਜ਼ ਦੀ ਸੂਚੀ ਵਿੱਚ ਸ਼ਾਮਲ ਹੋਇਆ ਹੈ। ਇਹ ਪ੍ਰਾਪਤੀ ਹਾਸਲ ਕਰਨ ਵਾਲੀ ਉਹ ਇਕਲੌਤੀ ਪੰਜਾਬੀ ਅਦਾਕਾਰਾ ਹੈ।
ਸੋਨਮ ਬਾਜਵਾ
ਸੋਨਮ ਬਾਜਵਾ ਵੀ ਇਸ ਸਾਲ ਦੀਆਂ ਟੌਪ 5 ਅਭਿਨੇਤਰੀਆਂ ‘ਚ ਸ਼ਾਮਲ ਹੈ। ਸੋਨਮ ਉਹ ਪੰਜਾਬੀ ਅਦਾਕਾਰਾ ਹੈ, ਜਿਸ ਨੇ ਆਪਣੇ ਹੁਨਰ ਤੇ ਮੇਹਨਤ ਸਦਕਾ ਪੰਜਾਬੀ ਇੰਡਸਟਰੀ ‘ਚ ਵੱਖਰੀ ਪਛਾਣ ਬਣਾਈ। ਇਸ ਸਾਲ ਸੋਨਮ ਦੀਆਂ ਕਈ ਫਿਲਮਾਂ ਰਿਲੀਜ਼ ਹੋਈਆਂ। ਸੋਨਮ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’, ‘ਸ਼ੇਰ ਬੱਗਾ’ ਤੇ ‘ਜਿੰਦ ਮਾਹੀ’ ਵਰਗੀ ਪੰਜਾਬੀ ਫਿਲਮਾਂ ‘ਚ ਐਕਟਿੰਗ ਕਰਦੀ ਨਜ਼ਰ ਆਈ ਸੀ। ਇਨ੍ਹਾਂ ਸਾਰੀਆਂ ਫਿਲਮਾਂ ‘ਚ ਸੋਨਮ ਨੇ ਵੱਖੋ ਵੱਖ ਕਿਰਦਾਰ ਨਿਭਾਏ। ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਇਸ ਸਾਲ ਸੋਨਮ ਤਾਮਿਲ ਫਿਲਮ ‘ਕੱਟੇਰੀ’ ‘ਚ ਵੀ ਐਕਟਿੰਗ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸੋਨਮ ਆਪਣੇ ਸ਼ੋਅ ‘ਦਿਲ ਦੀਆਂ ਗੱਲਾਂ 2’ ਰਾਹੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ਦੇ ਨਾਲ ਉਹ ਹਾਲ ਹੀ ‘ਚ ‘ਮੂਫਾਰਮ’ ਦੀ ਬਰਾਂਡ ਅੰਬੈਸਡਰ ਵੀ ਬਣੀ ਹੈ, ਜੋ ਕਿਸਾਨਾਂ ਦੇ ਲਈ ਕੰਮ ਕਰੇਗੀ।
ਤਾਨੀਆ
ਤਾਨੀਆ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਇਸ ਸਾਲ ਤਾਨੀਆ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਤਾਨੀਆ ਪੰਜਾਬੀ ਇੰਡਸਟਰੀ ‘ਚ ਬੇਹਤਰੀਨ ਅਭਿਨੇਤਰੀ ਵਜੋਂ ਸਥਾਪਤ ਹੋ ਚੁੱਕੀ ਹੈ। ਇਸ ਸਾਲ ਤਾਨੀਆ ਦੀਆਂ 3 ਫਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਉਹ ਫਿਲਮ ‘ਲੇਖ’, ‘ਬਾਜਰੇ ਦਾ ਸਿੱਟਾ’ ਤੇ ‘ਓਏ ਮੱਖਣਾ’ ‘ਚ ਨਜ਼ਰ ਆਈ ਸੀ। ਇਨ੍ਹਾਂ ਫਿਲਮਾਂ ‘ਚ ਤਾਨੀਆ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਲਿਆ।
ਨੀਰੂ ਬਾਜਵਾ
ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਪ੍ਰਤਿਭਾਸ਼ਾਲੀ ਅਦਾਕਾਰਾ ਹੈ। ਨੀਰੂ ਉਹ ਅਦਾਕਾਰਾ ਹੈ, ਜਿਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਫਿਲਮਾਂ ‘ਚ ਕਦਮ ਰੱਖਿਆ ਅਤੇ ਆਪਣੀ ਪਹਿਲੀ ਹੀ ਪੰਜਾਬੀ ਫਿਲਮ ਨਾਲ ਸਟਾਰ ਬਣ ਗਈ। ਨੀਰੂ ਦੀਆਂ ਇਸ ਸਾਲ ਕਈ ਫਿਲਮਾਂ ਰਿਲੀਜ਼ ਹੋਈਆਂ। ਨੀਰੂ ਕੋਕਾ, ਬਿਊਟੀਫੁਲ ਬਿੱਲੋ, ਲੌਂਗ ਲਾਚੀ 2, ਮਾਂ ਦਾ ਲਾਡਲਾ, ਸਨੋਮੈਨ ਤੇ ਕ੍ਰਿਮੀਨਲ ਵਰਗੀਆਂ ਫਿਲਮਾਂ ;ਚ ਨਜ਼ਰ ਆਈ ਸੀ। ਨੀਰੂ ਦੀਆਂ ਸਭ ਤੋਂ ਵੱਧ ਫਿਲਮਾਂ ਇਸ ਸਾਲ ਰਿਲੀਜ਼ ਹੋਈਆਂ ਸੀ, ਪਰ ਇਨ੍ਹਾਂ ਵਿੱਚੋਂ ਨੀਰੂ ਦੀਆਂ ਜ਼ਿਆਦਾ ਫਿਲਮਾਂ ਸਫਲ ਨਹੀਂ ਹੋ ਸਕੀਆਂ। ਦਰਸ਼ਕਾਂ ਵੱਲੋਂ ਕ੍ਰਿਮੀਨਲ, ਮਾਂ ਦਾ ਲਾਡਲਾ
ਤਨੂ ਗਰੇਵਾਲ
ਤਨੂ ਗਰੇਵਾਲ ਪੰਜਾਬੀ ਇੰਡਸਟਰੀ ਦਾ ਉੱਭਰਦਾ ਸਿਤਾਰਾ ਹੈ। ਉਹ ਪੰਜਾਬੀ ਮਾਡਲ ਹੈ ਅਤੇ ਕਈ ਪੰਜਾਬੀ ਗੀਤਾਂ ‘ਚ ਲੀਡ ਰੋਲ ਕਰ ਚੁੱਕੀ ਹੈ। 2021 ‘ਚ ਤਨੂ ਨੇ ਪੰਜਾਬੀ ਫਿਲਮਾਂ ‘ਚ ਡੈਬਿਊ ਕੀਤਾ ਸੀ। ਉਸ ਦੀ ਪਹਿਲੀ ਫਿਲਮ ‘ਸ਼ਾਵਾ ਨੀ ਗਿਰਦਾਰੀ ਲਾਲ’ ਸੀ। ਇਸ ਸਾਲ ਤਨੂ ਗਿੱਪੀ ਗਰੇਵਾਲ ਨਾਲ ‘ਯਾਰ ਮੇਰਾ ਤਿਤਲੀਆਂ ਵਰਗਾ’ ‘ਚ ਨਜ਼ਰ ਆਈ ਸੀ। ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ ‘ਚ ਤਨੂ ਦੀ ਐਕਟਿੰਗ ਲਈ ਵੀ ਉਸ ਦੀ ਕਾਫੀ ਤਾਰੀਫ ਹੋਈ।
ਮੈਂਡੀ ਤੱਖੜ
ਮੈਂਡੀ ਤੱਖੜ ਇਸ ਸਾਲ ਫਿਲਮ ‘ਟੈਲੀਵਿਜ਼ਨ’ ‘ਚ ਨਜ਼ਰ ਆਈ ਸੀ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਦਿੱਤਾ ਗਿਆ। ਫਿਲਮ ਤਾਂ ਹਿੱਟ ਰਹੀ ਸੀ, ਨਾਲ ਹੀ ਮੈਂਡੀ ਤੇ ਕੁਲਵਿੰਦਰ ਬਿੱਲਾ ਨੇ ਆਪਣੀ ਸ਼ਾਨਦਾਰ ਐਕਟਿੰਗ ਨਾਲ ਸਭ ਦਾ ਦਿਲ ਵੀ ਜਿੱਤ ਲਿਆ।