ਪੜਚੋਲ ਕਰੋ
(Source: ECI/ABP News)
Year Ender 2019: ਜਾਣੋ ਇਸ ਸਾਲ ਟੀਵੀ ਜਗਤ ਦੇ ਅਜਿਹੇ ਵਿਵਾਦ ਜਿਨ੍ਹਾਂ ਨੇ ਸਭ ਨੂੰ ਕੀਤਾ ਹੈਰਾਨ
ਵੱਡੇ ਪਰਦੇ ਦੀ ਤਰ੍ਹਾਂ ਛੋਟੇ ਪਰਦੇ ‘ਚ ਫੇਮਸ ਹੋ ਚੁੱਕੇ ਕਈ ਕਲਾਕਾਰਾਂ ਦੇ ਨਾਂ ਵਿਵਾਦਾਂ ‘ਚ ਆਉਂਦੇ ਰਹੇ ਹਨ। ਵਿਵਾਦਾਂ ਦੇ ਲਿਹਾਜ਼ ਨਾਲ ਵੇਖਿਆ ਜਾਵੇ ਤਾਂ 2019 ਕਈ ਸਿਤਾਰਿਆਂ ਲਈ ਮੁਸ਼ਕਲ ਭਰਿਆ ਰਿਹਾ।
![Year Ender 2019: ਜਾਣੋ ਇਸ ਸਾਲ ਟੀਵੀ ਜਗਤ ਦੇ ਅਜਿਹੇ ਵਿਵਾਦ ਜਿਨ੍ਹਾਂ ਨੇ ਸਭ ਨੂੰ ਕੀਤਾ ਹੈਰਾਨ yearender-2019-five-2019-controversies-in-the-television-world-that-surprised-everyone Year Ender 2019: ਜਾਣੋ ਇਸ ਸਾਲ ਟੀਵੀ ਜਗਤ ਦੇ ਅਜਿਹੇ ਵਿਵਾਦ ਜਿਨ੍ਹਾਂ ਨੇ ਸਭ ਨੂੰ ਕੀਤਾ ਹੈਰਾਨ](https://static.abplive.com/wp-content/uploads/sites/5/2019/12/25140039/controversies-in-the-year.jpg?impolicy=abp_cdn&imwidth=1200&height=675)
ਮੁੰਬਈ: ਜਿੱਥੋਂ ਤੱਕ ਸਿਨੇਮਾ ਜਗਤ ‘ਚ ਕੰਟੈਂਟ ਤੇ ਫੈਨ ਫੌਲੋਇੰਗ ਦੀ ਗੱਲ ਆਉਂਦੀ ਹੈ ਤਾਂ ਟੀਵੀ ਇੰਡਸਟਰੀ ਬਾਲੀਵੁੱਡ ਤੋਂ ਪਿੱਛੇ ਨਹੀਂ। ਵੱਡੇ ਪਰਦੇ ਦੀ ਤਰ੍ਹਾਂ ਛੋਟੇ ਪਰਦੇ ‘ਚ ਫੇਮਸ ਹੋ ਚੁੱਕੇ ਕਈ ਕਲਾਕਾਰਾਂ ਦੇ ਨਾਂ ਵਿਵਾਦਾਂ ‘ਚ ਆਉਂਦੇ ਰਹੇ ਹਨ। ਵਿਵਾਦਾਂ ਦੇ ਲਿਹਾਜ਼ ਨਾਲ ਵੇਖਿਆ ਜਾਵੇ ਤਾਂ 2019 ਕਈ ਸਿਤਾਰਿਆਂ ਲਈ ਮੁਸ਼ਕਲ ਭਰਿਆ ਰਿਹਾ। ਇਨ੍ਹਾਂ ਬਾਰੇ ਹੀ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ।
1. ਬਿੱਗ ਬੌਸ 13 ‘ਚ ਸਿਥਾਰਧ ਸ਼ੁਕਲਾ ਤੇ ਰਸ਼ਮੀ ਦੇਸਾਈ ਦੀ ਲੜਾਈ: ਇਨ੍ਹਾਂ ਦੋਵਾਂ ਕਲਾਕਾਰਾਂ ਨੂੰ ਪਛਾਣ ਦੀ ਲੋੜ ਨਹੀਂ। ਦੋਵਾਂ ਦੀ ਖ਼ਬਰਾਂ ਨੇ ਪਹਿਲਾਂ ਹੀ ਲੋਕਾਂ ਨੂੰ ਹੈਰਾਨ ਕੀਤਾ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਦੀ ਬਿੱਗ ਬੌਸ 13 ‘ਚ ਐਂਟਰੀ ਤੇ ਇੱਕ-ਦੂਜੇ ਨਾਲ ਲੜਾਈ ਨੇ ਵੀ ਫੈਨਸ ਨੂੰ ਹੈਰਾਨ ਕਰ ਦਿੱਤਾ। ਹਾਲ ਹੀ ਦੇ ਐਪੀਸੋਡ ‘ਚ ਹੋਈ ਦੋਵਾਂ ਦੀ ਲੜਾਈ ਇਸ ਹੱਦ ਤਕ ਵੱਧ ਗਈ ਕਿ ਦੋਵਾਂ ਨੇ ਇੱਕ-ਦੂਜੇ ਨੂੰ ਖੂਬ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ।
2. ‘ਕੌਣ ਬਣੇਗਾ ਕਰੋੜਪਤੀ-11’ ‘ਤੇ ਬੈਨ ਦੀ ਮੰਗ: ਇਸ ਕੁਇਜ਼ ਸ਼ੋਅ ਨੂੰ ਬਿੱਗ ਬੀ ਅਮਿਤਾਭ ਬੱਚਨ ਹੋਸਟ ਕਰਸੇ ਹਨ। ਇਸ ਵਾਰ ਦੇ ਸੀਜ਼ਨ ਨੇ ਆਪਣੀ ਵੱਖਰੀ ਧਾਰਨਾ ਤੇ ਪ੍ਰੇਰਣਾ ਕਰਕੇ ਖੂਬ ਸੁਰਖੀਆਂ ਇਕੱਠਾ ਕੀਤੀਆਂ। ਇਸ ਤੋਂ ਬਾਅਦ ਇੱਕ ਸਮਾਂ ਅਜਿਹਾ ਵੀ ਆਇਆ ਕਿ ਜਦੋਂ ਸੋਸ਼ਲ ਮੀਡੀਆ ‘ਤੇ#BoycottKBC ਟ੍ਰੈਂਡ ਹੋਣਾ ਸ਼ੁਰੂ ਹੋਇਆ। ਇਸ ਦਾ ਕਾਰਨ ਸ਼ੋਅ ‘ਚ ਪੁੱਛਿਆ ਇੱਕ ਸਵਾਲ ਸੀ।
3. ਕਪਿਲ ਸ਼ੋਅ ਤੋਂ ਸਿੱਧੂ ਦੀ ਵਿਦਾਈ: ਇਸ ਸਾਲ ਫਰਵਰੀ ‘ਚ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਚ ਕਈ ਭਾਰਤੀ ਸੈਨਿਕਾਂ ਦੇ ਸ਼ਹੀਦ ਹੋਣ ਨਾਲ ਪੂਰਾ ਦੇਸ਼ ਗੁੱਸੇ ‘ਚ ਸੀ। ਇਸ ‘ਤੇ ਸਾਬਕਾ ਕ੍ਰਿਕਟਰ ਤੇ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਇਸ ਹਮਲੇ ਤੋਂ ਬਾਅਦ ਦਿੱਤੇ ਆਪਣੇ ਬਿਆਨ ਕਰਕੇ ਸ਼ੋਅ ਮੇਕਰਸ ਨੇ ਸ਼ੋਅ ਤੋਂ ਬਾਹਰ ਕਰ ਦਿੱਤਾ ਸੀ।
4. ਸ਼ਵੇਤਾ ਤਿਵਾੜੀ ਨੇ ਪਤੀ ਅਭਿਨਵ ਕੋਹਲੀ ‘ਤੇ ਦਰਜ ਕੀਤਾ ਘਰੇਲੂ ਹਿੰਸਾ ਦਾ ਮਾਮਲਾ: ਇਸੇ ਸਾਲ ਟੀਵੀ ਐਕਟਰਸ ਸ਼ਵੇਤਾ ਤਿਵਾੜੀ ਨੂੰ ਆਪਣੀ ਵਿਆਹੁਤਾ ਜ਼ਿੰਦਗੀ ‘ਚ ਕਈ ਉਤਾਰ-ਚੜਾਅ ਵੇਖਣ ਨੂੰ ਮਿਲੇ। ਸ਼ਵੇਤਾ ਨੇ ਰਾਜਾ ਚੌਧਰੀ ਨਾਲ ਤਲਾਕ ਤੋਂ ਬਾਅਦ ਐਕਟਰ ਅਭਿਨਵ ਕੋਹਲੀ ਨਾਲ ਵਿਆਹ ਕੀਤਾ ਪਰ ਇਹ ਵਿਆਹ ਵੀ ਕੁਝ ਜ਼ਿਆਦਾ ਸਮਾਂ ਨਹੀਂ ਚੱਲਿਆ। ਸ਼ਵੇਤਾ ਨੇ ਇਸ ਵਿਆਹ ‘ਚ ਤੰਗ ਆ ਕੇ ਆਪਣੇ ਪਤੀ ਅਭਿਨਵ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ। ਇਸ ਮਾਮਲੇ ‘ਚ ਅਭਿਨਵ ਨੂੰ 31 ਅਗਸਤ, 2019 ਤਕ ਨਿਆਇਕ ਹਿਰਾਸਤ ‘ਚ ਰੱਖਿਆ ਗਿਆ ਸੀ।
5. ਮੀਟੂ ਦੇ ਇਲਜ਼ਾਮਾਂ ਕਰਕੇ ਅਨੁ ਮਲਿਕ ਨੂੰ ਛੱਡਣਾ ਪਿਆ ਸੀ ਇੰਡੀਅਨ ਆਈਡਲ: ਇਸ ਸਾਲ ਸਿੰਗਰ ਤੇ ਕੰਪੋਜ਼ਰ ਅਨੁ ਮਲਿਕ ‘ਤੇ ਕਈ ਮਹਿਲਾਵਾਂ ਨੇ ਮੀਟੂ ਮੂਵਮੈਂਟ ਤਹਿਤ ਜ਼ਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਸੀ। ਇਸ ਤੋਂ ਬਾਅਦ ਅਨੁ ਮਲਿਕ ਨੂੰ ਸ਼ੋਅ ਇੰਡੀਅਨ ਆਈਡਲ 11 ਨੂੰ ਬਾਏ-ਬਾਏ ਕਹਿਣਾ ਪਿਆ ਸੀ। ਮਲਿਕ ‘ਤੇ ਸੋਨਾ ਮਹਾਪਾਤਰਾ ਤੇ ਸ਼ਵੇਤਾ ਪੰਡਤ ਸਣੇ ਕਈ ਮਹਿਲਾਵਾਂ ਨੇ ਇਲਜ਼ਾਮ ਲਾਏ ਸੀ।
![Year Ender 2019: ਜਾਣੋ ਇਸ ਸਾਲ ਟੀਵੀ ਜਗਤ ਦੇ ਅਜਿਹੇ ਵਿਵਾਦ ਜਿਨ੍ਹਾਂ ਨੇ ਸਭ ਨੂੰ ਕੀਤਾ ਹੈਰਾਨ](https://static.abplive.com/wp-content/uploads/sites/5/2019/12/25140810/SID-AND-RASHMI.jpg)
![Year Ender 2019: ਜਾਣੋ ਇਸ ਸਾਲ ਟੀਵੀ ਜਗਤ ਦੇ ਅਜਿਹੇ ਵਿਵਾਦ ਜਿਨ੍ਹਾਂ ਨੇ ਸਭ ਨੂੰ ਕੀਤਾ ਹੈਰਾਨ](https://static.abplive.com/wp-content/uploads/sites/5/2019/12/25140749/KBC-11-controversy.jpg)
![Year Ender 2019: ਜਾਣੋ ਇਸ ਸਾਲ ਟੀਵੀ ਜਗਤ ਦੇ ਅਜਿਹੇ ਵਿਵਾਦ ਜਿਨ੍ਹਾਂ ਨੇ ਸਭ ਨੂੰ ਕੀਤਾ ਹੈਰਾਨ](https://static.abplive.com/wp-content/uploads/sites/5/2019/12/25140801/KAPIL-N-SIDHU.jpg)
![Year Ender 2019: ਜਾਣੋ ਇਸ ਸਾਲ ਟੀਵੀ ਜਗਤ ਦੇ ਅਜਿਹੇ ਵਿਵਾਦ ਜਿਨ੍ਹਾਂ ਨੇ ਸਭ ਨੂੰ ਕੀਤਾ ਹੈਰਾਨ](https://static.abplive.com/wp-content/uploads/sites/5/2019/12/25140806/Shweta_Tiwari.jpg)
![Year Ender 2019: ਜਾਣੋ ਇਸ ਸਾਲ ਟੀਵੀ ਜਗਤ ਦੇ ਅਜਿਹੇ ਵਿਵਾਦ ਜਿਨ੍ਹਾਂ ਨੇ ਸਭ ਨੂੰ ਕੀਤਾ ਹੈਰਾਨ](https://static.abplive.com/wp-content/uploads/sites/5/2019/12/25140755/anu-malik-or-sona.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)