Youtuber Armaan Malik: ਅਰਮਾਨ ਮਲਿਕ ਦੀਆਂ 4 ਪਤਨੀਆਂ ਨੂੰ ਲੈ ਛਿੜੀ ਚਰਚਾ, ਯੂਟਿਊਬਰ ਬੋਲਿਆ- ਬਲੈਕਮੇਲ ਕਰਨਾ ਬੰਦ ਕਰੋ; ਅਸੀਂ ਨੰਗੇ ਨਹੀਂ...
Youtuber Armaan Malik Controversy: ਹਰਿਆਣਾ ਦੇ ਯੂਟਿਊਬਰ ਅਰਮਾਨ ਮਲਿਕ ਅਤੇ ਉਨ੍ਹਾਂ ਦੀ ਪਤਨੀ, ਬਿੱਗ ਬੌਸ ਫੇਮ ਪਾਇਲ ਮਲਿਕ, ਕ੍ਰਿਤਿਕਾ ਮਲਿਕ ਪਿਛਲੇ ਇੱਕ ਮਹੀਨੇ ਤੋਂ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਵਿਵਾਦ ਉਦੋਂ ਸ਼ੁਰੂ...

Youtuber Armaan Malik Controversy: ਹਰਿਆਣਾ ਦੇ ਯੂਟਿਊਬਰ ਅਰਮਾਨ ਮਲਿਕ ਅਤੇ ਉਨ੍ਹਾਂ ਦੀ ਪਤਨੀ, ਬਿੱਗ ਬੌਸ ਫੇਮ ਪਾਇਲ ਮਲਿਕ, ਕ੍ਰਿਤਿਕਾ ਮਲਿਕ ਪਿਛਲੇ ਇੱਕ ਮਹੀਨੇ ਤੋਂ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪਾਇਲ ਮਲਿਕ ਦਾ ਮਾਂ ਕਾਲੀ ਦੇ ਰੂਪ ਵਿੱਚ ਪਹਿਰਾਵਾ ਪਾਉਣ ਦਾ ਇੱਕ ਵੀਡੀਓ ਸਾਹਮਣੇ ਆਇਆ। ਇਸ ਵੀਡੀਓ ਦਾ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਉਸਨੇ ਧਾਰਮਿਕ ਸਜ਼ਾ ਭੁਗਤੀ।
ਪਰ ਇਸ ਮਾਮਲੇ ਵਿੱਚ, ਪਟਿਆਲਾ ਦੇ ਇੱਕ ਵਕੀਲ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਇੱਕ ਨਵੀਂ ਚਰਚਾ ਸ਼ੁਰੂ ਕਰ ਦਿੱਤੀ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਰਮਾਨ ਮਲਿਕ ਨੇ ਦੋ ਵਾਰ ਨਹੀਂ, ਸਗੋਂ ਚਾਰ ਵਾਰ ਵਿਆਹ ਕੀਤਾ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ, ਅਦਾਲਤ ਨੇ ਅਰਮਾਨ ਮਲਿਕ ਨੂੰ ਨੋਟਿਸ ਜਾਰੀ ਕੀਤਾ ਅਤੇ ਉਸਨੂੰ 2 ਸਤੰਬਰ ਨੂੰ ਤਲਬ ਕੀਤਾ। ਇਸ ਮਾਮਲੇ ਵਿੱਚ, ਅਰਮਾਨ ਮਲਿਕ ਨੇ ਆਪਣੇ ਚੈਨਲ 'ਤੇ ਇੱਕ ਵੀਡੀਓ ਜਾਰੀ ਕਰਕੇ ਜਵਾਬ ਦਿੱਤਾ ਹੈ।
ਮਲਿਕ ਨੇ ਕਿਹਾ ਕਿ ਜੋ ਇਹ ਲੋਕ ਸਮਾਜ ਸੇਵਕ ਬਣ ਰਹੇ ਹਨ, ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਉਹ ਕਿੰਨੇ ਦੁੱਧ ਦੇ ਧੋਤੇ ਹਨ। ਤੁਸੀਂ ਮੇਰੇ ਵਿਆਹ ਵਿੱਚ ਆਏ ਸੀ, ਮੇਰਾ ਵਿਆਹ ਦੇਖਿਆ ਸੀ, ਖਾਣਾ ਖਾਣ ਆਏ ਸੀ। ਤੁਸੀਂ ਕੌਣ ਹੋ ਭਰਾ? 50 ਪ੍ਰਤੀਸ਼ਤ ਰਿਸ਼ਤੇ ਅਜਿਹੇ ਹਨ ਜਿਨ੍ਹਾਂ ਵਿੱਚ ਬਾਹਰ ਅਫੇਅਰ ਚੱਲਦੇ ਹਨ, ਪਤਨੀਆਂ ਨੂੰ ਕੁੱਟਿਆ ਜਾਂਦਾ ਹੈ ਅਤੇ ਤਲਾਕ ਹੁੰਦੇ ਹਨ।
17 ਸਾਲ ਦੀ ਉਮਰ ਵਿੱਚ ਵਿਆਹ ਕਰ ਲਿਆ ਸੀ, ਅਤੇ ਤੂੰ ਮੇਰੇ ਵਿਆਹ ਵਿੱਚ ਆਇਆ ਸੀ। ਕੁਝ ਲੋਕ ਕਹਿ ਰਹੇ ਹਨ ਕਿ ਇਸ ਵਿੱਚ ਪਾਕਿਸਤਾਨ ਦਾ ਲਿੰਕ ਹੋ ਸਕਦਾ ਹੈ, ਇਹ ਲਵ ਜੇਹਾਦ ਦਾ ਮਾਮਲਾ ਹੈ। ਸਾਡੀ ਸਰਕਾਰ ਪਲਕ ਝਪਕਦੇ ਹੀ ਫੜ੍ਹ ਲੈਂਦੀ ਹੈ, ਸਾਹਮਣੇ ਵਾਲਾ ਕਿਸ ਔਕਾਤ ਵਿੱਚ ਹੈ, ਪੈਸਾ ਕਿੱਥੋਂ ਆ ਰਿਹਾ ਹੈ, ਕਿਸ ਨੰਬਰ ਤੋਂ ਕਾਲ ਕੀਤੀ ਜਾ ਰਹੀ ਹੈ। ਤੁਸੀਂ ਅਨਪੜ੍ਹ ਹੋ। ਬਲੈਕਮੇਲਿੰਗ ਵਰਗੀਆਂ ਗੱਲਾਂ ਛੱਡੋ ਅਤੇ ਆਪਣੇ ਕੰਮ 'ਤੇ ਧਿਆਨ ਦਿਓ।
ਭਰਾ, ਮੇਰੀ ਇੱਕ ਜ਼ਿੰਦਗੀ ਹੈ, ਜਿਸਨੂੰ ਜੀਵਾਂਗਾ ਅਤੇ ਜਿਸਦੇ ਨਾਲ ਵੀ ਰਹਾਂਗਾ, ਮੈਂ ਉਨ੍ਹਾਂ ਦੇ ਨਾਲ ਰਹਾਂਗਾ। ਛੋਟੇ ਕੱਪੜਿਆਂ ਬਾਰੇ ਮਲਿਕ ਨੇ ਕਿਹਾ ਕਿ ਉਰਫੀ ਜਾਵੇਦ ਨੂੰ ਬੋਲੇ, ਸੋਫੀਆ ਅੰਸਾਰੀ ਨੂੰ ਬੋਲੋ, ਅਸੀਂ ਨੰਗੇ ਨਹੀਂ ਘੁੰਮ ਰਹੇ। ਦੱਸ ਦੇਈਏ ਕਿ ਸੋਫੀਆ ਅਤੇ ਉਰਫੀ ਜਾਵੇਦ ਹਮੇਸ਼ਾ ਆਪਣੇ ਬੋਲਡ ਫੈਸ਼ਨ, ਅਜੀਬ ਅਤੇ ਵਿਵਾਦਪੂਰਨ ਸਟਾਈਲ, ਬੋਲਡ ਪਹਿਰਾਵੇ ਕਾਰਨ ਚਰਚਾ ਵਿੱਚ ਰਹਿੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















