ਪੜਚੋਲ ਕਰੋ
ਪੰਜਾਬੀ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਜ਼ਰੀਨ ਖ਼ਾਨ ਨੇ ਇੰਝ ਕੀਤੀ ਨੱਚਣ ਦੀ ਪ੍ਰੈਕਟਿਸ

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ (Zareen Khan) ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮ ਡਾਕਾ ਦੀ ਸ਼ੂਟਿੰਗ ਕਰ ਰਹੀ ਹੈ। ਇਹ ਫ਼ਿਲਮ ਗਿੱਪੀ ਗਰੇਵਾਲ (Gippy Grewal) ਨਾਲ ਕੀਤੀ ਉਨ੍ਹਾਂ ਦੀ ਪਹਿਲੀ ਫ਼ਿਲਮ ਜੱਟ ਜੇਮਸ ਬਾਂਡ ਦਾ ਅਗਲਾ ਭਾਗ ਹੈ। ਪਰ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਪੰਜਾਬੀ ਡਾਂਸ ਸਿੱਖਣ ਦੀ ਪ੍ਰੈਕਟਿਸ ਵੀ ਕੀਤੀ। ਜ਼ਰੀਨ ਨੇ ਆਪਣੀ ਨੱਚਦੀ ਦੀ ਵੀਡੀਓ ਇੰਸਟਾਗ੍ਰਾਮ 'ਤੇ ਵੀ ਪਾਈ। ਵੀਡੀਓ ਵਿੱਚ ਉਹ 'ਲੱਗਦੀ ਲਾਹੌਰ ਦੀ ਹੈ' ਗਾਣੇ 'ਤੇ ਨੱਚਦੀ ਵਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਹੁਣ ਤਕ ਸੱਤ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਤੁਸੀਂ ਵੀ ਦੇਖੋ ਕਿ ਪੰਜਾਬੀ ਗਾਣੇ 'ਤੇ ਜ਼ਰੀਨ ਖ਼ਾਨ ਕਿਵੇਂ ਦਾ ਡਾਂਸ ਕਰਦੀ ਹੈ-
ਡਾਕਾ ਫ਼ਿਲਮ ਦੇ ਸੈੱਟ 'ਤੇ ਜ਼ਰੀਨ ਖ਼ਾਨ (Zareen Khan) ਤੇ ਗਿੱਪੀ ਗਰੇਵਾਲ (Gippy Grewal) ਦੀ ਹੋਰ ਵੀਡੀਓ-
View this post on InstagramChhinda & Laali💥 #Daaka #Punjab #FilmingNow #ComingSoon #ZareenKhan @gippygrewal
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















