Kapil Sharma: ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਦਾ ਸ਼ਾਨਦਾਰ ਟਰੇਲਰ ਰਿਲੀਜ਼, ਡਿਲੀਵਰੀ ਬੁਆਏ ਬਣ ਸੰਘਰਸ਼ ਕਰਦੇ ਆਏ ਨਜ਼ਰ
Zwigato Trailer: ਫ਼ਿਲਮ ਦਾ ਟ੍ਰੇਲਰ ਮੁੰਬਈ ਦੇ ਇੱਕ ਸਿਨੇਮਾ ਹਾਲ ਵਿੱਚ ਕਪਿਲ ਸ਼ਰਮਾ, ਫ਼ਿਲਮ ਵਿੱਚ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਸ਼ਹਾਨਾ ਗੋਸਵਾਮੀ ਅਤੇ ਫ਼ਿਲਮ ਦੀ ਨਿਰਦੇਸ਼ਕ ਨੰਦਿਤਾ ਦਾਸ ਵੱਲੋਂ ਸਾਂਝੇ ਤੌਰ ’ਤੇ ਲਾਂਚ ਕੀਤਾ ਗਿਆ
Zwigato Trailer Launch: ਸ਼ੋਅ 'ਦਿ ਕਪਿਲ ਸ਼ਰਮਾ' ਦੇ ਮਸ਼ਹੂਰ ਹੋਸਟ ਕਪਿਲ ਸ਼ਰਮਾ ਜਲਦ ਹੀ ਫਿਲਮ ਜ਼ਵਿਗਾਟੋ 'ਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਹਮੇਸ਼ਾ ਕਾਮੇਡੀ ਕਰਨ ਵਾਲੇ ਕਪਿਲ ਆਪਣੀ ਇਮੇਜ ਦੇ ਉਲਟ ਗੰਭੀਰ ਭੂਮਿਕਾ 'ਚ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਇਸ ਫਿਲਮ 'ਚ ਫੂਡ ਡਿਲੀਵਰੀ ਬੁਆਏ ਬਣੇ ਹਨ, ਜਿਸ 'ਚ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਸੰਘਰਸ਼ ਨੂੰ ਦਿਖਾਇਆ ਗਿਆ ਹੈ।
ਕਪਿਲ ਦੀ ਫਿਲਮ ਦਾ ਟ੍ਰੇਲਰ ਲਾਂਚ
ਅੱਜ ਇਸ ਫ਼ਿਲਮ ਦਾ ਟ੍ਰੇਲਰ ਮੁੰਬਈ ਦੇ ਇੱਕ ਸਿਨੇਮਾ ਹਾਲ ਵਿੱਚ ਕਪਿਲ ਸ਼ਰਮਾ, ਫ਼ਿਲਮ ਵਿੱਚ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਸ਼ਹਾਨਾ ਗੋਸਵਾਮੀ ਅਤੇ ਫ਼ਿਲਮ ਦੀ ਨਿਰਦੇਸ਼ਕ ਨੰਦਿਤਾ ਦਾਸ ਵੱਲੋਂ ਸਾਂਝੇ ਤੌਰ ’ਤੇ ਲਾਂਚ ਕੀਤਾ ਗਿਆ। ਦੁਨੀਆ ਭਰ ਦੇ ਕਈ ਫਿਲਮ ਮੇਲਿਆਂ ਵਿੱਚ ਦਿਖਾਈ ਜਾ ਚੁੱਕੀ ਇਹ ਫਿਲਮ ਭਾਰਤ ਵਿੱਚ 17 ਮਾਰਚ ਨੂੰ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: ਸ਼ੈਰੀ ਮਾਨ ਆਪਣੇ ਪਿੰਡ ਨੂੰ ਯਾਦ ਕਰ ਹੋਏ ਇਮੋਸ਼ਨਲ, ਵੀਡੀਓ ਸ਼ੇਅਰ ਕਰ ਕਹੀ ਇਹ ਗੱਲ
View this post on Instagram
ਫਿਲਮ ਵਿੱਚ ਦਿਖਾਇਆ ਗਿਆ ਡਿਲੀਵਰੀ ਬੁਆਏ ਦਾ ਸੰਘਰਸ਼
ਫਿਲਮ ਦੇ ਟ੍ਰੇਲਰ ਲਾਂਚ ਮੌਕੇ, ਕਪਿਲ ਸ਼ਰਮਾ, ਜੋ ਕਿ ਇੱਕ ਸਧਾਰਨ ਵਿਅਕਤੀ ਦੀ ਭੂਮਿਕਾ ਨਿਭਾ ਰਿਹਾ ਹੈ, ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ, ਫਿਲਮ ਵਿੱਚ ਇੱਕ ਸਧਾਰਨ ਵਿਅਕਤੀ ਦੀ ਭੂਮਿਕਾ ਲਈ ਆਪਣੀ ਤਿਆਰੀ ਬਾਰੇ ਦੱਸਿਆ, ਅਤੇ ਕਿਵੇਂ ਘਰ-ਘਰ ਭੋਜਨ ਪਹੁੰਚਾਉਣ ਲਈ ਲੋਕ ਕੰਮ ਕਰ ਰਹੇ ਹਨ। ਹਰ ਕਿਸੇ ਨੂੰ ਅਜਿਹੇ ਲੋਕਾਂ ਪ੍ਰਤੀ ਹਮਦਰਦੀ ਦਿਖਾਉਣੀ ਚਾਹੀਦੀ ਹੈ ਇਸ ਸਬੰਧੀ ਉਸ ਨੇ ਆਪਣੀ ਪਤਨੀ ਵੱਲੋਂ ਇੱਕ ਐਪ ਰਾਹੀਂ ਕੇਕ ਮੰਗਵਾਉਣ ਦਾ ਦਿਲਚਸਪ ਕਿੱਸਾ ਵੀ ਸੁਣਾਇਆ ਅਤੇ ਲਾਂਚਿੰਗ ਦੇ ਅੰਤ ਵਿੱਚ ਸਾਰਿਆਂ ਦੇ ਕਹਿਣ 'ਤੇ ਕਿਸ਼ੋਰ ਕੁਮਾਰ ਦੀ ਫ਼ਿਲਮ ਆਂਧੀ ਦਾ ਇੱਕ ਗੀਤ ਵੀ ਸੁਣਾਇਆ।
ਇਹ ਵੀ ਪੜ੍ਹੋ: ਗਾਇਕ ਸੁਖਸ਼ਿੰਦਰ ਸ਼ਿੰਦਾ ਤੁੰਬੀ ਵਜਾਉਂਦੇ ਆਏ ਨਜ਼ਰ, ਬੋਲੇ- ਜੰਮ ਕੇ ਕਰੋ ਤਰੱਕੀ, ਪਰ ਵਿਰਸਾ ਨਾ ਭੁੱਲੋ