ਪੜਚੋਲ ਕਰੋ

bird flu: ਬਰਡ ਫਲੂ ਦੇ ਸੰਕਟ ਵਿਚਾਲੇ ਕੇਂਦਰ ਸਰਕਾਰ ਵੱਲੋਂ ਐਡਵਾਇਜ਼ਰੀ ਜਾਰੀ

Centre issues advisory: ਕੇਂਦਰ ਸਰਕਾਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਰਡ ਫਲੂ ਦੇਸ਼ ਦੇ ਚਾਰ ਸੂਬਿਆਂ ਵਿੱਚ ਫੈਲ ਗਿਆ ਹੈ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਦੇਸ਼ ਵਿੱਚ ਵੱਧ ਰਹੇ ਬਰਡ ਫਲੂ ਸੰਕਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸਾਰੇ ਸੂਬਿਆਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਪੰਛੀਆਂ ਦੀ ਸ਼ੱਕੀ ਮੌਤ ‘ਤੇ ਨਜ਼ਰ ਰੱਖਣ ਲਈ ਕਿਹਾ ਹੈ। ਕੇਂਦਰ ਸਰਕਾਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਰਡ ਫਲੂ ਦੇਸ਼ ਦੇ ਚਾਰ ਸੂਬਿਆਂ ਵਿੱਚ ਫੈਲ ਗਿਆ ਹੈ। ਜਾਣੋ, ਹੁਣ ਤੱਕ ਬਰਡ ਫਲੂ ਸਬੰਧੀ ਕੀ ਕਦਮ ਚੁੱਕੇ ਗਏ ਹਨ ਤੇ ਕਿਹੜੇ ਸੂਬੇ ਵਿੱਚ ਕੀ ਸਥਿਤੀ ਹੈ: - ਕੇਰਲ (ਜ਼ਿਆਦਾਤਰ ਪੋਲਟਰੀ), ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਹਜ਼ਾਰਾਂ ਪੰਛੀਆਂ ਦੀ ਮੌਤ ਹੋਈ। ਇਹ ਦਸੰਬਰ ਦੇ ਅਖੀਰ ਵਿੱਚ ਸ਼ੁਰੂ ਹੋਇਆ। - ਹੋਰ ਥਾਂਵਾਂ ਤੋਂ ਆਉਣ ਵਾਲੇ ਪੰਛੀਆਂ ਨੂੰ ਬਰਡ ਫਲੂ ਦਾ ਕਾਰਨ ਮੰਨਿਆ ਜਾ ਰਿਹਾ ਹੈ। - ਸਰਕਾਰ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਨਵੀਂ ਦਿੱਲੀ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਹੈ। - ਸਿਰਫ ਹਰਿਆਣਾ ਦੇ ਪੰਚਕੁਲਾ ਵਿੱਚ ਪਿਛਲੇ 20 ਦਿਨਾਂ ਵਿਚ ਤਕਰੀਬਨ 4 ਲੱਖ ਪੰਛੀ ਮਰੇ ਹਨ। - ਉੱਤਰਾਖੰਡ ਦੇ ਦੇਹਰਾਦੂਨ ਵਿੱਚ ਕਾਵਾਂ ਦੀ ਇਸ ਫਲੂ ਕਾਰਨ ਮੌਤ ਹੋਣ ਦਾ ਖ਼ਦਸ਼ਾ ਹੈ। ਹਾਲਾਂਕਿ, ਉਨ੍ਹਾਂ ਦੀ ਰਿਪੋਰਟ ਕੀਤੀ ਜਾਣੀ ਬਾਕੀ ਹੈ। - ਝਾਰਖੰਡ, ਗੁਜਰਾਤ ਵਿੱਚ ਵੀ ਅਲਰਟ ਜਾਰੀ ਕੀਤੇ ਗਏ ਹਨ। - ਕੇਂਦਰੀ ਸਿਹਤ ਮੰਤਰਾਲੇ ਨੇ ਕੇਰਲਾ ਦੇ ਦੋ ਐਪੀਸੈਂਟਰਾਂ ਤੋਂ ਇਲਾਵਾ ਪੰਚਕੂਲਾ, ਹਰਿਆਣਾ ਵਿੱਚ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਹਨ। - ਐਕਸਪਰਟ ਦਾ ਕਹਿਣਾ ਹੈ ਕਿ ਮੌਜੂਦਾ ਸੰਕਟ H5N8 ਵਾਇਰਸ ਕਾਰਨ ਹੋਇਆ ਹੈ। ਹਾਲਾਂਕਿ, ਦੁਨੀਆ ਭਰ ਵਿੱਚ ਕਈ ਹੋਰ ਸਟ੍ਰੇਨ ਪੰਛੀਆਂ ਦੀ ਮੌਤ ਦਾ ਕਾਰਨ ਬਣ ਰਹੇ ਹਨ। ਪਿਛਲੇ ਹਫ਼ਤਿਆਂ ਵਿੱਚ ਯੂਰਪ ਦੇ ਕਈ ਹਿੱਸਿਆਂ ਵਿੱਚ ਪੰਛੀਆਂ ਦੀਆਂ ਮੌਤਾਂ ਦੇ ਮਾਮਲੇ ਵੀ ਵੇਖੇ ਗਏ। ਅਜਿਹੀਆਂ ਚਿੰਤਾਵਾਂ ਹਨ ਕਿ ਜੰਗਲੀ ਪੰਛੀ ਫਲੂ ਫੈਲਾ ਰਹੇ ਹਨ। - ਬਰਡ ਫਲੂ H5N1 ਤੇ H5N8 ਦੋਵੇਂ ਸਟ੍ਰੇਨ ਬਿਮਾਰੀ ਦਾ ਕਾਰਨ ਬਣ ਸਕਦੇ ਹਨ, ਪਰ ਮਨੁੱਖੀ ਸਰੀਰ ਨੂੰ ਸੰਕਰਮਿਤ ਨਹੀਂ ਕਰਦੇ। - ਪਿਛਲੇ ਸਾਲ 30 ਸਤੰਬਰ ਨੂੰ ਭਾਰਤ ਨੇ ਆਪਣੇ ਆਪ ਨੂੰ ਬਰਡ ਫਲੂ ਤੋਂ ਮੁਕਤ ਐਲਾਨ ਕੀਤਾ ਸੀ ਤੇ ਉਸ ਤੋਂ ਕੁਝ ਮਹੀਨਿਆਂ ਬਾਅਦ ਹੀ ਇਹ ਸੰਕਟ ਹੋਰ ਡੂੰਘਾ ਹੋ ਗਿਆ। ਬਰਡ ਫਲੂ ਪਹਿਲੀ ਵਾਰ ਭਾਰਤ ਵਿੱਚ 2006 ਵਿੱਚ ਫੈਲਿਆ ਸੀ। - ਸਰਕਾਰ ਨੇ ਬਰਡ ਫਲੂ ਦੇ 12 ਕੇਂਦਰਾਂ ਦੀ ਪਛਾਣ ਕੀਤੀ ਹੈ। ਇਹ ਹਨ: ਰਾਜਸਥਾਨ ਦਾ ਬਾਰਨ, ਕੋਟਾ, ਝਲਵਾੜ, ਮੱਧ ਪ੍ਰਦੇਸ਼ ਦੇ ਮੰਦਸੌਰ, ਇੰਦੌਰ ਤੇ ਮਾਲਵਾ, ਹਿਮਾਚਲ ਪ੍ਰਦੇਸ਼ ਵਿਚ ਕਾਂਗੜਾ ਤੇ ਕੇਰਲਾ ਵਿਚ ਕੋਟਯਾਮ-ਅਲੇੱਪੀ। - ਕੇਰਲਾ ਦੇ ਕੋਟਾਯਾਮ ਤੇ ਅਲੇੱਪੀ ਵਿੱਚ ਬੁੱਧਵਾਰ ਨੂੰ 69 ਹਜ਼ਾਰ ਤੋਂ ਵੱਧ ਪੰਛੀ (ਬੱਤਖਾਂ ਤੇ ਪੰਛੀਆਂ ਸਮੇਤ) ਨੂੰ ਨਸ਼ਟ ਕਰ ਦਿੱਤਾ ਗਿਆ। -ਕੇਰਲ ਨੇ ਬਰਡ ਫਲੂ ਨੂੰ ਸੂਬੇ ਦੀ ਬਿਪਤਾ ਵਜੋਂ ਐਲਾਨ ਕੀਤਾ ਹੈ ਤੇ ਪੰਛੀਆਂ ਨੂੰ ਨਸ਼ਟ ਕਰਨ ਦੇ ਨਾਲ-ਨਾਲ ਸਥਿਤੀ ਦੀ ਨਿਗਰਾਨੀ ਕਰਨ ਲਈ ਤੇਜ਼ੀ ਨਾਲ ਜੁਆਬ ਦੇਣ ਵਾਲੀਆਂ ਟੀਮਾਂ ਤਾਇਨਾਤ ਕੀਤੀਆਂ ਹਨ। - ਮੱਧ ਪ੍ਰਦੇਸ਼ ਨੇ ਹੋਰ ਸੂਬਿਆਂ ਤੋਂ ਪੋਲਟਰੀ ਉਤਪਾਦਾਂ ਦੀ ਆਵਾਜਾਈ 'ਤੇ ਪਾਬੰਦੀ ਲਾਈ ਹੈ। - ਹਿਮਾਚਲ ਪ੍ਰਦੇਸ਼ ਨੇ ਦੇਹਰਾ, ਫਤਿਹਪੁਰ, ਜਾਵਲੀ ਤੇ ਇੰਡੋਰਾ ਖੇਤਰਾਂ ਵਿੱਚ ਪੋਲਟਰੀ ਉਤਪਾਦਾਂ ਦੀ ਵਿਕਰੀ ਤੇ ਨਿਰਯਾਤ 'ਤੇ ਪਾਬੰਦੀ ਲਾਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ

ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ

Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ

Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ

ABP Premium

ਵੀਡੀਓਜ਼

ਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਉਡਾਨ 28 ਅਕਤੂਬਰ 2024 ਤੋਂ ਸ਼ੁਰੂਆਤਿਸ਼ੀ ਦਾ ਤੂਫਾਨੀ ਸਿਆਸੀ ਸਫ਼ਰ! ਸਿਰਫ਼ 4 ਸਾਲਾਂ 'ਚ ਕਿਵੇਂ ਪਹੁੰਚੀ ਮੁੱਖ ਮੰਤਰੀ ਦੇ ਅਹੁਦੇ 'ਤੇ ?ਮਾਲਵਿੰਦਰ ਸਿੰਘ ਮਾਲੀ 'ਤੇ ਧਾਰਮਿਕ ਭਾਵਨਾ ਭੜਕਾਉਣ ਦੇ ਲੱਗੇ ਆਰੋਪ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ
ਖ਼ੁਸ਼ਖਬਰੀ ! ਪੰਜਾਬੀਆਂ ਦੀ ਬਹੁਤ ਵੱਡੀ ਦਿੱਕਤ ਹੋਈ ਖ਼ਤਮ, ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਨਵੀਂ ਅੰਤਰਰਾਸ਼ਟਰੀ ਉਡਾਣ, ਜਾਣੋ ਪੂਰੀ ਜਾਣਕਾਰੀ
ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ
ਆਤਿਸ਼ੀ ਹੋਵੇਗੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਨਾਮ ਦਾ ਰੱਖਿਆ ਪ੍ਰਸਤਾਵ
Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ
Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ
Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ
Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ
Diabetes In Kids:  ਇਸ ਕਾਰਨ ਬੱਚਿਆਂ ਵਿੱਚ ਵਧ ਰਹੀ ਹੈ ਡਾਇਬਟੀਜ, ਹੋ ਜਾਵੋ ਸਤਰਕ

ਝਿੜਕ ਕੇ ਜਾਂ ਮਾਰ ਕੇ ਨਹੀਂ, ਇਨ੍ਹਾਂ ਤਰੀਕਿਆਂ ਨਾਲ ਛੁਡਵਾਓ ਆਪਣੇ ਬੱਚਿਆਂ ਦੀ ਫੋਨ ਦੇਖਣ ਦੀ ਆਦਤ

Panchayati Raj Bill: ਨਵੇਂ ਰਾਜਪਾਲ ਨੇ ਮਾਨ ਸਰਕਾਰ ਵੱਲੋਂ ਲਿਆਂਦੇ ਬਿੱਲ ਨੂੰ ਦਿੱਤੀ ਮਨਜ਼ੂਰੀ, ਹੁਣ ਪੰਚਾਇਤੀ ਚੋਣਾਂ 'ਚ ਨਵਾਂ ਕਾਨੂੰਨ ਆਵੇਗਾ ਕੰਮ

ਪੰਜ ਸਾਲਾ ਬੇਟੇ ਦੀ ਜਨਮ ਦਿਨ ਪਾਰਟੀ ਉਤੇ ਕੇਕ ਕੱਟਣ ਦੌਰਾਨ ਮਾਂ ਦੀ ਮੌਤ, CCTV ਵਿਚ ਕੈਦ ਹੋ ਗਈ ਰੂਹ ਕੰਬਾਊ ਘਟਨਾ

Embed widget