Independence Day 2025: ਭਾਰਤ ਤੋਂ ਇਲਾਵਾ ਇਹ 4 ਦੇਸ਼ ਵੀ 15 ਅਗਸਤ ਨੂੰ ਮਨਾਉਂਦੇ ਸੁਤੰਤਰਤਾ ਦਿਵਸ, ਜਾਣੋ ਨਾਮ
ਸੁਤੰਤਰਤਾ ਦਿਵਸ, ਜੋ ਹਰ ਸਾਲ 15 ਅਗਸਤ ਨੂੰ ਮਨਾਇਆ ਜਾਂਦਾ ਹੈ, ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਹੈ। ਇਹ ਦਿਨ 1947 ਵਿੱਚ ਬਰਤਾਨਵੀ ਰਾਜ ਤੋਂ ਭਾਰਤ ਦੀ ਆਜ਼ਾਦੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

ਸੁਤੰਤਰਤਾ ਦਿਵਸ, ਜੋ ਹਰ ਸਾਲ 15 ਅਗਸਤ ਨੂੰ ਮਨਾਇਆ ਜਾਂਦਾ ਹੈ, ਭਾਰਤ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਦਿਨ ਹੈ। ਇਹ ਦਿਨ 1947 ਵਿੱਚ ਬਰਤਾਨਵੀ ਰਾਜ ਤੋਂ ਭਾਰਤ ਦੀ ਆਜ਼ਾਦੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ, ਪ੍ਰਧਾਨ ਮੰਤਰੀ ਦਿੱਲੀ ਦੇ ਲਾਲ ਕਿਲ੍ਹੇ 'ਤੇ ਰਾਸ਼ਟਰੀ ਝੰਡਾ ਲਹਿਰਾਉਂਦੇ ਹਨ ਅਤੇ ਦੇਸ਼ ਨੂੰ ਸੰਬੋਧਨ ਕਰਦੇ ਹਨ। ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫਤਰਾਂ ਵਿੱਚ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ, ਝੰਡਾ ਲਹਿਰਾਉਣ ਦੀਆਂ ਰਸਮਾਂ ਅਤੇ ਦੇਸ਼ ਭਗਤੀ ਦੇ ਗੀਤਾਂ ਨਾਲ ਇਸ ਦਿਨ ਨੂੰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ 15 ਅਗਸਤ ਸਿਰਫ਼ ਭਾਰਤ ਦਾ ਹੀ ਸੁਤੰਤਰਤਾ ਦਿਵਸ ਨਹੀਂ ਹੁੰਦਾ, ਬਲਕਿ ਹੋਰ 4 ਦੇਸ਼ ਵੀ ਹਨ ਜਿਨ੍ਹਾਂ ਦਾ ਆਜ਼ਾਦੀ ਦਾ ਦਿਨ 15 ਅਗਸਤ ਨੂੰ ਹੀ ਹੁੰਦਾ ਹੈ।
ਇਹ ਹਨ ਉਹ 4 ਦੇਸ਼
ਲਿਖਟਨਸਟਾਈਨ: ਸਾਲ 1866 ਵਿੱਚ 15 ਅਗਸਤ ਦੇ ਹੀ ਦਿਨ ਲਿਖਟਨਸਟਾਈਨ ਨੂੰ ਵੀ ਆਜ਼ਾਦੀ ਮਿਲੀ ਸੀ। ਇਹ ਯੂਰਪ ਦਾ ਇੱਕ ਛੋਟਾ ਦੇਸ਼ ਸੀ, ਪਰ ਜਦੋਂ ਇਹ ਜਰਮਨਿਕ ਸੰਘ ਤੋਂ ਅਲੱਗ ਹੋਇਆ ਤਾਂ ਇਸਨੂੰ ਆਜ਼ਾਦੀ ਪ੍ਰਾਪਤ ਹੋਈ।
ਦੱਖਣੀ ਕੋਰੀਆ: ਸਾਲ 1945 ਵਿੱਚ 15 ਅਗਸਤ ਦੇ ਹੀ ਦਿਨ ਦੱਖਣੀ ਕੋਰੀਆ ਨੂੰ ਆਜ਼ਾਦੀ ਮਿਲੀ ਸੀ। ਦੂਜੇ ਵਿਸ਼ਵ ਯੁੱਧ ਦੇ ਅੰਤ ਵਿੱਚ ਜਦੋਂ ਜਪਾਨ ਹਾਰ ਗਿਆ, ਤਾਂ ਕੋਰੀਆ ਜਪਾਨੀ ਸ਼ਾਸਨ ਤੋਂ ਮੁਕਤ ਹੋ ਗਿਆ। ਇਸ ਤੋਂ ਪਹਿਲਾਂ 1910 ਤੋਂ 1945 ਤੱਕ ਕੋਰੀਆ ਜਪਾਨ ਦੇ ਸ਼ਾਸਨ ਹੇਠ ਸੀ। ਬਾਅਦ ਵਿੱਚ ਜਦੋਂ ਜਪਾਨ ਨੇ ਸਰੈਂਡਰ ਕੀਤਾ, ਤਾਂ ਕੋਰੀਆ ਨੂੰ ਵੀ ਆਜ਼ਾਦੀ ਮਿਲੀ। ਇਸ ਤੋਂ ਬਾਅਦ ਕੋਰੀਆ ਦੋ ਹਿੱਸਿਆਂ — ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿੱਚ ਵੰਡ ਗਿਆ।
ਕਾਂਗੋ: ਸਾਲ 1960 ਵਿੱਚ 15 ਅਗਸਤ ਦੇ ਹੀ ਦਿਨ ਕਾਂਗੋ, ਜੋ ਕਿ ਇੱਕ ਅਫਰੀਕੀ ਦੇਸ਼ ਹੈ, ਨੂੰ ਆਜ਼ਾਦੀ ਮਿਲੀ ਸੀ। ਇਹ ਫ਼ਰਾਂਸ ਤੋਂ ਆਜ਼ਾਦ ਹੋਇਆ ਸੀ। ਆਜ਼ਾਦੀ ਤੋਂ ਬਾਅਦ ਇਸਦਾ ਨਾਮ "ਕਾਂਗੋ ਰਿਪਬਲਿਕ" ਰੱਖਿਆ ਗਿਆ। ਇਸ ਦਿਨ ਨੂੰ "ਕਾਂਗੋਲੀਜ਼ ਨੈਸ਼ਨਲ ਡੇ" ਵਜੋਂ ਮਨਾਇਆ ਜਾਂਦਾ ਹੈ।
ਬਹਿਰੀਨ: ਸਾਲ 1971 ਵਿੱਚ 15 ਅਗਸਤ ਦੇ ਹੀ ਦਿਨ ਬਹਿਰੀਨ ਨੂੰ ਵੀ ਆਜ਼ਾਦੀ ਮਿਲੀ ਸੀ। ਇਹ ਬ੍ਰਿਟੇਨ ਤੋਂ ਮੁਕਤ ਹੋਇਆ ਸੀ। ਇੱਕ ਸਮਝੌਤੇ ਦੇ ਤਹਿਤ ਬਹਿਰੀਨ ਨੂੰ ਬ੍ਰਿਟੇਨ ਤੋਂ ਆਜ਼ਾਦੀ ਪ੍ਰਾਪਤ ਹੋਈ ਸੀ।
15 ਅਗਸਤ ਨੂੰ ਲੈ ਕੇ ਦੇਸ਼ ਵਿੱਚ ਜਸ਼ਨ ਦਾ ਮਾਹੌਲ
ਦੇਸ਼ ਵਿੱਚ 15 ਅਗਸਤ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੁੰਦਾ ਹੈ। 15 ਅਗਸਤ ਆਉਂਦੇ ਹੀ ਹਰ ਦੇਸ਼ਭਗਤ ਗਰਵ ਦੀ ਭਾਵਨਾ ਨਾਲ ਭਰ ਜਾਂਦਾ ਹੈ। ਆਖਿਰਕਾਰ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤੀ ਮਿਲੀ ਸੀ।






















