Alcohol Addiction: ਭਾਰਤ ਦੇ ਇਸ ਸੂਬੇ ਦੀਆਂ ਔਰਤਾਂ ਪੀਂਦੀਆਂ ਸਭ ਤੋਂ ਜ਼ਿਆਦਾ ਸ਼ਰਾਬ, ਕੇਂਦਰ ਸਰਕਾਰ ਦੇ ਅੰਕੜੇ ਦੇਖ ਕੇ ਹੋ ਜਾਓਗੇ ਹੈਰਾਨ
ਔਰਤਾਂ ਜਿੱਥੇ ਹਰ ਪੱਖ ਤੋਂ ਮਰਦਾਂ ਨੂੰ ਮੁਕਾਬਲਾ ਦੇ ਰਹੀਆਂ ਹਨ, ਉਥੇ ਸ਼ਰਾਬ ਪੀਣ ਦੇ ਮਾਮਲੇ ਵਿੱਚ ਵੀ ਮਰਦਾਂ ਤੋਂ ਪਿੱਛੇ ਨਹੀਂ। ਅਜਿਹੇ ਵਿੱਚ ਇੱਕ ਅਜਿਹਾ ਰਾਜ ਹੈ ਜਿੱਥੇ ਔਰਤਾਂ ਸਭ ਤੋਂ ਵੱਧ ਸ਼ਰਾਬ ਪੀਂਦੀਆਂ ਹਨ।
Alcohol Addiction: ਭਾਰਤ ਵਿੱਚ ਸਭ ਤੋਂ ਵੱਧ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਮਰਦਾਂ ਦੀ ਹੈ। ਅਸੀਂ ਅਕਸਰ ਹੀ ਬਾਰਾਂ ਤੇ ਦੁਕਾਨਾਂ ਵਿੱਚ ਮਰਦਾਂ ਨੂੰ ਹੀ ਸ਼ਰਾਬ ਪੀਂਦੇ ਦੇਖਿਆ ਹੈ। ਇਸ ਲਈ ਲੋਕ ਮੰਨਦੇ ਹਨ ਕਿ ਕੁੜੀਆਂ ਸ਼ਰਾਬ ਨਹੀਂ ਪੀਂਦੀਆਂ ਜਾਂ ਬਹੁਤ ਘੱਟ ਪੀਂਦੀਆਂ ਹਨ ਪਰ ਅੱਜ ਅਸੀਂ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਕੁੜੀਆਂ ਸਭ ਤੋਂ ਵੱਧ ਸ਼ਰਾਬ ਪੀਂਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ ਪੂਰੀ ਡਿਟੇਲ...
ਦਰਅਸਲ ਇਹ ਇੱਕ ਮਿੱਥ ਹੈ ਕਿ ਔਰਤਾਂ ਸ਼ਰਾਬ ਨਹੀਂ ਪੀਂਦੀਆਂ। ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਔਰਤਾਂ ਸ਼ਰਾਬ ਪੀਂਦੀਆਂ ਵੀ ਹਨ ਤਾਂ ਬਹੁਤ ਘੱਟ। ਹਾਲਾਂਕਿ, ਹੁਣ ਇਹ ਮਿੱਥ ਹੌਲੀ-ਹੌਲੀ ਟੁੱਟ ਰਹੀ ਹੈ। ਔਰਤਾਂ ਜਿੱਥੇ ਹਰ ਪੱਖ ਤੋਂ ਮਰਦਾਂ ਨੂੰ ਮੁਕਾਬਲਾ ਦੇ ਰਹੀਆਂ ਹਨ, ਉਥੇ ਸ਼ਰਾਬ ਪੀਣ ਦੇ ਮਾਮਲੇ ਵਿੱਚ ਵੀ ਮਰਦਾਂ ਤੋਂ ਪਿੱਛੇ ਨਹੀਂ। ਅਜਿਹੇ ਵਿੱਚ ਇੱਕ ਅਜਿਹਾ ਰਾਜ ਹੈ ਜਿੱਥੇ ਔਰਤਾਂ ਸਭ ਤੋਂ ਵੱਧ ਸ਼ਰਾਬ ਪੀਂਦੀਆਂ ਹਨ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਕੇਂਦਰ ਸਰਕਾਰ ਦੇ ਅੰਕੜੇ ਕਹਿ ਰਹੇ ਹਨ। ਆਓ ਜਾਣਦੇ ਹਾਂ ਉਸ ਰਾਜ ਬਾਰੇ।
ਇਸ ਸੂਬੇ ਦੀਆਂ ਔਰਤਾਂ ਸਭ ਤੋਂ ਵੱਧ ਸ਼ਰਾਬ ਪੀਂਦੀਆਂ
ਕੇਂਦਰ ਸਰਕਾਰ ਨੇ 2019 ਤੋਂ 2022 ਦਰਮਿਆਨ ਰਾਸ਼ਟਰੀ ਪਰਿਵਾਰ ਤੇ ਸਿਹਤ ਸਰਵੇਖਣ (NFHS-5) ਕਰਵਾਇਆ ਸੀ। ਇਸ ਵਿੱਚ ਸ਼ਰਾਬ ਪੀਣ ਵਾਲੀਆਂ ਔਰਤਾਂ ਦੀ ਵੱਧ ਰਹੀ ਗਿਣਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਭਾਰਤ 'ਚ ਹਰ ਸਾਲ 16 ਕਰੋੜ ਲੋਕ ਸ਼ਰਾਬ ਪੀਂਦੇ ਹਨ।
ਇਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ (Female Drinking Alcohol)) ਵੀ ਅੱਗੇ ਆਈਆਂ ਹਨ ਜਿਨ੍ਹਾਂ ਦਾ ਅੰਕੜਾਂ ਕਰੋੜਾਂ ਵਿੱਚ ਹੈ। ਸਰਵੇਖਣ ਦੇ ਅੰਕੜੇ ਦੱਸਦੇ ਹਨ ਕਿ ਦੇਸ਼ ਦੇ ਰਾਜ ਅਰੁਣਾਚਲ ਪ੍ਰਦੇਸ਼ ਵਿੱਚ ਸਭ ਤੋਂ ਵੱਧ ਔਰਤਾਂ ਸ਼ਰਾਬ ਦੀਆਂ ਸ਼ੌਕੀਨ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ 15 ਸਾਲ ਤੋਂ ਵੱਧ ਉਮਰ ਦੀਆਂ 24 ਫੀਸਦੀ ਲੜਕੀਆਂ ਸ਼ਰਾਬ ਪੀਂਦੀਆਂ ਹਨ।
ਦੇਸ਼ ਵਿੱਚ ਸ਼ਰਾਬ ਪੀਣ ਵਾਲੀਆਂ ਔਰਤਾਂ ਦੀ ਗਿਣਤੀ ਕਿੰਨੀ?
ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਸਿੱਕਮ ਵਿੱਚ ਸਭ ਤੋਂ ਵੱਧ ਸ਼ਰਾਬ ਪੀਣ ਵਾਲੀਆਂ ਔਰਤਾਂ ਹਨ। ਇੱਥੇ 16 ਫੀਸਦੀ ਕੁੜੀਆਂ ਸ਼ਰਾਬ ਪੀਂਦੀਆਂ ਹਨ। ਜਦੋਂਕਿ ਦੇਸ਼ ਵਿੱਚ 15 ਸਾਲ ਤੋਂ ਵੱਧ ਉਮਰ ਦੀਆਂ 1.03 ਫੀਸਦੀ ਔਰਤਾਂ ਸ਼ਰਾਬ ਪੀਂਦੀਆਂ ਹਨ ਜਿਨ੍ਹਾਂ ਵਿੱਚੋਂ 1.6 ਫੀਸਦੀ ਪੇਂਡੂ ਖੇਤਰ ਤੇ 0.6 ਫੀਸਦੀ ਸ਼ਹਿਰੀ ਖੇਤਰਾਂ ਤੋਂ ਆਉਂਦੀਆਂ ਹਨ।
ਪਿਛਲੇ ਅੰਕੜੇ ਕੀ ਕਹਿੰਦੇ?
ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਲ ਹੀ 'ਚ ਸ਼ਰਾਬ ਪੀਣ ਵਾਲੀਆਂ ਔਰਤਾਂ ਦੀ ਗਿਣਤੀ ਵਧੀ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਨਹੀਂ। ਸਾਲ 2019 ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਰਾਜ ਮੰਤਰੀ ਰਤਨਾਲਾਲ ਕਟਾਰੀਆ ਨੇ ਕਿਹਾ ਸੀ ਕਿ ਦੇਸ਼ ਦੀਆਂ 1.50 ਕਰੋੜ ਔਰਤਾਂ ਨਸ਼ੇ ਦੀਆਂ ਆਦੀ ਹਨ।