(Source: ECI/ABP News)
NEET ਅਤੇ ਸਰਕਾਰੀ ਪ੍ਰੀਖਿਆਵਾਂ ਛੱਡੋ... ਇੱਕ ਵਾਰ ਤਾਂ ਦੇਸ਼ ਦਾ ਬਜਟ ਵੀ ਲੀਕ ਹੋ ਗਿਆ ਸੀ
ਬਜਟ ਪੇਸ਼ ਹੋਣ ਤੋਂ ਪਹਿਲਾਂ ਹਲਵਾ ਸੈਰੇਮਨੀ ਹੁੰਦੀ ਹੈ। ਇਸ ਸੈਰੇਮਨੀ ਤੋਂ ਬਾਅਦ ਨਾਰਥ ਬਲੌਕ ਦੇ ਬੇਸਮੈਂਟ ਵਿੱਚ ਭਾਵ ਕਿ ਜਿੱਥੇ ਪ੍ਰੀਟਿੰਗ ਪ੍ਰੈਸ ਲੱਗੀ ਹੋਈ ਹੈ। ਇੱਥੇ ਵਿੱਤ ਮੰਤਰਾਲੇ ਅਤੇ ਬਜਟ ਨਾਲ ਜੁੜੇ ਕਰੀਬ 100 ਕਰਮਚਾਰੀ ਕੈਦ ਹੋ ਜਾਂਦੇ ਹਨ।

Budget 2024: ਪੂਰੇ ਦੇਸ਼ ਵਿੱਚ ਇਸ ਵੇਲੇ ਪੇਪਰ ਲੀਕ ਹੋਣ ਦੀ ਚਰਚਾ ਹੈ। ਨੌਜਵਾਨਾਂ ਵਿੱਚ ਗੁੱਸਾ ਹੈ ਕਿ ਉਹ ਇੰਨੀ ਮਿਹਨਤ ਨਾਲ ਤਿਆਰੀ ਕਰਦੇ ਹਨ ਪਰ ਪੇਪਰ ਲੀਕ ਕਰਨ ਵਾਲੇ ਗਿਰੋਹ ਉਨ੍ਹਾਂ ਦੀ ਸਾਰੀ ਮਿਹਨਤ ਨੂੰ ਬਰਬਾਦ ਕਰ ਦਿੰਦੇ ਹਨ। ਖੈਰ, ਅੱਜ ਅਸੀਂ ਮੌਜੂਦਾ ਪੇਪਰ ਲੀਕ ਮਾਮਲੇ 'ਤੇ ਚਰਚਾ ਨਹੀਂ ਕਰਾਂਗੇ, ਪਰ ਤੁਹਾਨੂੰ ਇਹ ਦੱਸਾਂਗੇ ਕਿ ਕਿਵੇਂ ਇੱਕ ਵਾਰ ਦੇਸ਼ ਦਾ ਬਜਟ ਵੀ ਲੀਕ ਹੋ ਗਿਆ ਸੀ।
ਬੀਬੀਸੀ ਦੀ ਰਿਪੋਰਟ ਮੁਤਾਬਕ ਦੇਸ਼ ਦਾ ਬਜਟ ਸਾਲ 1950 ਵਿੱਚ ਸੰਸਦ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਪੂਰੇ ਦੇਸ਼ 'ਚ ਹੰਗਾਮਾ ਹੋ ਗਿਆ ਸੀ। ਇਸ ਕਾਰਨ ਤਤਕਾਲੀ ਵਿੱਤ ਮੰਤਰੀ ਜਾਨ ਮਥਾਈ ਨੂੰ ਹਟਾ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਬਜਟ ਦੀ ਛਪਾਈ ਦਾ ਸਥਾਨ ਵੀ ਬਦਲ ਦਿੱਤਾ ਗਿਆ ਸੀ।
ਦਰਅਸਲ, 1950 ਤੱਕ ਬਜਟ ਰਾਸ਼ਟਰਪਤੀ ਭਵਨ ਵਿੱਚ ਛਪਦਾ ਸੀ, ਪਰ ਜਦੋਂ ਬਜਟ ਲੀਕ ਹੋ ਗਿਆ ਤਾਂ ਫੈਸਲਾ ਕੀਤਾ ਗਿਆ ਕਿ ਹੁਣ ਬਜਟ ਨਵੀਂ ਦਿੱਲੀ ਦੇ ਮਿੰਟੋ ਰੋਡ ਸਥਿਤ ਪ੍ਰੈਸ ਵਿੱਚ ਛਾਪਿਆ ਜਾਵੇਗਾ। ਇਹ ਛਪਾਈ 1979 ਤੱਕ ਹੁੰਦੀ ਰਹੀ। ਇਸ ਤੋਂ ਬਾਅਦ ਸਾਲ 1980 ਤੋਂ ਨਾਰਥ ਬਲਾਕ ਦੀ ਬੇਸਮੈਂਟ ਵਿੱਚ ਬਣੀ ਪ੍ਰਿੰਟਿੰਗ ਪ੍ਰੈਸ ਵਿੱਚ ਬਜਟ ਦੀ ਛਪਾਈ ਹੋਣੀ ਸ਼ੁਰੂ ਹੋ ਗਈ। ਅੱਜ ਵੀ ਇੱਥੇ ਬਜਟ ਛਪਦਾ ਹੈ।
ਬਜਟ ਪੇਸ਼ ਕਰਨ ਤੋਂ ਪਹਿਲਾਂ ਹਲਵਾ ਸੈਰੇਮਨੀ ਹੁੰਦੀ ਹੈ। ਇਸ ਸੈਰੇਮਨੀ ਤੋਂ ਬਾਅਦ ਵਿੱਤ ਮੰਤਰਾਲੇ ਅਤੇ ਬਜਟ ਨਾਲ ਜੁੜੇ ਕਰੀਬ 100 ਕਰਮਚਾਰੀ ਨਾਰਥ ਬਲਾਕ ਦੀ ਬੇਸਮੈਂਟ ਵਿੱਚ ਕੈਦ ਹੋ ਜਾਂਦੇ ਹਨ, ਜਿੱਥੇ ਪ੍ਰਿੰਟਿੰਗ ਪ੍ਰੈਸ ਲੱਗੀ ਹੋਈ ਹੈ। ਇਹ ਕਰਮਚਾਰੀ ਕੁਝ ਦਿਨ ਇੱਥੇ ਸਖ਼ਤ ਸੁਰੱਖਿਆ ਹੇਠ ਇੱਥੇ ਰਹਿੰਦੇ ਹਨ। ਜਦੋਂ ਸੰਸਦ ਵਿੱਚ ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਮੁਲਾਜ਼ਮਾਂ ਨੂੰ ਆਪਣੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਲਅਜਿਹਾ ਇਸ ਈ ਕੀਤਾ ਜਾਂਦਾ ਹੈ ਤਾਂ ਕਿ ਬਜਟ ਪਹਿਲਾਂ ਵਾਂਗ ਲੀਕ ਨਾ ਹੋ ਜਾਵੇ। ਹਾਲਾਂਕਿ, ਚੀਜ਼ਾਂ ਹੁਣ ਆਧੁਨਿਕ ਬਣ ਰਹੀਆਂ ਹਨ। ਬਜਟ ਬ੍ਰੀਫਕੇਸ ਨੂੰ ਲਾਲ ਬੈਗ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਬਜਟ ਵੀ ਹੁਣ ਕਾਗਜ਼ ਦੀ ਬਜਾਏ ਮੇਡ ਇਨ ਇੰਡੀਆ ਟੈਬਲੇਟ ਤੋਂ ਪੜ੍ਹਿਆ ਜਾਂਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
