(Source: ECI/ABP News/ABP Majha)
ਲਾੜੇ ਦੇ ਪਾੜ ਦਿੱਤੇ ਜਾਂਦੇ ਕੱਪੜੇ ਤੇ ਸਿਰ ਉੱਤੇ ਲਗਾਇਆ ਜਾਂਦਾ ਖੂਬ ਤੇਲ, ਜਾਣੋ ਇਸ ਰਸਮ ਦੇ ਬਾਰੇ, ਦੀਪਿਕਾ ਅਤੇ ਰਣਵੀਰ ਵੀ ਨਿਭਾ ਚੁੱਕੇ
Indian Marriage: ਭਾਰਤ ਦੇ ਵਿੱਚ ਵਿਆਹ ਨੂੰ ਕਾਫੀ ਉਤਸ਼ਾਹ ਅਤੇ ਜਸ਼ਨ ਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ। ਭਾਰਤ ਦੇ ਵਿੱਚ ਵਿਆਹ ਨੂੰ ਲੈ ਕੇ ਵੀ ਕਈ ਰਸਮਾਂ ਪ੍ਰਚਲਿੱਤ ਹਨ। ਅੱਜ ਤੁਹਾਨੂੰ ਅਜਿਹੀ ਰਸਮ ਬਾਰੇ ਦੱਸਾਂਗੇ ਜਿੱਥੇ ਦੁਲਹੇ ਦੇ ਕੱਪੜੇ..
Different Marriage Rituals: ਭਾਰਤ ਦੇ ਵਿੱਚ ਵਿਆਹ ਨੂੰ ਕਾਫੀ ਖਾਸ ਅਤੇ ਅਹਿਮ ਮੰਨਿਆ ਜਾਂਦਾ ਹੈ। ਵਿਆਹ ਨੂੰ ਦੋ ਵਿਅਕਤੀਆਂ ਦੇ ਜੀਵਨ ਵਿੱਚ ਇੱਕ ਨਵੀਂ ਸ਼ੁਰੂਆਤ ਮੰਨਿਆ ਜਾਂਦਾ ਹੈ, ਜਿਸਦੀ ਸ਼ੁਰੂਆਤ ਰਸਮਾਂ ਨਾਲ ਹੁੰਦੀ ਹੈ। ਹਾਲਾਂਕਿ ਦੁਨੀਆ ਭਰ ਵਿੱਚ ਇੱਕੋ ਕਿਸਮ ਦੀਆਂ ਵਿਆਹ ਦੀਆਂ ਰਸਮਾਂ ਨਹੀਂ ਹਨ, ਪਰ ਹਰ ਜਗ੍ਹਾ ਵਿਆਹ ਦੀਆਂ ਵੱਖ-ਵੱਖ ਰਸਮਾਂ ਹਨ। ਦੁਨੀਆਂ ਭਰ ਵਿੱਚ ਵਿਆਹ ਦੀਆਂ ਵੱਖ-ਵੱਖ ਰਸਮਾਂ (Different wedding ceremonies) ਨਿਭਾਈਆਂ ਜਾਂਦੀਆਂ ਹਨ। ਭਾਰਤ ਵਿਚ ਹੀ, ਹਰ ਸਮਾਜ ਵਿਚ ਅਤੇ ਹਰ ਕਦਮ 'ਤੇ ਵਿਆਹ ਦੀਆਂ ਰਸਮਾਂ ਬਦਲਦੀਆਂ ਹਨ। ਅਜਿਹੇ 'ਚ ਕੀ ਤੁਸੀਂ ਅਜਿਹੇ ਵਿਆਹ ਬਾਰੇ ਜਾਣਦੇ ਹੋ ਜਿੱਥੇ ਲਾੜੇ ਦੇ ਸਿਰ 'ਤੇ ਤੇਲ ਲਗਾਇਆ ਜਾਂਦਾ ਹੈ ਅਤੇ ਉਸ ਦੇ ਕੱਪੜੇ ਪਾੜੇ ਜਾਂਦੇ ਹਨ। ਕੀ ਤੁਸੀਂ ਇਹ ਸੁਣ ਕੇ ਹੈਰਾਨ ਹੋ? ਆਓ ਜਾਣਦੇ ਹਾਂ ਵਿਆਹ ਦੀ ਇਸ ਅਜੀਬ ਰਸਮ ਬਾਰੇ...
ਇੱਥੇ ਪਾੜੇ ਜਾਂਦੇ ਹਨ ਲਾੜੇ ਦੇ ਕੱਪੜੇ
ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਸਿੰਧੀ ਸਮਾਜ ਵਿੱਚ ਕੀਤੇ ਜਾਣ ਵਾਲੇ ਵਿਆਹ ਦੀ। ਸਿੰਧੀ ਭਾਈਚਾਰੇ ਵਿੱਚ, ਲਾੜੇ ਦੇ ਘਰ 'ਸੰਥ ਪ੍ਰਥਾ' ਨਾਮ ਦੀ ਇੱਕ ਮਜ਼ੇਦਾਰ ਰਸਮ ਹੁੰਦੀ ਹੈ, ਜਿਸ ਵਿੱਚ ਲਾੜੇ ਦੇ ਸਿਰ 'ਤੇ ਤੇਲ ਲਗਾ ਕੇ ਉਸ ਦੇ ਭਰਾਵਾਂ ਅਤੇ ਦੋਸਤਾਂ ਦੁਆਰਾ ਮਾਲਸ਼ ਕੀਤੀ ਜਾਂਦੀ ਹੈ। ਫਿਰ ਲਾੜੇ ਦੇ ਸੱਜੇ ਪੈਰ 'ਤੇ ਜੁੱਤੀ ਪਵਾ ਕੇ, ਫਿਰ ਉਸ ਦੇ ਨਾਲ ਜ਼ਮੀਨ 'ਤੇ ਰੱਖੇ ਮਿੱਟੀ ਦੇ ਘੜੇ ਨੂੰ ਤੋੜਨ ਲਈ ਕਿਹਾ ਜਾਂਦਾ ਹੈ।
ਜਦੋਂ ਲਾੜਾ ਅਜਿਹਾ ਕਰਦਾ ਹੈ ਤਾਂ ਸਾਰੇ ਮਿਲ ਕੇ ਲਾੜੇ ਦੇ ਕੱਪੜੇ ਪਾੜ ਦਿੰਦੇ ਹਨ। ਦਰਅਸਲ, ਇਹ ਹਾਸੇ ਨਾਲ ਜੁੜੀ ਇੱਕ ਰਸਮ ਹੈ, ਜਿਸ ਵਿੱਚ ਲਾੜੇ ਦੇ ਆਲੇ-ਦੁਆਲੇ ਦੇ ਲੋਕ ਇਕੱਠੇ ਮਸਤੀ ਕਰਦੇ ਹਨ।
ਦੀਪਿਕਾ ਅਤੇ ਰਣਵੀਰ ਨੇ ਵੀ ਇਹ ਰਸਮ ਨਿਭਾਈ
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਵੀ ਸਿੰਧੀ ਅਤੇ ਕੋਂਕਣੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ। ਇਸ ਦੌਰਾਨ ਦੋਵਾਂ ਨੇ ਸਿੰਧੀ ਰੀਤੀ-ਰਿਵਾਜਾਂ ਨੂੰ ਨਿਭਾਇਆ ਸੀ। ਦੀਪਿਕਾ ਕੋਂਕਣੀ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਦੀ ਹੈ ਜਦਕਿ ਰਣਵੀਰ ਸਿੰਘ ਸਿੰਧੀ ਭਾਈਚਾਰੇ ਤੋਂ ਆਉਂਦੇ ਹਨ। ਅਜਿਹੇ 'ਚ ਦੋਹਾਂ ਪਰਿਵਾਰਾਂ ਨੇ ਫੈਸਲਾ ਕੀਤਾ ਸੀ ਕਿ ਵਿਆਹ ਦੀਆਂ ਰਸਮਾਂ ਸਿੰਧੀ ਅਤੇ ਕੋਂਕਣੀ ਦੋਹਾਂ ਤਰੀਕਿਆਂ ਨਾਲ ਪੂਰੀਆਂ ਕੀਤੀਆਂ ਜਾਣਗੀਆਂ।
ਫਿਰ ਦੋਹਾਂ ਦੇ ਵਿਆਹ 'ਚ ਵੀ ਕੁਝ ਅਜਿਹਾ ਹੀ ਹੋਇਆ। ਰਣਵੀਰ ਨੇ ਸਿੰਧੀ ਸਮਾਜ ਦੀ 'ਸੰਥ ਪ੍ਰਥਾ' ਦੀ ਰਸਮ ਵੀ ਨਿਭਾਈ। ਜਿਸ 'ਚ ਰਣਵੀਰ ਦੇ ਕੱਪੜੇ ਵੀ ਪਾੜੇ ਗਏ ਸਨ ਅਤੇ ਉਨ੍ਹਾਂ 'ਤੇ ਤੇਲ ਵੀ ਲਗਾਇਆ ਗਿਆ ਸੀ। ਇਹ ਰਸਮ ਸਿੰਧੀ ਸਮਾਜ ਵਿੱਚ ਹੋਣ ਵਾਲੇ ਜ਼ਿਆਦਾਤਰ ਵਿਆਹਾਂ ਵਿੱਚ ਦੇਖੀ ਜਾ ਸਕਦੀ ਹੈ।