![ABP Premium](https://cdn.abplive.com/imagebank/Premium-ad-Icon.png)
Exams Marks: ਇਮਤਿਹਾਨ ਵਿੱਚ ਪਾਸ ਹੋਣ ਲਈ ਘੱਟੋ-ਘੱਟ 33% ਅੰਕ ਹੀ ਕਿਉਂ ?ਜਾਣੋ ਇਸ ਪਿੱਛੇ ਕੀ ਹੈ ਕਾਰਨ
ਦੇਸ਼ ਵਿੱਚ ਵੱਖ-ਵੱਖ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਪਰ ਜ਼ਿਆਦਾਤਰ ਪ੍ਰੀਖਿਆਵਾਂ ਵਿੱਚ ਇੱਕ ਗੱਲ ਸਾਂਝੀ ਹੁੰਦੀ ਹੈ ਕਿ ਪਾਸ ਕਰਨ ਲਈ 33% ਅੰਕਾਂ ਦੀ ਲੋੜ ਹੁੰਦੀ ਹੈ। ਜਾਣੋ ਕੀ ਹੈ ਇਸ ਪਿੱਛੇ ਕਾਰਨ।
![Exams Marks: ਇਮਤਿਹਾਨ ਵਿੱਚ ਪਾਸ ਹੋਣ ਲਈ ਘੱਟੋ-ਘੱਟ 33% ਅੰਕ ਹੀ ਕਿਉਂ ?ਜਾਣੋ ਇਸ ਪਿੱਛੇ ਕੀ ਹੈ ਕਾਰਨ Exams Marks: Why minimum 33% marks to pass the exam? Know the reason behind this Exams Marks: ਇਮਤਿਹਾਨ ਵਿੱਚ ਪਾਸ ਹੋਣ ਲਈ ਘੱਟੋ-ਘੱਟ 33% ਅੰਕ ਹੀ ਕਿਉਂ ?ਜਾਣੋ ਇਸ ਪਿੱਛੇ ਕੀ ਹੈ ਕਾਰਨ](https://feeds.abplive.com/onecms/images/uploaded-images/2024/04/26/648b2e2aeea8399bf6fe396f177c20e91714121435689995_original.jpg?impolicy=abp_cdn&imwidth=1200&height=675)
Exams Marks: ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਨਤੀਜੇ ਐਲਾਨੇ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸਿੱਖਿਆ ਪ੍ਰਣਾਲੀ ਦੇ ਅਨੁਸਾਰ, ਪ੍ਰੀਖਿਆ ਵਿੱਚ ਘੱਟੋ ਘੱਟ 33 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪਾਸ ਘੋਸ਼ਿਤ ਕੀਤਾ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਜ਼ਿਆਦਾਤਰ ਇਮਤਿਹਾਨਾਂ ਵਿੱਚ ਪਾਸਿੰਗ ਅੰਕ ਸਿਰਫ਼ 33 ਫ਼ੀਸਦੀ ਹੀ ਕਿਉਂ ਹਨ? ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਾਂਗੇ।
ਇੰਨੇ ਨੰਬਰਾਂ ਨਾਲ ਹੋਵੋਗੇ ਪਾਸ
ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ 'ਚ ਪਾਸ ਹੋਣ ਲਈ ਵਿਦਿਆਰਥੀਆਂ ਨੂੰ ਘੱਟੋ-ਘੱਟ 33 ਫੀਸਦੀ ਅੰਕ ਹਾਸਲ ਕਰਨੇ ਪੈਂਦੇ ਹਨ। ਇਸ ਤੋਂ ਇਲਾਵਾ ਪੰਜਾਬ, ਗੁਜਰਾਤ, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਸਿਰਫ਼ 33 ਫ਼ੀਸਦੀ ਅੰਕਾਂ ਦੀ ਲੋੜ ਹੈ। ਜਦੋਂ ਕਿ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਯਾਨੀ ਸੀਬੀਐਸਈ ਵਿੱਚ ਵਿਦਿਆਰਥੀਆਂ ਨੂੰ ਪਾਸ ਹੋਣ ਲਈ ਸਿਰਫ਼ 33 ਫ਼ੀਸਦੀ ਦੀ ਲੋੜ ਹੁੰਦੀ ਹੈ। ਕੇਰਲ ਬੋਰਡ ਦੀ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਲਈ ਵਿਦਿਆਰਥੀਆਂ ਨੂੰ ਘੱਟੋ-ਘੱਟ 30 ਫੀਸਦੀ ਅੰਕ ਹਾਸਲ ਕਰਨੇ ਹੋਣਗੇ। ਕੇਰਲ ਵਿੱਚ ਪਾਸਿੰਗ ਅੰਕ ਭਾਰਤ ਦੇ ਸਾਰੇ ਰਾਜਾਂ ਨਾਲੋਂ ਸਭ ਤੋਂ ਘੱਟ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਤੋਂ ਇਲਾਵਾ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਵੀ ਪਾਸਿੰਗ ਅੰਕ ਸਿਰਫ 33 ਫੀਸਦੀ ਹਨ।
ਕਦੋਂ ਹੋਈ ਇਸਦੀ ਸ਼ੁਰੂਆਤ
ਦੱਸ ਦਈਏ ਕਿ 1858 ਵਿੱਚ ਅੰਗਰੇਜ਼ਾਂ ਨੇ ਭਾਰਤ ਵਿੱਚ ਮੈਟ੍ਰਿਕ ਦੀ ਪਹਿਲੀ ਪ੍ਰੀਖਿਆ ਕਰਵਾਈ ਸੀ। ਉਸ ਸਮੇਂ ਬਰਤਾਨੀਆ ਵਿੱਚ ਘੱਟੋ-ਘੱਟ 65 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਹੀ ਪਾਸ ਹੁੰਦੇ ਸਨ। ਇਸ ਤੋਂ ਬਾਵਯੂਦ ਵੀ ਬ੍ਰਿਟਿਸ਼ ਅਧਿਕਾਰੀਆਂ ਨੇ ਭਾਰਤੀਆਂ ਲਈ ਪਾਸਿੰਗ ਮਾਰਕ 33 ਫੀਸਦੀ ਤੈਅ ਕੀਤਾ ਸੀ। ਦਰਅਸਲ, ਬ੍ਰਿਟਿਸ਼ ਅਫਸਰਾਂ ਦਾ ਮੰਨਣਾ ਸੀ ਕਿ ਭਾਰਤੀ ਉਨ੍ਹਾਂ ਨਾਲੋਂ ਘੱਟ ਪੜ੍ਹੇ-ਲਿਖੇ ਹਨ। ਇਹੀ ਕਾਰਨ ਹੈ ਕਿ ਅਸੀਂ ਪਾਸਿੰਗ ਅੰਕਾਂ ਦੇ ਮਾਮਲੇ ਵਿੱਚ ਬਰਤਾਨੀਆ ਦੁਆਰਾ ਸ਼ੁਰੂ ਕੀਤੀ ਪ੍ਰਣਾਲੀ ਨੂੰ ਅੱਜ ਵੀ ਜਾਰੀ ਰੱਖਦੇ ਹਾਂ।
ਦੂਜੇ ਦੇਸ਼ਾਂ ਵਿੱਚ ਪਾਸ ਹੋਣ ਲਈ ਕਿੰਨੇ ਪ੍ਰਤੀਸ਼ਤ ਚਾਹੀਦੇ ਹਨ?
ਜਾਣਕਾਰੀ ਮੁਤਾਬਕ ਜਰਮਨ ਗਰੇਡਿੰਗ ਸਿਸਟਮ ਗ੍ਰੇਡ ਪੁਆਇੰਟ ਐਵਰੇਜ (GPA) 'ਤੇ ਆਧਾਰਿਤ ਹੈ। ਇਹ 1 ਤੋਂ 6 ਜਾਂ 5 ਪੁਆਇੰਟ ਦੀ ਗਰੇਡਿੰਗ ਪ੍ਰਣਾਲੀ ਹੈ, ਜਿੱਥੇ 1- 1.5 (ਭਾਰਤੀ ਪ੍ਰਣਾਲੀ ਵਿੱਚ 90-100%) 'ਬਹੁਤ ਵਧੀਆ' ਹੈ ਅਤੇ 4.1- 5 (ਭਾਰਤੀ ਪ੍ਰਣਾਲੀ ਵਿੱਚ 0-50%) 'ਕਾਫ਼ੀ ਚੰਗੀ ਨਹੀਂ ਹੈ। '। ਚੀਨ ਵਿੱਚ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 5 ਸਕੇਲ ਜਾਂ 4 ਸਕੇਲ ਗਰੇਡਿੰਗ ਸਿਸਟਮ ਦੀ ਪਾਲਣਾ ਕਰਦੀਆਂ ਹਨ। ਪੰਜ ਸਕੇਲ ਗਰੇਡਿੰਗ ਪ੍ਰਣਾਲੀ ਵਿੱਚ, 0 ਤੋਂ 59 ਪ੍ਰਤੀਸ਼ਤ ਤੱਕ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਐਫ (ਫੇਲ) ਗ੍ਰੇਡ ਦਿੱਤਾ ਜਾਂਦਾ ਹੈ। ਜਦੋਂ ਕਿ ਚਾਰ-ਪੱਧਰੀ ਗਰੇਡਿੰਗ ਪ੍ਰਣਾਲੀ ਵਿੱਚ, ਗ੍ਰੇਡ ਡੀ ਦਰਸਾਉਂਦਾ ਹੈ ਕਿ ਵਿਦਿਆਰਥੀ ਫੇਲ੍ਹ ਹੋ ਗਿਆ ਹੈ। ਜ਼ੀਰੋ ਤੋਂ 59 ਫੀਸਦੀ ਦੇ ਵਿਚਕਾਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਡੀ ਗ੍ਰੇਡ ਵਿੱਚ ਆਉਂਦੇ ਹਨ।
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)