(Source: ECI/ABP News)
Sukhna lake in chandigarh: ਕੀ ਹੈ ਸੁਖਨਾ ਝੀਲ ਦਾ ਇਤਿਹਾਸ, ਜਾਣੋ ਕੁਝ ਅਣਜਾਣ ਤੱਥ
Sukhna lake facts: ਚੰਡੀਗੜ੍ਹ ਵਿੱਚ ਸਥਿਤ ਸੁਖਨਾ ਝੀਲ ਇੱਕ ਮਨੁੱਖ ਵਲੋਂ ਬਣਾਈ ਗਈ ਝੀਲ ਹੈ ਜੋ ਕਿ 3 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਬਣੀ ਹੋਈ ਹੈ।
![Sukhna lake in chandigarh: ਕੀ ਹੈ ਸੁਖਨਾ ਝੀਲ ਦਾ ਇਤਿਹਾਸ, ਜਾਣੋ ਕੁਝ ਅਣਜਾਣ ਤੱਥ Get to know unknown facts and history of Sukhna Lake Sukhna lake in chandigarh: ਕੀ ਹੈ ਸੁਖਨਾ ਝੀਲ ਦਾ ਇਤਿਹਾਸ, ਜਾਣੋ ਕੁਝ ਅਣਜਾਣ ਤੱਥ](https://feeds.abplive.com/onecms/images/uploaded-images/2024/01/09/80a753bd6c594e98da4ae1bc828300f61704817845086647_original.png?impolicy=abp_cdn&imwidth=1200&height=675)
Sukhna lake history: ਜਦੋਂ ਵੀ ਤੁਸੀਂ ਚੰਡੀਗੜ੍ਹ ਆਉਂਦੇ ਹੋ ਤਾਂ ਇਨ੍ਹਾਂ ਥਾਵਾਂ ਨੂੰ ਦੇਖੇ ਬਿਨਾਂ ਬਿਲਕੁਲ ਵੀ ਨਾ ਜਾਓ, ਕਿਉਂਕਿ ਇੱਥੇ ਦੂਰ-ਦੂਰ ਤੋਂ ਲੋਕ ਆਉਂਦੇ ਹਨ ਅਤੇ ਇਹ ਖਿੱਚ ਦਾ ਕੇਂਦਰ ਵੀ ਹੈ। ਅਸੀਂ ਗੱਲ ਕਰ ਰਹੇ ਹਾਂ ਸੁਖਨਾ ਝੀਲ ਦੀ, ਇਹ ਉਹ ਝੀਲ ਹੈ ਜਿੱਥੇ ਸੈਲਾਨੀ ਦੂਰ-ਦੂਰ ਤੋਂ ਘੁੰਮਣ ਲਈ ਆਉਂਦੇ ਹਨ ਅਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੁਖਨਾ ਝੀਲ ਦਾ ਇਤਿਹਾਸ ਕੀ ਹੈ, ਕਿਵੇਂ ਬਣਾਈ ਗਈ ਹੈ ਇਹ ਝੀਲ ਅਤੇ ਜੇਕਰ ਤੁਸੀਂ ਇਸ ਨੂੰ ਦੇਖਣ ਲਈ ਆਉਣਾ ਹੋਵੇ ਤਾਂ ਕਿੰਨੇ ਵਜੇ ਤੱਕ ਖੁਲ੍ਹੀ ਰਹਿੰਦੀ ਹੈ ਇਹ ਝੀਲ...
ਚੰਡੀਗੜ੍ਹ ਵਿੱਚ ਸਥਿਤ ਸੁਖਨਾ ਝੀਲ ਇੱਕ ਮਨੁੱਖ ਵਲੋਂ ਬਣਾਈ ਗਈ ਝੀਲ ਹੈ ਜੋ ਕਿ 3 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਬਣੀ ਹੋਈ ਹੈ। ਚੰਡੀਗੜ੍ਹ ਦੀ ਇਹ ਝੀਲ ਅਜਿਹੀ ਥਾਂ ‘ਤੇ ਹੈ, ਜਿੱਥੇ ਆਧੁਨਿਕ ਢਾਂਚੇ ਦੇ ਨਾਲ-ਨਾਲ ਹਰਿਆਲੀ ਵੀ ਜ਼ਿਆਦਾ ਹੈ। ਇਸ ਝੀਲ ਦੀ ਕੁਦਰਤੀ ਸੁੰਦਰਤਾ ਵੱਡੀ ਗਿਣਤੀ ਵਿੱਚ ਸੈਰ ਕਰਨ ਵਾਲਿਆਂ, ਫੋਟੋਗ੍ਰਾਫਰਾਂ ਅਤੇ ਚਿੱਤਰਕਾਰਾਂ ਨੂੰ ਆਕਰਸ਼ਿਤ ਕਰਦੀ ਹੈ। ਸੁਖਨਾ ਝੀਲ ਦਾ ਬ੍ਰਹਮ ਨਜ਼ਾਰਾ - ਹਰਿਆਲੀ ਨਾਲ ਘਿਰੀ ਸ਼ਿਵਾਲਿਕ ਰੇਂਜ ਦੀ ਤਲਹਟੀ ਵਿੱਚ ਇੱਕ ਸ਼ਾਂਤ ਭੰਡਾਰ - ਚੰਡੀਗੜ੍ਹ ਦਾ ਸਭ ਤੋਂ ਪ੍ਰਸਿੱਧ ਸੈਲਾਨੀ ਖਿੱਚ ਕੇਂਦਰ ਹੈ। ਇਸ ਦੇ ਨਾਲ ਹੀ ਤੁਸੀਂ ਇੱਥੇ ਬੋਟਿੰਗ ਦਾ ਮਜ਼ਾ ਵੀ ਲੈ ਸਕਦੇ ਹੋ ਅਤੇ ਬਤੱਖਾਂ ਵੀ ਦੇਖ ਸਕਦੇ ਹੋ।
ਇਹ ਵੀ ਪੜ੍ਹੋ: Rock Garden History: ਕੁਝ ਪੁਰਾਣੀਆਂ ਚੀਜ਼ਾਂ ਅਤੇ ਕਬਾੜ ਤੋਂ ਬਣਿਆ ਰਾਕ ਗਾਰਡਨ, ਜਾਣੋ ਕੁਝ ਅਣਜਾਣ ਤੱਥ ਅਤੇ ਇਤਿਹਾਸ
ਸੁਖਨਾ ਝੀਲ ਦਾ ਇਤਿਹਾਸ
ਇਹ ਝੀਲ 1958 ਵਿੱਚ ਸ਼ਿਵਾਲਿਕ ਪਹਾੜੀ ਤੋਂ ਹੇਠਾਂ ਆਉਣ ਵਾਲੇ ਪਾਣੀ ਉੱਤੇ ਬੰਨ੍ਹ ਬਣਾ ਕੇ ਬਣਾਈ ਗਈ ਸੀ। ਪਹਿਲਾਂ ਬਰਸਾਤ ਦਾ ਪਾਣੀ ਸਿੱਧਾ ਇਸ ਵਿੱਚ ਪੈਂਦਾ ਸੀ ਅਤੇ ਇਸ ਕਾਰਨ ਇਸ ਵਿੱਚ ਕਾਫੀ ਗਾਰ ਜਮ੍ਹਾਂ ਹੋ ਜਾਂਦੀ ਸੀ। ਇਸ ਨੂੰ ਰੋਕਣ ਲਈ 1974 ਵਿੱਚ 25.42 ਕਿ. ਜ਼ਮੀਨ ਖੋਦ ਚੋਆ ਦੇ ਪਾਣੀ ਨੂੰ ਦੂਜੇ ਪਾਸੇ ਮੋੜ ਦਿੱਤਾ ਗਿਆ ਅਤੇ ਝੀਲ ਨੂੰ ਸਾਫ਼ ਪਾਣੀ ਨਾਲ ਭਰਨ ਦਾ ਪ੍ਰਬੰਧ ਕੀਤਾ ਗਿਆ।
ਸੁਖਨਾ ਝੀਲ ਦੇ ਨਿਰਮਾਣ ਦੀ ਯੋਜਨਾ ਆਰਕੀਟੈਕਟ ਲੇ ਕੋਰਬੁਜ਼ੀਅਰ ਅਤੇ ਉਨ੍ਹਾਂ ਦੀ ਟੀਮ ਵਲੋਂ ਤਿਆਰ ਕੀਤੀ ਗਈ ਸੀ ਜਿਸ ਨੇ ਚੰਡੀਗੜ੍ਹ ਦੀ ਯੋਜਨਾ ਬਣਾਈ ਸੀ। ਇੱਥੇ ਬਹੁਤ ਸਾਰੇ ਪ੍ਰਵਾਸੀ ਪੰਛੀ ਦੇਖੇ ਜਾ ਸਕਦੇ ਹਨ। ਝੀਲ 'ਚ ਬੋਟਿੰਗ ਦਾ ਆਨੰਦ ਲੈਣ ਦੇ ਨਾਲ-ਨਾਲ ਦੂਰ-ਦੂਰ ਤੱਕ ਫੈਲੀਆਂ ਪਹਾੜੀਆਂ ਦੇ ਖੂਬਸੂਰਤ ਨਜ਼ਾਰਿਆਂ ਦੇ ਨਾਲ-ਨਾਲ ਸੂਰਜ ਡੁੱਬਣ ਦਾ ਨਜ਼ਾਰਾ ਵੀ ਇੱਥੋਂ ਬਹੁਤ ਮਨਮੋਹਕ ਲੱਗਦਾ ਹੈ।
ਇੱਥੇ ਵੱਖ-ਵੱਖ ਸੁੰਦਰ ਪੰਛੀਆਂ ਨੂੰ ਚਹਿਕਦੇ ਦੇਖ ਕੇ ਇਦਾਂ ਲੱਗਦਾ ਹੈ ਜਿਵੇਂ ਸਵਰਗ ਵਿੱਚ ਆ ਗਏ ਹੋਈਏ। ਝੀਲ ਸੈਕਟਰ ਦੇ ਨੇੜੇ ਸਕੱਤਰੇਤ, ਹਾਈਕੋਰਟ, ਯੂਨੀਵਰਸਿਟੀ ਕੰਪਲੈਕਸ ਵਰਗੀਆਂ ਦੇਖਣ ਵਾਲੀਆਂ ਥਾਵਾਂ ਹਨ। ਇਸ ਦੇ ਨਾਲ ਹੀ ਰਾਕ ਗਾਰਡਨ ਵੀ ਝੀਲ ਦੇ ਨੇੜੇ ਹੈ, ਜਿਸ ਨੂੰ ਦੇਖਣ ਵੀ ਦੂਰ-ਦੂਰ ਤੋਂ ਸੈਲਾਨੀ ਆਉਂਦੇ ਹਨ।
ਸੁਖਨਾ ਝੀਲ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਖੁਲ੍ਹੀ ਹੁੰਦੀ ਹੈ। ਸਤੰਬਰ ਤੋਂ ਮਾਰਚ ਤੱਕ ਦਾ ਮਹੀਨਾ ਝੀਲ ਦਾ ਦੌਰਾ ਕਰਨ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: Rose Garden History: ਇਹ ਹੈ ਏਸ਼ੀਆ ਦਾ ਸਭ ਤੋਂ ਵੱਡਾ Rose Garden, ਦੂਰ-ਦੂਰ ਤੋਂ ਲੋਕ ਆਉਂਦੇ ਘੁੰਮਣ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)