Fatty Liver ਦੀ ਸਮੱਸਿਆ ਜੜ੍ਹੋਂ ਹੋ ਜਾਵੇਗੀ ਖਤਮ, ਬਸ ਇੱਕ ਚੀਜ਼ ਤੋਂ ਬਣਾ ਲਓ ਦੂਰੀ
ਇੱਕ ਅਧਿਐਨ ਦੇ ਅਨੁਸਾਰ, ਦੁਨੀਆ ਦੇ ਲਗਭਗ 38% ਲੋਕ ਫੈਟੀ ਲੀਵਰ ਤੋਂ ਪੀੜਤ ਹਨ। ਕੁਝ ਸਾਲ ਪਹਿਲਾਂ ਤੱਕ, ਇਹ ਸਮੱਸਿਆ ਸਿਰਫ਼ ਸ਼ਰਾਬ ਪੀਣ ਵਾਲਿਆਂ ਨੂੰ ਹੀ ਹੁੰਦੀ ਸੀ, ਪਰ ਹੁਣ ਇਹ ਗਲਤ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਵੀ ਹੋ ਰਹੀ ਹੈ।

ਲੀਵਰ ਸਾਡੇ ਸਰੀਰ ਦਾ ਦੂਜਾ ਸਭ ਤੋਂ ਵੱਡਾ ਅੰਗ ਹੈ। ਇਹ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਤੋਂ ਪੌਸ਼ਟਿਕ ਤੱਤਾਂ ਨੂੰ ਪ੍ਰੋਸੈਸ ਕਰਦਾ ਹੈ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਸਾਰੇ ਅੰਗਾਂ ਵਿੱਚ ਵੰਡਦਾ ਹੈ। ਜਿਗਰ ਖੂਨ ਵਿੱਚੋਂ ਨੁਕਸਾਨਦੇਹ ਪਦਾਰਥਾਂ ਨੂੰ ਕੱਢ ਕੇ ਉਸ ਨੂੰ ਸਾਫ਼ ਕਰਦਾ ਹੈ। ਇਹ ਸਰੀਰ ਦੇ ਵੱਡੇ ਅਤੇ ਛੋਟੇ ਲਗਭਗ 500 ਮਹੱਤਵਪੂਰਨ ਕਾਰਜ ਕਰਦਾ ਹੈ, ਅਜਿਹੀ ਸਥਿਤੀ ਵਿੱਚ ਇਸ ਵਿੱਚ ਥੋੜ੍ਹੀ ਜਿਹੀ ਸਮੱਸਿਆ ਵੀ ਪੂਰੇ ਸਰੀਰ ਲਈ ਖਤਰਨਾਕ ਹੋ ਸਕਦੀ ਹੈ। ਫੈਟੀ ਲੀਵਰ ਵੀ ਇੱਕ ਅਜਿਹੀ ਹੀ ਸਮੱਸਿਆ ਹੈ। ਇਸ ਵਿੱਚ, ਜਿਗਰ ਦੇ ਆਲੇ-ਦੁਆਲੇ ਵਾਧੂ ਚਰਬੀ ਜਮ੍ਹਾਂ ਹੋ ਜਾਂਦੀ ਹੈ, ਜੋ ਇਸ ਦੇ ਕੰਮਕਾਜ ਵਿੱਚ ਰੁਕਾਵਟ ਪਾ ਸਕਦੀ ਹੈ।
ਜਿਗਰ ਵਿੱਚ ਜ਼ਿਆਦਾ ਚਰਬੀ ਸੋਜਸ਼ ਨੂੰ ਵਧਾ ਸਕਦੀ ਹੈ, ਜਿਸ ਨਾਲ ਅਲਸਰ ਹੋ ਸਕਦਾ ਹੈ ਅਤੇ ਲੀਵਰ ਫੇਲ੍ਹ ਵੀ ਹੋ ਸਕਦਾ ਹੈ। ਫੈਟੀ ਲੀਵਰ ਇਨ੍ਹੀਂ ਦਿਨੀਂ ਇੱਕ ਆਮ ਬਿਮਾਰੀ ਬਣਦੀ ਜਾ ਰਹੀ ਹੈ। ਜੇਕਰ ਤੁਸੀਂ ਇਸ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਹ ਚੀਜ਼ ਕੀ ਹੈ...
ਫੈਟੀ ਲੀਵਰ ਦੇ ਲਈ ਕਿਹੜਾ ਫੂਡ ਜ਼ਿੰਮੇਵਾਰ?
ਕੁਝ ਸਮਾਂ ਪਹਿਲਾਂ ਤੱਕ ਇਹ ਮੰਨਿਆ ਜਾਂਦਾ ਸੀ ਕਿ ਸਿਰਫ਼ ਸ਼ਰਾਬ ਪੀਣ ਨਾਲ ਹੀ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਹੈ, ਪਰ ਹੁਣ ਪ੍ਰੋਸੈਸਡ ਅਤੇ ਜੰਕ ਫੂਡ ਵੀ ਇਸ ਦੇ ਲਈ ਜ਼ਿੰਮੇਵਾਰ ਹਨ। ਇਸ ਤੋਂ ਇਲਾਵਾ, ਘੰਟਿਆਂਬੱਧੀ ਮੋਬਾਈਲ ਲੈ ਕੇ ਬੈਠਣਾ, ਸਰੀਰਕ ਗਤੀਵਿਧੀਆਂ ਤੋਂ ਵਾਂਝੇ ਰਹਿਣਾ ਅਤੇ ਦੇਰ ਨਾਲ ਖਾਣਾ ਖਾਣ ਦੀ ਆਦਤ ਵੀ ਇਸ ਬਿਮਾਰੀ ਨੂੰ ਵਧਾ ਰਹੀ ਹੈ। ਫੈਟ ਲੀਵਰ ਦੀਆਂ ਦੋ ਕਿਸਮਾਂ ਹੁੰਦੀਆਂ ਹਨ। ਅਲਕੋਹਲਿਕ ਫੈਟੀ ਲੀਵਰ ਅਤੇ ਨਾਨ-ਅਲਕੋਹਲਿਕ ਫੈਟੀ ਲੀਵਰ। ਨਾਨ-ਅਲਕੋਹਲਿਕ ਫੈਟੀ ਲੀਵਰ ਉਨ੍ਹਾਂ ਲੋਕਾਂ ਦਾ ਹੁੰਦਾ ਹੈ ਜਿਹੜੇ ਸ਼ਰਾਬ ਨਹੀਂ ਪੀਂਦੇ ਪਰ ਉਨ੍ਹਾਂ ਦਾ ਖਾਣ-ਪੀਣ ਅਤੇ ਰਹਿਣ-ਸਹਿਣ ਚੰਗਾ ਨਹੀਂ ਹੁੰਦਾ ਹੈ।
ਜੇਕਰ ਤੁਸੀਂ ਫੈਟੀ ਲੀਵਰ ਤੋਂ ਬਚਣਾ ਚਾਹੁੰਦੇ ਹੋ ਤਾਂ ਪ੍ਰੋਸੈਸਡ ਫੂਡ ਤੋਂ ਦੂਰ ਰਹੋ
ਪ੍ਰੋਸੈਸਡ ਫੂਡ ਵਿੱਚ ਫੈਟ, ਚੀਨੀ ਅਤੇ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਲੀਵਰ ਲਈ ਨੁਕਸਾਨਦੇਹ ਹੈ। ਜਦੋਂ ਤੁਸੀਂ ਜ਼ਿਆਦਾ ਪ੍ਰੋਸੈਸਡ ਫੂਡ ਖਾਂਦੇ ਹੋ, ਤਾਂ ਤੁਹਾਡੇ ਲੀਵਰ ਵਿੱਚ ਚਰਬੀ ਜਮ੍ਹਾਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਨਾਲ ਫੈਟੀ ਲੀਵਰ ਦੀ ਸਮੱਸਿਆ ਹੋ ਸਕਦੀ ਹੈ।
ਫੈਟੀ ਲੀਵਰ ਤੋਂ ਬਚਣ ਲਈ ਕੀ-ਕੀ ਨਹੀਂ ਖਾਣਾ ਚਾਹੀਦਾ
ਅਲਟਰਾ ਪ੍ਰੋਸੈਸਡ ਫੂਡਸ
ਰਿਫਾਈਂਡ ਅਨਾਜ
ਸ਼ੂਗਰ
ਸ਼ਰਾਬ
ਮੀਟ
ਵ੍ਹਾਈਟ ਬ੍ਰੈਡ
ਫੈਟੀ ਲੀਵਰ ਤੋਂ ਬਚਣ ਲਈ ਕੀ ਖਾਣਾ ਚਾਹੀਦਾ ਹੈ
ਲਸਣ
ਬ੍ਰੋਕਲੀ
ਗ੍ਰੀਨ ਟੀ-ਕੌਫੀ
ਅਖਰੋਟ
ਸੋਇਆ ਚੰਕਸ
ਸਾਬਤ ਅਨਾਜ
Check out below Health Tools-
Calculate Your Body Mass Index ( BMI )






















