(Source: ECI | ABP NEWS)
ਮੌਤ ਤੋਂ ਬਾਅਦ ਵੀ ਜਿੰਦਾ ਰਹਿੰਦੇ ਨੇ ਸਰੀਰ ਦੇ ਇਹ ਅੰਗ, ਜਾਣੋ ਸਭ ਤੋਂ ਆਖ਼ਿਰ 'ਚ ਕਿਸਦੀ ਹੁੰਦੀ ਹੈ ਮੌਤ?
ਜਦੋਂ ਮੌਤ ਹੁੰਦੀ ਹੈ ਤਾਂ ਕੀ ਤੁਹਾਨੂੰ ਪਤਾ ਹੈ ਕਿ ਸਰੀਰ ਦੇ ਕੁੱਝ ਅੰਗ ਚੱਲਦੇ ਰਹਿੰਦੇ ਹਨ। ਇਨਸਾਨ ਦੇ ਮਰਨ ਤੋਂ ਬਾਅਦ ਸਰੀਰ ਦੇ ਸਾਰੇ ਅੰਗ ਇੱਕੋ ਸਮੇਂ ਕੰਮ ਕਰਨਾ ਬੰਦ ਨਹੀਂ ਕਰਦੇ।ਕੁਝ ਅੰਗ ਅਜਿਹੇ ਹੁੰਦੇ ਹਨ ਜੋ ਮੌਤ ਤੋਂ ਬਾਅਦ ਵੀ ਕਈ ਘੰਟਿਆਂ

ਕਿਹਾ ਜਾਂਦਾ ਹੈ ਕਿ ਇਨਸਾਨ ਦਾ ਸਰੀਰ ਸਿਰਫ ਮਰਨ ਤੋਂ ਬਾਅਦ ਹੀ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰਦਾ ਹੈ, ਨਹੀਂ ਤਾਂ ਸੌਂਦੇ, ਜਾਗਦੇ, ਖਾਂਦੇ, ਪੀਂਦੇ ਹਰ ਵੇਲੇ ਸਰੀਰ ਦੇ ਅੰਗ ਕੰਮ ਕਰਦੇ ਰਹਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਗੱਲ ਪੂਰੀ ਤਰ੍ਹਾਂ ਸਹੀ ਨਹੀਂ ਹੈ?
ਅਸਲ 'ਚ, ਇਨਸਾਨ ਦੇ ਮਰਨ ਤੋਂ ਬਾਅਦ ਸਰੀਰ ਦੇ ਸਾਰੇ ਅੰਗ ਇੱਕੋ ਸਮੇਂ ਕੰਮ ਕਰਨਾ ਬੰਦ ਨਹੀਂ ਕਰਦੇ। ਕੁਝ ਅੰਗ ਅਜਿਹੇ ਹੁੰਦੇ ਹਨ ਜੋ ਮੌਤ ਤੋਂ ਬਾਅਦ ਵੀ ਕਈ ਘੰਟਿਆਂ ਤੱਕ ਜਿੰਦਾ ਰਹਿੰਦੇ ਹਨ ਅਤੇ ਆਪਣਾ ਕੰਮ ਜਾਰੀ ਰੱਖਦੇ ਹਨ। ਇਸੇ ਕਰਕੇ ਮੌਤ ਤੋਂ ਬਾਅਦ ਵੀ ਇਨਸਾਨ ਦੇ ਅੰਗ ਡੋਨੇਟ ਕਰਕੇ ਕਿਸੇ ਹੋਰ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਆਓ ਜਾਣਦੇ ਕਿ ਮੌਤ ਤੋਂ ਬਾਅਦ ਵੀ ਸਰੀਰ ਦੇ ਕਿਹੜੇ ਅੰਗ ਜਿੰਦਾ ਰਹਿੰਦੇ ਹਨ ਅਤੇ ਕਿਹੜਾ ਅੰਗ ਸਭ ਤੋਂ ਆਖ਼ਿਰ 'ਚ ਮਰਦਾ ਹੈ।
ਡਾਕਟਰਾਂ ਦੇ ਅਨੁਸਾਰ ਇਨਸਾਨ ਦੇ ਸਰੀਰ ਦੇ ਹਰ ਅੰਗ ਦੀ ਆਪਣੀ ਵੱਖਰੀ ਉਮਰ (lifespan) ਹੁੰਦੀ ਹੈ। ਇਸ ਕਰਕੇ ਕੁਝ ਅੰਗਾਂ ਨੂੰ ਮੌਤ ਤੋਂ ਬਾਅਦ ਕੁਝ ਸਮੇਂ ਲਈ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਮਰਨ ਤੋਂ ਬਾਅਦ ਵੀ ਇਨਸਾਨ ਦੇ ਸਰੀਰ ਦੇ ਕੁਝ ਅੰਗ ਕੁਝ ਘੰਟਿਆਂ ਤੱਕ ਜਿੰਦਾ ਰਹਿੰਦੇ ਹਨ—ਜਿਵੇਂ ਕਿ ਦਿਲ 4 ਤੋਂ 6 ਘੰਟੇ, ਫੇਫੜੇ 4 ਤੋਂ 8 ਘੰਟੇ, ਜਿਗਰ 8 ਤੋਂ 12 ਘੰਟੇ, ਗੁਰਦੇ 24 ਤੋਂ 36 ਘੰਟੇ, ਚਮੜੀ 24 ਘੰਟੇ ਅਤੇ ਅੱਖਾਂ 4 ਤੋਂ 6 ਘੰਟਿਆਂ ਤੱਕ ਜਿੰਦਾ ਰਹਿੰਦੀਆਂ ਹਨ।
ਇਹ ਸਮਾਂ ਪੂਰੀ ਤਰ੍ਹਾਂ ਨਿਸ਼ਚਿਤ ਨਹੀਂ ਹੁੰਦਾ, ਬਲਕਿ ਇੱਕ ਅੰਦਾਜ਼ਨ ਸਮਾਂ ਹੁੰਦਾ ਹੈ। ਅੰਗਾਂ ਦੇ ਜਿੰਦਾ ਰਹਿਣ ਦਾ ਸਮਾਂ ਕਈ ਹੋਰ ਕਾਰਕਾਂ 'ਤੇ ਵੀ ਨਿਰਭਰ ਕਰਦਾ ਹੈ।
ਇਨਸਾਨ ਦੇ ਸਰੀਰ ਦੇ ਸਾਰੇ ਅੰਗ ਬਹੁਤ ਮਹੱਤਵਪੂਰਣ ਹੁੰਦੇ ਹਨ, ਚਾਹੇ ਉਹ ਅੱਖਾਂ ਹੋਣ ਜਾਂ ਦਿਲ। ਇਹੀ ਕਾਰਨ ਹੈ ਕਿ ਮੌਤ ਤੋਂ ਬਾਅਦ ਵੀ ਇਹ ਅੰਗ ਉਤਨੇ ਹੀ ਜ਼ਰੂਰੀ ਰਹਿੰਦੇ ਹਨ ਜਿੰਨੇ ਜਿੰਦੇ ਸਮੇਂ। ਇਸੇ ਕਰਕੇ ਕਈ ਲੋਕ ਮਰਨ ਤੋਂ ਬਾਅਦ ਅੰਗ ਦਾਨ ਕਰਦੇ ਹਨ, ਕਿਉਂਕਿ ਮੌਤ ਤੋਂ ਕਈ ਘੰਟਿਆਂ ਤੱਕ ਸਰੀਰ ਦੇ ਕੁਝ ਮਹੱਤਵਪੂਰਣ ਅੰਗ ਜਿੰਦੇ ਰਹਿੰਦੇ ਹਨ, ਜੋ ਕਿਸੇ ਹੋਰ ਜਿੰਦੇ ਇਨਸਾਨ ਦੇ ਕੰਮ ਆ ਸਕਦੇ ਹਨ।
ਇਸ ਪ੍ਰਕਿਰਿਆ ਨੂੰ ਅੰਗ ਟ੍ਰਾਂਸਪਲਾਂਟੇਸ਼ਨ (Organ Transplantation) ਕਿਹਾ ਜਾਂਦਾ ਹੈ। ਇਸ ਵਿੱਚ ਮਰੇ ਹੋਏ ਵਿਅਕਤੀ ਦੇ ਸਰੀਰ ਤੋਂ ਅੰਗ ਕੱਢ ਕੇ ਉਨ੍ਹਾਂ ਨੂੰ ਉਚਿਤ ਹਾਲਤਾਂ ਵਿੱਚ ਸੰਭਾਲਿਆ ਜਾਂਦਾ ਹੈ ਅਤੇ ਫਿਰ ਜ਼ਰੂਰਤਮੰਦ ਵਿਅਕਤੀ ਦੇ ਸਰੀਰ ਵਿੱਚ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ।
ਇਨਸਾਨ ਦੀ ਮੌਤ ਤੋਂ ਬਾਅਦ ਸਰੀਰ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਗੁਰਦੇ (Kidneys) ਜਿੰਦੇ ਰਹਿੰਦੇ ਹਨ। ਇਹ ਲਗਭਗ 24 ਤੋਂ 36 ਘੰਟੇ ਤੱਕ ਕੰਮ ਕਰਦੇ ਰਹਿੰਦੇ ਹਨ। ਇਸੀ ਕਰਕੇ ਗੁਰਦੇ ਨੂੰ ਸਰੀਰ ਦਾ ਸਭ ਤੋਂ ਟਿਕਾਊ ਅੰਗ ਮੰਨਿਆ ਜਾਂਦਾ ਹੈ। ਮੌਤ ਤੋਂ ਬਾਅਦ ਵੀ ਕੋਈ ਵਿਅਕਤੀ ਆਪਣੀਆਂ ਕਿਡਨੀਆਂ ਦਾਨ ਕਰ ਸਕਦਾ ਹੈ, ਜਿਸ ਨਾਲ ਕਿਸੇ ਹੋਰ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਕਿਡਨੀ ਟ੍ਰਾਂਸਪਲਾਂਟ ਦੇ ਓਪਰੇਸ਼ਨ ਜ਼ਿਆਦਾਤਰ ਕਾਮਯਾਬ ਹੁੰਦੇ ਹਨ।




















