ਭਾਰਤੀ ਫੌਜ 'ਚ ਕੌਣ ਹੁੰਦਾ ਸਭ ਤੋਂ ਵੱਡਾ ਅਫਸਰ? ਰੈਂਕਿੰਗ ਦੇ ਹਿਸਾਬ ਨਾਲ ਦੇਖੋ ਪੂਰੀ ਲਿਸਟ
ਹਾਲ ਹੀ ਵਿੱਚ, ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦ 'ਤੇ ਜੰਗ ਵਰਗੀ ਸਥਿਤੀ ਸੀ, ਜਿਸ ਤੋਂ ਬਾਅਦ ਹੁਣ ਜੰਗਬੰਦੀ ਹੋ ਗਈ ਹੈ। ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਭਾਰਤੀ ਫੌਜ ਵਿੱਚ ਸਭ ਤੋਂ ਵੱਡੀ ਰੈਂਕ ਕਿਸ ਦੀ ਹੈ?

ਜਦੋਂ ਵੀ ਆਪਣੇ ਦੇਸ਼ ਦੇ ਹਿੱਤ ਲਈ ਦੁਸ਼ਮਨ ਨਾਲ ਲੜਨ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਫੌਜ ਹਮੇਸ਼ਾ ਤਿਆਰ ਰਹਿੰਦੀ ਹੈ। ਪਾਕਿਸਤਾਨ ਨਾਲ ਚੱਲ ਰਹੇ ਤਣਾਅ ਵਿਚਕਾਰ ਇੰਡੀਅਨ ਆਰਮੀ ਨੇ ਪਾਕਿਸਤਾਨ ਵਲੋਂ ਆਉਣ ਵਾਲੀ ਹਰ ਗੋਲੀ ਦਾ ਮੂੰਹਤੋੜ ਜਵਾਬ ਦਿੱਤਾ। ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਭਾਰਤੀ ਫੌਜ ਵਿੱਚ ਕੌਣ ਹੁੰਦਾ ਹੈ ਜਿਹੜਾ ਸਭ ਤੋਂ ਵੱਡਾ ਅਫਸਰ ਹੁੰਦਾ ਹੈ ਅਤੇ ਉਸ ਦੀ ਰੈਂਕ ਕੀ ਹੁੰਦੀ ਹੈ।
ਕਿਸ ਦੀ ਹੁੰਦੀ ਸਭ ਤੋਂ ਵੱਡੀ ਰੈਂਕ?
ਰੈਂਕ ਦੇ ਮਾਮਲੇ ਵਿੱਚ ਭਾਰਤੀ ਫੌਜ ਵਿੱਚ ਸਭ ਤੋਂ ਵੱਡੀ ਪੋਸਟ ਫੀਲਡ ਮਾਰਸ਼ਲ ਦੀ ਹੁੰਦੀ ਹੈ। ਫੀਲਡ ਮਾਰਸ਼ਲ ਦਾ ਅਹੁਦਾ ਫੌਜ ਵਿੱਚ ਜਨਰਲ ਦੇ ਅਹੁਦੇ ਨਾਲੋਂ ਉੱਚਾ ਹੁੰਦਾ ਹੈ। ਸੈਮ ਮਾਨੇਕਸ਼ਾ, ਜਿਨ੍ਹਾਂ ਦੀਆਂ ਕਹਾਣੀਆਂ ਅਸੀਂ ਸੁਣਦੇ ਹਾਂ, ਭਾਰਤੀ ਫੌਜ ਵਿੱਚ ਫੀਲਡ ਮਾਰਸ਼ਲ ਦੇ ਅਹੁਦੇ 'ਤੇ ਸਨ। ਸੈਮ ਮਾਨੇਕਸ਼ਾ ਫੀਲਡ ਮਾਰਸ਼ਲ ਦੇ ਰੈਂਕ ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਫੌਜ ਅਧਿਕਾਰੀ ਸਨ। ਖਾਸ ਗੱਲ ਇਹ ਹੈ ਕਿ ਹੁਣ ਤੱਕ ਭਾਰਤੀ ਫੌਜ ਵਿੱਚ ਸਿਰਫ਼ 2 ਫੀਲਡ ਮਾਰਸ਼ਲ ਹੀ ਰਹੇ ਹਨ। 5 ਸਟਾਰ ਰੈਂਕ ਅਤੇ ਸਭ ਤੋਂ ਉੱਚੇ ਅਹੁਦਾ ਵਾਲਾ ਅਧਿਕਾਰੀ ਫੀਲਡ ਮਾਰਸ਼ਲ ਹੈ। ਤੁਹਾਨੂੰ ਦੱਸ ਦਈਏ ਕਿ ਇਹ ਇੱਕ ਤਰ੍ਹਾਂ ਦਾ ਰਸਮੀ ਅਤੇ ਯੁੱਧ ਸਮੇਂ ਦਾ ਰੈਂਕ ਹੈ।
ਇਦਾਂ ਦੀ ਹੁੰਦੀ ਰੈਂਕ
ਫੀਲਡ ਮਾਰਸ਼ਲ ਤੋਂ ਬਾਅਦ, ਫੌਜ ਵਿੱਚ ਦੂਜਾ ਸਭ ਤੋਂ ਵੱਡਾ ਅਹੁਦਾ ਜਨਰਲ ਕੋਲ ਹੁੰਦਾ ਹੈ ਜਿਸਨੂੰ ਚੀਫ਼ ਆਫ਼ ਆਰਮੀ ਸਟਾਫ ਕਿਹਾ ਜਾਂਦਾ ਹੈ। ਇਸ ਸਮੇਂ ਭਾਰਤੀ ਫੌਜ ਦੇ ਜਨਰਲ ਉਪੇਂਦਰ ਦਿਵੇਦੀ ਹਨ, ਜਿਨ੍ਹਾਂ ਨੇ ਪਾਕਿਸਤਾਨ ਵਿਰੁੱਧ ਮੋਰਚਾ ਖੋਲ੍ਹਿਆ ਸੀ। ਜਨਰਲ ਦੇ ਅਹੁਦੇ ਤੋਂ ਬਾਅਦ, ਲੈਫਟੀਨੈਂਟ ਜਨਰਲ ਦਾ ਨਾਮ ਦੂਜੇ ਨੰਬਰ 'ਤੇ ਆਉਂਦਾ ਹੈ।
ਲੈਫਟੀਨੈਂਟ ਜਨਰਲ ਤੋਂ ਬਾਅਦ ਮੇਜਰ ਜਨਰਲ, ਫਿਰ ਬ੍ਰਿਗੇਡੀਅਰ, ਫਿਰ ਕਰਨਲ, ਫਿਰ ਲੈਫਟੀਨੈਂਟ ਕਰਨਲ, ਫਿਰ ਮੇਜਰ, ਫਿਰ ਕੈਪਟਨ, ਫਿਰ ਲੈਫਟੀਨੈਂਟ, ਫਿਰ ਸੂਬੇਦਾਰ ਮੇਜਰ, ਫਿਰ ਸੂਬੇਦਾਰ, ਨਾਇਬ ਸੂਬੇਦਾਰ, ਹਵਲਦਾਰ, ਨਾਇਕ, ਲਾਂਸ ਨਾਇਕ ਅਤੇ ਅੰਤ ਵਿੱਚ ਫੌਜ ਵਿੱਚ ਇੱਕ ਸਿਪਾਹੀ ਦਾ ਅਹੁਦਾ ਆਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸੈਨਾ ਦਿਵਸ ਹਰ ਸਾਲ 15 ਜਨਵਰੀ ਨੂੰ ਮਨਾਇਆ ਜਾਂਦਾ ਹੈ, ਇਸ ਦਿਨ ਫੀਲਡ ਮਾਰਸ਼ਲ ਕੋਦੰਡੇਰਾ ਐਮ. ਕਰੀਯੱਪਾ ਭਾਰਤੀ ਸੈਨਾ ਦੇ ਪਹਿਲੇ ਮੁਖੀ ਬਣੇ ਸਨ।






















