Medical Negligence: ਲਾਪਰਵਾਹ ਡਾਕਟਰਾਂ ਦੀ ਖੈਰ ਨਹੀਂ! ਮਰੀਜ਼ ਦਾ ਨਹੀਂ ਹੋ ਰਿਹਾ ਚੰਗੀ ਤਰ੍ਹਾਂ ਇਲਾਜ, ਤਾਂ ਇੱਥੇ ਕਰੋ ਸ਼ਿਕਾਇਤ
Medical Negligence: ਭਾਰਤ ਵਿੱਚ ਮੈਡੀਕਲ ਨੈਗਲੀਜੈਂਸ ਨੂੰ ਅਪਰਾਧ ਮੰਨਿਆ ਜਾਂਦਾ ਹੈ। ਅਜਿਹਾ ਕਰਨ ‘ਤੇ ਦੋਸ਼ੀ ਡਾਕਟਰ ਜਾਂ ਫਿਰ ਸਟਾਫ ਨੂੰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਜਾਣਾ ਪੈ ਸਕਦਾ ਹੈ।
Medical Negligence: ਹਸਪਤਾਲ ਵਿੱਚ ਮਰੀਜ਼ ਦਾ ਇਲਾਜ ਕਰਵਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਕਈ ਵਾਰ ਦੇਖਿਆ ਗਿਆ ਹੈ ਕਿ ਹਸਪਤਾਲ ਵਾਲੇ ਆਪਣੇ ਪੈਸੇ ਬਣਾਉਣ ਦੇ ਚੱਕਰ ਵਿੱਚ ਮਰੀਜ਼ ਦਾ ਚੰਗੀ ਤਰ੍ਹਾਂ ਇਲਾਜ ਨਹੀਂ ਕਰਦੇ ਹਨ ਅਤੇ ਮਰੀਜ਼ ਦੀ ਹਾਲਤ ਵੀ ਠੀਕ ਨਹੀਂ ਹੁੰਦੀ ਹੈ, ਅਜਿਹੀ ਸਥਿਤੀ ਨੂੰ ਮੈਡੀਕਲ ਨੈਗਲੀਜੈਂਸ ਕਿਹਾ ਜਾਂਦਾ ਹੈ।
ਇਸ ਦੀ ਤੁਸੀਂ ਸ਼ਿਕਾਇਤ ਕਰ ਸਕਦੇ ਹੋ। ਜੇਕਰ ਤੁਹਾਡੇ ਜਾਣਕਾਰ ਨਾਲ ਵੀ ਇਦਾਂ ਹੁੰਦਾ ਹੈ ਕਿ ਡਾਕਟਰ ਪੈਸੇ ਬਣਾਈ ਜਾ ਰਹੇ ਹਨ ਅਤੇ ਮਰੀਜ਼ ਦਾ ਇਲਾਜ਼ ਚੰਗੀ ਤਰ੍ਹਾਂ ਨਹੀਂ ਹੋ ਰਿਹਾ ਹੈ ਤਾਂ ਹੁਣ ਘਬਰਾਉਣ ਦੀ ਲੋੜ ਨਹੀਂ ਹੈ, ਤੁਸੀਂ ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਉਹ ਇੱਥੇ ਸ਼ਿਕਾਇਤ ਕਰ ਸਕਦੇ ਹਨ।
ਇਹ ਵੀ ਪੜ੍ਹੋ: ਦੁਨੀਆ ਦਾ ਇੱਕ ਅਜਿਹੇ ਦੇਸ਼ ਜਿੱਥੇ ਨਹੀਂ ਹੈ ਇੱਕ ਵੀ ਜੰਗਲ, ਜਾਣੋ
ਕਿਹੜੇ ਮਾਮਲਿਆਂ ਵਿੱਚ ਹੁੰਦੀ ਲਾਪਰਵਾਹੀ?
ਕਈ ਹਸਪਤਾਲਾ ਵਿੱਚ ਬਜ਼ੁਰਗ ਔਰਤਾਂ ਦਾ ਚੰਗੀ ਤਰ੍ਹਾਂ ਖਿਆਲ ਨਹੀਂ ਰੱਖਿਆ ਜਾਂਦਾ ਹੈ ਜਾਂ ਨਵੇਂ ਸਿੱਖ ਰਹੇ ਡਾਕਟਰਾਂ ਦੇ ਹਵਾਲੇ ਛੱਡ ਦਿੱਤਾ ਜਾਂਦਾ ਹੈ। ਅਜਿਹਾ ਕਰਨ ਨਾਲ ਕਈ ਵਾਰ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ। ਕਈ ਵਾਰ ਗਲਤ ਦਵਾਈਆਂ, ਆਪਰੇਸ਼ਨ ਵੇਲੇ ਲਾਪਰਵਾਹੀ ਜਾਂ ਫਿਰ ਗੈਰ-ਜ਼ਰੂਰੀ ਸਰਜਰੀ ਦੇ ਮਾਮਲੇ ਵੀ ਦੇਖੇ ਗਏ ਹਨ। ਅਜਿਹੇ ਵਿੱਚ ਲਾਪਰਵਾਹੀ ਕਰਨ ਵਾਲੇ ਡਾਕਟਰ ਜਾਂ ਸਟਾਫ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ।
ਇੱਥੇ ਕਰੋ ਸ਼ਿਕਾਇਤ
ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਤੁਸੀਂ ਕਿੱਥੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਜੇਕਰ ਤੁਹਾਡੇ ਨਾਲ ਹਸਪਤਾਲ ਵਿੱਚ ਕੋਈ ਲਾਪਰਵਾਹੀ ਹੋਈ ਹੈ ਤਾਂ ਸੀਐਮਓ ਜਾਂ ਫਿਰ ਹਸਪਤਾਲ ਦੇ ਪ੍ਰਸ਼ਾਸਨ ਨੂੰ ਸ਼ਿਕਾਇਤ ਕਰੋ। ਇਸ ਦੇ ਨਾਲ ਹੀ ਸ਼ਿਕਾਇਤ ਦੀ ਇੱਕ ਕਾਪੀ ਸਟੇਟ ਮੈਡੀਕਲ ਕਾਉਂਸਲ ਨੂੰ ਵੀ ਭੇਜ ਦਿਓ। ਇਸ ਤੋਂ ਬਾਅਦ ਮਾਮਲਾ ਕੋਰਟ ਵਿੱਚ ਜਾਵੇਗਾ ਅਤੇ ਦੋਸ਼ ਸਹੀ ਸਾਬਤ ਹੋਣ ‘ਤੇ ਤੁਹਾਨੂੰ ਮੁਆਵਜ਼ਾ ਮਿਲੇਗਾ ਅਤੇ ਨਾਲ ਹੀ ਦੋਸ਼ੀ ਸਟਾਫ ਦੇ ਵਿਰੁੱਧ ਕਾਰਵਾਈ ਵੀ ਹੋਵੇਗੀ।
ਇਹ ਵੀ ਪੜ੍ਹੋ: Longwa: 2 ਦੇਸ਼ਾਂ 'ਚ ਇਸ ਰਾਜੇ ਦਾ ਘਰ, ਇੱਕ 'ਚ ਬੈੱਡਰੂਮ ਅਤੇ ਦੂਜੇ 'ਚ ਰਸੋਈ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।