ਸਰਕਾਰ ਨੇ ਪਾਸਪੋਰਟ ਅਪਲਾਈ ਕਰਨ ਦੇ ਤਰੀਕੇ ਨੂੰ ਬਣਾਇਆ ਹੋਰ ਸੌਖਾ, ਘਰ ਬੈਠਿਆਂ ਇਦਾਂ ਕਰੋ Apply
Passport Application Process: ਭਾਰਤ ਸਰਕਾਰ ਨੇ ਪਾਸਪੋਰਟ ਬਣਾਉਣ ਲਈ ਅਰਜ਼ੀ ਪ੍ਰਕਿਰਿਆ ਨੂੰ ਆਸਾਨ ਕਰ ਦਿੱਤਾ ਹੈ। ਹੁਣ ਕੋਈ ਵੀ ਨਾਗਰਿਕ ਘਰ ਬੈਠੇ ਆਨਲਾਈਨ ਅਪਲਾਈ ਕਰ ਸਕਦਾ ਹੈ। ਇੱਥੇ ਜਾਣੋ ਸੌਖਾ ਜਿਹਾ ਤਰੀਕਾ
Passport Application Process: ਭਾਰਤ ਸਰਕਾਰ ਨੇ ਪਾਸਪੋਰਟ ਬਣਾਉਣ ਲਈ ਅਰਜ਼ੀ ਪ੍ਰਕਿਰਿਆ ਨੂੰ ਆਸਾਨ ਕਰ ਦਿੱਤਾ ਹੈ। ਹੁਣ ਕੋਈ ਵੀ ਨਾਗਰਿਕ ਘਰ ਬੈਠੇ ਆਨਲਾਈਨ ਅਪਲਾਈ ਕਰ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਘਰ ਬੈਠਿਆਂ ਕਿਵੇਂ ਪਾਸਪੋਰਟ ਲਈ ਅਪਲਾਈ ਕਰ ਸਕਦੇ ਹੋ।
ਔਨਲਾਈਨ ਐਪਲੀਕੇਸ਼ਨ: ਔਨਲਾਈਨ ਅਪਲਾਈ ਕਰਨ ਲਈ, ਪਾਸਪੋਰਟ ਸੇਵਾ ਦੀ ਵੈੱਬਸਾਈਟ passportindia.gov.in 'ਤੇ ਜਾਓ।
ਰਜਿਸਟ੍ਰੇਸ਼ਨ: ਇਸ ਤੋਂ ਬਾਅਦ ਫਿਰ ਨਵੇਂ ਯੂਜ਼ਰ 'ਤੇ ਕਲਿੱਕ ਕਰਕੇ ਰਜਿਸਟਰ ਕਰੋ ਅਤੇ ਯੂਜ਼ਰ ਆਈਡੀ ਅਤੇ ਪਾਸਵਰਡ ਬਣਾਓ।
ਲੌਗਇਨ: ਇਸ ਦੇ ਨਾਲ ਹੀ ਬਣਾਈ ਹੋਈ ਆਈਡੀ ਨਾਲ ਵੈਬਸਾਈਟ 'ਤੇ ਲੌਗਇਨ ਕਰੋ।
ਫਾਰਮ ਭਰੋ: ਅਪਲਾਈ ਫਾਰ ਫਰੈਸ਼ ਪਾਸਪੋਰਟ ਜਾਂ ਰੀ-ਈਸ਼ੂ ਪਾਸਪੋਰਟ 'ਤੇ ਕਲਿੱਕ ਕਰੋ ਅਤੇ ਔਨਲਾਈਨ ਫਾਰਮ ਭਰੋ।
ਇਹ ਵੀ ਪੜ੍ਹੋ: ਨਹੀਂ ਦੇਖਣ 'ਤੇ ਵੀ ਕੱਟ ਰਹੇ Netflix ਅਤੇ Disney Hotstar ਦੇ ਪੈਸੇ? ਤਾਂ ਅਪਣਾਓ ਆਹ ਤਰੀਕਾ
ਵੇਰਵੇ ਭਰੋ: ਨਵਾਂ ਪਾਸਪੋਰਟ, ਰੀ-ਈਸ਼ੂ ਪਾਸਪੋਰਟ, ਆਮ ਜਾਂ ਤਤਕਾਲ, 36 ਪੰਨਿਆਂ ਜਾਂ 60 ਪੰਨਿਆਂ ਦੀ ਚੋਣ ਕਰੋ। ਸਾਰੀ ਜਾਣਕਾਰੀ ਜਿਵੇਂ ਕਿ ਨਾਮ, ਪਿਤਾ ਦਾ ਨਾਮ ਅਤੇ ਪਤਾ, ਸਹੀ ਤਰ੍ਹਾਂ ਭਰੋ।
ਫੀਸ ਦਾ ਭੁਗਤਾਨ: ਫੀਸ ਦਾ ਔਨਲਾਈਨ ਭੁਗਤਾਨ ਕਰਨ ਤੋਂ ਬਾਅਦ, ਅਪਾਇੰਟਮੈਂਟ ਸ਼ਡਿਊਲ ਕਰੋ ਅਤੇ ਨਜ਼ਦੀਕੀ ਪਾਸਪੋਰਟ ਦਫ਼ਤਰ ਦੀ ਚੋਣ ਕਰੋ।
ਅਪਾਇੰਟਮੈਂਟ ਸਲੀਪ: ਅਪਾਇੰਟਮੈਂਟ ਦੀ ਸਲੀਪ ਕੱਢੋ; ਮੋਬਾਈਲ 'ਤੇ SMS ਵੀ ਆਵੇਗਾ।
ਦਸਤਾਵੇਜ਼ ਤਸਦੀਕ: ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਲਈ ਅਪਾਇੰਟਮੈਂਟ ਦੀ ਡੇਟ ਵਾਲੇ ਦਿਨ ਪਾਸਪੋਰਟ ਦਫ਼ਤਰ ਜਾਓ।
ਰਿਹਾਇਸ਼ ਅਤੇ ਜਨਮ ਦਾ ਸਬੂਤ : ਆਧਾਰ ਕਾਰਡ, ਵੋਟਰ ਆਈ.ਡੀ., ਬਿਜਲੀ ਬਿੱਲ, ਰੈਂਟ ਐਗਰੀਮੈਂਟ, ਫੋਟੋ ਵਾਲੀ ਬੈਂਕ ਪਾਸਬੁੱਕ (ਤਿੰਨ ਮਹੀਨਿਆਂ ਦੀ ਐਂਟਰੀ ਦੇ ਨਾਲ), ਜਾਂ ਰਾਸ਼ਨ ਕਾਰਡ ਦੀ ਵਰਤੋਂ ਕਰ ਸਕਦੇ ਹੋ।
ਜਨਮ ਦਾ ਸਬੂਤ: ਜਨਮ ਸਰਟੀਫਿਕੇਟ, ਆਧਾਰ ਕਾਰਡ, ਵੋਟਰ ਆਈਡੀ, ਪੈਨ ਕਾਰਡ ਜਾਂ 10ਵੀਂ ਮਾਰਕਸ਼ੀਟ ਦੀ ਵਰਤੋਂ ਕਰੋ।
ਤਤਕਾਲ ਸੇਵਾ: ਜੇਕਰ ਤੁਸੀਂ ਤਤਕਾਲ ਪਾਸਪੋਰਟ ਚਾਹੁੰਦੇ ਹੋ, ਤਾਂ ਤੁਸੀਂ ਔਨਲਾਈਨ ਅਰਜ਼ੀ ਦੇ ਸਕਦੇ ਹੋ ਅਤੇ ਸਿਰਫ ਸੱਤ ਦਿਨਾਂ ਵਿੱਚ ਪਾਸਪੋਰਟ ਪ੍ਰਾਪਤ ਕਰ ਸਕਦੇ ਹੋ, ਪਰ ਫੀਸ ਥੋੜ੍ਹੀ ਵੱਧ ਹੋਵੇਗੀ।
ਯਾਦ ਰੱਖੋ, ਅਰਜ਼ੀ ਦੇਣ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਤੁਹਾਡੇ ਆਧਾਰ ਕਾਰਡ, ਪੈਨ ਕਾਰਡ, 10ਵੀਂ ਦੀ ਮਾਰਕ ਸ਼ੀਟ ਅਤੇ ਹੋਰ ਦਸਤਾਵੇਜ਼ਾਂ ਵਿੱਚ ਨਾਮ ਅਤੇ ਜਨਮ ਮਿਤੀ ਮੇਲ ਖਾਂਦੀ ਹੈ। ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ, ਤੁਹਾਡਾ ਪਾਸਪੋਰਟ ਤੁਹਾਡੇ ਪਤੇ 'ਤੇ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: ਮੀਂਹ ਪੈਣ ਤੋਂ ਬਾਅਦ ਕਿਉਂ ਨਿਕਲਦੀ ਇੰਨੀ ਤੇਜ਼ ਧੁੱਪ? ਕੀ ਹੈ ਇਸ ਦੇ ਪਿੱਛੇ ਦੀ ਸਾਈਂਸ