ਨਹੀਂ ਦੇਖਣ 'ਤੇ ਵੀ ਕੱਟ ਰਹੇ Netflix ਅਤੇ Disney Hotstar ਦੇ ਪੈਸੇ? ਤਾਂ ਅਪਣਾਓ ਆਹ ਤਰੀਕਾ
Netflix ਅਤੇ Hotstar ਸਬਸਕ੍ਰਿਪਸ਼ਨ ਨੂੰ ਆਟੋ-ਰੀਨਿਊ ਮੋਡ ਵਿੱਚ ਹੋਣ ਤੋਂ ਰੋਕਣ ਲਈ, ਤੁਹਾਨੂੰ ਆਪਣੇ ਖਾਤੇ ਵਿੱਚ ਲੌਗਇਨ ਕਰਕੇ ਅਤੇ ਫਿਰ ਸਬਸਕ੍ਰਿਪਸ਼ਨ ਸੈਕਸ਼ਨ ਵਿੱਚ ਜਾ ਕੇ ਆਟੋ-ਰੀਨਿਊ ਵਿਕਲਪ ਨੂੰ ਬੰਦ ਕਰਨਾ ਹੋਵੇਗਾ।
Netflix Hotstar Subscription: ਜੇਕਰ ਤੁਸੀਂ ਮਨੋਰੰਜਨ ਦੇ ਸ਼ੌਕੀਨ ਹੋ ਤਾਂ ਤੁਸੀਂ Netflix ਅਤੇ Disney Hotstar ਦਾ ਸਬਸਕ੍ਰਿਪਸ਼ਨ ਜ਼ਰੂਰ ਲਿਆ ਹੋਵੇਗਾ। ਪਰ ਕਈ ਵਾਰ, ਸਮਾਂ ਘੱਟ ਹੋਣ ਕਰਕੇ ਤੁਸੀਂ ਇਸ ਦੀ ਜ਼ਿਆਦਾ ਵਰਤੋਂ ਨਹੀਂ ਕਰ ਪਾਉਂਦੇ ਅਤੇ ਖਾਤੇ ਤੋਂ ਪੈਸੇ ਵੀ ਕੱਟੇ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਤੁਹਾਡੀ ਮਿਹਨਤ ਦੀ ਕਮਾਈ ਬਰਬਾਦ ਹੋ ਜਾਂਦੀ ਹੈ। ਇਹ ਉਦੋਂ ਹੁੰਦਾ ਹੈ ਜਦੋਂ ਤੁਹਾਡਾ ਸਬਸਕ੍ਰਿਪਸ਼ਨ ਆਟੋ-ਰੀਨਿਊ ਮੋਡ ਵਿੱਚ ਹੁੰਦਾ ਹੈ। ਪਰ ਹੁਣ ਇਸ ਨੂੰ ਕਾਬੂ ਕਰਨਾ ਬਹੁਤ ਆਸਾਨ ਹੋ ਗਿਆ ਹੈ। ਇਸਦੇ ਲਈ ਤੁਹਾਨੂੰ ਆਪਣੇ ਸਬਸਕ੍ਰਿਪਸ਼ਨ ਨੂੰ ਮੈਨੂਅਲ ਤੌਰ 'ਤੇ ਕੈਂਸਲ ਕਰਨਾ ਹੋਵੇਗਾ। ਆਓ, ਅਸੀਂ ਤੁਹਾਨੂੰ ਕੁਝ ਤਰੀਕੇ ਦੱਸਦੇ ਹਾਂ ਜਿਸ ਨਾਲ ਤੁਸੀਂ ਆਪਣੇ ਪੈਸਿਆਂ ਨੂੰ ਕੱਟਣ ਤੋਂ ਰੋਕ ਸਕਦੇ ਹੋ।
ਜੇਕਰ ਤੁਸੀਂ ਆਪਣੇ Netflix ਅਤੇ Disney Hotstar ਖਾਤੇ ਵਿੱਚ ਆਟੋ ਪੇਮੈਂਟ ਕੱਟ ਆਪਸ਼ਨ ਨਹੀਂ ਚੁਣਿਆ ਹੈ, ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ ਜਦੋਂ ਤੱਕ ਤੁਸੀਂ ਖੁਦ ਭੁਗਤਾਨ ਨਹੀਂ ਕਰਦੇ, ਤੁਹਾਡੇ ਖਾਤੇ ਵਿੱਚੋਂ ਪੈਸੇ ਨਹੀਂ ਕੱਟੇ ਜਾਣਗੇ।
ਕਿਵੇਂ ਬੰਦ ਕਰ ਸਕਦੇ ਆਟੋ ਰਿਨਿਊ ਆਪਸ਼ਨ?
ਸਭ ਤੋਂ ਪਹਿਲਾਂ Netflix ਅਤੇ Disney Hotstar 'ਤੇ ਲੌਗਇਨ ਕਰੋ।
ਇੱਥੇ ਪ੍ਰੋਫਾਈਲ 'ਤੇ ਜਾਓ ਅਤੇ ਸਬਸਕ੍ਰਿਪਸ਼ਨ ਜਾਂ Account ਵਿਕਲਪ ਚੁਣੋ।
ਫਿਰ ਆਟੋ-ਰੀਨਿਊ ਆਪਸ਼ਨ ਨੂੰ ਬੰਦ ਕਰ ਦਿਓ, ਤਾਂ ਕਿ ਤੁਹਾਡੀ ਸਬਸਕ੍ਰਿਪਸ਼ਨ ਅਗਲੀ ਵਾਰ ਰੀਨਿਊ ਨਾ ਹੋਵੇ ਅਤੇ ਪੈਸੇ ਵੀ ਨਹੀਂ ਕੱਟੇ ਜਾਣ।
ਇਹ ਵੀ ਪੜ੍ਹੋ: ਹੁਣ ਗੂਗਲ ਦਿਖਾਵੇਗਾ ਤੁਹਾਨੂੰ 20 ਸਾਲ ਪੁਰਾਣਾ ਨਜ਼ਾਰਾ, ਬਸ ਫੋਨ 'ਚ ON ਕਰ ਲਓ ਆਹ ਸੈਟਿੰਗ
ਕਿਵੇਂ ਕੈਂਸਲ ਕਰ ਸਕਦੇ ਸਬਸਕ੍ਰਿਪਸ਼ਨ?
ਸਭ ਤੋਂ ਪਹਿਲਾਂ, ਆਪਣੇ ਖਾਤੇ ਵਿੱਚ ਲੌਗਇਨ ਕਰੋ ਅਤੇ ਫਿਰ ਮੈਨੇਜ ਸਬਸਕ੍ਰਿਪਸ਼ਨ Option 'ਤੇ ਜਾਓ।
ਇੱਥੇ ਸਬਸਕ੍ਰਿਪਸ਼ਨ ਰੱਦ ਕਰੋ 'ਤੇ ਕਲਿੱਕ ਕਰੋ। ਕਿਰਪਾ ਕਰਕੇ ਨੋਟ ਕਰੋ ਕਿ ਤੁਸੀਂ ਇਸਦੀ ਵਰਤੋਂ ਉਦੋਂ ਤੱਕ ਕਰ ਸਕਦੇ ਹੋ ਜਦੋਂ ਤੱਕ ਤੁਹਾਡੀ ਸਬਸਕ੍ਰਿਪਸ਼ਨ ਦੀ ਵੈਧਤਾ ਖਤਮ ਨਹੀਂ ਹੋ ਜਾਂਦੀ।
ਸੈੱਟ ਕਰੋ ਬੈਂਕ ਅਲਰਟ
ਤੁਸੀਂ ਆਪਣੇ ਬੈਂਕ ਖਾਤੇ ਵਿੱਚ ਅਲਰਟ ਵੀ ਸੈਟ ਕਰ ਸਕਦੇ ਹੋ। ਇਸ ਨਾਲ ਜੇਕਰ ਅਣਚਾਹੇ ਪੈਸੇ ਕੱਟੇ ਜਾਂਦੇ ਹਨ ਤਾਂ ਤੁਸੀਂ ਤੁਰੰਤ ਕਾਰਵਾਈ ਕਰ ਸਕਦੇ ਹੋ।
ਆਪਣੀ ਡੈਬਿਟ/ਕ੍ਰੈਡਿਟ ਕਾਰਡ ਦੀ ਜਾਣਕਾਰੀ ਸਾਂਝੀ ਨਾ ਕਰੋ।
ਤੁਸੀਂ ਸਬਸਕ੍ਰਿਪਸ਼ਨ ਤੋਂ ਡੈਬਿਟ/ਕ੍ਰੈਡਿਟ ਕਾਰਡ ਦੀ ਜਾਣਕਾਰੀ ਨੂੰ ਹਟਾ ਸਕਦੇ ਹੋ। ਇਸ ਨਾਲ ਤੁਸੀਂ ਕਿਸੇ ਵੀ ਅਣਚਾਹੇ ਸਬਸਕ੍ਰਿਪਸ਼ਨ ਦੇ ਖਰਚੇ ਤੋਂ ਬਚ ਸਕਦੇ ਹੋ ਅਤੇ ਤੁਹਾਡੀ ਸਹਿਮਤੀ ਤੋਂ ਬਿਨਾਂ ਕੋਈ ਪੈਸਾ ਨਹੀਂ ਕੱਟਿਆ ਜਾਵੇਗਾ।
ਇਹ ਵੀ ਪੜ੍ਹੋ: ਕਾਫੀ ਦਿਮਾਗ ਲਾਉਣ ਤੋਂ ਬਾਅਦ ਵੀ ਨਹੀਂ ਯਾਦ ਆ ਰਿਹਾ Phone ਦਾ ਪਾਸਵਰਡ, ਤਾਂ ਅਪਣਾਓ ਆਹ ਤਰੀਕਾ