(Source: Poll of Polls)
ਪੰਜਾਬ ਲਈ ਵਿਵਾਦ ਕਿਉਂ ? ਇਨ੍ਹਾਂ ਸੂਬਿਆਂ ਨੇ ਵੀ ਬਾਹਰੀਆਂ ਲਈ ਜ਼ਮੀਨ ਖ਼ਰੀਦਣ 'ਤੇ ਲਾਈ ਹੈ ਪਾਬੰਧੀ, ਦੇਖੋ ਪੂਰੀ ਸੂਚੀ
ਦੇਸ਼ ਵਿੱਚ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਦੇਸ਼ ਦੇ ਲੋਕ ਚਾਹੇ ਵੀ ਜ਼ਮੀਨ ਨਹੀਂ ਖਰੀਦ ਸਕਦੇ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਦੇਸ਼ ਦੇ ਉਨ੍ਹਾਂ ਸੂਬਿਆਂ ਬਾਰੇ ਦੱਸਦੇ ਹਾਂ ਜਿੱਥੇ ਕੋਈ ਵੀ ਜ਼ਮੀਨ ਨਹੀਂ ਖਰੀਦ ਸਕਦਾ।
ਤੁਸੀਂ ਭਾਰਤ ਵਿੱਚ ਕਿਤੇ ਵੀ ਜ਼ਮੀਨ ਖਰੀਦ ਸਕਦੇ ਹੋ, ਪਰ ਕੀ ਤੁਸੀਂ ਜਾਣਦੇ ਹੋ ਭਾਰਤ ਵਿੱਚ ਬਹੁਤ ਅਜਿਹੀਆਂ ਥਾਵਾਂ ਹਨ ਜਿੱਥੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਹੋ? ਜ਼ਮੀਨ ਗ੍ਰਹਿਣ ਤੇ ਵਿਕਰੀ ਸੰਬੰਧੀ ਹਰੇਕ ਰਾਜ ਦੇ ਆਪਣੇ ਖਾਸ ਨਿਯਮ ਹੁੰਦੇ ਹਨ, ਖ਼ਾਸ ਕਰਕੇ ਜਦੋਂ ਬਾਹਰੀ ਲੋਕਾਂ ਦੁਆਰਾ ਜ਼ਮੀਨ ਖ਼ਰੀਦ ਦੀ ਗੱਲ ਆਉਂਦੀ ਹੈ। ਕੁਝ ਰਾਜਾਂ ਵਿੱਚ ਸਥਾਨਕ ਆਬਾਦੀ ਤੇ ਸਰੋਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਮੀਨ ਖਰੀਦਣ 'ਤੇ ਸਖ਼ਤ ਪਾਬੰਦੀਆਂ ਹਨ।
ਜੰਮੂ ਅਤੇ ਕਸ਼ਮੀਰ
ਜੰਮੂ-ਕਸ਼ਮੀਰ 'ਚ ਬਾਹਰੀ ਲੋਕਾਂ ਤੋਂ ਜ਼ਮੀਨ ਖਰੀਦਣ 'ਤੇ ਪਾਬੰਦੀ ਹੈ। ਖਾਸ ਤੌਰ 'ਤੇ ਧਾਰਾ 370 ਦੇ ਤਹਿਤ ਸਿਰਫ਼ ਸਥਾਨਕ ਨਿਵਾਸੀ ਹੀ ਜ਼ਮੀਨ ਖਰੀਦ ਸਕਦੇ ਹਨ। ਭਾਵੇਂ ਧਾਰਾ 370 ਦੀਆਂ ਕੁਝ ਵਿਵਸਥਾਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਫਿਰ ਵੀ ਇੱਥੇ ਜ਼ਮੀਨ ਖਰੀਦਣ ਦੇ ਨਿਯਮ ਸਖ਼ਤ ਹਨ।
ਹਿਮਾਚਲ ਪ੍ਰਦੇਸ਼
ਹਿਮਾਚਲ ਪ੍ਰਦੇਸ਼ ਵਿੱਚ ਬਾਹਰੀ ਲੋਕਾਂ ਨੂੰ ਜ਼ਮੀਨ ਖਰੀਦਣ ਲਈ ਵਿਸ਼ੇਸ਼ ਇਜਾਜ਼ਤ ਦੀ ਲੋੜ ਹੁੰਦੀ ਹੈ। ਸੂਬਾ ਸਰਕਾਰ ਨੇ ਸਥਾਨਕ ਨਿਵਾਸੀਆਂ ਦੀ ਸੁਰੱਖਿਆ ਤੇ ਵਾਤਾਵਰਣ ਦੀ ਸੁਰੱਖਿਆ ਲਈ ਇਹ ਨਿਯਮ ਬਣਾਏ ਹਨ। ਬਾਹਰੀ ਨਿਵੇਸ਼ਕਾਂ ਨੂੰ ਜ਼ਮੀਨ ਖਰੀਦਣ ਤੋਂ ਪਹਿਲਾਂ ਉਨ੍ਹਾਂ ਦੇ ਇਰਾਦਿਆਂ ਅਤੇ ਵਰਤੋਂ ਦੇ ਉਦੇਸ਼ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਨੀ ਪੈਂਦੀ ਹੈ।
ਉੱਤਰਾਖੰਡ
ਉੱਤਰਾਖੰਡ ਵਿੱਚ ਵੀ ਬਾਹਰੀ ਲੋਕਾਂ ਲਈ ਜ਼ਮੀਨ ਖਰੀਦਣ 'ਤੇ ਕਈ ਪਾਬੰਦੀਆਂ ਹਨ। ਇੱਥੇ ਜ਼ਮੀਨ ਐਕਵਾਇਰ ਕਰਨ ਲਈ ਸੂਬਾ ਸਰਕਾਰ ਦੀ ਇਜਾਜ਼ਤ ਲਾਜ਼ਮੀ ਹੈ। ਜੇ ਕੋਈ ਬਾਹਰੀ ਵਿਅਕਤੀ ਇੱਥੇ ਜ਼ਮੀਨ ਖ਼ਰੀਦਣਾ ਚਾਹੁੰਦਾ ਹੈ ਤਾਂ ਉਸ ਨੂੰ ਇਹ ਤਸਦੀਕ ਕਰਨਾ ਹੋਵੇਗਾ ਕਿ ਇਸ ਦੀ ਵਰਤੋਂ ਸਥਾਨਕ ਵਿਕਾਸ ਲਈ ਕੀਤੀ ਜਾਵੇਗੀ।
ਮੱਧ ਪ੍ਰਦੇਸ਼
ਮੱਧ ਪ੍ਰਦੇਸ਼ ਵਿੱਚ ਬਾਹਰੀ ਲੋਕਾਂ ਨੂੰ ਖੇਤੀ ਵਾਲੀ ਜ਼ਮੀਨ ਖਰੀਦਣ ਦੀ ਇਜਾਜ਼ਤ ਨਹੀਂ ਹੈ। ਇੱਥੋਂ ਦੀ ਸਰਕਾਰ ਨੇ ਇਹ ਨਿਯਮ ਸਥਾਨਕ ਕਿਸਾਨਾਂ ਦੇ ਅਧਿਕਾਰਾਂ ਦੀ ਰਾਖੀ ਤੇ ਖੇਤੀਬਾੜੀ ਸੈਕਟਰ ਨੂੰ ਸੁਰੱਖਿਅਤ ਰੱਖਣ ਲਈ ਬਣਾਏ ਹਨ। ਹਾਲਾਂਕਿ, ਕੁਝ ਸ਼ਹਿਰੀ ਖੇਤਰਾਂ ਵਿੱਚ ਬਾਹਰੀ ਲੋਕਾਂ ਨੂੰ ਜ਼ਮੀਨ ਖਰੀਦਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਪਰ ਇਸ ਲਈ ਪ੍ਰਕਿਰਿਆਵਾਂ ਕਾਫ਼ੀ ਗੁੰਝਲਦਾਰ ਹਨ।
ਰਾਜਸਥਾਨ
ਰਾਜਸਥਾਨ ਵਿਚ ਵੀ ਬਾਹਰੀ ਲੋਕਾਂ ਲਈ ਜ਼ਮੀਨ ਖਰੀਦਣ 'ਤੇ ਪਾਬੰਦੀਆਂ ਹਨ। ਇੱਥੇ ਭੂਮੀ ਗ੍ਰਹਿਣ ਨੀਤੀ ਤਹਿਤ ਸਿਰਫ਼ ਸਥਾਨਕ ਵਸਨੀਕ ਹੀ ਵਾਹੀਯੋਗ ਜ਼ਮੀਨ ਖਰੀਦ ਸਕਦੇ ਹਨ। ਬਾਹਰੀ ਨਿਵੇਸ਼ਕਾਂ ਨੂੰ ਵਿਸ਼ੇਸ਼ ਇਜਾਜ਼ਤ ਨਾਲ ਸ਼ਹਿਰੀ ਖੇਤਰਾਂ ਵਿੱਚ ਜ਼ਮੀਨ ਖਰੀਦਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਪਰ ਇਸ ਵਿੱਚ ਕਈ ਕਾਨੂੰਨੀ ਰਸਮਾਂ ਸ਼ਾਮਲ ਹਨ।
ਮਨੀਪੁਰ ਅਤੇ ਨਾਗਾਲੈਂਡ
ਮਨੀਪੁਰ ਅਤੇ ਨਾਗਾਲੈਂਡ ਵਰਗੇ ਉੱਤਰ-ਪੂਰਬੀ ਭਾਰਤ ਦੇ ਰਾਜਾਂ ਵਿੱਚ ਵੀ ਬਾਹਰੀ ਲੋਕਾਂ ਲਈ ਜ਼ਮੀਨ ਖਰੀਦਣ 'ਤੇ ਪਾਬੰਦੀਆਂ ਹਨ। ਇੱਥੇ ਰਵਾਇਤੀ ਤੌਰ 'ਤੇ ਸਥਾਨਕ ਕਬੀਲਿਆਂ ਦੇ ਅਧਿਕਾਰਾਂ ਅਨੁਸਾਰ ਜ਼ਮੀਨ ਦੀ ਮਾਲਕੀ ਹੈ ਅਤੇ ਬਾਹਰੀ ਲੋਕਾਂ ਲਈ ਜ਼ਮੀਨ ਖਰੀਦਣੀ ਬਹੁਤ ਮੁਸ਼ਕਲ ਹੈ। ਇਹ ਰਾਜ ਆਪਣੀ ਸੱਭਿਆਚਾਰਕ ਪਛਾਣ ਅਤੇ ਰਵਾਇਤੀ ਜ਼ਮੀਨੀ ਵਰਤੋਂ ਦੀ ਰੱਖਿਆ ਲਈ ਸਖ਼ਤ ਨਿਯਮਾਂ ਦੀ ਪਾਲਣਾ ਕਰਦੇ ਹਨ।