VVIP Cars In India: ਭਾਰਤ 'ਚ ਇਹ ਗੱਡੀਆਂ ਬਿਨ੍ਹਾਂ ਨੰਬਰ ਪਲੇਟ ਦੇ ਸੜਕਾਂ 'ਤੇ ਦੌੜਦੀਆਂ, ਨਹੀਂ ਹੁੰਦਾ ਕੋਈ ਵੀ ਚਾਲਾਨ, ਜਾਣੋ VVIP ਕਾਰਾਂ ਦੀ ਕੌਣ ਕਰਦਾ ਨਿਗਰਾਨੀ?
ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਕੁੱਝ ਅਜਿਹੀਆਂ VVIP ਕਾਰਾਂ ਹਨ ਜਿਨ੍ਹਾਂ ਨੂੰ ਚਲਾਉਣ ਦੇ ਲਈ ਕਿਸੇ ਵੀ ਨੰਬਰ ਪਲੇਟ ਦੀ ਜ਼ਰੂਰਤ ਨਹੀਂ ਹੁੰਦੀ ਹੈ। ਗੱਡੀਆਂ ਬਿਨਾ ਨੰਬਰ ਪਲੇਟ ਦੇ ਸੜਕਾਂ 'ਤੇ ਦੌੜਦੀਆਂ ਹਨ। ਤਾਂ ਆਖ਼ਿਰ ਇਹ ਕਿਹੜੀਆਂ ਖਾਸ..

VVIP Cars In India: ਭਾਰਤ ਵਿੱਚ ਕੋਈ ਵੀ ਗੱਡੀ ਜਾਂ ਕੋਈ ਵੀ ਵਹਿਕਲ ਹੋਏ ਤਾਂ ਉਸ ਨੂੰ ਚਲਾਉਣ ਲਈ ਨੰਬਰ ਪਲੇਟ ਹੋਣਾ ਜ਼ਰੂਰੀ ਹੁੰਦਾ ਹੈ। ਜੇਕਰ ਤੁਹਾਡੀ ਗੱਡੀ 'ਚ ਨੰਬਰ ਪਲੇਟ ਨਹੀਂ ਹੈ ਤਾਂ ਤੁਹਾਨੂੰ ਚਾਲਾਨ ਭਰਨਾ ਪੈ ਸਕਦਾ ਹੈ। ਪਰ ਦੇਸ਼ ਵਿੱਚ ਕੁਝ ਅਜਿਹੀਆਂ ਵੀ ਗੱਡੀਆਂ ਹਨ, ਜਿਨ੍ਹਾਂ ਨੂੰ ਨੰਬਰ ਪਲੇਟ ਜਾਂ RTO ਦਫ਼ਤਰ ਤੋਂ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੁੰਦੀ। ਇਹ ਗੱਡੀਆਂ ਬਿਨਾ ਨੰਬਰ ਪਲੇਟ ਦੇ ਸੜਕਾਂ 'ਤੇ ਦੌੜਦੀਆਂ ਹਨ। ਤਾਂ ਆਖ਼ਿਰ ਇਹ ਕਿਹੜੀਆਂ ਖਾਸ ਗੱਡੀਆਂ ਹਨ, ਜਿਨ੍ਹਾਂ ਨੂੰ ਆਮ ਗੱਡੀਆਂ ਨਾਲੋਂ ਵੱਖਰੀ ਅਤੇ ਵਿਸ਼ੇਸ਼ ਪਛਾਣ ਮਿਲੀ ਹੋਈ ਹੈ?
ਇਹ VVIP ਗੱਡੀਆਂ ਕਿਸ ਦੀਆਂ ਹੁੰਦੀਆਂ ਹਨ?
ਇਹ ਗੱਡੀਆਂ ਭਾਰਤ ਦੇ ਰਾਸ਼ਟਰਪਤੀ ਅਤੇ ਰਾਜਪਾਲਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਹੁੰਦਾ ਹੈ। ਇਨ੍ਹਾਂ ਦੀਆਂ ਆਧਿਕਾਰਿਕ ਗੱਡੀਆਂ 'ਤੇ ਆਮ ਨੰਬਰ ਪਲੇਟ ਨਹੀਂ ਹੁੰਦੀ। ਇਨ੍ਹਾਂ ਗੱਡੀਆਂ 'ਤੇ ਨੰਬਰ ਪਲੇਟ ਦੀ ਥਾਂ 'ਤੇ ਅਸ਼ੋਕ ਸਤੰਭ ਦਾ ਚਿੰਨ੍ਹ ਲਗਾਇਆ ਜਾਂਦਾ ਹੈ। ਇਸ ਚਿੰਨ੍ਹ ਰਾਹੀਂ ਹੀ ਇਨ੍ਹਾਂ ਦੀ ਪਹਿਚਾਣ ਹੋ ਜਾਂਦੀ ਹੈ। ਇਨ੍ਹਾਂ ਗੱਡੀਆਂ ਨੂੰ RTO ਦਫ਼ਤਰ ਤੋਂ ਰਜਿਸਟਰ ਕਰਵਾਉਣ ਦੀ ਵੀ ਲੋੜ ਨਹੀਂ ਹੁੰਦੀ। ਇਨ੍ਹਾਂ ਆਧਿਕਾਰਿਕ ਵਾਹਨਾਂ ਦਾ ਪ੍ਰਬੰਧ ਰਾਸ਼ਟਰਪਤੀ ਭਵਨ ਦੇ ਪ੍ਰਸ਼ਾਸਨ ਦੇ ਅਧੀਨ ਹੁੰਦਾ ਹੈ।
ਕੌਣ ਕਰਦਾ ਹੈ ਇਨ੍ਹਾਂ ਦੀ ਨਿਗਰਾਨੀ?
ਇਨ੍ਹਾਂ VVIP ਗੱਡੀਆਂ ਦੀ ਰਜਿਸਟ੍ਰੇਸ਼ਨ ਰਾਸ਼ਟਰਪਤੀ ਭਵਨ ਦੇ ਆਪਣੀ ਵਿਧੀ ਅਨੁਸਾਰ ਕੀਤੀ ਜਾਂਦੀ ਹੈ। ਇਹ ਗੱਡੀਆਂ ਕਿਸੇ ਵੀ ਹਾਲਤ ਵਿੱਚ ਟਰਾਂਸਪੋਰਟ ਮੰਤਰਾਲੇ ਦੇ ਅਧੀਨ ਨਹੀਂ ਆਉਂਦੀਆਂ। ਹਾਲਾਂਕਿ ਤਕਨੀਕੀ ਤੌਰ 'ਤੇ ਇਨ੍ਹਾਂ ਗੱਡੀਆਂ ਨੂੰ ਵੀ ਇੱਕ ਪਹਿਚਾਣ ਦੀ ਲੋੜ ਹੁੰਦੀ ਹੈ, ਪਰ ਇਹ ਜਾਣਕਾਰੀ ਸੁਰੱਖਿਆ ਅਤੇ ਪ੍ਰੋਟੋਕੋਲ ਕਾਰਨ ਜਨਤਾ ਨਾਲ ਸਾਂਝੀ ਨਹੀਂ ਕੀਤੀ ਜਾਂਦੀ। ਇਨ੍ਹਾਂ ਗੱਡੀਆਂ ਦੀ ਸਾਰੀ ਵਿਵਸਥਾ ਰਾਸ਼ਟਰਪਤੀ ਭਵਨ ਦੇ ਪ੍ਰੋਟੋਕੋਲ ਅਨੁਸਾਰ ਕੀਤੀ ਜਾਂਦੀ ਹੈ। ਇਹੀ ਵਿਵਸਥਾ ਰਾਜਪਾਲਾਂ ਦੀਆਂ ਆਧਿਕਾਰਿਕ ਗੱਡੀਆਂ ਲਈ ਵੀ ਲਾਗੂ ਹੁੰਦੀ ਹੈ।
ਸੈਨਾ ਦੀਆਂ ਗੱਡੀਆਂ ਵਿੱਚ ਵੀ ਖਾਸ ਕੋਡਿੰਗ
ਇਸੇ ਤਰੀਕੇ ਨਾਲ ਸੈਨਾ ਦੀਆਂ ਗੱਡੀਆਂ ਨੂੰ ਵੀ ਆਰ.ਟੀ.ਓ. ਰਾਹੀਂ ਰਜਿਸਟਰ ਨਹੀਂ ਕੀਤਾ ਜਾਂਦਾ। ਆਮ ਲੋਕਾਂ ਦੀਆਂ ਗੱਡੀਆਂ ਵਾਲੇ ਨੰਬਰਾਂ ਵਾਂਗ ਸੈਨਾ ਦੀਆਂ ਗੱਡੀਆਂ ਦੇ ਨੰਬਰ ਨਹੀਂ ਹੁੰਦੇ। ਇਨ੍ਹਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਅਤੇ ਹੋਰ ਕਾਰਵਾਈਆਂ ਰੱਖਿਆ ਮੰਤਰਾਲਾ ਤੈਅ ਕਰਦਾ ਹੈ। ਸੈਨਾ ਦੀਆਂ ਗੱਡੀਆਂ 'ਤੇ ਨੰਬਰ ਪਲੇਟ ਦੀ ਥਾਂ ਇੱਕ ਵਿਸ਼ੇਸ਼ ਕੋਡ ਹੁੰਦਾ ਹੈ, ਜੋ ਕਿ ਅੰਕਾਂ ਦੇ ਸੰਯੋਗ 'ਚ ਹੁੰਦਾ ਹੈ। ਇਸਦੇ ਇਲਾਵਾ, ਇਨ੍ਹਾਂ ਗੱਡੀਆਂ 'ਤੇ ਉੱਪਰ ਦੀ ਸਾਈਡ ਇੱਕ ਤੀਰ (↑) ਦਾ ਨਿਸ਼ਾਨ ਵੀ ਬਣਿਆ ਹੁੰਦਾ ਹੈ, ਜੋ ਇਹ ਦਰਸਾਉਂਦਾ ਹੈ ਕਿ ਇਹ ਗੱਡੀਆਂ ਫੌਜ ਨਾਲ ਸਬੰਧਤ ਹਨ।





















