Punjab Weather: ਮਾਰੂਥਲ ਵਾਂਗ ਤੱਪ ਰਿਹਾ ਪੰਜਾਬ! ਅਪ੍ਰੈਲ 'ਚ ਹੀ ਤਾਪਮਾਨ 42 ਡਿਗਰੀ ਦੇ ਨੇੜੇ ਪਹੁੰਚਿਆ, ਬਠਿੰਡਾ ਸਭ ਤੋਂ ਗਰਮ, ਗਰਮੀ ਨੇ ਤੜਫਾਏ ਲੋਕ
ਪੰਜਾਬ ਅਤੇ ਚੰਡੀਗੜ੍ਹ ਵਿੱਚ ਭਿਆਨਕ ਗਰਮੀ ਪੈ ਰਹੀ ਹੈ। ਰਾਜ 'ਚ ਤਾਪਮਾਨ 41.9 ਡਿਗਰੀ ਤੱਕ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 1.2 ਡਿਗਰੀ ਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਲਈ ਲੋਕਾਂ ਨੂੰ ਗਰਮੀ 'ਚ ਘਰ ਤੋਂ ਬਾਹਰ..

Punjab Weather: ਪੰਜਾਬ ਅਤੇ ਚੰਡੀਗੜ੍ਹ ਵਿੱਚ ਭਿਆਨਕ ਗਰਮੀ ਪੈ ਰਹੀ ਹੈ। ਰਾਜ ਵਿੱਚ ਤਾਪਮਾਨ 41.9 ਡਿਗਰੀ ਤੱਕ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 1.2 ਡਿਗਰੀ ਦੀ ਵਾਧਾ ਦਰਜ ਕੀਤਾ ਗਿਆ ਹੈ। ਇਹ ਆਮ ਤਾਪਮਾਨ ਨਾਲੋਂ 6.2 ਡਿਗਰੀ ਵੱਧ ਹੈ। ਇਸੇ ਦੇ ਨਾਲ ਅੱਜ 17 ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਲਈ ਮੌਸਮ ਵਿਭਾਗ ਨੇ ਹੀਟ ਵੇਵ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਦੂਜੇ ਪਾਸੇ, ਚੰਡੀਗੜ੍ਹ ਦਾ ਤਾਪਮਾਨ ਵੀ 37.4 ਡਿਗਰੀ ਤੱਕ ਪਹੁੰਚ ਗਿਆ ਹੈ, ਜਿਸ ਵਿੱਚ 2 ਡਿਗਰੀ ਦਾ ਵਾਧਾ ਹੋਇਆ ਹੈ। ਐਸੇ ਵਿੱਚ ਲੋਕਾਂ ਨੂੰ ਸਿੱਧੀ ਧੁੱਪ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ। ਜੇਕਰ ਕੋਈ ਖਾਸ ਕੰਮ ਹੋਏ ਤਾਂ ਹੀ ਘਰ ਤੋਂ ਬਾਹਰ ਜਾਣਾ ਚਾਹੀਦਾ ਹੈ।
ਵੈਸਟਰਨ ਡਿਸਟਰਬੈਂਸ ਅੱਜ ਤੋਂ ਹੋਵੇਗਾ ਐਕਟਿਵ
ਮੌਸਮ ਵਿਭਾਗ ਮੁਤਾਬਕ, ਅੱਜ ਮੌਸਮ ਗਰਮ ਬਣਿਆ ਰਹੇਗਾ। ਇਸ ਦੌਰਾਨ ਮੁੱਖ ਤੌਰ 'ਤੇ ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਮੋਹਾਲੀ, ਰੂਪਨਗਰ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਪਟਿਆਲਾ ਅਤੇ ਸੰਗਰੂਰ ਵਿੱਚ ਹੀਟ ਵੇਵ ਚੱਲਣ ਦੀ ਸੰਭਾਵਨਾ ਹੈ। ਹਾਲਾਂਕਿ, ਅੱਜ ਤੋਂ ਇੱਕ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ, ਜਿਸ ਕਰਕੇ ਹਿਮਾਚਲ ਨਾਲ ਲੱਗਦੇ ਇਲਾਕਿਆਂ ਦੇ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
ਤਿੰਨ ਦਿਨ ਤਾਪਮਾਨ 'ਚ 3 ਡਿਗਰੀ ਤੱਕ ਵਾਧਾ ਹੋਵੇਗਾ
ਮੌਸਮ ਵਿਭਾਗ ਦੇ ਅਨੁਸਾਰ, ਅਗਲੇ 2-3 ਦਿਨਾਂ ਵਿੱਚ ਤਾਪਮਾਨ ਵਿੱਚ 2 ਤੋਂ 4 ਡਿਗਰੀ ਤੱਕ ਵਾਧਾ ਹੋ ਸਕਦਾ ਹੈ। ਹਾਲਾਂਕਿ, ਇਸ ਦੇ ਬਾਅਦ ਤਾਪਮਾਨ 'ਚ ਕੁਝ ਕਮੀ ਆ ਸਕਦੀ ਹੈ। 8, 9 ਅਤੇ 10 ਅਪ੍ਰੈਲ ਨੂੰ ਹੀਟ ਵੇਵ ਚੱਲੇਗੀ।
ਜਦਕਿ 10 ਅਪ੍ਰੈਲ ਨੂੰ ਕੁਝ ਥਾਵਾਂ 'ਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ। ਇਸ ਦੌਰਾਨ ਮੌਸਮ ਬਦਲੇਗਾ ਅਤੇ ਮੀਂਹ ਦੀ ਸੰਭਾਵਨਾ ਬਣੇਗੀ। 11 ਅਪ੍ਰੈਲ ਤੋਂ ਬਾਅਦ ਮੌਸਮ ਫਿਰ ਤਬਦੀਲ ਹੋਵੇਗਾ।
ਪੰਜਾਬ ਦੇ ਪੰਜ ਵੱਡੇ ਸ਼ਹਿਰਾਂ ਦਾ ਤਾਪਮਾਨ:
ਅੰਮ੍ਰਿਤਸਰ – ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਅਨੁਮਾਨਤ ਤਾਪਮਾਨ 20°C ਤੋਂ 37°C ਤੱਕ ਰਹੇਗਾ।
ਜਲੰਧਰ – ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਵਾਧਾ ਹੋਵੇਗਾ। ਅਨੁਮਾਨਤ ਤਾਪਮਾਨ 17°C ਤੋਂ 35°C ਤੱਕ ਰਹੇਗਾ।
ਲੁਧਿਆਣਾ – ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਵਾਧਾ ਹੋਵੇਗਾ। ਅਨੁਮਾਨਤ ਤਾਪਮਾਨ 20°C ਤੋਂ 39°C ਤੱਕ ਰਹੇਗਾ।
ਪਟਿਆਲਾ – ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਵਾਧਾ ਹੋਵੇਗਾ। ਅਨੁਮਾਨਤ ਤਾਪਮਾਨ 22°C ਤੋਂ 40°C ਤੱਕ ਰਹੇਗਾ।
ਮੋਹਾਲੀ – ਆਸਮਾਨ ਸਾਫ ਰਹੇਗਾ। ਤਾਪਮਾਨ ਵਿੱਚ ਵਾਧਾ ਹੋਵੇਗਾ। ਅਨੁਮਾਨਤ ਤਾਪਮਾਨ 17°C ਤੋਂ 35°C ਤੱਕ ਰਹੇਗਾ।






















