ਹਿਟਲਰ ਦੀ ਨਫ਼ਰਤ ਦੇ ਸ਼ਿਕਾਰ ਯਹੂਦੀ ਮੰਗਦੇ ਸੀ ਮੌਤ ਦੀ ਭੀਖ, 15 ਲੱਖ ਬੱਚਿਆ ਨੂੰ ਵੀ ਨਹੀਂ ਬਖਸ਼ਿਆ
Hitler: ਅਡੌਲਫ ਹਿਟਲਰ ਅੱਜ ਵੀ ਇੱਕ ਜ਼ਾਲਮ ਤਾਨਾਸ਼ਾਹ ਵਜੋਂ ਜਾਣਿਆ ਜਾਂਦਾ ਹੈ। ਉਸ ਵੱਲੋਂ ਬਣਾਏ ਗਏ ਤਸੀਹੇ ਕੈਂਪ ਹਿਟਲਰ ਦੀ ਯਹੂਦੀਆਂ ਪ੍ਰਤੀ ਨਫ਼ਰਤ ਦੀ ਗਵਾਹੀ ਭਰਦੇ ਹਨ।
Hitler: ਅਡੌਲਫ ਹਿਟਲਰ ਅੱਜ ਵੀ ਇੱਕ ਜ਼ਾਲਮ ਤਾਨਾਸ਼ਾਹ ਵਜੋਂ ਜਾਣਿਆ ਜਾਂਦਾ ਹੈ। ਉਸ ਵੱਲੋਂ ਬਣਾਏ ਗਏ ਤਸੀਹੇ ਕੈਂਪ ਹਿਟਲਰ ਦੀ ਯਹੂਦੀਆਂ ਪ੍ਰਤੀ ਨਫ਼ਰਤ ਦੀ ਗਵਾਹੀ ਭਰਦੇ ਹਨ। ਇਨ੍ਹਾਂ ਕੈਂਪਾਂ 'ਚ ਯਹੂਦੀਆਂ ਨੂੰ ਯੂਰਪੀਅਨ ਦੇਸ਼ਾਂ ਤੋਂ ਲਿਆਂਦਾ ਗਿਆ ਸੀ। ਹਿਟਲਰ ਨੇ ਅਜਿਹੇ 40 ਕੈਂਪ ਬਣਾਏ ਸਨ, ਜਿਨ੍ਹਾਂ ਵਿੱਚ ਯਹੂਦੀਆਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਸੀ। ਹਿਟਲਰ ਯਹੂਦੀਆਂ ਨੂੰ ਖਤਮ ਕਰਨਾ ਚਾਹੁੰਦਾ ਸੀ। ਇਹੀ ਕਾਰਨ ਸੀ ਕਿ ਉਸ ਨੇ 60 ਲੱਖ ਯਹੂਦੀਆਂ ਨੂੰ ਮਾਰ ਦਿੱਤਾ ਸੀ, ਜਿਨ੍ਹਾਂ ਵਿੱਚ 15 ਲੱਖ ਬੱਚੇ ਵੀ ਸਨ। ਇਸ ਦਰਦਨਾਕ ਕਤਲੇਆਮ ਨੂੰ ਹੋਲੋਕਾਸਟ (Holocaust) ਵਜੋਂ ਜਾਣਿਆ ਜਾਂਦਾ ਹੈ।
ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ 20 ਅਪ੍ਰੈਲ 1889 ਨੂੰ ਆਸਟਰੀਆ ਵਿੱਚ ਪੈਦਾ ਹੋਏ ਅਡੋਲਫ ਹਿਟਲਰ ਨੂੰ ਯਹੂਦੀਆਂ ਨਾਲ ਕਿੰਨੀ ਨਫ਼ਰਤ ਸੀ। ਦੂਜੇ ਵਿਸ਼ਵ ਯੁੱਧ ਦੌਰਾਨ, ਹਿਟਲਰ ਨੇ ਪੋਲੈਂਡ ਵਿੱਚ ਯਹੂਦੀਆਂ ਨੂੰ ਖਤਮ ਕਰਨ ਲਈ 40 ਕੈਂਪ ਬਣਾਏ। ਜਿੱਥੇ ਯਹੂਦੀਆਂ ਨੂੰ ਲਿਆਂਦਾ ਜਾਂਦਾ ਅਤੇ ਗੈਸ ਚੈਂਬਰ ਵਿੱਚ ਰੱਖਿਆ ਜਾਂਦਾ ਸੀ।
ਜਿਹੜੇ ਕੰਮ ਕਰਨ ਦੇ ਯੋਗ ਸਨ, ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਇਨ੍ਹਾਂ ਯਹੂਦੀਆਂ ਦੀ ਪਛਾਣ ਪੂਰੀ ਤਰ੍ਹਾਂ ਮਿਟਾ ਦਿੱਤੀ ਗਈ ਸੀ ਅਤੇ ਉਨ੍ਹਾਂ ਦੇ ਹੱਥਾਂ 'ਤੇ ਇੱਕ ਨੰਬਰ ਲਿਖਿਆ ਜਾਂਦਾ ਸੀ। ਜਿਸ ਤੋਂ ਬਾਅਦ ਉਹ ਯਹੂਦੀ ਆਪਣਾ ਨਾਮ ਨਹੀਂ ਲੈ ਸਕਦੇ ਸਨ, ਉਹਨਾਂ ਦੀ ਪਛਾਣ ਸਿਰਫ ਇਹੀ ਨੰਬਰ ਸਨ। ਕੰਮ ਕਰਨ ਦੇ ਕਾਬਲ ਕੈਦੀਆਂ ਤੋਂ ਇਮਾਰਤਾਂ ਬਣਾਈਆਂ ਜਾਂਦੀਆਂ ਅਤੇ ਫਿਰ ਨਵੇਂ ਯਹੂਦੀਆਂ ਨੂੰ ਲਿਆਇਆ ਕੇ ਉਨ੍ਹਾਂ 'ਚ ਰੱਖਿਆ ਜਾਂਦਾ।
ਨਾਂ ਕੱਪੜੇ ਸਨ ਅਤੇ ਨਾਂ ਹੀ ਸਿਰ 'ਤੇ ਵਾਲ
ਇਨ੍ਹਾਂ ਯਹੂਦੀਆਂ ਨੂੰ ਇੰਨੇ ਤਸੀਹੇ ਦਿੱਤੇ ਗਏ ਕਿ ਉਹ ਜਿਉਂਦੇ ਰਹਿ ਕੇ ਵੀ ਮਰੇ ਹੋਏ ਲੋਕਾਂ ਵਾਂਗ ਹੋ ਗਏ ਸਨ। ਉਨ੍ਹਾਂ ਦੇ ਸਿਰ ਦੇ ਵਾਲ ਮੁੰਨ ਦਿੱਤੇ ਗਏ ਅਤੇ ਉਨ੍ਹਾਂ ਦੇ ਕੱਪੜੇ ਵੀ ਲਾਹ ਲਏ ਜਾਂਦੇ। ਜਦੋਂ ਕੋਈ ਯਹੂਦੀ ਬਹੁਤ ਕਮਜ਼ੋਰ ਹੋ ਜਾਂਦਾ, ਤਾਂ ਉਸ ਨੂੰ ਗੈਸ ਚੈਂਬਰ ਵਿਚ ਪਾ ਕੇ ਮਾਰ ਦਿੱਤਾ ਜਾਂਦਾ। ਇਸ ਤਰ੍ਹਾਂ, ਵਿਸ਼ਵ ਯੁੱਧ ਦੇ 6 ਸਾਲਾਂ ਦੌਰਾਨ, ਹਿਟਲਰ ਨੇ ਲਗਭਗ 60 ਲੱਖ ਯਹੂਦੀਆਂ ਦਾ ਕਤਲੇਆਮ ਕੀਤਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।