ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਫੁੱਲ ਝਾੜੂ ਦੇ ਚੂਰੇ ਵਿੱਚ ਗੁੜ ਦਾ ਸ਼ੀਰਾ ਤੇ ਪੱਥਰ ਦਾ ਪਾਊਡਰ ਮਿਲਾ ਕੇ ਨਕਲੀ ਜੀਰਾ ਤਿਆਰ ਕਰਦੇ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਥੇ ਖਾਣ ਵਾਲਾ ਜੀਰਾ ਬਾਜ਼ਾਰ ਵਿੱਚ 400 ਰੁਪਏ ਪ੍ਰਤੀ ਕਿੱਲੋ ਮਿਲਦਾ ਹੈ, ਉਥੇ ਇਹ ਨਕਲੀ ਜੀਰਾ ਲੋਕਾਂ ਨੂੰ 20 ਰੁਪਏ ਪ੍ਰਤੀ ਕਿੱਲੋ ਵੇਚਿਆ ਜਾਂਦਾ ਸੀ।