ਅਜਿਹਾ ਮੰਨਿਆ ਜਾਂਦਾ ਹੈ ਕਿ ਕਰੀਬ 5100 ਸਾਲ ਪਹਿਲਾਂ ਪਾਂਡਵ ਵੀ ਆਪਣੇ ਅਗਿਆਤਵਾਸ ਦੌਰਾਨ ਇੱਥੇ ਆਏ ਸੀ। ਵਿਸ਼ਵ ਦੇ ਸਭ ਤੋਂ ਪੁਰਾਣੇ ਧਰਮ ਯਾਨੀ ਸਨਾਤਨ ਧਰਮ ਦੇ ਸ਼ੁਰੂਆਤੀ ਵਿਕਾਸ ਤੋਂ ਲੈ ਕੇ ਆਯੁਰਵੇਦ ਦੀ ਮਹੱਤਵਪੂਰਨ ਖੋਜ ਚਵਨਪ੍ਰਾਸ਼ ਦਾ ਸਬੰਧ ਵੀ ਧੋਸੀ ਪਹਾੜੀ ਨਾਲ ਹੈ। ਇਸ ਪਹਾੜੀ ਦੀ ਸੁਪਤ ਜਵਾਲਾਮੁਖੀ ਦੀ ਸੰਰਚਨਾ ਹੁੰਦੇ ਹੋਇਆਂ ਵੀ ਭੂਗਰਭਸ਼ਾਸਤਰੀ ਇਸ ਨੂੰ ਜਵਾਲਾਮੁਖੀ ਮੰਨਣ ਤੋਂ ਇਨਕਾਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 2 ਮਿਲੀਅਨ ਸਾਲਾਂ ਵਿੱਚ ਅਰਾਵਲੀ ਪਰਬਤ ਸ਼੍ਰੇਣੀ ਵਿੱਚ ਕੋਈ ਜਵਾਲਾਮੁਖੀ ਵਿਸਫੋਟ ਨਹੀਂ ਹੋਇਆ। ਇਸ ਲਈ ਇਸ ਨੂੰ ਜਵਾਲਾਮੁਖੀ ਮੰਨਣਾ ਠੀਕ ਨਹੀਂ। ਪਰ ਇਸ ‘ਤੇ ਪਾਈਆਂ ਜਾਣ ਵਾਲੀਆਂ ਜੜੀਆਂ-ਬੂਟੀਆਂ ਨਾਲ ਗੰਭੀਰ ਬਿਮਾਰੀਆਂ ਦਾ ਵੀ ਇਲਾਜ ਹੋ ਜਾਂਦਾ ਹੈ।