ਅਜਿਹਾ ਕਰਨ ਦੌਰਾਨ ਗ੍ਰਾਫਿਕਸ ਤੋਂ ਸਾਫ ਨਹੀਂ ਸੀ ਕਿ ਪਾਰਟੀ ਦਾ ਸੋਸ਼ਲ ਮੀਡੀਆ ਚਲਾਉਣ ਵਾਲੇ ਆਖਰ ਕਰਨਾ ਕੀ ਚਾਹੁੰਦੇ ਹਨ। ਕਿਉਂਕਿ 16 ਮਈ, 2014 ਨੂੰ ਜੋ ਕੀਮਤ ਸੀ, ਉਹ 56.71 ਰੁਪਏ ਪ੍ਰਤੀ ਲੀਟਰ ਸੀ ਤੇ ਬੀਜੇਪੀ ਦੇ ਟਵੀਟ ਵਿੱਚ ਕੱਲ੍ਹ ਦੀ ਕੀਮਤ 72.82 ਰੁਪਏ ਪ੍ਰਤੀ ਲੀਟਰ ਦਿਖਾਈ ਗਈ। ਹੁਣ ਆਮ ਨਜ਼ਰਾਂ ਵਿੱਚ 72.82 ਰੁਪਏ ਪ੍ਰਤੀ ਲੀਟਰ ਵਾਲੀ ਕੀਮਤ 56.71 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਨਜ਼ਰ ਆ ਰਹੀ ਸੀ। ਪਰ ਬੀਜੇਪੀ ਦਾ ਆਈਟੀ ਸੈੱਲ ਇਸਨੂੰ ਘੱਟ ਕੀਮਤ ਮੰਨ ਰਿਹਾ ਸੀ। ਇਸੇ ਵਜ੍ਹਾ ਕਰਕੇ ਸੋਸ਼ਲ ਮੀਡੀਆ ’ਤੇ ਇਸ ਟਵੀਟ ਦਾ ਰੱਜ ਕੇ ਮਖੌਲ ਉਡਾਇਆ ਗਿਆ।