IPL 2022: ਸੰਜੂ ਸੈਮਸਨ ਨੇ ਮੁੰਬਈ ਖਿਲਾਫ ਰਚਿਆ ਇਤਿਹਾਸ, ਧੋਨੀ-ਰੋਹਿਤ ਅਤੇ ਕੋਹਲੀ ਵਰਗੇ ਖਿਡਾਰੀਆਂ ਦੀ ਸੂਚੀ 'ਚ ਹੋਏ ਸ਼ਾਮਲ
IPL 2022 ਦਾ 9ਵਾਂ ਮੈਚ DY ਪਾਟਿਲ ਸਪੋਰਟਸ ਅਕੈਡਮੀ 'ਚ ਰਾਜਸਥਾਨ ਰਾਇਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਜਿੱਥੇ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ
IPL 2022 ਦਾ 9ਵਾਂ ਮੈਚ DY ਪਾਟਿਲ ਸਪੋਰਟਸ ਅਕੈਡਮੀ 'ਚ ਰਾਜਸਥਾਨ ਰਾਇਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਜਿੱਥੇ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ ਨੌਜਵਾਨ ਕਪਤਾਨ ਸੰਜੂ ਸੈਮਸਨ ਦੇ ਨਾਂ ਇੱਕ ਹੋਰ ਰਿਕਾਰਡ ਜੁੜ ਗਿਆ ਹੈ।
ਮੈਦਾਨ 'ਚ ਐਂਟਰੀ ਕਰਦੇ ਹੀ ਸੰਜੂ ਨੇ ਬਣਾਇਆ ਇਹ ਰਿਕਾਰਡ
ਸੰਜੂ ਸੈਮਸਨ ਮੁੰਬਈ ਖਿਲਾਫ ਆਪਣਾ 200ਵਾਂ ਟੀ-20 ਮੈਚ ਖੇਡ ਰਹੇ ਹਨ। ਉਸ ਤੋਂ ਪਹਿਲਾਂ ਇਹ ਕਾਰਨਾਮਾ ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ, ਰੋਹਿਤ ਸ਼ਰਮਾ, ਦਿਨੇਸ਼ ਕਾਰਤਿਕ, ਰੌਬਿਨ ਉਥੱਪਾ, ਸ਼ਿਖਰ ਧਵਨ ਅਤੇ ਰਵਿੰਦਰ ਜਡੇਜਾ ਵਰਗੇ ਖਿਡਾਰੀ ਕਰ ਚੁੱਕੇ ਹਨ।
ਕੁਝ ਅਜਿਹਾ ਰਿਹਾ ਰਿਕਾਰਡ -
ਮੁੰਬਈ ਖਿਲਾਫ ਮੈਚ ਤੋਂ ਪਹਿਲਾਂ ਸੰਜੂ ਨੇ 199 ਮੈਚਾਂ ਦੀਆਂ 192 ਪਾਰੀਆਂ 'ਚ 28.59 ਦੀ ਔਸਤ ਨਾਲ 4889 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਸ ਦੇ ਬੱਲੇ ਨਾਲ ਤਿੰਨ ਸੈਂਕੜਿਆਂ ਦੇ ਨਾਲ 31 ਅਰਧ ਸੈਂਕੜੇ ਵੀ ਲੱਗੇ ਹਨ। ਇਸ ਦੌਰਾਨ ਉਸ ਨੇ ਭਾਰਤ ਲਈ 13 ਅੰਤਰਰਾਸ਼ਟਰੀ ਮੈਚ ਖੇਡੇ। ਜਦੋਂ ਕਿ ਉਹ 123 ਆਈਪੀਐਲ ਮੈਚ ਖੇਡ ਚੁੱਕੇ ਹਨ। ਇਸ ਤੋਂ ਇਲਾਵਾ ਉਸ ਨੇ 63 ਪਹਿਲੇ ਦਰਜੇ ਦੇ ਮੈਚ ਖੇਡੇ ਹਨ।
ਰਾਜਸਥਾਨ ਨੇ ਟੀਮ 'ਚ ਕੀਤਾ ਬਦਲਾਅ
ਇਸ ਤੋਂ ਪਹਿਲਾਂ ਰਾਜਸਥਾਨ ਦੀ ਟੀਮ ਨੇ ਆਪਣੀ ਪਲੇਇੰਗ ਇਲੈਵਨ ਵਿੱਚ ਇੱਕ ਬਦਲਾਅ ਕੀਤਾ ਹੈ। ਉਨ੍ਹਾਂ ਨੇ ਨਾਥਨ ਕੂਲਟਰ-ਨਾਇਲ ਦੀ ਜਗ੍ਹਾ ਨਵਦੀਪ ਸੈਣੀ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਹੈਦਰਾਬਾਦ ਖਿਲਾਫ ਨਾਥਨ ਕੂਲਟਰ-ਨਾਇਲ ਜ਼ਖਮੀ ਹੋ ਗਿਆ ਸੀ। ਜਦਕਿ ਮੁੰਬਈ ਨੇ ਆਪਣੀ ਪਲੇਇੰਗ ਇਲੈਵਨ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਟੀਮ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਟੀਮ 'ਚ ਸ਼ਾਮਲ ਹੋ ਗਏ ਹਨ ਪਰ ਉਨ੍ਹਾਂ ਦੀ ਫਿਟਨੈੱਸ ਨੂੰ ਦੇਖਦੇ ਹੋਏ ਮੁੰਬਈ ਦੀ ਟੀਮ ਪ੍ਰਬੰਧਨ ਨੇ ਉਨ੍ਹਾਂ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ।