Benefits of bitter gourd: ਸਿਹਤ ਲਈ ਰਾਮਬਾਨ ਕਰੇਲਾ, ਕਈ ਬਿਮਾਰੀਆਂ 'ਚ ਦਵਾਈਆਂ ਤੋਂ ਵੀ ਵੱਧ ਕਾਰਗਾਰ
ਇਹ ਵੀ ਸੱਚਾਈ ਹੈ ਕਿ ਜੇਕਰ ਕਰੇਲਾ ਦੇ ਸਿਹਤ ਲਈ ਫਾਇਦੇ ਜਾਣ ਲਈਏ ਤਾਂ ਸ਼ਾਇਦ ਹੀ ਕੋਈ ਇਸ ਨੂੰ ਖਾਣ ਤੋਂ ਇਨਕਾਰ ਕਰੇ। ਜੀ ਹਾਂ, ਕਰੇਲਾ ਜਿੰਨਾ ਜ਼ਿਆਦਾ ਕੌੜਾ ਹੁੰਦਾ ਹੈ, ਓਨੇ ਹੀ ਇਸ ਦੇ ਫ਼ਾਇਦੇ ਹਨ।
Benefits of bitter gourd: ਕਰੇਲਾ ਕੌੜਾ ਹੁੰਦਾ ਹੈ ਤੇ ਇਸ ਲਈ ਕਈ ਲੋਕ ਖਾਸਕਾਰ ਬੱਚੇ ਇਸ ਨੂੰ ਖਾਣ ਤੋਂ ਨੱਕ-ਮੂੰਹ ਵੱਟਦੇ ਹਨ। ਦੂਜੇ ਪਾਸੇ ਇਹ ਵੀ ਸੱਚਾਈ ਹੈ ਕਿ ਜੇਕਰ ਇਸ ਦੇ ਸਿਹਤ ਲਈ ਫਾਇਦੇ ਜਾਣ ਲਈਏ ਤਾਂ ਸ਼ਾਇਦ ਹੀ ਕੋਈ ਇਸ ਨੂੰ ਖਾਣ ਤੋਂ ਇਨਕਾਰ ਕਰੇ। ਜੀ ਹਾਂ, ਕਰੇਲਾ ਜਿੰਨਾ ਜ਼ਿਆਦਾ ਕੌੜਾ ਹੁੰਦਾ ਹੈ, ਓਨੇ ਹੀ ਇਸ ਦੇ ਫ਼ਾਇਦੇ ਹਨ।
ਅਸਲ 'ਚ ਕਰੇਲੇ 'ਚ ਅਜਿਹੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਨਾ ਸਿਰਫ਼ ਸ਼ੂਗਰ ਨੂੰ ਠੀਕ ਕਰਦੇ ਹਨ, ਸਗੋਂ ਕਈ ਹੋਰ ਬੀਮਾਰੀਆਂ ਨੂੰ ਵੀ ਦੂਰ ਕਰਦੇ ਹਨ। ਇਸ ਲਈ ਕਰੇਲੇ ਨੂੰ ਕਈ ਬਿਮਾਰੀਆਂ ਦੀ ਦਵਾਈ ਕਹਿ ਲਿਆ ਜਾਏ ਤਾਂ ਅਤਕਥਨੀ ਨਹੀਂ ਹੋਏਗੀ। ਆਓ ਜਾਣਦੇ ਹਾਂ ਕਰੇਲਾ ਕਿਹੜੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ?
1. ਡੂੰਘੇ ਜ਼ਖ਼ਮ ਦੂਰ ਕਰਦਾ
ਕਈ ਵਾਰ ਅਜਿਹੇ ਜ਼ਖ਼ਮ ਜਾਂ ਸੱਟ ਹੁੰਦੀ ਹੈ, ਜੋ ਜਲਦੀ ਠੀਕ ਨਹੀਂ ਹੁੰਦੀ। ਅਜਿਹੇ 'ਚ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ 'ਚ ਕਰੇਲੇ ਦੀ ਜੜ੍ਹ ਨੂੰ ਉਸ ਸੱਟ 'ਤੇ ਰਗੜ ਲਓ। ਅਜਿਹਾ ਕਰਨ ਨਾਲ ਜ਼ਖ਼ਮ ਜਲਦੀ ਸੁੱਕ ਜਾਂਦਾ ਹੈ। ਇਸ ਤਰ੍ਹਾਂ ਜ਼ਖ਼ਮ ਜਲਦੀ ਠੀਕ ਹੋ ਜਾਂਦਾ ਹੈ। ਜੇਕਰ ਤੁਹਾਡੇ ਕੋਲ ਕਰੇਲੇ ਦੀ ਜੜ੍ਹ ਨਹੀਂ ਤਾਂ ਤੁਸੀਂ ਕਰੇਲੇ ਦੀਆਂ ਪੱਤੀਆਂ ਨੂੰ ਪੀਸ ਕੇ ਜ਼ਖ਼ਮ 'ਤੇ ਲਾ ਸਕਦੇ ਹੋ।
2. ਮੂੰਹ ਦੇ ਛਾਲੇ ਦੂਰ ਕਰੋ
ਅਕਸਰ ਗਰਮੀਆਂ 'ਚ ਮੂੰਹ 'ਚ ਛਾਲੇ ਹੋ ਜਾਂਦੇ ਹਨ, ਜੋ ਲੰਬੇ ਸਮੇਂ ਬਾਅਦ ਬਾਹਰ ਆ ਜਾਂਦੇ ਹਨ। ਮੂੰਹ 'ਚ ਛਾਲੇ ਹੋਣ ਕਾਰਨ ਲੋਕ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਪਰ ਇਨ੍ਹਾਂ ਦਾ ਕੋਈ ਖ਼ਾਸ ਅਸਰ ਨਹੀਂ ਹੁੰਦਾ। ਅਜਿਹੇ 'ਚ ਕਰੇਲੇ ਦਾ ਰਸ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਸਾਬਤ ਹੁੰਦਾ ਹੈ। ਤੁਸੀਂ ਛਾਲੇ 'ਤੇ ਕਰੇਲੇ ਦਾ ਰਸ ਲਗਾਓ ਤੇ ਲਾਰ ਨੂੰ ਬਾਹਰ ਆਉਣ ਦਿਓ। ਇਸ ਤਰ੍ਹਾਂ ਛਾਲਿਆਂ ਦੀ ਸਮੱਸਿਆ ਦੂਰ ਹੋ ਜਾਵੇਗੀ।
3. ਸਿਰਦਰਦ ਨੂੰ ਦੂਰ ਕਰਦਾ
ਜੇਕਰ ਤੁਹਾਨੂੰ ਵੀ ਹਮੇਸ਼ਾ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ। ਇਸ ਲਈ ਕਰੇਲੇ ਦੇ ਪੱਤਿਆਂ ਨੂੰ ਪੀਸ ਕੇ ਮੱਥੇ 'ਤੇ ਲਗਾਓ। ਅਜਿਹਾ ਕਰਨ ਨਾਲ ਸਿਰਦਰਦ ਤੋਂ ਤੁਰੰਤ ਆਰਾਮ ਮਿਲੇਗਾ।
4. ਪੱਥਰੀ ਨੂੰ ਦੂਰ ਕਰਦਾ
ਕਰੇਲੇ ਦਾ ਜੂਸ ਪੀਣ ਨਾਲ ਪੱਥਰੀ ਤੋਂ ਤੁਰੰਤ ਆਰਾਮ ਮਿਲਦਾ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਕਰੇਲੇ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ ਤਾਂ ਕਿ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।
5. ਗੋਡਿਆਂ ਦੇ ਦਰਦ ਲਈ ਫ਼ਾਇਦੇਮੰਦ
ਕੁਝ ਲੋਕਾਂ ਨੂੰ ਗੋਡਿਆਂ ਦਾ ਦਰਦ ਹੁੰਦਾ ਹੈ। ਇਹ ਜ਼ਿਆਦਾਤਰ ਥਕਾਵਟ, ਕੈਲਸ਼ੀਅਮ ਦੀ ਕਮੀ ਜਾਂ ਬੁਢਾਪੇ ਕਾਰਨ ਵੀ ਹੋ ਸਕਦਾ ਹੈ। ਅਜਿਹੇ 'ਚ ਜੇਕਰ ਤੁਸੀਂ ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਇਸ ਨੁਸਖੇ ਨੂੰ ਅਪਣਾਓ। ਕੱਚੇ ਕਰੇਲੇ ਨੂੰ ਅੱਗ 'ਚ ਭੁੰਨ ਲਓ, ਫਿਰ ਇਸ ਨੂੰ ਰੂੰ 'ਚ ਲਪੇਟ ਕੇ ਗੋਡਿਆਂ 'ਚ ਬੰਨ੍ਹ ਲਓ, ਇਸ ਤਰ੍ਹਾਂ ਗੋਡਿਆਂ ਦੇ ਦਰਦ 'ਚ ਆਰਾਮ ਮਿਲੇਗਾ।