ਪੋਚੇ ਦੇ ਪਾਣੀ 'ਚ ਰਸੋਈ ਦੀ ਇਹ ਚੀਜ਼ ਮਿਲਾ ਲਵੋ, ਆਸ-ਪਾਸ ਵੀ ਨਹੀਂ ਫਟਕਣਗੇ ਮੱਛਰ
ਗਰਮੀਆਂ ਦੇ ਆਉਂਦੇ ਹੀ ਮੱਛਰਾਂ ਦਾ ਆਤੰਕ ਕਾਫ਼ੀ ਵਧ ਜਾਂਦਾ ਹੈ। ਸ਼ਾਮ ਪੈਂਦਿਆਂ ਹੀ ਮੱਛਰ ਇਸ ਤਰ੍ਹਾਂ ਘਰ 'ਚ ਹਮਲਾ ਕਰਦੇ ਹਨ ਕਿ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਇਨ੍ਹਾਂ ਤੋਂ ਬਚਣਾ ਔਖਾ ਹੋ ਜਾਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਮੱਛਰਾਂ

ਗਰਮੀਆਂ ਦੇ ਆਉਂਦੇ ਹੀ ਮੱਛਰਾਂ ਦਾ ਆਤੰਕ ਕਾਫ਼ੀ ਵਧ ਜਾਂਦਾ ਹੈ। ਸ਼ਾਮ ਪੈਂਦਿਆਂ ਹੀ ਮੱਛਰ ਇਸ ਤਰ੍ਹਾਂ ਘਰ 'ਚ ਹਮਲਾ ਕਰਦੇ ਹਨ ਕਿ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਇਨ੍ਹਾਂ ਤੋਂ ਬਚਣਾ ਔਖਾ ਹੋ ਜਾਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਮੱਛਰਾਂ ਤੋਂ ਬਚਣ ਲਈ ਕੋਈ ਇੱਕ ਹੀ ਤਰੀਕਾ ਕਾਫੀ ਨਹੀਂ ਹੁੰਦਾ। ਇਸ ਲਈ ਤੁਹਾਨੂੰ ਹਰ ਪੱਖੋਂ ਸੋਚ ਕੇ ਚਲਣ ਦੀ ਲੋੜ ਹੁੰਦੀ ਹੈ। ਵਧੇਰੇ ਜ਼ਹਿਰੀਲੇ ਰਸਾਇਣਾਂ ਵਾਲੇ ਪ੍ਰੋਡਕਟ ਵਰਤਣ ਦੀ ਬਜਾਏ ਤੁਸੀਂ ਕੁਝ ਘਰੇਲੂ ਨੁਸਖੇ ਵੀ ਅਜਮਾ ਸਕਦੇ ਹੋ, ਜੋ ਮੱਛਰਾਂ ਨੂੰ ਤੁਹਾਡੇ ਘਰ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਤ ਹੋਣਗੇ। ਅੱਜ ਅਸੀਂ ਇਸ ਆਰਟੀਕਲ ਦੇ ਰਾਹੀਂ ਤੁਹਾਨੂੰ ਇਕ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ। ਇਸ ਲਈ ਤੁਹਾਨੂੰ ਹਰ ਰੋਜ਼ ਪੋਛਾ ਲਾਉਣ ਵਾਲੇ ਪਾਣੀ ਵਿੱਚ ਕੁਝ ਕੁਦਰਤੀ ਚੀਜ਼ਾਂ ਮਿਲਾ ਕੇ ਪੂਰੇ ਘਰ 'ਚ ਪੋਛਾ ਲਾ ਦੇਣਾ ਹੈ। ਘਰ ਦੀ ਸਫਾਈ ਦੇ ਨਾਲ ਨਾਲ, ਇਸ ਨਾਲ ਕੀੜੇ-ਮਕੌੜੇ, ਮੱਖੀਆਂ ਅਤੇ ਇੱਥੋਂ ਤੱਕ ਕਿ ਮੱਛਰ ਵੀ ਤੁਹਾਡੇ ਘਰ ਤੋਂ ਕੋਸਾਂ ਦੂਰ ਰਹਿਣਗੇ। ਤਾਂ ਆਓ ਜਾਣੀਏ ਇਨ੍ਹਾਂ ਕਮਾਲ ਦੇ ਘਰੇਲੂ ਨੁਸਖਿਆਂ ਬਾਰੇ।
ਪਾਣੀ ਵਿੱਚ ਮਿਲਾਓ ਥੋੜ੍ਹਾ ਜਿਹਾ ਸਿਰਕਾ
ਰਸੋਈ ਵਿੱਚ ਵਧੇਰੇ ਵਰਤੇ ਜਾਣ ਵਾਲਾ ਸਿਰਕਾ ਮੱਛਰਾਂ ਨੂੰ ਘਰ ਤੋਂ ਦੂਰ ਭਜਾਉਣ ਵਿੱਚ ਤੁਹਾਡੀ ਵੱਡੀ ਮਦਦ ਕਰ ਸਕਦਾ ਹੈ। ਇਸ ਲਈ ਸਿਰਫ਼ ਪੋਚੇ ਦੇ ਪਾਣੀ ਵਿੱਚ ਥੋੜ੍ਹਾ ਜਿਹਾ ਸਿਰਕਾ ਮਿਲਾ ਲਵੋ। ਹੁਣ ਇਸ ਪਾਣੀ ਨਾਲ ਪੂਰੇ ਘਰ ਵਿੱਚ ਪੋਚਾ ਲਾਓ। ਇਹ ਛੋਟੇ-ਮੋਟੇ ਕੀੜੇ-ਮਕੌੜੇ, ਮੱਖੀਆਂ ਅਤੇ ਇੱਥੋਂ ਤੱਕ ਕਿ ਮੱਛਰਾਂ ਨੂੰ ਵੀ ਘਰ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸ ਤੋਂ ਇਲਾਵਾ, ਆਪਣੀਆਂ ਸਾਫ਼-ਸੁਥਰਾਈ ਵਾਲੀਆਂ ਖਾਸੀਅਤਾਂ ਕਰਕੇ ਸਿਰਕਾ ਘਰ ਨੂੰ ਚਮਕਦਾਰ ਅਤੇ ਸੁਗੰਧੀਦਾਰ ਬਣਾਈ ਰੱਖਣ ਵਿੱਚ ਵੀ ਕਾਫੀ ਲਾਭਕਾਰੀ ਹੈ।
ਇਸਤੇਮਾਲ ਕਰੋ Essential Oil
ਪੋਚੇ ਦੇ ਪਾਣੀ ਵਿੱਚ ਕੁਝ ਬੂੰਦਾਂ ਏਸੈਂਸ਼ਲ ਆਇਲ ਮਿਲਾਉਣ ਨਾਲ ਵੀ ਤੁਹਾਨੂੰ ਮੱਛਰਾਂ ਤੋਂ ਰਾਹਤ ਮਿਲ ਸਕਦੀ ਹੈ। ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਲੈਵੈਂਡਰ, ਲੈਮਨਗ੍ਰਾਸ, ਪੇਪਰਮਿੰਟ ਅਤੇ ਲੌਂਗ ਦੇ ਏਸੈਂਸ਼ਲ ਆਇਲ ਦੀ ਵਰਤੋਂ ਕਰ ਸਕਦੇ ਹੋ। ਇਨ੍ਹਾਂ ਸਾਰਿਆਂ ਦੀ ਮਹਿਕ ਮੱਛਰਾਂ ਨੂੰ ਬਿਲਕੁਲ ਪਸੰਦ ਨਹੀਂ ਹੁੰਦੀ। ਇਸਦੇ ਨਾਲ ਨਾਲ ਮੱਖੀਆਂ ਅਤੇ ਛੋਟੇ-ਮੋਟੇ ਕੀੜੇ-ਮਕੌੜੇ ਵੀ ਤੁਹਾਡੇ ਘਰ ਤੋਂ ਦੂਰ ਰਹਿੰਦੇ ਹਨ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਆਇਲ ਤੁਹਾਡੇ ਘਰ ਨੂੰ ਸਾਰਾ ਦਿਨ ਸੁਗੰਧਤ ਰੱਖਣਗੇ।
ਨੀਮ ਦੇ ਇਸਤੇਮਾਲ ਨਾਲ ਮਿਲੇਗੀ ਰਾਹਤ
ਪੁਰਾਣੇ ਸਮਿਆਂ ਵਿੱਚ ਲੋਕ ਮੱਛਰਾਂ ਤੋਂ ਬਚਣ ਲਈ ਨੀਮ ਦਾ ਹੀ ਇਸਤੇਮਾਲ ਕਰਦੇ ਸਨ। ਚਾਹੇ ਹੱਥ-ਪੈਰਾਂ ‘ਤੇ ਨੀਮ ਦਾ ਤੇਲ ਲਗਾਉਣਾ ਹੋਵੇ ਜਾਂ ਨੀਮ ਦੇ ਪੱਤਿਆਂ ਨੂੰ ਸਾੜ ਕੇ ਉਸ ਦੀ ਧੂਣੀ ਦੇਣੀ ਹੋਵੇ। ਤੁਸੀਂ ਇਨ੍ਹਾਂ ਘਰੇਲੂ ਨੁਸਖਿਆਂ ਦੇ ਇਲਾਵਾ ਪੋਚੇ ਦੇ ਪਾਣੀ ਵਿੱਚ ਵੀ ਨੀਮ ਮਿਲਾ ਕੇ ਮੱਛਰਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਨੀਮ ਦੇ ਕੁਝ ਪੱਤੇ ਉਬਾਲ ਲਵੋ, ਅਤੇ ਉਨ੍ਹਾਂ ਦੇ ਪਾਣੀ ਨੂੰ ਪੋਚੇ ਦੇ ਪਾਣੀ ਵਿੱਚ ਮਿਲਾ ਕੇ ਪੂਰੇ ਘਰ ਦੀ ਸਫਾਈ ਕਰੋ। ਤੁਸੀਂ ਚਾਹੋ ਤਾਂ ਨੀਮ ਦੇ ਤੇਲ ਦੀਆਂ ਕੁਝ ਬੂੰਦਾਂ ਵੀ ਪਾਣੀ ਵਿੱਚ ਮਿਲਾ ਕੇ ਪੋਚੇ ਲਾ ਸਕਦੇ ਹੋ। ਇਹ ਤੁਹਾਡੇ ਘਰ ਨੂੰ ਕੀੜੇ-ਮਕੌੜੇ, ਮੱਛਰ-ਮੱਖੀ ਅਤੇ ਇੱਥੋਂ ਤੱਕ ਕਿ ਬੈਕਟੀਰੀਆ ਤੋਂ ਵੀ ਸੁਰੱਖਿਅਤ ਰੱਖੇਗਾ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।






















