Atte Da Kada: ਇਸ ਤਰ੍ਹਾਂ ਘਰ ‘ਚ ਤਿਆਰ ਕਰੋ ਸੁਆਦੀ ਆਟੇ ਵਾਲਾ ਕੜਾਹ
Atte ka Halwa At Home: ਇਹ ਕਣਕ ਦੇ ਆਟੇ ਤੋਂ ਬਣਿਆ ਇੱਕ ਰਵਾਇਤੀ ਹਲਵਾ ਹੈ। ਪੰਜਾਬ ਦੇ ਵਿੱਚ ਹਰ ਘਰ ਵਿੱਚ ਆਟੇ ਵਾਲਾ ਕੜਾਹ ਬਹੁਤ ਹੀ ਸ਼ੌਕ ਦੇ ਨਾਲ ਬਣਾਇਆ ਜਾਂਦਾ ਹੈ ਅਤੇ ਖਾਇਆ ਜਾਂਦਾ ਹੈ।
Atte ka Halwa Recipe: ਕੜਾਹ ਪ੍ਰਸ਼ਾਦ, ਜੋ ਗੁਰਦੁਆਰਿਆਂ ਵਿੱਚ ਪ੍ਰਸ਼ਾਦ (Kada Prashad) ਵਜੋਂ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਅੰਮ੍ਰਿਤ ਸੰਚਾਰ ਸਮੇਂ ਵੀ ਦਿੱਤਾ ਜਾਂਦਾ ਹੈ। ਇਹ ਕਣਕ ਦੇ ਆਟੇ ਤੋਂ ਬਣਿਆ ਇੱਕ ਰਵਾਇਤੀ ਹਲਵਾ ਹੈ। ਪੰਜਾਬ ਦੇ ਵਿੱਚ ਹਰ ਘਰ ਵਿੱਚ ਆਟੇ ਵਾਲਾ ਕੜਾਹ ਬਹੁਤ ਹੀ ਸ਼ੌਕ ਦੇ ਨਾਲ ਬਣਾਇਆ ਜਾਂਦਾ ਹੈ ਅਤੇ ਖਾਇਆ ਜਾਂਦਾ ਹੈ। ਅੱਜ ਤੁਹਾਡੇ ਨਾਲ ਆਟੇ ਵਾਲੇ ਕੜਾਹ ਦੀ ਰੈਸਿਪੀ ਸਾਂਝੀ ਕਰਾਂਗੇ, ਜਿਸ ਨੂੰ ਤੁਸੀਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ ਵਿੱਚ ਤਿਆਰ ਕਰ ਸਕਦੇ ਹੋ।
ਆਟੇ ਦੇ ਕੜਾਹ ਦੀ ਸਮੱਗਰੀ
1 ਕੱਪ ਕਣਕ ਦਾ ਆਟਾ
1 ਕੱਪ ਚੀਨੀ
4 ਕੱਪ ਪਾਣੀ
1/2 ਕੱਪ ਦੇਸੀ ਘਿਓ
ਹੋਰ ਪੜ੍ਹੋ : ਘਰ ‘ਚ ਤਿਆਰ ਕਰੋ ਰੈਸਟੋਰੈਂਟ ਸਟਾਈਲ ਵਾਲੀ ਦਾਲ ਮੱਖਣੀ ਇਸ ਆਸਾਨ ਤਰੀਕੇ ਨਾਲ
ਕੜਾਹ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਪੈਨ ਵਿੱਚ 4 ਕੱਪ ਪਾਣੀ ਨਾਲ ਦੇ ਵਿੱਚ 1 ਕੱਪ ਚੀਨੀ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਪੂਰੀ ਤਰ੍ਹਾਂ ਘੁਲ ਨਾ ਜਾਵੇ। ਇਸ ਤਰ੍ਹਾਂ ਚਾਸ਼ਨੀ ਤਿਆਰ ਹੋ ਜਾਵੇਗੀ।
ਫਿਰ ਇੱਕ ਕੜਾਹੀ ਦੇ ਵਿੱਚ ਦੇਸੀ ਘਿਓ ਨੂੰ ਪਿਘਲਾਓ ਅਤੇ ਇਸ ਵਿਚ ਕਣਕ ਦਾ ਆਟਾ ਪਾਓ ਅਤੇ ਮੱਧਮ ਅੱਗ ਉੱਤੇ ਭੁੰਨ ਲਓ।
ਇਸ ਮਿਸ਼ਰਣ ਨੂੰ ਲਗਾਤਾਰ ਹਿਲਾਉਂਦੇ ਰਹੋ ਤੇ ਧਿਆਨ ਰੱਖੋ ਕਿ ਆਟਾ ਕੜਾਹੀ ਨਾਲ ਨਾ ਚਿਪਕੇ। ਜਦੋਂ ਮਿਸ਼ਰਣ ਘਿਉ ਨੂੰ ਛੱਡ ਦੇਵੇ ਤਾਂ ਇਸ ਵਿੱਚ ਧਿਆਨ ਦੇ ਨਾਲ ਚਾਸ਼ਨੀ ਮਿਲਾ ਦਿਓ, ਅਤੇ ਨਾਲ-ਨਾਲ ਕੜਛੀ ਚਲਾਉਂਦੇ ਰਹੋ।
ਜਦੋਂ ਇਹ ਪੂਰੀ ਤਰ੍ਹਾਂ ਇਕੱਠਾ ਹੋ ਜਾਵੇਗਾ ਤਾਂ ਇਹ ਕੜਾਹੀ ਦੇ ਕਿਨਾਰੇ ਛੱਡ ਦਿੰਦਾ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਕੜਾਹ ਤਿਆਰ ਹੋ ਗਿਆ ਹੈ। ਤੁਸੀਂ ਆਪਣੀ ਪਸੰਦ ਅਨੁਸਾਰ ਇਸ ਵਿੱਚ ਕਿਸ਼ਮਿਸ਼, ਬਰੀਕ ਕੱਟਿਆ ਖੋਪਾ, ਬਾਦਾਮ ਵੀ ਪਾ ਸਕਦੇ ਹੋ। ਹੁਣ ਗਰਮਾ ਗਰਮ ਸਰਵ ਕਰੋ। ਇਹ ਸਵਾਦੀ ਹੋਣ ਦੇ ਨਾਲ ਨਾਲ ਸਿਹਤਵਰਧਕ ਵੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Check out below Health Tools-
Calculate Your Body Mass Index ( BMI )