ਪੜਚੋਲ ਕਰੋ

Chanakya Niti: ਕਰੀਅਰ 'ਚ ਤਰੱਕੀ ਪਾਉਣਾ ਚਾਹੁੰਦੇ ਹੋ, ਤਾਂ ਕਰੋ ਇਹ 3 ਕੰਮ, ਜ਼ਰੂਰ ਮਿਲੇਗੀ ਸਫਲਤਾ

Chanakya Niti: ਮਨੁੱਖ ਦੀ ਸਫਲਤਾ ਅਤੇ ਅਸਫਲਤਾ ਉਸ ਦੇ ਕੰਮਾਂ ਅਤੇ ਆਦਤਾਂ 'ਤੇ ਨਿਰਭਰ ਕਰਦੀ ਹੈ। ਚਾਣਕਿਆ ਨੇ ਕਰੀਅਰ ਅਤੇ ਕਾਰੋਬਾਰ ਵਿਚ ਸਫਲਤਾ ਦੇ ਮੰਤਰ ਦੱਸੇ ਹਨ, ਜੋ ਤੁਹਾਨੂੰ ਸਫਲਤਾ ਦੇ ਸਿਖਰ 'ਤੇ ਲੈ ਜਾ ਸਕਦੇ ਹਨ।

Chanakya Niti: ਚਾਣਕਿਆ ਕਹਿੰਦੇ ਹਨ ਕਿ ਮਨੁੱਖ ਦੀ ਸਫਲਤਾ ਅਤੇ ਅਸਫਲਤਾ ਉਸ ਦੇ ਕੰਮਾਂ ਅਤੇ ਆਦਤਾਂ 'ਤੇ ਨਿਰਭਰ ਕਰਦੀ ਹੈ। ਚਾਣਕਿਆ ਨੀਤੀ ਵਿੱਚ ਹਰ ਸਮੱਸਿਆ ਦਾ ਹੱਲ ਦੱਸਿਆ ਗਿਆ ਹੈ। ਕਈ ਵਾਰ ਵਿਅਕਤੀ ਦਿਨ-ਰਾਤ ਮਿਹਨਤ ਕਰਨ ਦੇ ਬਾਵਜੂਦ ਵੀ ਤਰੱਕੀ ਨਹੀਂ ਕਰ ਪਾਉਂਦਾ ਪਰ ਚਾਣਕਿਆ ਨੇ ਕਰੀਅਰ ਅਤੇ ਕਾਰੋਬਾਰ ਵਿਚ ਸਫਲਤਾ ਦੇ ਮੂਲ ਮੰਤਰ ਦੱਸੇ ਹਨ, ਜੋ ਤੁਹਾਨੂੰ ਸਫਲਤਾ ਦੇ ਸਿਖਰ 'ਤੇ ਲੈ ਜਾ ਸਕਦੇ ਹਨ। ਇਨ੍ਹਾਂ ਉਪਾਵਾਂ ਨੂੰ ਅਪਣਾ ਕੇ ਕੋਈ ਵੀ ਵਿਅਕਤੀ ਸਫਲਤਾ ਦੇ ਰਾਹ 'ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਕੇ ਰਾਹ ਆਸਾਨ ਬਣਾ ਸਕਦਾ ਹੈ। ਆਓ ਜਾਣਦੇ ਹਾਂ ਕਰੀਅਰ ਵਿੱਚ ਸਫਲਤਾ ਦੇ ਪੱਕੇ ਤਰੀਕੇ।

ਸਮੱਸਿਆਵਾਂ ਦਾ ਲੱਭੋ ਹੱਲ

ਚਾਣਕਿਆ ਦਾ ਕਹਿਣਾ ਹੈ ਕਿ ਜਿਹੜੇ ਲੋਕ ਆਪਣੇ ਕੰਮ ਵਿਚ ਸਮੱਸਿਆਵਾਂ 'ਤੇ ਰੋਣ ਦੀ ਬਜਾਏ ਹੱਲ ਲੱਭਦੇ ਹਨ, ਉਹ ਹਮੇਸ਼ਾ ਸਫਲ ਹੁੰਦੇ ਹਨ, ਕਿਉਂਕਿ ਜੋ ਲੋਕ ਮੁਸ਼ਕਿਲ ਸਮੇਂ ਵਿੱਚ ਹਿੰਮਤ ਹਾਰ ਜਾਂਦੇ ਹਨ, ਉਹ ਕਦੇ ਵੀ ਸਮੱਸਿਆਵਾਂ 'ਤੇ ਕਾਬੂ ਨਹੀਂ ਪਾ ਸਕਦੇ ਹਨ। ਜੇਕਰ ਕੋਈ ਸਮੱਸਿਆ ਹੈ ਤਾਂ ਉਸ ਦਾ ਹੱਲ ਵੀ ਯਕੀਨੀ ਹੈ। ਚਾਣਕਿਆ ਦਾ ਕਹਿਣਾ ਹੈ ਕਿ ਜਦੋਂ ਕੋਈ ਵਿਅਕਤੀ ਸਫਲਤਾ ਦੇ ਰਸਤੇ 'ਤੇ ਚੱਲਦਾ ਹੈ ਤਾਂ ਸਮੱਸਿਆ ਸਪੀਡ ਬ੍ਰੇਕਰ ਵਾਂਗ ਵਾਰ-ਵਾਰ ਆਉਂਦੀ ਹੈ। ਜੋ ਤੁਹਾਡੀ ਰਫ਼ਤਾਰ ਨੂੰ ਬੇਸ਼ੱਕ ਹੌਲੀ ਕਰ ਦਿੰਦਾ ਹੈ ਪਰ ਅਜਿਹੇ ਸਮੇਂ ਵਿੱਚ ਜੋ ਵਿਅਕਤੀ ਸੋਚ ਸਮਝ ਕੇ ਕਦਮ ਪੁੱਟਦਾ ਹੈ, ਉਹ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚ ਜਾਂਦਾ ਹੈ। ਆਪਣੀਆਂ ਗਲਤੀਆਂ ਤੋਂ ਸਿੱਖੋ ਅਤੇ ਫਿਰ ਉਨ੍ਹਾਂ ਨੂੰ ਦੁਬਾਰਾ ਨਾ ਦੁਹਰਾਓ।

ਇਹ ਵੀ ਪੜ੍ਹੋ: ਜੇਕਰ ਤੁਹਾਨੂੰ ਵੀ ਸਵੇਰੇ ਉੱਠਣ ਵੇਲੇ ਹੁੰਦੀ ਹੈ ਪਰੇਸ਼ਾਨੀ, ਤਾਂ ਅਪਣਾਓ ਇਹ ਟਿਪਸ, ਆਰਾਮ ਨਾਲ ਖੁਲ੍ਹੇਗੀ ਨੀਂਦ

ਜ਼ਿਆਦਾ ਇਮਾਨਦਾਰੀ ਵੀ ਬਣ ਸਕਦੀ ਸਮੱਸਿਆ

ਚਾਣਕਿਆ ਦਾ ਕਹਿਣਾ ਹੈ ਕਿ ਇਸ ਕਲਯੁਗ ਵਿਚ ਵਿਅਕਤੀ ਦੀ ਜ਼ਿਆਦਾ ਇਮਾਨਦਾਰੀ ਉਸ ਲਈ ਸਮੱਸਿਆ ਬਣ ਸਕਦੀ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਆਪਣੇ ਕੰਮ ਵਿੱਚ ਲਾਪਰਵਾਹੀ ਕਰੋ, ਪਰ ਕਈ ਵਾਰ ਆਪਣੇ ਕੰਮ ਨੂੰ ਕਰਨ ਦੇ ਤਰੀਕੇ ਵਿੱਚ ਬਹੁਤ ਜ਼ਿਆਦਾ ਇਮਾਨਦਾਰੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ। ਜੇਕਰ ਕੰਮ ਵਾਲੀ ਥਾਂ 'ਤੇ ਕੁਝ ਗਲਤ ਹੋ ਰਿਹਾ ਹੈ, ਤਾਂ ਯਕੀਨੀ ਤੌਰ 'ਤੇ ਆਪਣੇ ਵਿਚਾਰ ਰੱਖੋ, ਸਭ ਦੇ ਅਤੇ ਆਪਣੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲਓ।

ਕੰਮ ਨੂੰ ਕੱਲ੍ਹ ਤੇ ਨਾ ਸੁੱਟੋ

ਚਾਣਕਿਆ ਦਾ ਕਹਿਣਾ ਹੈ ਕਿ ਕੰਮ ਤੋਂ ਬਚਣ ਦਾ ਮਤਲਬ ਹੈ ਸਫਲਤਾ ਤੋਂ ਦੂਰੀ ਬਣਾ ਕੇ ਰੱਖਣਾ। ਜੇਕਰ ਤੁਸੀਂ ਸਫਲਤਾ ਚਾਹੁੰਦੇ ਹੋ ਤਾਂ ਇਸ ਆਦਤ ਤੋਂ ਦੂਰ ਰਹੋ। ਜੇਕਰ ਤੁਸੀਂ ਆਪਣਾ ਕੰਮ ਸਮੇਂ 'ਤੇ ਨਹੀਂ ਕਰਦੇ ਹੋ, ਤਾਂ ਇਹ ਵਧਦਾ ਹੀ ਜਾਵੇਗਾ ਅਤੇ ਤੁਹਾਨੂੰ ਆਖਰੀ ਸਮੇਂ ਤੱਕ ਵਿਅਸਤ ਰਹਿਣਾ ਪਵੇਗਾ। ਅਜਿਹੀ ਸਥਿਤੀ ਵਿੱਚ ਜਲਦਬਾਜ਼ੀ ਕਾਰਨ ਗਲਤੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਆਪਣੀ ਹੀ ਲਾਪਰਵਾਹੀ ਕਾਰਨ ਕੀਤੇ ਗਏ ਕੰਮ ਵਿਗੜ ਜਾਂਦੇ ਹਨ। ਚਾਣਕਿਆ ਦਾ ਕਹਿਣਾ ਹੈ ਕਿ ਸਫਲਤਾ-ਅਸਫਲਤਾ ਜ਼ਿੰਦਗੀ ਦਾ ਹਿੱਸਾ ਹੈ। ਕਈ ਵਾਰ ਇਨਸਾਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਵੀ ਹਾਰ ਜਾਂਦਾ ਹੈ, ਪਰ ਕਈ ਵਾਰ ਕਿਸੇ ਕੰਮ ਲਈ ਕੀਤੀ ਅਣਥੱਕ ਮਿਹਨਤ ਸਫ਼ਲਤਾ ਨਾਲੋਂ ਵੱਧ ਪ੍ਰਸ਼ੰਸਾ ਪ੍ਰਾਪਤ ਕਰਦੀ ਹੈ।

ਇਹ ਵੀ ਪੜ੍ਹੋ: ਸਿਰਫ ਆਲੂ 'ਚ ਨਹੀਂ ਸਗੋਂ ਆਲੂ ਦੇ ਛਿਲਕਿਆਂ 'ਚ ਲੁੱਕਿਆ ਹੈ ਸਿਹਤ ਦਾ ਰਾਜ..ਇਦਾਂ ਕਰੋ ਵਰਤੋਂ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’

Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ

Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....

ਜੇ ਕੇਂਦਰ ਨਾਲ ਸੈਟਿੰਗ ਨਹੀਂ ਤਾਂ ਸੈਨੇਟ ਚੋਣਾਂ ਤੇ ਹਰਿਆਣਾ ਨੂੰ ਚੰਡੀਗੜ੍ਹ ‘ਚ ਵੱਖਰੀ ਜਗ੍ਹਾ ਦੇਣ ਦੇ ਮਾਮਲੇ ‘ਚ ਸੈਸ਼ਨ ਸੱਦੇ ਪੰਜਾਬ ਸਰਕਾਰ, ਮਜੀਠੀਆ ਦਾ ਵੱਡਾ ਚੈਲੰਜ

ABP Premium

ਵੀਡੀਓਜ਼

ਵਿਜੇ ਵਰਮਾ ਨਾਲ ਇਸ਼ਕ ਬਾਰੇ ਖੁਲਿਆ , ਤਮੰਨਾ ਭਾਟੀਆ ਦਾ ਰਾਜ਼ਪਾਕਸਿਤਾਨ ਗਏ ਕਰਮਜੀਤ ਅਨਮੋਲ , ਪਿਆਰ ਨੂੰ ਵੇਖ ਹੋ ਗਏ ਭਾਵੁਕਦਿਲਜੀਤ ਨੇ ਸ਼ੋਅ ਚ ਫੈਨ ਦੇ ਬੰਨੀ ਪੱਗਦਿਲਜੀਤ ਦੋਸਾਂਝ ਨੇ ਸਟੇਜ ਤੇ ਫੈਨ ਦੇ ਬੰਨੀ ਪੱਗ , ਰੋ ਪਿਆ ਮੁੰਡਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’
Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’
Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ
Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
ਜੇ ਕੇਂਦਰ ਨਾਲ ਸੈਟਿੰਗ ਨਹੀਂ ਤਾਂ ਸੈਨੇਟ ਚੋਣਾਂ ਤੇ ਹਰਿਆਣਾ ਨੂੰ ਚੰਡੀਗੜ੍ਹ ‘ਚ ਵੱਖਰੀ ਜਗ੍ਹਾ ਦੇਣ ਦੇ ਮਾਮਲੇ ‘ਚ ਸੈਸ਼ਨ ਸੱਦੇ ਪੰਜਾਬ ਸਰਕਾਰ, ਮਜੀਠੀਆ ਦਾ ਵੱਡਾ ਚੈਲੰਜ
ਜੇ ਕੇਂਦਰ ਨਾਲ ਸੈਟਿੰਗ ਨਹੀਂ ਤਾਂ ਸੈਨੇਟ ਚੋਣਾਂ ਤੇ ਹਰਿਆਣਾ ਨੂੰ ਚੰਡੀਗੜ੍ਹ ‘ਚ ਵੱਖਰੀ ਜਗ੍ਹਾ ਦੇਣ ਦੇ ਮਾਮਲੇ ‘ਚ ਸੈਸ਼ਨ ਸੱਦੇ ਪੰਜਾਬ ਸਰਕਾਰ, ਮਜੀਠੀਆ ਦਾ ਵੱਡਾ ਚੈਲੰਜ
Farmers Protest: ਡੱਲੇਵਾਲ ਖਿਲਾਫ ਐਕਸ਼ਨ ਤੋਂ ਭੜਕੇ ਰਵਨੀਤ ਬਿੱਟੂ, ਬੋਲੇ...ਕੇਂਦਰ ਨੂੰ ਬਦਨਾਮ ਕਰਨ ਲਈ ਭਗਵੰਤ ਮਾਨ ਸਰਕਾਰ ਦਾ ਕਾਰਾ

ਡੱਲੇਵਾਲ ਹਰਿਆਣਾ ਨਹੀਂ, ਪੰਜਾਬ ਪੁਲਿਸ ਦੀ ਹਿਰਾਸਤ 'ਚ, ਪਟਿਆਲਾ DIG ਨੇ ਕੀਤੇ ਅਹਿਮ ਖੁਲਾਸੇ

ਅਡਾਨੀ ਨੂੰ ਇੱਕ ਹੋਰ ਝਟਕਾ! ਹੁਣ ਇਹ ਸਰਕਾਰ ਰੱਦ ਕਰ ਸਕਦੀ ਪਾਵਰ ਸਪਲਾਈ ਸਮਝੌਤਾ, ਪੰਜਾਬ ਨਾਲ ਵੀ ਹੋਇਆ ਹੈ ਇਕਰਾਰਨਾਮਾ !

Punjab News: ਨਵੀਆਂ ਪੰਚਾਇਤਾਂ ਲਈ ਸਰਕਾਰੀ ਫਰਮਾਨ! ਪਹਿਲੀ ਦਸੰਬਰ ਤੱਕ ਕਰ ਲਵੋ ਇਹ ਕੰਮ ਨਹੀਂ ਹੋਏਗਾ ਸਖਤ ਐਕਸ਼ਨ  

Embed widget