Chatting on Mobile: ਵਟਸਐਪ ਤੇ ਇੰਸਟਾਗ੍ਰਾਮ 'ਤੇ ਚੈਟਿੰਗ ਕਰਨ ਵਾਲੇ ਸਾਵਧਾਨ! ਸਾਰਾ ਦਿਨ ਫੋਨ 'ਤੇ ਲੱਗੇ ਰਹਿਣ ਨਾਲ ਹੋ ਰਹੀਆਂ ਖਤਰਨਾਕ ਬਿਮਾਰੀਆਂ
ਅੱਜਕੱਲ੍ਹ ਹਰ ਉਮਰ ਦੇ ਲੋਕਾਂ ਵਿੱਚ ਸੋਸ਼ਲ ਮੀਡੀਆ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਜ਼ਿਆਦਾਤਰ ਲੋਕ ਆਪਣੇ ਮੋਬਾਈਲ 'ਤੇ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ 'ਤੇ ਜ਼ਿਆਦਾ ਸਮਾਂ ਬਿਤਾਉਣ ਲੱਗ ਪਏ ਹਨ।
Chatting on Mobile may causes joint pain: ਅੱਜਕੱਲ੍ਹ ਹਰ ਉਮਰ ਦੇ ਲੋਕਾਂ ਵਿੱਚ ਸੋਸ਼ਲ ਮੀਡੀਆ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਜ਼ਿਆਦਾਤਰ ਲੋਕ ਆਪਣੇ ਮੋਬਾਈਲ 'ਤੇ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ 'ਤੇ ਜ਼ਿਆਦਾ ਸਮਾਂ ਬਿਤਾਉਣ ਲੱਗ ਪਏ ਹਨ। ਲੋਕ ਇੰਸਟਾਗ੍ਰਾਮ ਤੇ ਵਟਸਐਪ 'ਤੇ ਲੰਬਾ ਸਮਾਂ ਚੈਟ ਕਰਦੇ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇੰਸਟਾਗ੍ਰਾਮ ਤੇ ਵਟਸਐਪ 'ਤੇ ਚੈਟਿੰਗ ਕਰਨ ਦੀ ਆਦਤ ਤੁਹਾਨੂੰ ਬੀਮਾਰੀ ਵੀ ਦੇ ਸਕਦੀ ਹੈ।
ਦਰਅਸਲ ਤੁਸੀਂ ਸਮਾਰਟਫ਼ੋਨ ਦੀ ਜ਼ਿਆਦਾ ਵਰਤੋਂ ਦੇ ਦਿਮਾਗ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜ਼ਰੂਰ ਪੜ੍ਹਿਆ ਤੇ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ ਕਿ ਮੋਬਾਈਲ 'ਤੇ ਚੈਟਿੰਗ ਕਰਨ ਨਾਲ ਤੁਹਾਡੀਆਂ ਹੱਡੀਆਂ ਨੂੰ ਵੀ ਸਮੱਸਿਆ ਹੋ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਵਟਸਐਪ ਆਦਿ ਦੀ ਜ਼ਿਆਦਾ ਵਰਤੋਂ ਕਰਨ ਨਾਲ ਗੁੱਟ ਤੇ ਉਂਗਲਾਂ ਦੇ ਜੋੜਾਂ ਵਿੱਚ ਦਰਦ, ਗਠੀਆ ਤੇ ਰਿਸਿਟਿਟਿਵ ਸਟਰੈੱਸ ਇੰਜੂਰੀਜ਼ (ਆਰਐਸਆਈ) ਹੋ ਸਕਦੀਆਂ ਹਨ।
ਅੰਗੂਠੇ ਤੇ ਹੱਥਾਂ ਵਿੱਚ ਦਰਦ ਦੀ ਸਮੱਸਿਆ
ਸੋਸ਼ਲ ਮੀਡੀਆ ਭਾਵੇਂ ਅੱਜ ਦੇ ਸਮੇਂ ਦੀ ਲੋੜ ਹੈ ਪਰ ਇਸ ਵਿੱਚ ਲਗਾਤਾਰ ਲੱਗੇ ਰਹਿਣਾ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਇਸ ਦਾ ਖ਼ਮਿਆਜ਼ਾ ਦਿਨ-ਰਾਤ ਚੈਟਿੰਗ ਕਰਨ ਵਿੱਚ ਲੱਗੇ ਨੌਜਵਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਲੋਕ ਵਟਸਐਪ, ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਚੈਟਿੰਗ ਜਾਂ ਮੈਸੇਜ ਕਰਨ ਲਈ ਸਮਾਰਟਫੋਨ ਤੇ ਟੈਬਲੇਟ ਦੀ ਵਰਤੋਂ ਕਰਦੇ ਹਨ। ਲਗਾਤਾਰ ਚੈਟਿੰਗ ਤੇ ਮੈਸੇਜ ਕਰਨ ਦੀ ਵੱਧ ਰਹੀ ਆਦਤ ਕਾਰਨ ਲੋਕਾਂ ਨੂੰ ਆਪਣੀਆਂ ਉਂਗਲਾਂ, ਅੰਗੂਠਿਆਂ ਤੇ ਹੱਥਾਂ ਵਿੱਚ ਦਰਦ ਹੋ ਰਿਹਾ ਹੈ।
‘ਵਟਸਐਪਾਈਟਿਸ’ ਦੀ ਸਮੱਸਿਆ
ਇੰਗਲੈਂਡ ਤੋਂ ਪ੍ਰਕਾਸ਼ਿਤ ਦੁਨੀਆ ਦੇ ਸਭ ਤੋਂ ਵੱਕਾਰੀ ਮੈਡੀਕਲ ਜਰਨਲ ‘ਦ ਲੈਂਸੇਟ’ ਵਿੱਚ ਕੁਝ ਸਾਲ ਪਹਿਲਾਂ ਪ੍ਰਕਾਸ਼ਿਤ ਖੋਜ ਰਿਪੋਰਟ ਮੁਤਾਬਕ ਵਟਸਐਪ ਕਾਰਨ ਹੋਣ ਵਾਲੀ ਬਿਮਾਰੀ ਨੂੰ ‘ਵਟਸਐਪਾਈਟਿਸ’ ਦਾ ਨਾਂ ਦਿੱਤਾ ਗਿਆ ਸੀ। ਰਿਪੋਰਟ ਮੁਤਾਬਕ ਵਟਸਐਪ 'ਤੇ ਜ਼ਿਆਦਾ ਚੈਟਿੰਗ ਕਰਨ ਨਾਲ ਅਚਾਨਕ ਗੁੱਟ ਤੇ ਅੰਗੂਠੇ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਵਟਸਐਪ 'ਤੇ ਚੈਟਿੰਗ ਕਾਰਨ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ।
ਜੋੜਾਂ ਦੇ ਲਿਗਾਮੈਂਟਸ ਤੇ ਨਸਾਂ ਦੀ ਸੋਜ
ਮਾਹਿਰਾਂ ਅਨੁਸਾਰ ਅੰਗੂਠੇ, ਗੁੱਟ ਤੇ ਹੱਥ ਵਿੱਚ ਦਰਦ ਤੇ ਜਕੜਨ ਰਿਸਿਟਿਟਿਵ ਸਟਰੈੱਸ ਇੰਜੂਰੀਜ਼ (ਆਰਐਸਆਈ) ਦਾ ਕਾਰਨ ਬਣ ਸਕਦੀ ਹੈ। ਆਰਐਸਆਈ ਲੰਬੇ ਸਮੇਂ ਲਈ ਇੱਕ ਹੀ ਕੰਮ ਨੂੰ ਵਾਰਾ-ਵਾਰ ਦੁਹਰਾਉਣ ਕਾਰਨ ਜੋੜਾਂ ਦੇ ਲਿਗਾਮੈਂਟਸ ਤੇ ਨਸਾਂ ਵਿੱਚ ਸੋਜਸ਼ ਕਾਰਨ ਹੁੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੋ ਲੋਕ ਟੱਚ ਸਕਰੀਨ ਸਮਾਰਟ ਫੋਨ ਤੇ ਟੈਬਲੇਟ 'ਤੇ ਬਹੁਤ ਜ਼ਿਆਦਾ ਖੇਡਦੇ ਤੇ ਟਾਈਪ ਕਰਦੇ ਹਨ, ਉਨ੍ਹਾਂ ਦੇ ਗੁੱਟ ਤੇ ਉਂਗਲਾਂ ਦੇ ਜੋੜਾਂ ਵਿੱਚ ਦਰਦ ਹੋ ਸਕਦਾ ਹੈ ਤੇ ਕਈ ਵਾਰ ਉਂਗਲਾਂ ਵਿੱਚ ਗੰਭੀਰ ਗਠੀਆ ਹੋ ਸਕਦਾ ਹੈ। ਲੰਬੇ ਸਮੇਂ ਤੱਕ ਗੇਮਿੰਗ ਡਿਵਾਈਸ ਦੀ ਵਰਤੋਂ ਕਰਨ ਨਾਲ ਛੋਟੇ ਬੱਚਿਆਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
Check out below Health Tools-
Calculate Your Body Mass Index ( BMI )