(Source: ECI/ABP News)
Cucumber Benefits: ਸਿਹਤ ਸੰਬੰਧੀ ਕਈ ਸਮੱਸਿਆਵਾਂ ਨੂੰ ਜੜ੍ਹ ਤੋਂ ਖਤਮ ਕਰਦਾ 'ਖੀਰਾ', ਜਾਣੋ ਮਾਹਿਰ ਤੋਂ ਵਰਤੋਂ ਕਰਨ ਦਾ ਸਹੀ ਤਰੀਕਾ
Health News: ਸਿਹਤ ਦੇ ਲਈ ਖੀਰਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦੇ ਸੇਵਨ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਖੀਰਾ ਖਾਣ ਨਾਲ ਕਿਹੜੇ-ਕਿਹੜੇ ਫਾਇਦੇ ਹਾਸਿਲ ਹੁੰਦੇ ਹਨ।
![Cucumber Benefits: ਸਿਹਤ ਸੰਬੰਧੀ ਕਈ ਸਮੱਸਿਆਵਾਂ ਨੂੰ ਜੜ੍ਹ ਤੋਂ ਖਤਮ ਕਰਦਾ 'ਖੀਰਾ', ਜਾਣੋ ਮਾਹਿਰ ਤੋਂ ਵਰਤੋਂ ਕਰਨ ਦਾ ਸਹੀ ਤਰੀਕਾ Cucumber eliminates many health related problems from root, know right way to use it from expert Cucumber Benefits: ਸਿਹਤ ਸੰਬੰਧੀ ਕਈ ਸਮੱਸਿਆਵਾਂ ਨੂੰ ਜੜ੍ਹ ਤੋਂ ਖਤਮ ਕਰਦਾ 'ਖੀਰਾ', ਜਾਣੋ ਮਾਹਿਰ ਤੋਂ ਵਰਤੋਂ ਕਰਨ ਦਾ ਸਹੀ ਤਰੀਕਾ](https://feeds.abplive.com/onecms/images/uploaded-images/2024/03/09/8e69437896b1d13a217aba97800d764d1709969113912700_original.jpg?impolicy=abp_cdn&imwidth=1200&height=675)
Cucumber Benefits: ਗਰਮੀਆਂ ਬਸ ਸ਼ੁਰੂ ਹੀ ਹੋਣ ਜਾ ਰਹੀਆਂ ਹਨ। ਜਿਸ ਕਰਕੇ ਲੋਕਾਂ ਦੇ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਵੀ ਬਦਲਾਅ ਆ ਜਾਵੇਗਾ। ਸਿਹਤ ਮਾਹਿਰ ਅਕਸਰ ਕਹਿੰਦੇ ਹਨ ਕਿ ਖੀਰੇ ਨੂੰ ਡਾਈਟ 'ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਰੀਰ ਨੂੰ ਡੀਟੌਕਸਫਾਈ ਕਰਨ ਦਾ ਕੰਮ ਕਰਦਾ ਹੈ। ਖੀਰੇ ਵਿੱਚ ਵੀ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਗਰਮੀਆਂ 'ਚ ਜ਼ਿਆਦਾਤਰ ਲੋਕ ਖੁਦ ਨੂੰ ਠੰਡਾ ਰੱਖਣ ਲਈ ਖੀਰਾ ਖਾਣਾ ਪਸੰਦ ਕਰਦੇ ਹਨ। ਖੀਰੇ ਖਾਣ ਚ ਸੁਆਦ ਹੋਣ ਦੇ ਨਾਲ-ਨਾਲ ਸਿਹਤਮੰਦ ਵੀ ਹੁੰਦਾ ਹੈ।
ਹਾਈਡਰੇਟ ਰੱਖਣਾ ਵਿੱਚ ਮਦਦਗਾਰ
ਬਦਲਦੇ ਮੌਸਮ ਵਿੱਚ ਦੁਪਹਿਰ ਵੇਲੇ ਤੇਜ਼ ਹਵਾਵਾਂ ਚੱਲਦੀਆਂ ਹਨ। ਅਜਿਹੀ ਸਥਿਤੀ ਵਿੱਚ, ਆਪਣੇ ਆਪ ਨੂੰ ਜਿੰਨਾ ਸੰਭਵ ਹੋ ਸਕੇ ਹਾਈਡਰੇਟ ਰੱਖਣਾ ਸਭ ਤੋਂ ਮਹੱਤਵਪੂਰਨ ਹੈ। ਇਸ ਵਿੱਚ ਇੱਕ ਚੀਜ਼ ਜੋ ਬਹੁਤ ਸ਼ਾਨਦਾਰ ਹੈ ਉਹ ਹੈ ਖੀਰਾ। ਖੀਰੇ 'ਚ 95 ਫੀਸਦੀ ਪਾਣੀ ਹੁੰਦਾ ਹੈ। ਜਦੋਂ ਵੀ ਤਾਪਮਾਨ ਵਧਣ ਲੱਗੇ ਤਾਂ ਖੂਬ ਖੀਰਾ ਖਾਓ। ਖੀਰਾ ਚਮੜੀ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਪੇਟ ਅਤੇ ਪਾਚਨ ਵਿਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਖੀਰੇ ਖਾਣ ਦੇ ਫਾਇਦੇ
- ਖੀਰੇ 'ਚ 95 ਫੀਸਦੀ ਤੱਕ ਪਾਣੀ ਹੁੰਦਾ ਹੈ। ਇਸ ਲਈ ਇਹ ਤੁਹਾਨੂੰ ਤੇਜ਼ ਧੁੱਪ ਅਤੇ ਗਰਮੀ ਵਿੱਚ ਹਾਈਡਰੇਟ ਰੱਖਣਗੇ ਅਤੇ ਪੋਸ਼ਣ ਵੀ ਪ੍ਰਦਾਨ ਕਰਨਗੇ। ਖੀਰੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਵੀ ਮਦਦਗਾਰ ਹੁੰਦੇ ਹਨ। ਇਸ 'ਚ ਮੌਜੂਦ ਪਾਣੀ ਸਰੀਰ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ ਅਤੇ ਸਰੀਰ 'ਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ 'ਚ ਵੀ ਮਦਦ ਕਰਦਾ ਹੈ।
- Cucurbitacin B ਇੱਕ ਕੁਦਰਤੀ ਪਦਾਰਥ ਹੈ, ਜੋ ਕਿ ਖੀਰੇ ਵਿੱਚ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਵੱਖ-ਵੱਖ ਮਨੁੱਖੀ ਕੈਂਸਰ ਸੈੱਲਾਂ ਨਾਲ ਲੜਨ ਵਿਚ ਮਦਦਗਾਰ ਹੈ। ਇਸ ਤੋਂ ਇਲਾਵਾ ਖੀਰੇ ਦਾ ਛਿਲਕਾ ਵੀ ਖੁਰਾਕੀ ਫਾਈਬਰ ਦਾ ਚੰਗਾ ਸਰੋਤ ਹੈ, ਜੋ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ ਅਤੇ ਪੇਟ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਕੇ ਕੋਲਨ ਕੈਂਸਰ ਨੂੰ ਕੁਝ ਹੱਦ ਤੱਕ ਰੋਕਦਾ ਹੈ।
- ਖੀਰੇ ਫਾਈਬਰ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਪਾਵਰਹਾਊਸ ਹਨ। ਇਹ ਪੋਸ਼ਕ ਤੱਤ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਖੀਰੇ ਵਿੱਚ ਪੋਟਾਸ਼ੀਅਮ ਅਤੇ ਪਾਣੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹੀ ਕਾਰਨ ਹੈ ਕਿ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਵੀ ਮਦਦਗਾਰ ਸਾਬਤ ਹੋ ਸਕਦੇ ਹਨ।
- ਜਿਨ੍ਹਾਂ ਲੋਕਾਂ ਦੀਆਂ ਹਥੇਲੀਆਂ ਅਤੇ ਤਲੀਆਂ 'ਚ ਗਰਮੀ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਖੀਰਾ ਜ਼ਰੂਰ ਖਾਣਾ ਚਾਹੀਦਾ ਹੈ। ਫਲ ਅਤੇ ਸਬਜ਼ੀਆਂ ਦਾ ਸੇਵਨ ਮੌਸਮ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ।
- ਖੀਰਾ ਨਾ ਸਿਰਫ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ, ਸਗੋਂ ਇਹ ਤੁਹਾਡੀ ਚਮੜੀ ਨੂੰ ਕਈ ਫਾਇਦੇ ਵੀ ਦੇ ਸਕਦਾ ਹੈ। ਇਹ ਸਕਿਨ ਟੋਨਰ ਦਾ ਕੰਮ ਕਰ ਸਕਦਾ ਹੈ। ਜੇਕਰ ਤੁਸੀਂ ਚਮੜੀ ਦੀ ਸੋਜ ਜਾਂ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਲਈ ਖੀਰੇ ਦੇ ਟੁਕੜਿਆਂ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਸ ਦੇ ਬਹੁਤ ਸਾਰੇ ਫਾਇਦੇ ਮਿਲਣਗੇ।
- ਖੀਰਾ ਗਰਮੀਆਂ ਵਿੱਚ ਹੋਣ ਵਾਲੀਆਂ ਚਮੜੀ ਦੀਆਂ ਕਈ ਸਮੱਸਿਆਵਾਂ ਜਿਵੇਂ ਕਿ ਚਮੜੀ ਦੀ ਲਾਲੀ, ਸੋਜ, ਜਲਣ ਆਦਿ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ। ਖੀਰੇ ਵਿੱਚ ਸਿਲਿਕਾ ਵੀ ਹੁੰਦਾ ਹੈ, ਜੋ ਵਾਲਾਂ ਅਤੇ ਨਹੁੰਆਂ ਲਈ ਵਧੀਆ ਸਾਬਤ ਹੋ ਸਕਦਾ ਹੈ।
- ਖੀਰੇ ਵਿੱਚ ਵਿਟਾਮਿਨ ਸੀ ਅਤੇ ਕੈਫਿਕ ਐਸਿਡ ਹੁੰਦਾ ਹੈ, ਜੋ ਚਮੜੀ ਦੀ ਜਲਣ ਅਤੇ ਟੈਨਿੰਗ ਨੂੰ ਦੂਰ ਕਰਦਾ ਹੈ ਅਤੇ ਸੋਜ ਨੂੰ ਵੀ ਘੱਟ ਕਰਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)