Tea: ਕੀ ਸੱਚਮੁੱਚ ਜ਼ਿਆਦਾ ਚਾਹ ਪੀਣ ਨਾਲ ਵਧਦਾ ਵਜ਼ਨ? ਜਾਣੋ ਇਸ ਬਾਰੇ 'ਚ ਕੀ ਕਹਿੰਦੇ ਨੇ ਸਿਹਤ ਮਾਹਿਰ
Health News:ਚਾਹ ਪੀਣ ਵਿੱਚ ਕੋਈ ਸਮੱਸਿਆ ਨਹੀਂ ਹੈ ਪਰ ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ। ਇਸ ਦਾ ਭਾਰ 'ਤੇ ਬਹੁਤ ਖਤਰਨਾਕ ਪ੍ਰਭਾਵ ਪੈਂਦਾ ਹੈ।
Side effects of tea : ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਭਾਰਤ ਦੇ ਵਿੱਚ ਚਾਹ ਨੂੰ ਕਿੰਨਾ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਭਾਰਤ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹ ਦਾ ਸੇਵਨ ਹੁੰਦਾ ਹੈ। ਘਰ ਵਿੱਚ ਪ੍ਰਾਹੁਣੇ ਤੋਂ ਲੈ ਕੇ ਦਫਤਰ ਵਿੱਚ ਕੰਮ ਕਰਨ ਤੱਕ ਚਾਹ ਨੂੰ ਜ਼ਰੂਰ ਪੇਸ਼ ਕੀਤਾ ਜਾਂਦਾ ਹੈ। ਕੁੱਝ ਲੋਕ ਤਾਂ ਇਸ ਨੂੰ ਸਰੀਰ ਲਈ ਡੀਜ਼ਲ ਤੱਕ ਦੱਸਦੇ ਹਨ। ਸਾਡੇ ਵਿੱਚੋਂ ਜ਼ਿਆਦਾਤਰ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਸਾਰਾ ਦਿਨ ਚਾਹ ਪੀਂਦੇ ਰਹਿੰਦੇ ਹਨ। ਕੁੱਝ ਲੋਕ ਦਿਨ 'ਚ 4-5 ਕੱਪ ਚਾਹ ਪੀਂਦੇ ਹਨ ਜਦਕਿ ਕੁੱਝ ਲੋਕ ਇਸ ਤੋਂ ਵੀ ਜ਼ਿਆਦਾ ਚਾਹ ਪੀਂਦੇ ਹਨ।
ਫਿਟਨੈਸ ਪ੍ਰੇਮੀ ਅਕਸਰ ਚਾਹ ਪੀਣ ਤੋਂ ਇਨਕਾਰ ਕਰਦੇ ਹਨ। ਖਾਸ ਤੌਰ 'ਤੇ ਜਿਹੜੇ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਚਾਹ ਨਾ ਪੀਣ ਦੀ ਮਨਾਹੀ ਹੁੰਦੀ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਚਾਹ ਪੀਣ ਨਾਲ ਸੱਚਮੁੱਚ ਭਾਰ ਵਧਦਾ ਹੈ? ਓਨਲੀ ਮਾਈ ਹੈਲਥ 'ਚ ਛਪੀ ਖਬਰ ਮੁਤਾਬਕ ਨਿਊਟ੍ਰੀਸ਼ਨਿਸਟ, ਡਾਇਟੀਸ਼ੀਅਨ ਅਤੇ ਸਰਟੀਫਾਈਡ ਡਾਇਬੀਟੀਜ਼ ਐਜੂਕੇਟਰ ਗਰਿਮਾ ਗੋਇਲ ਵੱਲੋਂ ਇਸ ਪੂਰੇ ਮਾਮਲੇ ਉੱਤੇ ਆਪਣੀ ਰਾਏ ਦਿੱਤੀ ਹੈ।
ਕੀ ਚਾਹ ਪੀਣ ਨਾਲ ਭਾਰ ਵਧਦਾ ਹੈ?
ਜਿਸ ਤਰ੍ਹਾਂ ਅਸੀਂ ਭਾਰਤੀ ਚਾਹ ਪੀਂਦੇ ਹਾਂ ਤਾਂ ਉਸ ਨੂੰ ਬਹੁਤ ਸਾਰੇ ਦੁੱਧ , ਖੰਡ ਅਤੇ ਚਾਹ ਦੀਆਂ ਪੱਤੀਆਂ ਨੂੰ ਮਿਲਾ ਕੇ ਤਿਆਰ ਕਰਦੇ ਹਾਂ। ਅਜਿਹੀ ਸਥਿਤੀ 'ਚ ਚਾਹ ਪੀਣ ਨਾਲ ਭਾਰ ਵਧਦਾ ਹੈ। ਰਿਫਾਇੰਡ ਸ਼ੂਗਰ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਅੱਜ ਕੱਲ੍ਹ ਬਜ਼ਾਰ ਵਿੱਚ ਦੁੱਧ ਦੀਆਂ ਕਈ ਕਿਸਮਾਂ ਹਨ। ਜਿਵੇਂ- ਘੱਟ ਫੈਟ ਵਾਲਾ ਦੁੱਧ, ਟੋਨਡ ਦੁੱਧ, ਪਾਸਚਰਾਈਜ਼ਡ ਦੁੱਧ ਆਦਿ।
ਅੱਜਕੱਲ੍ਹ, ਅਸੀਂ ਜੋ ਦੁੱਧ ਦੀ ਵਰਤੋਂ ਕਰਦੇ ਹਾਂ ਉਸ ਵਿੱਚ ਬਹੁਤ ਘੱਟ ਪੌਸ਼ਟਿਕ ਤੱਤ ਹੁੰਦੇ ਹਨ ਪਰ ਫੈਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਜੇਕਰ ਅਸੀਂ ਹਾਈ ਫੈਟ ਵਾਲਾ ਦੁੱਧ ਦਾ ਸੇਵਨ ਕਰਦੇ ਹਾਂ ਤਾਂ ਸਰੀਰ 'ਚ ਚਰਬੀ ਅਤੇ ਭਾਰ ਦੋਵੇਂ ਵਧਦੇ ਹਨ। ਜੇਕਰ ਕੋਈ ਵਿਅਕਤੀ ਰੋਜ਼ਾਨਾ 2-3 ਕੱਪ ਚਾਹ ਪੀਂਦਾ ਹੈ ਤਾਂ ਉਸ ਦਾ ਭਾਰ ਵਧੇਗਾ।
ਕੀ ਤੁਹਾਨੂੰ ਚਾਹ ਨਹੀਂ ਪੀਣੀ ਚਾਹੀਦੀ?
ਚਾਹ ਪੀਣ ਵਿੱਚ ਕੋਈ ਸਮੱਸਿਆ ਨਹੀਂ ਹੈ ਪਰ ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ। ਇਸ ਦਾ ਭਾਰ 'ਤੇ ਬਹੁਤ ਖਤਰਨਾਕ ਪ੍ਰਭਾਵ ਪੈਂਦਾ ਹੈ। ਹਮੇਸ਼ਾ ਇੱਕ ਸਿਹਤਮੰਦ ਸਰੀਰ ਦਾ ਭਾਰ ਬਣਾਈ ਰੱਖੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )