Damp Smell: ਬਾਰਿਸ਼ ਦੀ ਵਜ੍ਹਾ ਕਰਕੇ ਘਰ 'ਚੋਂ ਆਉਣ ਲੱਗ ਪੈਂਦੀ ਸਲਾਬ੍ਹ ਦੀ ਬਦਬੂ? ਤਾਂ ਟੈਂਸ਼ਨ ਨਾ ਲਓ ਅਜਮਾਓ ਇਹ ਟਿਪਸ, ਮਿਲੇਗਾ ਛੁਟਕਾਰਾ
Due To Rain: ਮਾਨਸੂਨ ਦਾ ਮੌਸਮ ਚੱਲ ਰਿਹਾ ਹੈ। ਜਿਸ ਕਰਕੇ ਅਕਸਰ ਹੀ ਘਰਾਂ ਦੇ ਵਿੱਚ ਸਲਾਬ੍ਹ ਦੀ ਬਦਬੂ ਸ਼ੁਰੂ ਹੋ ਜਾਂਦੀ ਹੈ। ਜਿਸ ਕਰਕੇ ਲੋਕ ਬਹੁਤ ਹੀ ਪ੍ਰੇਸ਼ਾਨ ਰਹਿੰਦੇ ਹਨ। ਅੱਜ ਤੁਹਾਨੂੰ ਅਜਿਹੇ ਟਿਪਸ ਦੱਸਾਂਗੇ ਜਿਨ੍ਹਾਂ ਦੀ ਮਦਦ ਦੇ ਨਾਲ...
Damp Smell From Home: ਬਰਸਾਤ ਦਾ ਮੌਸਮ ਹਰ ਕਿਸੇ ਨੂੰ ਤਿੱਖੀ ਗਰਮੀ ਅਤੇ ਚਿਲਚਲਾਉਂਦੀ ਧੁੱਪ ਤੋਂ ਰਾਹਤ ਪ੍ਰਦਾਨ ਕਰਦਾ ਹੈ। ਪਰ ਇਹ ਮੌਸਮ ਆਪਣੇ ਨਾਲ ਕਈ ਸਮੱਸਿਆਵਾਂ ਨੂੰ ਵੀ ਸੱਦਾ ਦਿੰਦਾ ਹੈ। ਇਸ ਮੌਸਮ 'ਚ ਸੜਕਾਂ 'ਤੇ ਪਾਣੀ ਭਰ ਜਾਣਾ, ਘਰਾਂ 'ਚ ਗਿੱਲਾਪਣ ਹੋਣਾ, ਵਿਹੜਿਆਂ 'ਚ ਕੀੜੇ-ਮਕੌੜੇ ਨਿਕਲਣ ਅਤੇ ਘਰਾਂ 'ਚ ਲੀਕੇਜ ਵਰਗੀਆਂ ਕਈ ਸਮੱਸਿਆਵਾਂ ਤੋਂ ਲੋਕ ਪ੍ਰੇਸ਼ਾਨ ਰਹਿੰਦੇ ਹਨ।
ਪਰ ਹੱਦ ਉਦੋਂ ਹੋ ਜਾਂਦੀ ਹੈ ਜਦੋਂ ਬਰਸਾਤ ਕਾਰਨ ਘਰਾਂ ਦੀਆਂ ਕੰਧਾਂ ਵਿੱਚ ਕਈ ਥਾਵਾਂ ’ਤੇ ਸਲਾਬ੍ਹ ਹੋਣ ਕਾਰਨ ਪੂਰਾ ਘਰ ਬਦਬੂਦਾਰ ਹੋ ਜਾਂਦਾ ਹੈ। ਇੱਥੇ ਸਵਾਲ ਸਿਰਫ ਗਿੱਲੇਪਣ ਦੀ ਬਦਬੂ ਦਾ ਹੀ ਨਹੀਂ ਹੈ ਬਲਕਿ ਕਈ ਘਰਾਂ ਵਿੱਚ ਔਰਤਾਂ ਇਸ ਨੂੰ ਨਕਾਰਾਤਮਕ ਵਾਈਬਸ ਦੀ ਨਿਸ਼ਾਨੀ ਵੀ ਮੰਨਦੀਆਂ ਹਨ। ਜੇਕਰ ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਲਾਬ੍ਹ ਦੀ ਬਦਬੂ (damp smell) ਨੇ ਤੁਹਾਡੇ ਘਰ 'ਤੇ ਹਮਲਾ ਕਰ ਦਿੱਤਾ ਹੈ, ਤਾਂ ਮਾਨਸੂਨ ਦੇ ਇਹ ਆਸਾਨ ਟਿਪਸ ਤੁਹਾਡੀ ਸਮੱਸਿਆ ਨੂੰ ਪਲਾਂ 'ਚ ਹੱਲ ਕਰ ਦੇਣਗੇ। ਆਓ ਜਾਣਦੇ ਹਾਂ ਕਿਵੇਂ....
ਕਮਰੇ ਦੀਆਂ ਖਿੜਕੀਆਂ ਖੁੱਲ੍ਹੀਆਂ ਰੱਖੋ
ਘਰ 'ਚੋਂ ਸਲਾਬ੍ਹ ਦੀ ਬਦਬੂ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਘਰ ਦੀਆਂ ਖਿੜਕੀਆਂ ਨੂੰ ਜ਼ਿਆਦਾਤਰ ਸਮਾਂ ਖੁੱਲ੍ਹਾ ਰੱਖੋ। ਇਸ ਤੋਂ ਇਲਾਵਾ ਕਮਰੇ 'ਚ ਪੱਖਾ ਚਾਲੂ ਰੱਖੋ। ਏਅਰ ਕੰਡੀਸ਼ਨਰ ਦੀ ਮਦਦ ਨਾਲ, ਘਰ ਦੇ ਉਨ੍ਹਾਂ ਹਿੱਸਿਆਂ ਤੋਂ ਨਮੀ ਨੂੰ ਹਟਾਉਣ ਦੀ ਕੋਸ਼ਿਸ਼ ਕਰੋ ਜਿੱਥੇ ਹਵਾ ਦੀ ਪਹੁੰਚ ਘੱਟ ਹੈ। ਨਾਲ ਹੀ, ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਖਾਣਾ ਬਣਾਉਂਦੇ ਹੋ, ਘਰ ਦੀ ਨਮੀ ਨੂੰ ਹਟਾਉਣ ਲਈ ਐਗਜ਼ਾਸਟ ਫੈਨ ਚਲਾਓ।
ਕਪੂਰ ਦੀ ਵਰਤੋਂ ਕਰੋ
ਕਈ ਵਾਰ ਕਮਰੇ ਵਿਚ ਸਲਾਬ੍ਹ ਦੀ ਬਦਬੂ ਇੰਨੀ ਤੇਜ਼ ਹੁੰਦੀ ਹੈ ਕਿ ਵਿਅਕਤੀ ਲਈ ਉਥੇ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਲਾਬ੍ਹ ਵਾਲੇ ਕਮਰੇ 'ਚ ਦੀਵੇ 'ਚ ਕਪੂਰ ਅਤੇ ਲੌਂਗ ਜਲਾਉਣ ਨਾਲ ਬਦਬੂ ਦੂਰ ਹੋ ਜਾਵੇਗੀ।
ਰੂਮ ਫਰੈਸ਼ਨਰ
ਸਲਾਬ੍ਹ ਦੀ ਗੰਧ ਨੂੰ ਦੂਰ ਕਰਨ ਲਈ ਕੁਦਰਤੀ ਰੂਮ ਫਰੈਸ਼ਨਰ ਦੀ ਵਰਤੋਂ ਕਰੋ। ਇਸ ਦੇ ਲਈ ਸਲਾਬ੍ਹ ਵਾਲੇ ਕਮਰੇ 'ਚ ਲੈਵੇਂਡਰ ਆਇਲ ਅਤੇ ਲੈਮਨ ਗ੍ਰਾਸ ਨੂੰ ਪਾਣੀ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਛਿੜਕਣ ਨਾਲ ਸਲਾਬ੍ਹ ਦੀ ਬਦਬੂ ਪਲ ਭਰ 'ਚ ਦੂਰ ਹੋ ਜਾਂਦੀ ਹੈ।
ਹਾਈਡਰੋਜਨ ਪਰਆਕਸਾਈਡ
ਘਰ ਵਿਚ ਸਲਾਬ੍ਹ ਹੋਣ ਕਾਰਨ ਆਉਣ ਵਾਲੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਹਾਈਡ੍ਰੋਜਨ ਪਰਆਕਸਾਈਡ ਨੂੰ ਪਾਣੀ ਵਿਚ ਮਿਲਾ ਕੇ ਬਦਬੂ ਵਾਲੀ ਥਾਂ 'ਤੇ ਛਿੜਕਾਅ ਕਰਨ ਨਾਲ ਰਾਹਤ ਮਿਲਦੀ ਹੈ।
ਬੇਕਿੰਗ ਸੋਡਾ ਅਤੇ ਸਿਰਕਾ
ਬੇਕਿੰਗ ਸੋਡਾ ਅਤੇ ਸਿਰਕੇ ਨੂੰ ਮਿਲਾ ਕੇ ਸਪਰੇਅ ਬੋਤਲ ਵਿਚ ਭਰ ਕੇ ਗਿੱਲੀ ਕੰਧ 'ਤੇ ਨਿਯਮਤ ਸਮੇਂ 'ਤੇ ਛਿੜਕਾਅ ਕਰਨ ਨਾਲ ਵੀ ਸਲਾਬ੍ਹ ਦੀ ਬਦਬੂ ਦੂਰ ਹੋ ਜਾਵੇਗੀ।
ਬਾਥਰੂਮ ਅਤੇ ਰਸੋਈ ਨੂੰ ਸਾਫ਼ ਰੱਖੋ
ਇਸ ਮੌਸਮ 'ਚ ਖਾਸ ਤੌਰ 'ਤੇ ਬਾਥਰੂਮ ਅਤੇ ਰਸੋਈ ਨੂੰ ਸਾਫ ਰੱਖੋ। ਇਹ ਘਰ ਦੀ ਸਭ ਤੋਂ ਗਿੱਲੀ ਜਗ੍ਹਾ ਹੈ। ਜਿੱਥੋਂ ਬਿਮਾਰੀਆਂ ਫੈਲਣ ਦਾ ਖਦਸ਼ਾ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਉਪਾਅ ਨੂੰ ਅਪਣਾ ਕੇ ਤੁਸੀਂ ਸਲਾਬ੍ਹ ਦੀ ਬਦਬੂ ਤੋਂ ਵੀ ਛੁਟਕਾਰਾ ਪਾਓਗੇ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।