Holi colour from clothes: ਕੱਪੜਿਆਂ ‘ਚੋਂ ਨਹੀਂ ਨਿਕਲ ਰਿਹਾ ਹੋਲੀ ਦਾ ਰੰਗ, ਤਾਂ ਅਪਣਾਓ ਇਹ ਤਰੀਕੇ, ਮਿੰਟਾਂ ‘ਚ ਹੋਣਗੇ ਸਾਫ਼
Holi: ਹੋਲੀ ਖੇਡਣ ਵੇਲੇ ਅਸੀਂ ਧਿਆਨ ਨਹੀਂ ਦਿੰਦੇ ਹਾਂ ਅਤੇ ਸਾਡੇ ਕੱਪੜਿਆਂ ‘ਤੇ ਰੰਗ ਲੱਗ ਜਾਂਦਾ ਹੈ, ਜਿਹੜਾ ਬਹੁਤ ਮੁਸ਼ਕਿਲ ਨਾਲ ਨਿਕਲਦਾ ਹੈ। ਪਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਅਸੀਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਹੋਲੀ ਦੇ ਰੰਗ ਨੂੰ ਕੱਪੜਿਆਂ ਤੋਂ ਮਿੰਟਾਂ ਵਿੱਚ ਉਤਾਰ ਸਕਦੇ ਹੋ।
Washing clothes in holi: ਹੋਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਅਤੇ ਹੋਲੀ ਖੇਡਣਾ ਸਾਰਿਆਂ ਨੂੰ ਪਸੰਦ ਹੈ। ਕਈ ਲੋਕ ਪੱਕੇ ਰੰਗ ਨਾਲ ਹੋਲੀ ਖੇਡਦੇ ਹਨ ਤਾਂ ਅਜਿਹੇ ਵਿੱਚ ਕੱਪੜਿਆਂ ‘ਤੇ ਰੰਗ ਤਾਂ ਲੱਗੇਗਾ ਹੀ। ਇਸ ਰੰਗ ਨੂੰ ਸਾਫ਼ ਕਰਨ ਲਈ ਔਰਤਾਂ ਕਈ ਤਰ੍ਹਾਂ ਦੇ ਸਰਫ਼ (detergent) ਦੀ ਵਰਤੋਂ ਕਰਦੀਆਂ ਹਨ ਪਰ ਫਿਰ ਵੀ ਕੱਪੜਿਆਂ ਤੋਂ ਚੰਗੀ ਤਰ੍ਹਾਂ ਦਾਗ ਨਹੀਂ ਉਤਰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਰਾਹੀਂ ਤੁਸੀਂ ਕੱਪੜਿਆਂ ਤੋਂ ਹੋਲੀ ਦੇ ਰੰਗ ਨੂੰ ਸੌਖੇ ਤਰੀਕੇ ਨਾਲ ਉਤਾਰ ਸਕਦੇ ਹੋ।
ਇਹ ਵੀ ਪੜ੍ਹੋ: Hair Care : ਹੇਅਰ ਡਾਈ ਦੇ ਰੰਗ ਹੱਥ ਮੂੰਹ ਕਰ ਦਿੰਦੇ ਹਨ ਖਰਾਬ ਤਾਂ ਆਹ ਸਧਾਰਨ ਗੱਲਾਂ ਆਉਣਗੀਆਂ ਕੰਮ
ਕਰੋ ਆਹ ਉਪਾਅ
- ਹੋਲੀ ਖੇਡਣ ਤੋਂ ਬਾਅਦ ਕਦੇ-ਕਦੇ ਕੱਪੜਿਆਂ ਤੋਂ ਰੰਗ ਉਤਾਰਨਾ ਔਖਾ ਹੋ ਜਾਂਦਾ ਹੈ ਪਰ ਕੁਝ ਤਰੀਕੇ ਅਪਣਾ ਕੇ ਤੁਸੀਂ ਇਨ੍ਹਾਂ ਤਰੀਕਿਆਂ ਨੂੰ ਅਪਣਾ ਸਕਦੇ ਹੋ
- ਸਭ ਤੋਂ ਪਹਿਲਾਂ ਤੁਸੀਂ ਸ਼ੈਂਪੂ ਨੂੰ ਪਾਣੀ ਵਿੱਚ ਪਾ ਦਿਓ, ਉਸ ਤੋਂ ਬਾਅਦ ਉਸ ਪਾਣੀ ਵਿੱਚ ਰੰਗ ਵਾਲੇ ਕੱਪੜੇ ਭਿਓਂ ਦਿਓ। ਫਿਰ ਉਸ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਲਓ ਅਤੇ ਫਿਰ ਇਸ ਨੂੰ ਹੌਲੀ-ਹੌਲੀ ਮਲ ਕੇ ਧੋ ਲਓ।
- ਇਸ ਤੋਂ ਇਲਾਵਾ ਤੁਸੀਂ ਗੰਦੇ ਕੱਪੜਿਆਂ ‘ਤੇ ਵ੍ਹਾਈਟ ਵਿਨੇਗਰ ਸਪਰੇਅ ਕਰੋ ਅਤੇ 10-15 ਮਿੰਟਾਂ ਲਈ ਰੱਖ ਦਿਓ
- ਇਕ ਟੱਪ ਵਿੱਚ ਪਾਣੀ ਲਓ, ਫਿਰ ਉਸ ਵਿੱਚ ਵਿਨੇਗਰ ਅਤੇ ਥੋੜਾ ਜਿਹਾ ਬੇਕਿੰਗ ਸੋਡਾ ਮਿਲਾ ਲਓ ਜਿਸ ਤੋਂ ਬਾਅਦ ਗੰਦੇ ਕੱਪੜਿਆਂ ਨੂੰ 30-40 ਮਿੰਟ ਲਈ ਪਾਣੀ ਵਿੱਚ ਭਿਓਂ ਕੇ ਛੱਡ ਦਿਓ
- ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਓ, ਜਿਸ ਤੋਂ ਬਾਅਦ ਉਨ੍ਹਾਂ ਕੱਪੜਿਆਂ ‘ਤੇ ਪ੍ਰੈਸ ਕਰੋ ਜਿਸ ਨਾਲ ਦਾਗ-ਧੱਬੇ ਦੂਰ ਹੋਣੇ ਸ਼ੁਰੂ ਹੋ ਜਾਣਗੇ
- ਇਨ੍ਹਾਂ ਸਾਰਿਆਂ ਤਰੀਕਿਆਂ ਤੋਂ ਇਲਾਵਾ ਤੁਸੀਂ ਲੈਮਨ ਕਲੀਨਰ ਅਤੇ ਵਾਸ਼ਿੰਗ ਸੋਡੇ ਦੀ ਵੀ ਵਰਤੋਂ ਕਰ ਸਕਦੇ ਹੋ।
ਇਦਾਂ ਕਰੋ ਬਚਾਅ
ਕੋਸ਼ਿਸ਼ ਕਰੋ ਹੋਲੀ ਖੇਡਣ ਵੇਲੇ ਆਪਣੇ ਪੁਰਾਣੇ ਕੱਪੜੇ ਪਾਓ। ਇਸ ਤੋਂ ਇਲਾਵਾ ਕੱਪੜਿਆਂ ‘ਤੇ ਰੰਗ ਲੱਗਣ ਤੋਂ ਤੁਰੰਤ ਬਾਅਦ ਇਸ ਨੂੰ ਧੋ ਲਓ। ਰੰਗ ਵਾਲਿਆਂ ਕੱਪੜਿਆਂ ਨੂੰ ਬਾਕੀ ਕੱਪੜਿਆਂ ਨਾਲ ਮਿਲਾ ਕੇ ਬਿਲਕੁਲ ਵੀ ਨਾ ਧੋਵੋ। ਇਸ ਦੇ ਨਾਲ ਹੀ ਧਿਆਨ ਰੱਖੋ ਕਿ ਕੱਪੜਿਆਂ ਤੋਂ ਰੰਗ ਲਾਹੁਣ ਲਈ ਗਰਮ ਪਾਣੀ ਵਿੱਚ ਕੱਪੜੇ ਨਾ ਧੋਵੋ, ਕਿਉਂਕਿ ਅਜਿਹਾ ਕਰਨ ਨਾਲ ਕੱਪੜੇ ਖ਼ਰਾਬ ਹੋ ਸਕਦੇ ਹਨ। ਉੱਥੇ ਹੀ ਕੱਪੜਿਆਂ ਤੋਂ ਰੰਗ ਕੱਢਣ ਵੇਲੇ ਸਾਵਧਾਨੀ ਵਰਤੋ ਤਾਂ ਕਿ ਕੱਪੜਿਆਂ ਨੂੰ ਨੁਕਸਾਨ ਨਾ ਪਹੁੰਚ ਸਕੇ।
ਇਹ ਵੀ ਪੜ੍ਹੋ: Healthy Tips : ਚਾਹ 'ਚ ਇੱਕ ਚੁਟਕੀ ਨਮਕ ਪਾਉਣਾ ਪੇਟ ਲਈ ਹੈ ਰਾਮਬਾਣ, ਜਾਣੋ ਫਾਇਦੇ