ਮਹੀਨਿਆਂ ਤੱਕ ਖਸਤਾ ਅਤੇ ਤਾਜ਼ੀਆਂ ਰਹਿਣਗੀਆਂ ਗੁਜੀਆ, ਜਾਣੋ ਸਟੋਰ ਕਰਨ ਦਾ ਸਹੀ ਤਰੀਕਾ
ਗੁਜੀਆ ਇੱਕ ਮਿੱਠਾ ਪਕਵਾਨ ਹੈ ਜੋ ਕਿ ਹੋਲੀ ਦੇ ਤਿਉਹਾਰ ਮੌਕੇ ਬਣਾਇਆ ਜਾਂਦਾ ਹੈ। ਲੋਕ ਇਸ ਨੂੰ ਬਹੁਤ ਹੀ ਚਾਅ ਦੇ ਨਾਲ ਖਾਂਦੇ ਹਨ। ਅੱਜ ਤੁਹਾਨੂੰ ਦੱਸਾਂਗੇ ਇਸ ਨੂੰ ਕਿਵੇਂ ਸਹੀ ਢੰਗ ਦੇ ਨਾਲ ਸਟੋਰ ਕਰਨਾ ਹੈ। ਜਿਸ ਨਾਲ ਇਹ ਲੰਬੇ ਸਮੇਂ ਤੱਕ ਖਸਤਾ

ਹੋਲੀ ਦੀ ਗੱਲ ਹੋਵੇ ਤਾਂ ਹਰ ਕਿਸੇ ਦੇ ਦਿਮਾਗ ਦੇ ਵਿੱਚ ਰੰਗਾਂ ਦੇ ਨਾਲ ਗੁਜੀਆ ਦੀ ਤਸਵੀਰ ਆ ਜਾਂਦੀ ਹੈ। ਜਿਵੇਂ ਹੋਲੀ ‘ਚ ਰੰਗਾਂ ਦੀ ਮਹੱਤਾ ਹੁੰਦੀ ਹੈ, ਓਹੋ ਹੀ ਗੁਜੀਆ ਦੀ ਵੀ ਮੰਨੀ ਜਾਂਦੀ ਹੈ। ਇਸ ਲਈ ਘਰਾਂ ‘ਚ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਕਿ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਸਾਲ ‘ਚ ਸਿਰਫ਼ ਇੱਕ ਵਾਰ ਹੀ ਗੁਜੀਆ ਬਣਾਉਂਦੇ ਹਨ, ਇਸ ਕਰਕੇ ਉਹ ਵੱਧ ਮਾਤਰਾ ‘ਚ ਬਣਾਉਣਾ ਪਸੰਦ ਕਰਦੇ ਹਨ। ਪਰ ਅਕਸਰ ਕੁਝ ਦਿਨਾਂ ਵਿੱਚ ਹੀ ਗੁਜੀਆ ਨਰਮ ਹੋਣ ਲੱਗਦੀਆਂ ਹਨ ਅਤੇ ਉਨ੍ਹਾਂ ਦਾ ਸਵਾਦ ਤੇ ਖੁਸ਼ਬੂ ਦੋਵਾਂ ਬਦਲ ਜਾਣਦੇ ਹਨ। ਕਈ ਵਾਰ ਤਾਂ ਇਹ ਖਤਮ ਹੋਣ ਤੋਂ ਪਹਿਲਾਂ ਹੀ ਖਰਾਬ ਹੋ ਜਾਂਦੀਆਂ ਹਨ।
ਇਨ੍ਹਾਂ ਸਭ ਸਮੱਸਿਆਵਾਂ ਤੋਂ ਬਚਣ ਲਈ ਗੁਜੀਆ ਨੂੰ ਸਟੋਰ ਕਰਨ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਗੁਜੀਆ ਨੂੰ ਠੀਕ ਢੰਗ ਨਾਲ ਸਟੋਰ ਕਰੋ ਤਾਂ ਇਹ ਕਈ ਦਿਨਾਂ ਤੱਕ ਖਸਤਾ ਰਹਿਣਗੀਆਂ ਅਤੇ ਉਨ੍ਹਾਂ ਦਾ ਸਵਾਦ ਵੀ ਬਰਕਰਾਰ ਰਹੇਗਾ। ਆਓ ਜਾਣਦੇ ਹਾਂ ਗੁਜੀਆ ਨੂੰ ਸਹੀ ਤਰੀਕੇ ਨਾਲ ਸੰਭਾਲਣ ਦੇ ਉਚਿਤ ਢੰਗ।
ਹਮੇਸ਼ਾ ਠੰਡਾ ਹੋਣ ਦੇ ਬਾਅਦ ਹੀ ਸਟੋਰ ਕਰੋ
ਗੁਜੀਆ ਬਣਾਉਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਕਿਸੇ ਡੱਬੇ ਵਿੱਚ ਸਟੋਰ ਕਰਨ ਤੋਂ ਗੁਰੇਜ਼ ਕਰੋ। ਇਸ ਕਾਰਨ ਗੁਜੀਆ ਨਰਮ ਹੋ ਜਾਣਗੀਆਂ ਅਤੇ ਖਾਣ ਵਿੱਚ ਵੀ ਟੇਸਟੀ ਨਹੀਂ ਲੱਗਣਗੀਆਂ। ਇਸ ਲਈ, ਜਦੋਂ ਵੀ ਤੁਸੀਂ ਗੁਜੀਆ ਬਣਾਓ, ਉਨ੍ਹਾਂ ਨੂੰ ਇੱਕ ਵੱਡੀ ਪਲੇਟ ਵਿੱਚ ਕੱਢ ਕੇ ਰੱਖੋ। ਕੁਝ ਸਮੇਂ ਲਈ ਉਨ੍ਹਾਂ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਦਿਓ ਅਤੇ ਫਿਰ ਹੀ ਕਿਸੇ ਏਅਰਟਾਈਟ ਡੱਬੇ ਵਿੱਚ ਸਟੋਰ ਕਰੋ। ਇਹ ਤਰੀਕਾ ਗੁਜੀਆ ਦੀ ਕਰੰਚ ਬਣਾਈ ਰੱਖਣ ਵਿੱਚ ਮਦਦ ਕਰੇਗਾ।
ਏਅਰਟਾਈਟ ਡੱਬੇ ਦੀ ਵਰਤੋਂ ਕਰੋ
ਗੁਜੀਆ ਨੂੰ ਹਮੇਸ਼ਾ ਕਿਸੇ ਏਅਰਟਾਈਟ ਡੱਬੇ ਵਿੱਚ ਹੀ ਸਟੋਰ ਕਰੋ। ਇਸ ਤਰੀਕੇ ਨਾਲ ਗੁਜੀਆ ਬਾਹਰੀ ਹਵਾ ਨਾਲ ਸੰਪਰਕ ਵਿੱਚ ਆਉਣ ਤੋਂ ਬਚੀ ਰਹੇਗੀ ਅਤੇ ਲੰਬੇ ਸਮੇਂ ਤੱਕ ਤਾਜ਼ੀ ਰਹੇਗੀ। ਜੇਕਰ ਤੁਸੀਂ ਗੁਜੀਆ ਨੂੰ ਪਹਿਲੇ ਦਿਨ ਵਾਂਗ ਹੀ ਖਸਤਾ ਅਤੇ ਸੁਗੰਧਿਤ ਰੱਖਣਾ ਚਾਹੁੰਦੇ ਹੋ, ਤਾਂ ਇੱਕ ਏਅਰਟਾਈਟ ਡੱਬੇ ਵਿੱਚ ਪੇਪਰ ਟਾਵਲ ਵਿਛਾਓ ਅਤੇ ਫਿਰ ਗੁਜੀਆ ਰੱਖ ਕੇ ਸਟੋਰ ਕਰੋ। ਇਸ ਤਰੀਕੇ ਨਾਲ ਤੁਹਾਡੀ ਗੁਜੀਆ ਬਿਲਕੁਲ ਕਰੰਚੀ ਅਤੇ ਟੇਸਟੀ ਰਹੇਗੀ।
ਹਮੇਸ਼ਾ ਠੰਡੀ ਥਾਂ 'ਤੇ ਸਟੋਰ ਕਰੋ
ਗੁਜੀਆ ਨੂੰ ਹਮੇਸ਼ਾ ਠੰਡੀ ਥਾਂ 'ਤੇ ਹੀ ਰੱਖਣਾ ਚਾਹੀਦਾ ਹੈ। ਅਕਸਰ ਲੋਕ ਗੁਜੀਆ ਦਾ ਡੱਬਾ ਰਸੋਈ ਵਿੱਚ ਹੀ ਰੱਖ ਦਿੰਦੇ ਹਨ, ਜੋ ਕਿ ਬਿਲਕੁਲ ਠੀਕ ਨਹੀਂ ਹੈ। ਦਰਅਸਲ, ਰਸੋਈ ਦਾ ਤਾਪਮਾਨ ਘਰ ਦੇ ਹੋਰ ਹਿੱਸਿਆਂ ਨਾਲੋਂ ਥੋੜ੍ਹਾ ਵੱਧ ਹੁੰਦਾ ਹੈ। ਇਸ ਕਰਕੇ ਜੇਕਰ ਤੁਸੀਂ ਗੁਜੀਆ ਨੂੰ ਗਰਮ ਥਾਂ 'ਤੇ ਰੱਖਦੇ ਹੋ, ਤਾਂ ਉਹ ਜਲਦੀ ਖਰਾਬ ਹੋ ਸਕਦੀਆਂ ਹਨ। ਜੇਕਰ ਤੁਸੀਂ ਗੁਜੀਆ ਨੂੰ ਲੰਬੇ ਸਮੇਂ ਤੱਕ ਕਰੰਚੀ ਅਤੇ ਤਾਜ਼ਾ ਰੱਖਣਾ ਚਾਹੁੰਦੇ ਹੋ, ਤਾਂ ਉਨ੍ਹਾਂ ਨੂੰ ਕਿਸੇ ਠੰਡੀ ਅਤੇ ਸੁੱਕੀ ਥਾਂ 'ਤੇ ਸਟੋਰ ਕਰੋ। ਹਾਲਾਂਕਿ, ਫ੍ਰਿੱਜ ਵਿੱਚ ਗਲਤੀ ਨਾਲ ਵੀ ਗੁਜੀਆ ਨਾ ਰੱਖੋ, ਕਿਉਂਕਿ ਇਸ ਨਾਲ ਉਹ ਨਰਮ ਹੋ ਸਕਦੀਆਂ ਹਨ ਅਤੇ ਉਨ੍ਹਾਂ ਦਾ ਸਵਾਦ ਵੀ ਖਰਾਬ ਹੋ ਸਕਦਾ ਹੈ।
ਟਿਸ਼ੂ ਪੇਪਰ ਵਾਲਾ ਇਹ ਟ੍ਰਿਕ ਅਪਣਾਓ
ਗੁਜੀਆ ਨੂੰ ਲੰਬੇ ਸਮੇਂ ਤੱਕ ਖਸਤਾ ਅਤੇ ਤਾਜ਼ਾ ਰੱਖਣ ਲਈ ਤੁਸੀਂ ਟਿਸ਼ੂ ਪੇਪਰ ਵਾਲੀ ਇਹ ਟ੍ਰਿਕ ਵੀ ਅਜ਼ਮਾ ਸਕਦੇ ਹੋ। ਇਸ ਲਈ ਤੁਹਾਨੂੰ ਸਿਰਫ਼ ਇੱਕ ਸਾਫ਼-ਸੁਥਰਾ ਅਤੇ ਸੁੱਕਾ ਟਿਸ਼ੂ ਪੇਪਰ ਲੈਣਾ ਹੋਵੇਗਾ। ਹੁਣ, ਜਦੋਂ ਵੀ ਤੁਸੀਂ ਗੁਜੀਆ ਨੂੰ ਕਿਸੇ ਏਅਰਟਾਈਟ ਡੱਬੇ ਵਿੱਚ ਸਟੋਰ ਕਰੋ, ਤਾਂ ਸਭ ਤੋਂ ਉੱਤੇ ਇਸ ਟਿਸ਼ੂ ਪੇਪਰ ਨੂੰ ਰੱਖ ਦਿਓ। ਦਰਅਸਲ, ਇਹ ਟਿਸ਼ੂ ਪੇਪਰ ਗੁਜੀਆ ਦੀ ਵਾਧੂ ਨਮੀ ਨੂੰ ਸੋਖ ਲੈਂਦਾ ਹੈ, ਜਿਸ ਕਾਰਨ ਗੁਜੀਆ ਲੰਬੇ ਸਮੇਂ ਤੱਕ ਤਾਜ਼ਾ ਅਤੇ ਕਰੰਚੀ ਬਣੀਆਂ ਰਹਿੰਦੀਆਂ ਹਨ।






















