Happy Lohri 2024 Wishes In Punjabi: ਲੋਹੜੀ 'ਤੇ ਆਪਣੇ ਅਜ਼ੀਜ਼ਾਂ ਨੂੰ ਦਿਓ ਵਧਾਈ, ਭੇਜੋ ਇਹ ਖਾਸ ਮੈਸੇਜ ਤੇ ਕੋਟਸ !
Happy Lohri 2024: ਭਾਰਤ ਤਿਉਹਾਰਾਂ ਦਾ ਦੇਸ਼ ਹੈ ਤੇ ਇੱਥੇ ਕਈ ਤਿਉਹਾਰ ਬੜੇ ਧੂਮਧਾਮ ਨਾਲ ਮਨਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਤਿਉਹਾਰ ਲੋਹੜੀ (Lohri 2024) ਹੈ। ਲੋਹੜੀ ਦਾ ਤਿਉਹਾਰ ਭਾਰਤ ਵਿੱਚ ਹਰ ਸਾਲ 13 ਜਨਵਰੀ ਨੂੰ ਮਨਾਇਆ
![Happy Lohri 2024 Wishes In Punjabi: ਲੋਹੜੀ 'ਤੇ ਆਪਣੇ ਅਜ਼ੀਜ਼ਾਂ ਨੂੰ ਦਿਓ ਵਧਾਈ, ਭੇਜੋ ਇਹ ਖਾਸ ਮੈਸੇਜ ਤੇ ਕੋਟਸ ! Happy Lohri 2024 Wishes In Punjabi messages, and quotes to share with your loved ones Happy Lohri 2024 Wishes In Punjabi: ਲੋਹੜੀ 'ਤੇ ਆਪਣੇ ਅਜ਼ੀਜ਼ਾਂ ਨੂੰ ਦਿਓ ਵਧਾਈ, ਭੇਜੋ ਇਹ ਖਾਸ ਮੈਸੇਜ ਤੇ ਕੋਟਸ !](https://feeds.abplive.com/onecms/images/uploaded-images/2024/01/13/c28ac54d1761c53d85c06bae550330551705121781234709_original.jpg?impolicy=abp_cdn&imwidth=1200&height=675)
Happy Lohri 2024: ਭਾਰਤ ਤਿਉਹਾਰਾਂ ਦਾ ਦੇਸ਼ ਹੈ ਤੇ ਇੱਥੇ ਕਈ ਤਿਉਹਾਰ ਬੜੇ ਧੂਮਧਾਮ ਨਾਲ ਮਨਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਤਿਉਹਾਰ ਲੋਹੜੀ (Lohri 2024) ਹੈ। ਲੋਹੜੀ ਦਾ ਤਿਉਹਾਰ ਭਾਰਤ ਵਿੱਚ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਲੋਹੜੀ ਦੇ ਦੂਜੇ ਦਿਨ ਮਕਰ ਸੰਕ੍ਰਾਂਤੀ ਦਾ ਤਿਉਹਾਰ ਆਉਂਦਾ ਹੈ, ਜਦੋਂਕਿ ਦੱਖਣੀ ਭਾਰਤ ਵਿੱਚ ਪੋਂਗਲ ਦਾ ਚਾਰ ਰੋਜ਼ਾ ਤਿਉਹਾਰ ਮਨਾਇਆ ਜਾਂਦਾ ਹੈ।
ਲੋਹੜੀ ਦਾ ਤਿਉਹਾਰ (Lohri 2024) ਪੰਜਾਬ-ਹਰਿਆਣਾ ਦੇ ਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਲੋਹੜੀ ਦੇ ਤਿਉਹਾਰ ਨੂੰ ਪੰਜਾਬ ਦੇ ਲੋਕਾਂ ਤੇ ਸਿੱਖ ਭਾਈਚਾਰੇ ਵਿੱਚ ਮਨਾਉਣ ਪਿੱਛੇ ਬਹੁਤ ਸਾਰੀਆਂ ਮਾਨਤਾਵਾਂ ਹਨ। ਇਹ ਕਿਹਾ ਜਾਂਦਾ ਹੈ ਕਿ ਲੋਹੜੀ ਦਾ ਤਿਉਹਾਰ ਹਾੜੀ ਦੀ ਫਸਲ ਪਕਾਉਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ।
ਲੋਹੜੀ ਦੀ ਸ਼ਾਮ ਨੂੰ ਲੱਕੜ ਨਾਲ ਅੱਗ ਬਾਲਦੇ ਤੇ ਇਸ ਵਿੱਚ ਤਿਲ ਤੇ ਮੂੰਗਫਲੀ ਪਾ ਮੱਥਾ ਟੇਕਦੇ ਹਨ। ਇਸ ਮਗਰੋਂ ਲੋਕ ਅੱਗ ਦੇ ਆਲੇ-ਦੁਆਲੇ ਲੋਕ ਭੰਗੜਾ ਕਰਦੇ ਗੀਤ ਗਾਉਂਦੇ ਹਨ। ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਇੱਕ-ਦੂਜੇ ਨੂੰ ਲੋਹੜੀ ਦੇ ਮੌਕੇ 'ਤੇ ਵਧਾਈ ਦਿੰਦੇ ਹਨ।
1. ਗੰਨੇ ਦਾ ਰਸ ਤੇ ਚੀਨੀ ਦੀ ਬੋਰੀ, ਫੇਰ ਬਣੀ ਉਸ ਤੋਂ ਮਿੱਠੀ-ਮਿੱਠੀ ਰਿਉੜੀ....
ਰਲ-ਮਿਲ ਸਾਰੇ ਖਾਈਏ ਤਿਲ ਦੇ ਨਾਲ ਤੇ ਮਨਾਈਏ ਅਸੀਂ ਖੁਸ਼ੀਆਂ ਨਾਲ ਭਰੀ ਲੋਹੜੀ Happy Lohri 2024
2. ਫੇਰ ਆ ਗਈ ਭੰਗੜੇ ਦੀ ਵਾਰੀ ਲੋਹੜੀ ਮਨਾਉਣ ਦੀ ਕਰੋ ਤਿਆਰੀ,
ਅੱਗ ਦੇ ਕੋਲ ਸਾਰੇ ਆਓ ਸੁੰਦਰੀਏ-ਮੁੰਦਰੀਏ ਜ਼ੋਰ ਨਾਲ ਗਾਓ,
ਲੋਹੜੀ ਦੀ ਆਪ ਨੂੰ ਤੇ ਆਪਦੇ ਪੂਰੇ ਪਰਿਵਾਰ ਨੂੰ ਵਧਾਈ ਹੈਪੀ ਲੋਹੜੀ 2024
3. ਪੰਜਾਬੀ ਭੰਗੜਾ ਤੇ ਮੱਖਣ ਮਲਾਈ, ਪੰਜਾਬੀ ਤੜਕਾ ਤੇ ਦਾਲ ਫ੍ਰਾਈ
ਤੁਹਾਨੂੰ ਲੋਹੜੀ ਦੀ ਲੱਖ-ਲੱਖ ਵਧਾਈ ਹੈਪੀ ਲੋਹੜੀ 2024
4. ਟਵਿੰਕਲ-ਟਵਿੰਕਲ ਯਾਰਾਂ ਦੀ ਕਾਰ, ਖੜਕੇ ਗਲਾਸੀ ਇੰਨ ਦ ਬਾਰ,
ਪੰਜਾਬੀ ਭੰਗੜਾ ਚਿਕਨ ਫ੍ਰਾਈ ਤੁਹਾਨੂੰ ਲੋਹੜੀ ਦੀ ਲੱਖ-ਲੱਖ ਵਧਾਈ ਹੈਪੀ ਲੋਹੜੀ 2024
5. ਮਿੱਠੀ ਬੋਲੀ, ਮਿੱਠੀ ਜੀਭ ਤੇ ਮਿੱਠੇ ਹੀ ਪਕਵਾਨ,
ਮੇਰੇ ਵੱਲੋਂ ਤੁਹਾਨੂੰ ਲੋਹੜੀ ਦੇ ਇਹ ਸ਼ੁੱਭ ਸੁਨੇਹੇ ਦਾ ਪੈਗਾਮ ਹੈਪੀ ਲੋਹੜੀ 2024
6. ਮੂੰਗਫਲੀ ਦੀ ਖੁਸ਼ਬੂ ਤੇ ਗੁੜ ਦੀ ਮਿਠਾਈ, ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ,
ਦਿਲ ਦੀ ਖੁਸ਼ੀ ਤੇ ਆਪਣਿਆਂ ਦਾ ਪਿਆਰ ਮੁਬਾਰਕ ਹੋਵੇ ਤੁਹਾਨੂੰ ਲੋਹੜੀ ਦਾ ਤਿਉਹਾਰ… ਹੈਪੀ ਲੋਹੜੀ 2024
7. ਹੱਥ ਵਿੱਚ ਮੂੰਗਫਲੀ ਮੂੰਹ ਵਿੱਚ ਰਿਉੜੀ ਲਾ ਕੇ ਘੁੱਟ ਥੋੜ੍ਹੀ-ਥੋੜ੍ਹੀ ਫੇਰ ਬੋਲੋ ... ਹੈਪੀ ਲੋਹੜੀ ਹੈਪੀ ਲੋਹੜੀ 2024
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)