Scary Dreams: ਕਿਉਂ ਡਰਾਉਣੇ ਸੁਪਨੇ ਕਰਦੇ ਪਰੇਸ਼ਾਨ, ਜਾਣੋ ਕੀ ਕਹਿੰਦਾ ਵਿਗਿਆਨ?
ਜੇਕਰ ਕੋਈ ਜ਼ਿਆਦਾ ਚਿੰਤਾ ਕਰਦਾ ਹੈ, ਤਾਂ ਉਸ ਨੂੰ ਬਾਕੀਆਂ ਨਾਲੋਂ ਜ਼ਿਆਦਾ ਡਰਾਉਣੇ ਸੁਪਨੇ ਆ ਸਕਦੇ ਹਨ। ਬੁਰੇ ਜਾਂ ਡਰਾਉਣੇ ਸੁਪਨਿਆਂ ਦੇ ਕਈ ਕਾਰਨ ਹੋ ਸਕਦੇ ਹਨ। ਆਓ ਜਾਣਦੇ ਹਾਂ ਵਿਗਿਆਨੀਆਂ ਦਾ ਕੀ ਕਹਿਣਾ ਹੈ...
Scary Dreams Reason : ਕੁਝ ਲੋਕਾਂ ਨੂੰ ਰਾਤ ਨੂੰ ਸੌਣ ਵੇਲੇ ਡਰਾਉਣੇ ਜਾਂ ਬੁਰੇ ਸੁਪਨੇ ਆਉਂਦੇ ਹਨ। ਜਿਸ ਨੂੰ ਨਾਈਟਮੇਅਰਸ ਵੀ ਕਹਿੰਦੇ ਹਨ। ਇਸ ਕਾਰਨ ਕਈ ਵਾਰ ਨੀਂਦ ਟੁੱਟ ਜਾਂਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹੇ ਸੁਪਨੇ ਕਿਉਂ ਆਉਂਦੇ ਹਨ। ਕੀ ਇਸ ਦਾ ਮਨ ਨਾਲ ਕੋਈ ਲੈਣਾ-ਦੇਣਾ ਹੈ ਜਾਂ ਬੂਰੇ ਸੁਪਨੇ ਇਦਾਂ ਹੀ ਆ ਜਾਂਦੇ ਹਨ? ਮਾਹਰਾਂ ਦਾ ਕਹਿਣਾ ਹੈ ਕਿ ਅਸੀਂ ਦਿਨ ਭਰ ਜੋ ਵੀ ਸੋਚਦੇ ਹਾਂ ਜਾਂ ਜੋ ਕੁਝ ਸਾਡੇ ਆਲੇ-ਦੁਆਲੇ ਵਾਪਰਦਾ ਹੈ, ਉਹ ਸੁਪਨਿਆਂ ਵਿੱਚ ਦਿਖਾਈ ਦਿੰਦਾ ਹੈ। ਭਾਵ ਸੁਪਨੇ ਦਿਮਾਗ ਦੀ ਗਤੀਵਿਧੀ ਦਾ ਹਿੱਸਾ ਹਨ। ਜਿਸ ਵਿੱਚ ਜਜ਼ਬਾਤਾਂ ਅਤੇ ਯਾਦਾਂ ਦਾ ਸੁਮੇਲ ਹੈ। ਯਾਨੀ ਇਹ ਦਿਮਾਗ ਦੀ ਇੱਕ ਆਮ ਪ੍ਰਕਿਰਿਆ ਹੈ। ਆਓ ਜਾਣਦੇ ਹਾਂ ਡਰਾਉਣੇ ਸੁਪਨੇ ਆਉਣ ਦਾ ਕੀ ਕਾਰਨ ਹੈ।
ਕਿਉਂ ਆਉਂਦੇ ਹਨ ਡਰਾਉਣੇ ਸੁਪਨੇ?
ਵਿਗਿਆਨੀ ਦੇ ਅਨੁਸਾਰ ਡਰਾਉਣੇ ਜਾਂ ਭੈੜੇ ਸੁਪਨੇ ਆਉਣ ਦਾ ਕਾਰਨ ਅਜੇ ਵੀ ਇੱਕ ਰਹੱਸ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਨ੍ਹਾਂ ਦੇ ਆਉਣ ਦਾ ਕਾਰਨ ਕੀ ਹੈ, ਪਰ ਦਿਮਾਗ 'ਤੇ ਕੀਤੇ ਗਏ ਅਧਿਐਨਾਂ ਤੋਂ ਅਜਿਹੀਆਂ ਕਈ ਗੱਲਾਂ ਸਾਹਮਣੇ ਆਈਆਂ ਹਨ ਜੋ ਭੈੜੇ ਸੁਪਨੇ ਦਾ ਕਾਰਨ ਬਣ ਸਕਦੀਆਂ ਹਨ। ਅਜਿਹੇ ਸੁਪਨਿਆਂ ਦਾ ਕਾਰਨ ਮਾਨਸਿਕ ਤਣਾਅ ਵੀ ਹੋ ਸਕਦਾ ਹੈ। ਜਿਹੜੇ ਲੋਕ ਸਕੂਲ ਜਾਂ ਕੰਮ ਬਾਰੇ ਜ਼ਿਆਦਾ ਚਿੰਤਾ ਕਰਦੇ ਹਨ ਉਨ੍ਹਾਂ ਨੂੰ ਹੋਰਾਂ ਨਾਲੋਂ ਜ਼ਿਆਦਾ ਡਰਾਉਣੇ ਸੁਪਨੇ ਆਉਂਦੇ ਹਨ। ਉਨ੍ਹਾਂ ਨੂੰ ਭੈੜੇ ਸੁਪਨੇ ਆ ਸਕਦੇ ਹਨ ਜਿਵੇਂ ਕਿ ਜ਼ਿੰਦਗੀ ਵਿਚ ਕਈ ਵੱਡੀਆਂ ਤਬਦੀਲੀਆਂ, ਕਿਸੇ ਅਜ਼ੀਜ਼ ਦੀ ਮੌਤ।
ਇਹ ਵੀ ਪੜ੍ਹੋ: ਗਰਮੀਆਂ 'ਚ ਚਮੜੀ ਦੀ ਦੇਖਭਾਲ ਲਈ ਸਭ ਤੋਂ ਵਧੀਆ ਹੈ ਲੀਚੀ ਦਾ ਫੇਸ ਪੈਕ…ਚਿਹਰੇ ਦੀ ਖ਼ੂਬਸੂਰਤੀ ਵਿੱਚ ਹੋਵੇਗਾ ਵਾਧਾ
ਬੂਰੇ ਸੁਪਨਿਆਂ ਨਾਲ ਰੈਪਿਡ ਆਈ ਮੂਵਮੈਂਟ ਸਲੀਪ ਦਾ ਸਬੰਧ
ਰੈਪਿਡ ਆਈ ਮੂਵਮੈਂਟ (REM) ਨੀਂਦ ਦਾ ਇੱਕ ਪੜਾਅ ਹੈ ਜੋ ਕਿ ਤੇਜ਼ੀ ਨਾਲ ਅੱਖਾਂ ਦੀ ਮੂਵਮੈਂਟ, ਦਿਲ ਦੀ ਧੜਕਣ ਵਿੱਚ ਅਨਿਯਮਿਤਾ ਅਤੇ ਸਾਹ ਲੈਣ ਵਿੱਚ ਵਾਧਾ ਹੋ ਸਕਦਾ ਹੈ। ਹਾਰਵਰਡ ਦੇ ਖੋਜਕਰਤਾਵਾਂ ਨੇ ਕਿਹਾ ਕਿ ਜਦੋਂ REM ਦੀ ਮਿਆਦ ਲੰਮੀ ਹੁੰਦੀ ਹੈ ਤਾਂ ਭਿਆਨਕ ਸੁਪਨੇ ਆਉਂਦੇ ਹਨ। ਇਸ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਤਣਾਅ, ਚਿੰਤਾ, ਨੀਂਦ ਪੂਰੀ ਨਾ ਹੋਣੀ, ਦਵਾਈਆਂ ਦਾ ਸੇਵਨ, ਮਾਨਸਿਕ ਵਿਕਾਰ ਵੀ ਡਰਾਉਣੇ ਸੁਪਨਿਆਂ ਦਾ ਕਾਰਨ ਬਣ ਸਕਦੇ ਹਨ। ਪੋਸਟ ਟਰੌਮੈਟਿਕ ਸਟ੍ਰੈਸ ਡਿਸਆਰਡਰ (PTSD) ਵੀ ਇਸ ਦਾ ਕਾਰਨ ਪਾਇਆ ਗਿਆ ਹੈ।
PTSD ਨਾਲ ਵੱਧ ਸਕਦਾ ਹੈ ਖਤਰਾ
ਸਰੀਰਕ ਸ਼ੋਸ਼ਣ, ਜਿਨਸੀ ਸ਼ੋਸ਼ਣ ਜਾਂ ਦੁਰਘਟਨਾ ਤੋਂ ਬਾਅਦ ਭੈੜੇ ਸੁਪਨੇ ਆਉਣਾ ਆਮ ਗੱਲ ਹੈ। ਇਸ ਦਾ ਖਤਰਾ PTSD ਵਾਲੇ ਲੋਕਾਂ ਵਿੱਚ ਜ਼ਿਆਦਾ ਦੇਖਿਆ ਗਿਆ ਹੈ। ਇਹ ਮਾਨਸਿਕ ਸਿਹਤ 'ਤੇ ਵੀ ਨਿਰਭਰ ਕਰਦਾ ਹੈ। ਬਾਈਪੋਲਰ ਡਿਸਆਰਡਰ, ਡਿਪਰੈਸ਼ਨ ਜਾਂ ਸਿਜ਼ੋਫਰੀਨੀਆ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਡਰਾਉਣੇ ਸੁਪਨੇ ਆਉਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਤਣਾਅ ਘਟਾਉਣ ਵਾਲੀਆਂ ਤਕਨੀਕਾਂ ਅਤੇ ਇਲਾਜ ਸੁਪਨੇ ਦੇ ਖ਼ਤਰੇ ਨੂੰ ਘਟਾ ਸਕਦੇ ਹਨ।
ਇਹ ਵੀ ਪੜ੍ਹੋ: ਕੀ ਤੁਸੀਂ ਕਿਸੇਂ ਵੇਲੇ ਵੀ ਲੱਸੀ ਪੀ ਲੈਂਦੇ ਹੋ! ਤਾਂ ਕਰ ਰਹੇ ਵੱਡੀ ਗਲਤੀ...ਜਾਣੋ ਸਹੀ ਸਮਾਂ ਨਹੀਂ ਤਾਂ ਹੋਵੇਗਾ ਵੱਡਾ ਨੁਕਸਾਨ