ਰਸੋਈ 'ਚ ਕਾਕਰੋਚ ਕਰ ਰਹੇ ਖੂਬ ਪਾਰਟੀ? ਇਨ੍ਹਾਂ 4 ਟਿਪਸ ਨਾਲ ਪਾਓ ਛੁਟਕਾਰਾ, ਇਕ ਵੀ ਨਹੀਂ ਆਵੇਗਾ ਨਜ਼ਰ
ਗਰਮੀ ਦੇ ਮੌਸਮ ਦੇ ਆਉਂਦੇ ਹੀ ਰਸੋਈ ’ਚ ਕੀੜੇ-ਮਕੌੜੇ ਵੱਧ ਜਾਣ ਲੱਗ ਪੈਂਦੇ ਹਨ। ਖ਼ਾਸ ਕਰਕੇ ਕਾਕਰੋਚ ਇਧਰ-ਉਧਰ ਘੁੰਮਦੇ ਨਜ਼ਰ ਆਉਂਦੇ ਹਨ। ਇਹ ਸਿਰਫ਼ ਗੰਦਗੀ ਹੀ ਨਹੀਂ ਫੈਲਾਂਦੇ, ਸਗੋਂ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੇ ਹਨ।

Home Remedies: ਗਰਮੀ ਦੇ ਮੌਸਮ ਦੇ ਆਉਂਦੇ ਹੀ ਰਸੋਈ ’ਚ ਕੀੜੇ-ਮਕੌੜੇ ਵੱਧ ਜਾਣ ਲੱਗ ਪੈਂਦੇ ਹਨ। ਖ਼ਾਸ ਕਰਕੇ ਕਾਕਰੋਚ ਇਧਰ-ਉਧਰ ਘੁੰਮਦੇ ਨਜ਼ਰ ਆਉਂਦੇ ਹਨ। ਇਹ ਸਿਰਫ਼ ਗੰਦਗੀ ਹੀ ਨਹੀਂ ਫੈਲਾਂਦੇ, ਸਗੋਂ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੇ ਹਨ। ਖ਼ਾਸ ਕਰਕੇ ਕਾਕਰੋਚ ਰਸੋਈ ਨੂੰ ਆਪਣਾ ਠਿਕਾਣਾ ਬਣਾ ਲੈਂਦੇ ਹਨ, ਜੋ ਸਿਹਤ ਲਈ ਹੋਰ ਖ਼ਤਰਨਾਕ ਹੋ ਸਕਦਾ ਹੈ। ਜੇ ਤੁਹਾਡੀ ਰਸੋਈ ’ਚ ਵੀ ਕਾਕਰੋਚਾਂ ਦਾ ਆਤੰਕ ਵੱਧ ਗਿਆ ਹੈ ਅਤੇ ਤੁਸੀਂ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਕੋਈ ਤਰੀਕਾ ਲੱਭ ਰਹੇ ਹੋ, ਤਾਂ ਇਹ ਆਰਟੀਕਲ ਤੁਹਾਡੇ ਲਈ ਮਦਦਗਾਰ ਹੋ ਸਕਦਾ ਹੈ। ਇੱਥੇ ਅਸੀਂ ਤੁਹਾਨੂੰ 4 ਆਸਾਨ ਤਰੀਕੇ ਦੱਸਣ ਜਾ ਰਹੇ ਹਾਂ, ਜੋ ਰਸੋਈ ਤੋਂ ਕਾਕਰੋਚਾਂ ਦਾ ਸਫਾਇਆ ਕਰਨ ’ਚ ਮਦਦਗਾਰ ਸਾਬਤ ਹੋ ਸਕਦੇ ਹਨ।
ਕੀ ਹਨ ਇਹ ਖ਼ਾਸ ਤਰੀਕੇ?
ਦੱਸ ਦਈਏ ਕਿ ਇਹ ਖ਼ਾਸ ਤਰੀਕੇ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਤੀ ਕਪੂਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਰਾਹੀਂ ਇਕ ਵੀਡੀਓ ਵਿੱਚ ਸਾਂਝੇ ਕੀਤੇ ਹਨ। ਵੀਡੀਓ ਵਿੱਚ ਦੀਪਤੀ ਕਪੂਰ ਦੱਸਦੀਆਂ ਹਨ ਕਿ ਕਾਕਰੋਚ ਰਸੋਈ ਦੀਆਂ ਦਰਾਜਾਂ ਵਿੱਚ ਲੁਕਣ ਲੱਗ ਪੈਂਦੇ ਹਨ। ਹਾਲਾਂਕਿ ਕੁਝ ਆਸਾਨ ਹੈਕਸ ਅਪਣਾ ਕੇ ਇਨ੍ਹਾਂ ਦਾ ਸਫਾਇਆ ਵੀ ਕੀਤਾ ਜਾ ਸਕਦਾ ਹੈ। ਆਓ ਜਾਣੀਏ ਕਿ ਕਿਵੇਂ –
ਕਲੀਨ ਐਂਡ ਡ੍ਰਾਈ (ਕਾਕਰੋਚ ਤੋਂ ਛੁਟਕਾਰਾ ਪਾਉਣ ਲਈ ਸਾਫ-ਸਫਾਈ)
ਕਾਕਰੋਚਾਂ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾਂ ਰਸੋਈ ਦੀਆਂ ਦਰਾਜਾਂ ਦੀ ਸਾਫ-ਸਫਾਈ ਦਾ ਖਾਸ ਧਿਆਨ ਰੱਖੋ। ਨਾਲ ਹੀ, ਦਰਾਜਾਂ ਦੇ ਅੰਦਰ ਚੀਜ਼ਾਂ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਸਟੋਰ ਕਰੋ। ਇਸ ਦਾ ਅਰਥ ਹੈ ਕਿ ਦਰਾਜ ਵਿੱਚ ਜਿਹੜੀਆਂ ਵੀ ਚੀਜ਼ਾਂ ਰੱਖਣੀਆਂ ਹਨ, ਉਹ ਪੂਰੀ ਤਰ੍ਹਾਂ ਸੁੱਕੀਆਂ ਹੋਣੀ ਚਾਹੀਦੀਆਂ ਹਨ।
ਚਿੱਟਾ ਸਿਰਕਾ (ਕਾਕਰੋਚਾਂ ਲਈ ਵ੍ਹਾਈਟ ਵਿਨੀਗਰ)
ਹੁਣ, ਇੱਕ ਸਾਫ਼ ਕਪੜੇ ਉੱਤੇ ਚਿੱਟਾ ਸਿਰਕਾ ਛਿੜਕੋ ਅਤੇ ਇਸ ਕਪੜੇ ਨਾਲ ਪੂਰੀ ਦਰਾਜ ਨੂੰ ਚੰਗੀ ਤਰ੍ਹਾਂ ਰਗੜੋ। ਚਿੱਟੇ ਸਿਰਕੇ ਦੀ ਗੰਧ ਕਾਰਨ ਕਾਕਰੋਚ ਉਸ ਥਾਂ ਨੇੜੇ ਵੀ ਨਹੀਂ ਆਉਣਗੇ।
ਤੇਜ਼ ਪੱਤਾ (ਕਾਕਰੋਚਾਂ ਲਈ ਬੇ ਲੀਫ)
ਕਾਕਰੋਚਾਂ ਨੂੰ ਭਜਾਉਣ ਲਈ ਤੁਸੀਂ ਤੇਜ਼ ਪੱਤੇ ਦਾ ਇਸਤੇਮਾਲ ਕਰ ਸਕਦੇ ਹੋ। ਤੇਜ਼ ਪੱਤੇ ਦੀ ਗੰਧ ਕਾਰਨ ਵੀ ਕਾਕਰੋਚ ਦੂਰ ਭੱਜਦੇ ਹਨ। ਇਸ ਲਈ ਤੁਸੀਂ ਰਸੋਈ ਦੀਆਂ ਦਰਾਜਾਂ ਅਤੇ ਹੋਰ ਥਾਵਾਂ ਉੱਤੇ ਤੇਜ਼ ਪੱਤਾ ਰੱਖ ਸਕਦੇ ਹੋ।
ਕਾਗਜ਼ ਲਾਉਣ ਤੋਂ ਬਚੋ
ਇਨ੍ਹਾਂ ਸਭ ਤੋਂ ਇਲਾਵਾ, ਦਿਪਤੀ ਕਪੂਰ ਇਹ ਸਲਾਹ ਦਿੰਦੀ ਹਨ ਕਿ ਦਰਾਜਾਂ ਦੇ ਅੰਦਰ ਕਿਸੇ ਵੀ ਕਿਸਮ ਦੇ ਕਾਗਜ਼ ਜਾਂ ਅਖਬਾਰ ਨਾ ਰੱਖੋ। ਆਮ ਤੌਰ 'ਤੇ ਲੋਕ ਦਰਾਜਾਂ ਦੇ ਅੰਦਰ ਕਾਗਜ਼ ਲਾ ਦਿੰਦੇ ਹਨ, ਪਰ ਇਸ ਉੱਤੇ ਕਾਕਰੋਚ ਮੰਡਰਾਉਂਦੇ ਹਨ ਅਤੇ ਅੰਡੇ ਦੇਣ ਦੇ ਚਾਂਸ ਵੱਧ ਜਾਂਦੇ ਹਨ। ਇਸ ਲਈ ਦਰਾਜ ਦੇ ਅੰਦਰ ਕਾਗਜ਼ ਲਾਉਣ ਤੋਂ ਪਰਹੇਜ਼ ਕਰੋ।
ਇਹ ਕੁਝ ਅਸਾਨ ਟਿਪਸ ਤੁਹਾਡੀ ਰਸੋਈ ਦੀ ਦਰਾਜ਼ ਤੋਂ ਕਾਕਰੋਚਾਂ ਦਾ ਸਫਾਇਆ ਕਰਨ ਵਿੱਚ ਮਦਦਗਾਰ ਹੋ ਸਕਦੀਆਂ ਹਨ। ਇਸਦੇ ਨਾਲ ਹੀ ਜੇ ਤੁਹਾਨੂੰ ਰਸੋਈ ਦੇ ਹੋਰ ਹਿੱਸਿਆਂ ਵਿੱਚ ਵੀ ਕਾਕਰੋਚ ਦਿਖਾਈ ਦੇ ਰਹੇ ਹਨ, ਤਾਂ ਤੁਸੀਂ ਉਹਨਾਂ ਥਾਵਾਂ 'ਤੇ ਵੀ ਚਿੱਟੇ ਸਿਰਕੇ ਦਾ ਛਿੜਕਾਅ ਕਰ ਸਕਦੇ ਹੋ ਜਾਂ ਖਿੜਕੀਆਂ ਦੇ ਆਸ-ਪਾਸ ਤੇਜ਼ ਪੱਤਾ ਰੱਖ ਸਕਦੇ ਹੋ।
Check out below Health Tools-
Calculate Your Body Mass Index ( BMI )






















