ਸਾਗ ਬਣਾਉਂਦੇ ਸਮੇਂ ਨਾ ਕਰੋ ਇਹ 5 ਗਲਤੀਆਂ, ਖਰਾਬ ਹੋ ਜਾਵੇਗਾ ਸੁਆਦ! ਜਾਣੋ ਸਹੀ ਅਤੇ ਸਿਹਤਮੰਦ ਤਰੀਕਾ
ਸਰਦੀਆਂ ਸ਼ੁਰੂ ਹੋਣ ਨਾਲ ਹੀ ਭਾਰਤੀ ਰਸੋਈ ਵੱਖ-ਵੱਖ ਤਰ੍ਹਾਂ ਦੇ ਸਾਗ ਦੀ ਮਹਿਕ ਨਾਲ ਭਰ ਜਾਂਦੀ ਹੈ। ਇਸ ਮੌਸਮ ’ਚ ਪਾਲਕ, ਸਰਸੋਂ, ਬਥੂਆ ਤੇ ਮੇਥੀ ਆਸਾਨੀ ਨਾਲ ਮਿਲ ਜਾਂਦੇ ਹਨ। ਹਰਾ ਸਾਗ ਨਾ ਕੇਵਲ ਸੁਆਦ ਵਧਾਉਂਦਾ ਹੈ...

ਸਰਦੀਆਂ ਸ਼ੁਰੂ ਹੋਣ ਨਾਲ ਹੀ ਭਾਰਤੀ ਰਸੋਈ ਵੱਖ-ਵੱਖ ਤਰ੍ਹਾਂ ਦੇ ਸਾਗ ਦੀ ਮਹਿਕ ਨਾਲ ਭਰ ਜਾਂਦੀ ਹੈ। ਇਸ ਮੌਸਮ ’ਚ ਪਾਲਕ, ਸਰਸੋਂ, ਬਥੂਆ ਤੇ ਮੇਥੀ ਆਸਾਨੀ ਨਾਲ ਮਿਲ ਜਾਂਦੇ ਹਨ। ਹਰਾ ਸਾਗ ਨਾ ਕੇਵਲ ਸੁਆਦ ਵਧਾਉਂਦਾ ਹੈ, ਸਗੋਂ ਇਸ ਵਿੱਚ ਮੌਜੂਦ ਪੋਸ਼ਕ ਤੱਤ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪਰ ਕਈ ਵਾਰ ਸਾਗ ਬਣਾਉਂਦੇ ਸਮੇਂ ਕੀਤੀਆਂ ਕੁਝ ਆਮ ਗਲਤੀਆਂ ਇਸ ਦਾ ਸੁਆਦ ਵੀ ਖਰਾਬ ਕਰ ਦਿੰਦੀਆਂ ਹਨ ਅਤੇ ਪੋਸ਼ਣ ਵੀ ਘਟਾ ਦਿੰਦੀਆਂ ਹਨ। ਇਸ ਲਈ ਸਰਦੀਆਂ ਦੇ ਸਾਗ ਬਣਾਉਂਦੇ ਸਮੇਂ ਇਹ 5 ਆਮ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ।
ਸਾਗ ਬਣਾਉਂਦੇ ਸਮੇਂ ਇਹ ਗਲਤੀਆਂ ਨਾ ਕਰੋ:
ਸਾਗ ਨੂੰ ਜ਼ਰੂਰਤ ਤੋਂ ਵੱਧ ਨਾ ਪਕਾਓ:
ਅਕਸਰ ਲੋਕ ਸੋਚਦੇ ਹਨ ਕਿ ਸਾਗ ਨੂੰ ਲੰਮਾ ਸਮਾਂ ਪਕਾਉਣ ਨਾਲ ਇਸਦਾ ਸੁਆਦ ਹੋਰ ਵਧ ਜਾਂਦਾ ਹੈ, ਪਰ ਅਸਲ ਵਿੱਚ ਇਹ ਗਲਤ ਹੈ। ਇਸ ਨਾਲ ਸਾਗ ਦਾ ਹਰਾ ਰੰਗ ਬਦਲ ਕੇ ਕਾਲਾ ਪੈਣ ਲੱਗਦਾ ਹੈ ਅਤੇ ਇਸਦੇ ਪੋਸ਼ਕ ਤੱਤ ਵੀ ਘਟ ਜਾਂਦੇ ਹਨ। ਇਸ ਲਈ ਸਾਗ ਨੂੰ ਸਿਰਫ਼ ਜਿੰਨਾ ਲੋੜ ਹੋਵੇ ਉੰਨਾ ਹੀ ਪਕਾਓ।
ਸਾਗ ਧੋਣ ਵਿੱਚ ਜਲਦਬਾਜ਼ੀ ਨਾ ਕਰੋ:
ਬਾਜ਼ਾਰ ਤੋਂ ਲਿਆ ਸਾਗ ਅਕਸਰ ਮਿੱਟੀ ਅਤੇ ਰੇਤ ਨਾਲ ਭਰਿਆ ਹੁੰਦਾ ਹੈ। ਜੇ ਇਸਨੂੰ ਪਕਾਉਣ ਤੋਂ ਪਹਿਲਾਂ ਠੀਕ ਤਰ੍ਹਾਂ ਨਾ ਧੋਇਆ ਜਾਵੇ ਤਾਂ ਖਾਣੇ ਵਿੱਚ ਮਿੱਟੀ ਦੀ ਕਰਕਰਾਹਟ ਮਹਿਸੂਸ ਹੋ ਸਕਦੀ ਹੈ। ਇਸ ਤੋਂ ਬਚਣ ਲਈ ਸਾਗ ਨੂੰ ਪਕਾਉਣ ਤੋਂ ਪਹਿਲਾਂ 4–5 ਵਾਰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ।
ਜ਼ਿਆਦਾ ਪਾਣੀ ਨਾ ਪਾਓ:
ਸਾਗ ਨੂੰ ਉਬਾਲਦੇ ਜਾਂ ਪਕਾਉਂਦੇ ਸਮੇਂ ਵੱਧ ਪਾਣੀ ਪਾਉਣ ਦੀ ਗਲਤੀ ਨਾ ਕਰੋ। ਇਸ ਨਾਲ ਸਾਗ ਪਤਲਾ ਹੋ ਜਾਂਦਾ ਹੈ ਅਤੇ ਸੁਆਦ ਵੀ ਫਿੱਕਾ ਪੈ ਸਕਦਾ ਹੈ। ਸਾਗ ਵਿੱਚ ਖੁਦ ਵੀ ਪਾਣੀ ਹੁੰਦਾ ਹੈ, ਇਸ ਲਈ ਪਕਾਉਂਦੇ ਸਮੇਂ ਪਾਣੀ ਦੀ ਮਾਤਰਾ ਘੱਟ ਰੱਖੋ।
ਤੜਕਾ ਠੀਕ ਤਰ੍ਹਾਂ ਲਗਾਓ:
ਗਲਤ ਤਰੀਕੇ ਨਾਲ ਲਾਇਆ ਗਿਆ ਤੜਕਾ ਸਾਗ ਦਾ ਸੁਆਦ ਖਰਾਬ ਕਰ ਸਕਦਾ ਹੈ। ਸਾਗ ਵਿੱਚ ਹਮੇਸ਼ਾ ਘਿਉ ਜਾਂ ਸਰੋਂ ਦੇ ਤੇਲ ਵਿੱਚ ਲਾਲ ਮਿਰਚ, ਲੱਸਣ ਅਤੇ ਹਿੰਗ ਦਾ ਤੜਕਾ ਲਗਾਓ ਤਾਂ ਸੁਆਦ ਵਧੀਆ ਬਣਦਾ ਹੈ।
ਸਾਗ ਦੇ ਡੰਠਲ ਨਾ ਪਕਾਓ:
ਕਈ ਲੋਕ ਸਾਗ ਦੀਆਂ ਪੱਤੀਆਂ ਦੇ ਨਾਲ ਉਸਦੇ ਮੋਟੇ ਅਤੇ ਸਖ਼ਤ ਡੰਠਲ ਵੀ ਇਕੱਠੇ ਉਬਾਲ ਦਿੰਦੇ ਹਨ। ਇਸ ਨਾਲ ਸਾਗ ਦਾ ਸੁਆਦ ਕੜਵਾ ਹੋ ਸਕਦਾ ਹੈ ਅਤੇ ਇਹ ਜਲਦੀ ਪੱਕਦਾ ਵੀ ਨਹੀਂ। ਇਸ ਲਈ ਹਮੇਸ਼ਾ ਸਿਰਫ਼ ਸਾਗ ਦੀਆਂ ਪੱਤੀਆਂ ਹੀ ਪਕਾਓ ਤਾਂ ਕਿ ਸੁਆਦ ਵਧੀਆ ਬਣੇ।
Check out below Health Tools-
Calculate Your Body Mass Index ( BMI )






















