Chia Seeds: ਚੀਆ ਸੀਡਜ਼ ਖਾਂਦੇ ਸਮੇਂ ਨਾ ਕਰੋ ਇਹ 5 ਗਲਤੀਆਂ, ਨਹੀਂ ਤਾਂ ਸਿਹਤ ਹੋ ਸਕਦੀ ਖਰਾਬ
ਚੀਆ ਸੀਡਜ਼ ਵੀ ਉਨ੍ਹਾਂ ਵਿੱਚੋਂ ਇੱਕ ਹੈ, ਜਿਸਨੂੰ ਬਹੁਤ ਸਾਰੇ ਲੋਕ ਰੋਜ਼ਾਨਾ ਖਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਜੇਕਰ ਅਸੀਂ ਇਹਨਾਂ ਨੂੰ ਠੀਕ ਤਰੀਕੇ ਨਾਲ ਨਾ ਖਾਈਏ ਤਾਂ ਇਹ ਫਾਇਦੇ ਦੀ ਬਜਾਏ ਨੁਕਸਾਨ ਵੀ ਕਰ ਸਕਦੇ ਹਨ?

ਤੰਦਰੁਸਤ ਰਹਿਣ ਲਈ ਸਾਨੂੰ ਆਪਣੀ ਖੁਰਾਕ ਵਿੱਚ ਕੁਝ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ ਜੋ ਅਸੀਂ ਰੋਜ਼ ਖਾ ਸਕੀਏ, ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ। ਚੀਆ ਸੀਡਜ਼ ਵੀ ਉਨ੍ਹਾਂ ਵਿੱਚੋਂ ਇੱਕ ਹੈ, ਜਿਸਨੂੰ ਬਹੁਤ ਸਾਰੇ ਲੋਕ ਰੋਜ਼ਾਨਾ ਖਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਜੇਕਰ ਅਸੀਂ ਇਹਨਾਂ ਨੂੰ ਠੀਕ ਤਰੀਕੇ ਨਾਲ ਨਾ ਖਾਈਏ ਤਾਂ ਇਹ ਫਾਇਦੇ ਦੀ ਬਜਾਏ ਨੁਕਸਾਨ ਵੀ ਕਰ ਸਕਦੇ ਹਨ? ਇਹਨਾਂ ਨੂੰ ਪਾਣੀ ਵਿੱਚ ਭਿੱਜ ਕੇ ਖਾਇਆ ਜਾਂਦਾ ਹੈ ਪਰ ਕਿੰਨੇ ਪਾਣੀ ਵਿੱਚ? ਅਜਿਹੇ ਸਾਰੇ ਸਵਾਲਾਂ ਦੇ ਜਵਾਬ ਸਾਡੀ ਇਸ ਰਿਪੋਰਟ ਵਿੱਚ ਜਾਣੋ।
ਚੀਆ ਸੀਡਜ਼ ਕਿਉਂ ਖਾਣੇ ਲਾਭਦਾਇਕ ਹਨ?
ਚੀਆ ਸੀਡਜ਼ ਕਾਲੇ ਰੰਗ ਦੇ ਛੋਟੇ ਬੀਜ ਹੁੰਦੇ ਹਨ, ਜੋ ਸਾਡੀ ਰੋਗ-ਪ੍ਰਤੀਰੋਧਕ ਤਾਕਤ (ਇਮਿਊਨਿਟੀ) ਨੂੰ ਵਧਾਉਣ ਵਿੱਚ ਮਦਦ ਕਰਦੇ ਹਨ। ਇਹ ਬੀਜ ਓਮੇਗਾ-3 ਫੈਟੀ ਐਸਿਡ ਦਾ ਕੁਦਰਤੀ ਸਰੋਤ ਮੰਨੇ ਜਾਂਦੇ ਹਨ। ਇਹ ਐਂਟੀ-ਇਨਫਲੇਮੇਟਰੀ ਹੁੰਦੇ ਹਨ, ਜਿਸ ਨਾਲ ਸਰੀਰ ਵਿੱਚ ਸੋਜ ਦੀ ਸਮੱਸਿਆ ਘੱਟ ਹੁੰਦੀ ਹੈ। ਇਹਨਾਂ ਬੀਜਾਂ ਨੂੰ ਖਾਣ ਨਾਲ ਸਰੀਰ ਨੂੰ ਪ੍ਰੋਟੀਨ ਮਿਲਦਾ ਹੈ, ਜਿਸ ਨਾਲ ਮਾਸਪੇਸ਼ੀਆਂ ਦੀ ਵਿਕਾਸ ਵਿੱਚ ਮਦਦ ਮਿਲਦੀ ਹੈ। ਇਹ ਫਾਈਬਰ ਵਧਾਉਣ ਵਿੱਚ ਸਹਾਇਕ ਹੁੰਦੇ ਹਨ ਅਤੇ ਐਂਟੀਆਕਸੀਡੈਂਟਸ ਨਾਲ ਵੀ ਭਰਪੂਰ ਹੁੰਦੇ ਹਨ।
ਇਨ੍ਹਾਂ 5 ਤਰੀਕਿਆਂ ਨਾਲ ਚੀਆ ਸੀਡਜ਼ ਖਾਣਾ ਹੋ ਸਕਦਾ ਹੈ ਨੁਕਸਾਨਦਾਇਕ
ਸੁੱਕੇ ਚੀਆ ਸੀਡਜ਼ – ਯੂਨਾਨੀ ਮਾਹਿਰ ਡਾਕਟਰ ਸਲੀਮ ਜੈਦੀ ਦੱਸਦੇ ਹਨ ਕਿ ਜੇ ਅਸੀਂ ਇਹ ਬੀਜ ਕੱਚੇ ਹੀ ਖਾ ਲਈਏ ਤਾਂ ਇਹ ਸਾਡੇ ਗਲੇ ਜਾਂ ਖਾਣ ਦੀ ਨਲੀ ਵਿੱਚ ਅਟਕ ਸਕਦੇ ਹਨ। ਇਸ ਕਾਰਨ ਸਾਹ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ ਅਤੇ ਕਈ ਵਾਰ ਸਾਹ ਨਾ ਆਉਣ ਕਰਕੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।
ਪਾਣੀ ਕਿੰਨਾ ਹੋਣਾ ਚਾਹੀਦਾ ਹੈ – ਧਿਆਨ ਰੱਖੋ ਕਿ ਚੀਆ ਸੀਡਜ਼ ਹਮੇਸ਼ਾ ਪਾਣੀ ਵਿੱਚ ਭਿੱਜ ਕੇ ਹੀ ਖਾਣੇ ਚਾਹੀਦੇ ਹਨ। ਜੇ ਤੁਸੀਂ 1 ਛੋਟਾ ਚਮਚ ਚੀਆ ਸੀਡਜ਼ ਲੈਂਦੇ ਹੋ ਤਾਂ ਇਸਨੂੰ ਇੱਕ ਵੱਡੇ ਗਿਲਾਸ ਪਾਣੀ ਵਿੱਚ ਭਿੱਜੋ ਅਤੇ ਫਿਰ ਖਾਓ। ਇਹ ਬੀਜ ਘੱਟੋ-ਘੱਟ ਅੱਧਾ ਘੰਟਾ ਭਿੱਜਣੇ ਜ਼ਰੂਰੀ ਹਨ।
ਇੱਕੋ ਵਾਰ ਵਿੱਚ ਖਾ ਲੈਣਾ – ਕੁਝ ਲੋਕ ਚੀਆ ਸੀਡਜ਼ ਦਾ ਪਾਣੀ ਇੱਕੋ ਵਾਰ ਵਿੱਚ ਹੀ ਪੀ ਲੈਂਦੇ ਹਨ, ਪਰ ਇਸ ਤਰੀਕੇ ਨਾਲ ਵੀ ਇਹ ਬੀਜ ਗਲੇ ਵਿੱਚ ਅਟਕ ਸਕਦੇ ਹਨ। ਇਹਨਾਂ ਨੂੰ ਹੌਲੀ-ਹੌਲੀ ਖਾਓ, ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਹਲਕਾ ਚਬਾਕੇ ਖਾਓ। ਇਹਨਾਂ ਦਾ ਪਾਣੀ ਪੀਣ ਤੋਂ ਕੁਝ ਦੇਰ ਬਾਅਦ ਵੀ ਇੱਕ ਗਿਲਾਸ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਇਹਨਾਂ ਨੂੰ ਪਚਾਉਣ ਵਿੱਚ ਮਦਦ ਮਿਲੇ।
ਰਾਤ ਨੂੰ ਖਾਣਾ – ਚੀਆ ਸੀਡਜ਼ ਖਾਣ ਦਾ ਇਹ ਬਿਲਕੁਲ ਗਲਤ ਸਮਾਂ ਹੁੰਦਾ ਹੈ। ਇਹ ਫਾਈਬਰ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਇਸ ਲਈ ਇਹਨਾਂ ਨੂੰ ਸਵੇਰੇ ਖਾਣਾ ਸਿਹਤ ਲਈ ਜ਼ਿਆਦਾ ਲਾਭਦਾਇਕ ਹੈ। ਰਾਤ ਨੂੰ ਖਾ ਕੇ ਸੌਣ ਨਾਲ ਅਪਚ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ।
ਪਾਣੀ ਘੱਟ ਜਾਂ ਖਾਲੀ ਪੇਟ ਖਾਣਾ – ਇਹ ਬੀਜ ਸਵੇਰੇ ਖਾਣੇ ਚਾਹੀਦੇ ਹਨ ਪਰ ਖਾਲੀ ਪੇਟ ਨਹੀਂ। ਹਾਂ, ਇਹਨਾਂ ਨੂੰ ਖਾਣ ਤੋਂ ਪਹਿਲਾਂ ਪਾਣੀ ਪੀ ਸਕਦੇ ਹੋ ਜਾਂ ਕੋਈ ਫਲ ਖਾ ਸਕਦੇ ਹੋ। ਜੇਕਰ ਤੁਸੀਂ ਇਹਨਾਂ ਨੂੰ ਭਿੱਜ ਕੇ ਰੱਖਿਆ ਹੈ ਤਾਂ ਨਾਸ਼ਤੇ ਵਿੱਚ ਫਲੇਵਰ ਵਾਲੇ ਦਹੀਂ, ਓਟਸ ਜਾਂ ਸ਼ੇਕ ਵਿੱਚ ਮਿਲਾ ਕੇ ਖਾ ਸਕਦੇ ਹੋ।
Check out below Health Tools-
Calculate Your Body Mass Index ( BMI )






















