ਮਾਈਗਰੇਨ ਦੇ ਦਰਦ ਨੂੰ ਵਧਾਉਂਦੀਆਂ ਇਹ 7 ਗਲਤੀਆਂ, ਇਨ੍ਹਾਂ ਉਪਾਅ ਨਾਲ ਮਿਲੇਗੀ ਰਾਹਤ
ਅੱਜ-ਕੱਲ੍ਹ ਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਬਦਲਦੀਆਂ ਆਦਤਾਂ ਕਰਕੇ ਮਾਈਗਰੇਨ ਦੀ ਸਮੱਸਿਆ ਹਰ ਉਮਰ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਡਾਕਟਰਾਂ ਦੇ ਅਨੁਸਾਰ, ਜੇਕਰ ਕੋਈ ਵਿਅਕਤੀ ਆਪਣੀ ਰੋਜ਼ਾਨਾ ਦੀਆਂ ਕੁਝ ਆਦਤਾਂ 'ਚ ਬਦਲਾਅ ਕਰੇ,

ਅੱਜਕੱਲ ਦੀ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਬਦਲਦੀਆਂ ਆਦਤਾਂ ਕਾਰਨ ਲੋਕਾਂ ਵਿੱਚ ਮਾਈਗਰੇਨ ਦੀ ਸਮੱਸਿਆ ਆਮ ਹੋ ਗਈ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਸਮੱਸਿਆ ਹਰ ਉਮਰ ਦੇ ਵਿਅਕਤੀਆਂ ਨੂੰ ਪਰੇਸ਼ਾਨ ਕਰ ਰਹੀ ਹੈ। ਜਿਸ ਕਾਰਨ ਪੀੜਤ ਵਿਅਕਤੀ ਨੂੰ ਸਿਰ ਦੇ ਇਕ ਪਾਸੇ ਤੇਜ਼ ਦਰਦ ਦੇ ਨਾਲ ਨਾਲ ਮਤਲੀ, ਉਲਟੀ, ਰੋਸ਼ਨੀ ਜਾਂ ਆਵਾਜ਼ ਤੋਂ ਵਧੇਰੇ ਤਕਲੀਫ ਹੋਣ ਲੱਗਦੀ ਹੈ। ਹਾਲਾਂਕਿ ਡਾਕਟਰਾਂ ਦੇ ਅਨੁਸਾਰ, ਜੇਕਰ ਵਿਅਕਤੀ ਆਪਣੀ ਰੋਜ਼ਾਨਾ ਦੀਆਂ ਕੁਝ ਆਦਤਾਂ 'ਚ ਬਦਲਾਅ ਕਰੇ, ਤਾਂ ਮਾਈਗਰੇਨ ਦੇ ਦਰਦ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲ ਸਕਦਾ ਹੈ।
ਨਾਸ਼ਤਾ ਛੱਡਣਾ
ਸਵੇਰੇ ਲੰਮਾ ਸਮਾਂ ਖਾਲੀ ਪੇਟ ਰਹਿਣਾ ਮਾਈਗਰੇਨ ਦੇ ਦਰਦ ਨੂੰ ਵਧਾ ਸਕਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਸਵੇਰੇ ਸਮੇਂ 'ਤੇ ਨਾਸ਼ਤਾ ਕੀਤਾ ਜਾਵੇ। ਕੋਸ਼ਿਸ਼ ਕਰੋ ਕਿ ਤੁਹਾਡਾ ਨਾਸ਼ਤਾ 9 ਵਜੇ ਤੱਕ ਹੋ ਜਾਵੇ। ਇਸ ਦੇ ਇਲਾਵਾ, 4 ਘੰਟੇ ਤੋਂ ਵੱਧ ਖਾਲੀ ਪੇਟ ਨਾ ਰਹੋ।
ਡਿਹਾਈਡ੍ਰੇਸ਼ਨ
ਸਰੀਰ ਵਿੱਚ ਪਾਣੀ ਦੀ ਕਮੀ (ਡਿਹਾਈਡ੍ਰੇਸ਼ਨ) ਵੀ ਮਾਈਗਰੇਨ ਦੇ ਦਰਦ ਨੂੰ ਵਧਾ ਸਕਦੀ ਹੈ। ਇਸ ਤੋਂ ਬਚਣ ਲਈ ਹਰ ਰੋਜ਼ 2 ਤੋਂ 3 ਲੀਟਰ ਪਾਣੀ ਜ਼ਰੂਰ ਪੀਓ। ਇਸ ਤਰ੍ਹਾਂ ਕਰਨ ਨਾਲ ਮਾਈਗਰੇਨ ਵਾਲਿਆਂ ਨੂੰ ਕਾਫ਼ੀ ਰਾਹਤ ਮਿਲ ਸਕਦੀ ਹੈ।
ਮੋਟਾਪਾ
ਵਧਦਾ ਹੋਇਆ ਵਜ਼ਨ ਵੀ ਮਾਈਗਰੇਨ ਦੇ ਦਰਦ ਨੂੰ ਵਧਾ ਸਕਦਾ ਹੈ। ਜੇਕਰ ਤੁਸੀਂ ਓਵਰਵੇਟ ਹੋ ਰਹੇ ਹੋ, ਤਾਂ ਆਪਣੇ ਵਜ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ।
ਅਲਕੋਹਲ ਦਾ ਵੱਧ ਸੇਵਨ
ਅਲਕੋਹਲ (ਸ਼ਰਾਬ) ਦਾ ਵੱਧ ਸੇਵਨ ਮਾਈਗਰੇਨ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਅਸਲ ਵਿੱਚ, ਸ਼ਰਾਬ ਪੀਣ ਨਾਲ ਰਗਾਂ ਵਿਚ ਵਿਸਥਾਰ ਆ ਸਕਦਾ ਹੈ, ਜਿਸ ਨਾਲ ਦਿਮਾਗ ਵਿੱਚ ਖੂਨ ਦਾ ਪ੍ਰਵਾਹ ਵੱਧ ਜਾਂਦਾ ਹੈ, ਜੋ ਮਾਈਗਰੇਨ ਦੇ ਦਰਦ ਨੂੰ ਤੇਜ਼ ਕਰ ਸਕਦਾ ਹੈ। ਜੇਕਰ ਤੁਸੀਂ ਮਾਈਗਰੇਨ ਨਾਲ ਪੀੜਤ ਹੋ, ਤਾਂ ਅਲਕੋਹਲ ਦੇ ਸੇਵਨ ਤੋਂ ਬਚਣਾ ਚੰਗਾ ਹੈ।
ਸਮੋਕਿੰਗ
ਧੂਮਪਾਨ ਅਤੇ ਤਮਾਕੂ ਵਿੱਚ ਮੌਜੂਦ ਨਿਕੋਟੀਨ ਦਿਮਾਗ ਦੀਆਂ ਨਾੜਾਂ ਨੂੰ ਸਿਕੋੜ ਦਿੰਦਾ ਹੈ, ਜਿਸ ਨਾਲ ਮਾਈਗਰੇਨ ਦਾ ਦਰਦ ਸ਼ੁਰੂ ਹੋ ਸਕਦਾ ਹੈ ਜਾਂ ਵਧ ਸਕਦਾ ਹੈ।
ਚਾਹ ਜਾਂ ਕੌਫੀ ਦਾ ਵੱਧ ਸੇਵਨ ਕਰਨ ਤੋਂ ਬਚੋ
ਖਾਲੀ ਪੇਟ ਚਾਹ ਜਾਂ ਕੌਫੀ ਪੀਣ ਨਾਲ ਮਾਈਗਰੇਨ ਦੀ ਸਮੱਸਿਆ ਵਧ ਸਕਦੀ ਹੈ। ਚਾਹ ਅਤੇ ਕੌਫੀ ਵਿੱਚ ਮੌਜੂਦ ਕੈਫੀਨ ਦੀ ਮਾਤਰਾ ਕੁਝ ਲੋਕਾਂ ਵਿੱਚ ਮਾਈਗਰੇਨ ਦੇ ਦਰਦ ਨੂੰ ਟ੍ਰਿਗਰ ਕਰ ਸਕਦੀ ਹੈ।
ਚੰਗੀ ਨੀਂਦ ਨਾ ਲੈਣਾ
ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲੈਣ ਨਾਲ ਨਾ ਸਿਰਫ਼ ਤੁਹਾਡਾ ਮਨ ਤਾਜ਼ਾ ਰਹਿੰਦਾ ਹੈ, ਬਲਕਿ ਇਹ ਤਣਾਅ ਤੋਂ ਮੁਕਤ ਰਹਿਣ ਵਿੱਚ ਵੀ ਮਦਦ ਕਰਦੀ ਹੈ। ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਨੀਂਦ ਵਿੱਚ ਗੜਬੜ ਮਾਈਗਰੇਨ ਨੂੰ ਟ੍ਰਿਗਰ ਕਰ ਸਕਦੀ ਹੈ, ਅਤੇ ਮਾਈਗਰੇਨ ਵੀ ਨੀਂਦ ਨੂੰ ਨਕਾਰਾਤਮਕ ਢੰਗ ਨਾਲ ਪ੍ਰਭਾਵਤ ਕਰ ਸਕਦਾ ਹੈ।
ਲੰਬੀ ਯਾਤਰਾ
ਕਈ ਵਾਰੀ ਲੰਬੀ ਯਾਤਰਾ ਵੀ ਮਾਈਗਰੇਨ ਦੇ ਦਰਦ ਨੂੰ ਟ੍ਰਿਗਰ ਕਰ ਸਕਦੀ ਹੈ। ਅਸਲ ਵਿੱਚ ਯਾਤਰਾ ਦੌਰਾਨ ਨੀਂਦ ਦੀ ਅਣਦੇਖੀ, ਤਣਾਅ, ਖਾਣ ਪੀਣ ਵਿੱਚ ਕਮੀ ਜਾਂ ਦੇਰੀ, ਪਾਣੀ ਦੀ ਕਮੀ ਵਰਗੇ ਕਾਰਕ ਮਾਈਗਰੇਨ ਦੇ ਦਰਦ ਨੂੰ ਵਧਾ ਸਕਦੇ ਹਨ।
ਇਹ ਟਿੱਪਸ ਅਪਣਾਓ
ਦਵਾਈਆਂ ਦੇ ਨਾਲ-ਨਾਲ ਯੋਗਾ ਅਤੇ ਵਿਆਮ ਕਰਨ ਨਾਲ ਮਾਈਗਰੇਨ ਦੇ ਦਰਦ ਨੂੰ ਘਟਾਇਆ ਜਾ ਸਕਦਾ ਹੈ। ਵਿਆਮ ਦੌਰਾਨ ਸਰੀਰ ਵਿੱਚ ਐਂਡੋਰਫਿਨ ਨਿਕਲਦੇ ਹਨ, ਜੋ ਸਿਰ ਦਰਦ ਨੂੰ ਘਟਾ ਕੇ ਮੂਡ ਨੂੰ ਚੰਗਾ ਕਰਦੇ ਹਨ। ਇਸ ਦੇ ਇਲਾਵਾ ਤਣਾਅ ਘਟਾਓ, ਆਪਣਾ ਵਜ਼ਨ ਤੇ ਡਾਈਟ ਸਹੀ ਬਣਾਓ। ਖੁਰਾਕ ਵਿੱਚ ਤਾਜ਼ੇ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ ਅਤੇ ਪ੍ਰੋਸੈਸ ਕੀਤੇ ਮੀਟ ਤੋਂ ਪਰਹੇਜ਼ ਕਰੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )





















