Air Conditioner Side Effect: ਏਸੀ ਦੇ ਸ਼ੌਕੀਨ ਸਾਵਧਾਨ! ਜ਼ਿਆਦਾ ਦੇਰ ਏਸੀ ਵਿੱਚ ਰਹਿਣ ਵਾਲਿਆਂ ਲਈ ਖਤਰੇ ਦੀ ਘੰਟੀ
ਘਰਾਂ ਤੇ ਦਫਤਰਾਂ ਵਿੱਚ ਏਸੀ ਲਾਉਣਾ ਇੱਕ ਜ਼ਰੂਰਤ ਬਣ ਗਿਆ ਹੈ ਪਰ ਕੁਝ ਲੋਕਾਂ ਨੂੰ ਸਾਰਾ ਦਿਨ ਏਸੀ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ। ਜੇਕਰ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਵੀ ਗਰਮੀ ਦਾ ਸਾਹਮਣਾ ਕਰਨਾ ਪਵੇ ਤਾਂ ਉਨ੍ਹਾਂ ਲਈ ਬੇਹੱਦ ਔਖਾ ਹੋ ਜਾਂਦਾ ਹੈ।
Air Conditioner Side Effect: ਗਰਮੀਆਂ ਦੇ ਮੌਸਮ ਵਿੱਚ ਏਅਰ ਕੰਡੀਸ਼ਨਰ ਦੀ ਵਰਤੋਂ ਆਮ ਹੋ ਗਈ ਹੈ। ਘਰਾਂ ਤੇ ਦਫਤਰਾਂ ਵਿੱਚ ਏਸੀ ਲਾਉਣਾ ਇੱਕ ਜ਼ਰੂਰਤ ਬਣ ਗਿਆ ਹੈ ਪਰ ਕੁਝ ਲੋਕਾਂ ਨੂੰ ਸਾਰਾ ਦਿਨ ਏਸੀ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ। ਜੇਕਰ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਵੀ ਗਰਮੀ ਦਾ ਸਾਹਮਣਾ ਕਰਨਾ ਪਵੇ ਤਾਂ ਉਨ੍ਹਾਂ ਲਈ ਬੇਹੱਦ ਔਖਾ ਹੋ ਜਾਂਦਾ ਹੈ।
AC ਗਰਮੀ ਤੋਂ ਰਾਹਤ ਤਾਂ ਦਿੰਦਾ ਹੈ ਪਰ ਪੂਰਾ ਦਿਨ AC ਵਿੱਚ ਰਹਿਣ ਨਾਲ ਕਈ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਏਸੀ ਦੀ ਹਵਾ ਤੇ ਘੱਟ ਨਮੀ ਵਾਲੇ ਵਾਤਾਵਰਣ ਵਿੱਚ ਰਹਿਣ ਨਾਲ ਸਾਡੀ ਚਮੜੀ ਖੁਸ਼ਕ ਹੋ ਜਾਂਦੀ ਹੈ। ਸਿਰ ਦਰਦ ਹੋ ਸਕਦਾ ਹੈ ਤੇ ਸਾਹ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਜ਼ਿਆਦਾ ਏਅਰ ਕੰਡੀਸ਼ਨਿੰਗ ਕਾਰਨ ਤੁਹਾਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ?
1. ਖੁਸ਼ਕ ਚਮੜੀ
AC ਦੀ ਵਰਤੋਂ ਕਰਨ ਨਾਲ ਤੁਹਾਡੀ ਚਮੜੀ ਖੁਸ਼ਕ ਹੋ ਸਕਦੀ ਹੈ। ਇਸ ਨਾਲ ਖੁਸ਼ਕੀ, ਖੁਜਲੀ ਤੇ ਚਮੜੀ 'ਤੇ ਧੱਫੜ ਹੋ ਸਕਦੇ ਹਨ। ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਤੇ ਮਾਇਸਚਰਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਥਕਾਵਟ ਮਹਿਸੂਸ ਕਰਨਾ
ਜੇ ਤੁਸੀਂ ਜ਼ਿਆਦਾ ਦੇਰ ਤੱਕ AC 'ਚ ਰਹਿੰਦੇ ਹੋ ਤਾਂ ਤੁਸੀਂ ਜ਼ਿਆਦਾ ਸੁਸਤ ਮਹਿਸੂਸ ਕਰ ਸਕਦੇ ਹੋ। AC ਦੀ ਹਵਾ ਵਿੱਚ ਨਮੀ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਸਰੀਰ ਵਿੱਚੋਂ ਪਾਣੀ ਦੀ ਕਮੀ ਹੋਣ ਲੱਗਦੀ ਹੈ। ਇਸ ਨਾਲ ਵਿਅਕਤੀ ਨੂੰ ਥਕਾਵਟ ਮਹਿਸੂਸ ਹੁੰਦੀ ਹੈ। AC ਦੀ ਠੰਢੀ ਹਵਾ ਖੂਨ ਦੇ ਥੱਕੇ ਬਣਨ ਦੀ ਪ੍ਰਵਿਰਤੀ ਨੂੰ ਵਧਾਉਂਦੀ ਹੈ, ਜਿਸ ਨਾਲ ਧਮਨੀਆਂ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ। AC ਵਿੱਚ ਤਾਜ਼ੀ ਹਵਾ ਨਾ ਆਉਣ ਕਾਰਨ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਵਿਅਕਤੀ ਕਮਜ਼ੋਰੀ ਮਹਿਸੂਸ ਕਰਦਾ ਹੈ ਤੇ ਵਿਅਕਤੀ ਜ਼ਿਆਦਾ ਥਕਾਵਟ ਮਹਿਸੂਸ ਕਰਦਾ ਹੈ।
3. ਸਿਰ ਦਰਦ
ਜੋ ਲੋਕ ਲੰਬੇ ਸਮੇਂ ਤੱਕ ਏਅਰ ਕੰਡੀਸ਼ਨਿੰਗ ਵਾਤਾਵਰਣ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਸਿਰ ਦਰਦ ਦੀ ਸਮੱਸਿਆ ਹੋ ਸਕਦੀ ਹੈ। ਕਈ ਵਾਰ ਸਰਦੀ-ਜੁਕਾਮ ਵੀ ਹੋ ਜਾਂਦਾ ਹੈ। ਇਸ ਲਈ ਏਸੀ ਦੀ ਵਰਤੋਂ ਕਰੋ ਪਰ ਲੰਬੇ ਸਮੇਂ ਲਈ ਨਾ ਕਰੋ।
4. ਸਬੰਧੀ ਸਮੱਸਿਆਵਾਂ
ਲੰਬੇ ਸਮੇਂ ਤੱਕ ਏਅਰ ਕੰਡੀਸ਼ਨਰ (AC) ਵਿੱਚ ਰਹਿਣ ਨਾਲ ਸਾਹ ਦੀਆਂ ਸਮੱਸਿਆਵਾਂ ਜਿਵੇਂ ਬੰਦ ਨੱਕ, ਗਲੇ ਵਿੱਚ ਖਰਾਸ਼, ਰਾਈਨਾਈਟਿਸ ਆਦਿ ਹੋ ਸਕਦਾ ਹੈ। AC ਦੀ ਹਵਾ ਬਹੁਤ ਖੁਸ਼ਕ ਤੇ ਠੰਢੀ ਹੁੰਦੀ ਹੈ ਜੋ ਨੱਕ ਤੇ ਗਲੇ ਲਈ ਹਾਨੀਕਾਰਕ ਹੋ ਸਕਦੀ ਹੈ।
Disclaimer: ਇਸ ਲੇਖ ਵਿੱਚ ਦੱਸੇ ਗਏ ਢੰਗ, ਤਰੀਕਿਆਂ ਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )