Alzheimer: ਇਸ ਦੇਸ਼ ਦੇ ਵਿਗਿਆਨੀਆਂ ਨੇ ਦੱਸਿਆ, ਅਲਜ਼ਾਈਮਰ ਤੋਂ ਛੇਤੀ ਪਾਉਣਾ ਹੈ ਛੁਟਕਾਰਾ, ਤਾਂ ਇਨ੍ਹਾਂ ਆਦਤਾਂ ਨੂੰ ਕਹੋ ਟਾਟਾ...ਬਾਏ-ਬਾਏ
ਅਲਜਾਈਮਰ ਇੱਕ ਦਿਮਾਗ ਨਾਲ ਜੁੜਿਆ ਰੋਗ ਹੁੰਦਾ ਹੈ। ਇਸ ਕਰਕੇ ਵਿਅਕਤੀ ਰੋਜ਼ਾਨਾ ਦੇ ਕੰਮਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ ਹੈ। ਭੋਜਨ ਖਾਣਾ, ਸਮਾਂ, ਸਥਾਨ, ਗੱਲ ਕਰਨਾ ਸਾਰਾ ਕੁੱਝ ਭੁੱਲਣ ਲੱਗ ਜਾਂਦਾ ਹੈ।
Alzheimer Disease: ਦਿਮਾਗ ਸਰੀਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਦਿਮਾਗ ਦਾ ਹਰ ਹਿੱਸਾ ਇਸ ਗੱਲ ਦਾ ਜ਼ਿੰਮੇਵਾਰ ਹੁੰਦਾ ਹੈ ਕਿ ਤੁਸੀਂ ਕਿਵੇਂ ਯਾਦ ਰੱਖਣਾ ਹੈ, ਕਿਵੇਂ ਬੋਲਣਾ ਹੈ ਅਤੇ ਕਿਵੇਂ ਚੱਲਣਾ ਹੈ। ਪਰ ਜੇਕਰ ਦਿਮਾਗ਼ ਵਿਚ ਨਿਊਰੋਨਸ ਜਾਂ ਕਿਸੇ ਵੀ ਪੱਧਰ 'ਤੇ ਮਾਮੂਲੀ ਜਿਹੀ ਗੜਬੜੀ ਹੋ ਜਾਵੇ ਤਾਂ ਦਿਮਾਗ ‘ਚ ਗੰਭੀਰ ਬਿਮਾਰੀਆਂ ਜਨਮ ਲੈ ਲੈਂਦੀਆਂ ਹਨ।
ਬ੍ਰਿਟੇਨ ਦੇ NSS ਨੇ ਲੱਛਣ, ਰੋਕਥਾਮ ਬਾਰੇ ਦਿੱਤੀ ਜਾਣਕਾਰੀ
ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਨੇ ਅਲਜ਼ਾਈਮਰ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। NHS ਦਾ ਕਹਿਣਾ ਹੈ ਕਿ ਅਲਜ਼ਾਈਮਰ ਦੇ ਲੱਛਣ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੱਖ-ਵੱਖ ਹੋ ਸਕਦੇ ਹਨ। ਇਹ ਇੱਕ ਵਿਅਕਤੀ ਨੂੰ ਵੱਖਰੇ ਢੰਗ ਨਾਲ ਪ੍ਰਭਾਵਿਤ ਕਰ ਸਕਦਾ ਹੈ।
ਭੁੱਲ ਜਾਂਦੇ ਹਨ ਖਾਣਾ ਬਣਾਉਣਾ, ਖੇਡਣਾ
ਅਲਜ਼ਾਈਮਰ ਸੋਸਾਇਟੀ ਦੇ ਅਨੁਸਾਰ, ਜਿਹੜੇ ਲੋਕ ਅਲਜ਼ਾਈਮਰ ਤੋਂ ਪੀੜਤ ਹਨ, ਉਨ੍ਹਾਂ ਦਾ ਡੇਲੀ ਲਾਈਫ ਪੂਰੀ ਤਰ੍ਹਾਂ ਵਿਗੜ ਜਾਂਦੀ ਹੈ। ਉਹ ਆਪਣਾ ਰੋਜ਼ਾਨਾ ਦਾ ਕੰਮ ਪੂਰਾ ਨਹੀਂ ਕਰ ਪਾਉਂਦੇ ਹਨ। ਲੋਕ ਭੋਜਨ ਖਾਣਾ, ਖੇਡਣਾ ਵੀ ਭੁੱਲਣ ਲੱਗ ਜਾਂਦੇ ਹਨ। ਇਸ ਦੇ ਨਾਲ ਹੀ ਖਰੀਦਦਾਰੀ ਕਰਨ ਵੇਲੇ ਵੀ ਉਨ੍ਹਾਂ ਨੂੰ ਪੈਸੇ ਦੀ ਪਛਾਣ ਕਰਨ ਨੂੰ ਕੇ ਮਨ ਵਿੱਚ ਭਰਮ ਪੈਦਾ ਹੋ ਜਾਂਦਾ ਹੈ। ਇਹ ਇਸ ਦਾ ਪ੍ਰਾਈਮਰੀ ਲੱਛਣ ਮੰਨਿਆ ਜਾਂਦਾ ਹੈ।
ਬੋਲਣ ਲਈ ਸ਼ਬਦ ਨਹੀਂ ਮਿਲਦੇ
ਰੋਗੀ ਨੂੰ ਡੇਲੀ ਲਾਈਫ ਦੇ ਕੰਮ ਕਰਨ ਵਿੱਚ ਪਰੇਸ਼ਾਨੀ ਹੋਣ ਲੱਗ ਜਾਂਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਅਲਜ਼ਾਈਮਰ ਦੀ ਲਪੇਟ ਵਿਚ ਆਇਆ ਵਿਅਕਤੀ ਕਿਸੇ ਨਾਲ ਗੱਲ ਕਰ ਰਿਹਾ ਹੁੰਦਾ ਹੈ ਤਾਂ ਉਸ ਨੂੰ ਗੱਲਬਾਤ ਨੂੰ ਅੱਗੇ ਵਧਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਉਸ ਕੋਲ ਬੋਲਣ ਲਈ ਸ਼ਬਦ ਨਹੀਂ ਹੁੰਦੇ। ਉਹ ਗੱਲ ਕਰਦਾ –ਕਰਦਾ ਭੁੱਲ ਜਾਂਦਾ ਹੈ ਕਿ ਉਸ ਨੇ ਅੱਗੇ ਕੀ ਕਹਿਣਾ ਹੈ?
ਇਹ ਵੀ ਪੜ੍ਹੋ: ਬੱਚਿਆਂ ਨੂੰ ਸਵੇਰੇ ਖਾਲੀ ਪੇਟ ਖਵਾਓ ਇਹ 5 ਹੈਲਥੀ ਫੂਡਸ, ਬਿਮਾਰੀਆਂ ਤੋਂ ਰਹਿਣਗੇ ਦੂਰ, ਹੋਣਗੇ ਕਈ ਫਾਇਦੇ
ਸਮੇਂ ਅਤੇ ਥਾਵਾਂ ਦੇ ਨਾਂ ਗਾਇਬ ਹੋ ਜਾਂਦੇ ਹਨ
ਜਿਹੜਾ ਵਿਅਕਤੀ ਇਸ ਬਿਮਾਰੀ ਤੋਂ ਪੀੜਤ ਹੁੰਦਾ ਹੈ ਤਾਂ ਉਸ ਜਿਸ ਜਗ੍ਹਾਂ ਤੇ ਜਾਂਦਾ ਹੈ, ਉਸ ਥਾਂ ਬਾਰੇ ਭੁੱਲ ਜਾਂਦਾ ਹੈ। ਉਸ ਨੂੰ ਇਹ ਤੱਕ ਯਾਦ ਨਹੀਂ ਰਹਿੰਦਾ ਕਿ ਉਹ ਕਿੱਥੇ ਆਇਆ ਹੈ। ਉਸ ਨੂੰ ਸਮੇਂ ਅਤੇ ਥਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕਾਫੀ ਸੰਘਰਸ਼ ਕਰਨਾ ਪੈਂਦਾ ਹੈ। ਅਲਜ਼ਾਈਮਰ ਸੋਸਾਇਟੀ ਦੇ ਅਨੁਸਾਰ, “ਡਿਮੈਂਸ਼ੀਆ ਵਾਲੇ ਲੋਕ ਆਪਣੀ ਗਲੀ ਵਿੱਚ ਗੁੰਮ ਹੋ ਸਕਦੇ ਹਨ, ਇਹ ਜਾਣੇ ਬਿਨਾਂ ਕਿ ਉਹ ਉੱਥੇ ਕਿਵੇਂ ਪਹੁੰਚੇ ਜਾਂ ਘਰ ਕਿਵੇਂ ਪਹੁੰਚਣਾ ਹੈ।
ਖ਼ੁਦ ਦੀ ਮੁਸ਼ਕਿਲ ਦਾ ਨਹੀਂ ਕਰ ਪਾਉਂਦੇ ਹੱਲ
ਡਿਮੇਨਸ਼ੀਆ ਦੇ ਨਾਲ-ਨਾਲ ਯਾਦਦਾਸ਼ਤ ਵੀ ਘੱਟ ਹੋ ਜਾਂਦੀ ਹੈ ਅਤੇ ਗੱਲਬਾਤ ਕਰਨ ਵਿੱਚ ਵੀ ਮੁਸ਼ਕਲ ਆਉਂਦੀ ਹੈ। ਆਪਣੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਵੀ ਮੁਸ਼ਕਲ ਆਉਂਦੀ ਹੈ। ਉਨ੍ਹਾਂ ਨੂੰ ਸਪੱਸ਼ਟ ਫੈਸਲੇ ਲੈਣ ਵਿੱਚ ਵੀ ਸੰਘਰਸ਼ ਕਰਨਾ ਪੈ ਸਕਦਾ ਹੈ।
ਅਲਜ਼ਾਈਮਰ ਦਾ ਇਲਾਜ ਨਹੀਂ
NHS ਦਾ ਕਹਿਣਾ ਹੈ ਕਿ ਡਿਮੈਂਸ਼ੀਆ ਨੂੰ ਰੋਕਣ ਦਾ ਕੋਈ ਪੱਕਾ ਤਰੀਕਾ ਨਹੀਂ ਹੈ। ਖੋਜਕਰਤਾ ਅਜੇ ਵੀ ਜਾਂਚ ਕਰ ਰਹੇ ਹਨ ਕਿ ਸਥਿਤੀ ਕਿਵੇਂ ਵਿਕਸਿਤ ਹੁੰਦੀ ਹੈ। ਹਾਲਾਂਕਿ, ਲਾਈਫਸਟਾਈਲ ਵਿੱਚ ਢੁਕਵੇਂ ਬਦਲਾਅ ਕਰਕੇ ਇਸ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਸਿਹਤਮੰਦ ਰਹਿਣਾ, ਸੰਤੁਲਿਤ ਭੋਜਨ ਖਾਣਾ, ਸਿਹਤਮੰਦ ਵਜ਼ਨ ਬਰਕਰਾਰ ਰੱਖਣਾ, ਨਿਯਮਿਤ ਤੌਰ 'ਤੇ ਕਸਰਤ ਕਰਨਾ, ਸ਼ਰਾਬ ਦਾ ਸੇਵਨ ਘੱਟ ਕਰਨਾ ਜਾਂ ਖ਼ਤਮ ਕਰਨਾ, ਸਮੋਕਿੰਗ ਛੱਡਣਾ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣਾ ਸ਼ਾਮਲ ਹੈ।
ਇਹ ਵੀ ਪੜ੍ਹੋ: ਜਨਮ ਤੋਂ ਕੁਝ ਸਮੇਂ ਬਾਅਦ ਹੀ ਬੱਚੇ ਦੀ ਸਕਿਨ ਕਿਉਂ ਹੋ ਜਾਂਦੀ ਹੈ ਕਾਲੀ, ਤੁਹਾਡਾ ਬੱਚਾ ਗੰਭੀਰ ਬਿਮਾਰੀ ਨਾਲ ਹੋ ਸਕਦਾ ਪੀੜਤ
Check out below Health Tools-
Calculate Your Body Mass Index ( BMI )