ਪੜਚੋਲ ਕਰੋ

ਸਰਦੀਆਂ 'ਚ ਇਹ ਗਲਤੀਆਂ ਪੈ ਸਕਦੀਆਂ ਮਹਿੰਗੀਆਂ, ਖਰਾਬ ਹੋ ਸਕਦੀ ਕਿਡਨੀ ਦੀ ਸਿਹਤ, ਇੰਝ ਰੱਖੋ ਧਿਆਨ!

ਸਰਦੀਆਂ ਦੇ ਵਿੱਚ ਅਕਸਰ ਖਾਣ-ਪੀਣ ਨੂੰ ਲੈ ਕੇ ਬਹੁਤ ਸਾਰੀਆਂ ਗਲਤੀਆਂ ਕਰ ਬੈਠਦੇ ਹਨ, ਜਿਸ ਦਾ ਨਤੀਜਾ ਸਰੀਰ ਨੂੰ ਭੁਗਤਨਾ ਪੈਂਦਾ ਹੈ। ਖਾਸ ਕਰਕੇ ਕਿਡਨੀ ਨੂੰ...ਕਿਡਨੀ ਸਾਡੇ ਸਰੀਰ ਲਈ ਬਹੁਤ ਹੀ ਅਹਿਮ ਅੰਗ ਹੈ। ਇਹ ਸਰੀਰ ਤੋਂ ਹਾਨੀਕਾਰਕ ਤੱਤ..

ਸਰਦੀਆਂ ਦੇ ਮੌਸਮ ਵਿੱਚ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਵਧ ਜਾਂਦੀਆਂ ਹਨ। ਖ਼ਾਸ ਕਰਕੇ ਕਿਡਨੀ ਦੇ ਮਰੀਜ਼ਾਂ ਲਈ ਇਹ ਮੌਸਮ ਚਿੰਤਾ ਵਾਲਾ ਰਹਿੰਦਾ ਹੈ। ਕਿਡਨੀ ਸਾਡੇ ਸਰੀਰ ਲਈ ਬਹੁਤ ਹੀ ਅਹਿਮ ਅੰਗ ਹੈ। ਇਹ ਸਰੀਰ ਤੋਂ ਹਾਨੀਕਾਰਕ ਤੱਤ ਅਤੇ ਵਾਧੂ ਪਾਣੀ ਬਾਹਰ ਕੱਢਦੀ ਹੈ ਅਤੇ ਸਾਡੇ ਖੂਨ ਨੂੰ ਸਾਫ਼ ਰੱਖਦੀ ਹੈ।

ਸਰਦੀਆਂ ਵਿੱਚ ਘੱਟ ਪਾਣੀ ਪੀਣਾ, ਖ਼ਰਾਬ ਖੁਰਾਕ ਜਾਂ ਸਰੀਰ ਦੀ ਘੱਟ ਸਰਗਰਮੀ ਨਾਲ ਕਿਡਨੀ 'ਤੇ ਵੱਧ ਦਬਾਅ ਪੈਂਦਾ ਹੈ ਅਤੇ ਇਹ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਸਰਦੀਆਂ ਵਿੱਚ ਕਿਡਨੀ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ।

ਸਰਦੀਆਂ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਲੋਕ ਘੱਟ ਪਾਣੀ ਪੀਂਦੇ ਹਨ। ਠੰਡੀ ਦੇ ਕਾਰਨ ਅਕਸਰ ਪਿਆਸ ਘੱਟ ਮਹਿਸੂਸ ਹੁੰਦੀ ਹੈ ਅਤੇ ਲੋਕ ਸੋਚਦੇ ਹਨ ਕਿ ਪਾਣੀ ਪੀਣ ਦੀ ਲੋੜ ਨਹੀਂ, ਪਰ ਇਹ ਸੋਚ ਬਿਲਕੁਲ ਗਲਤ ਹੈ।

ਕਿਡਨੀ ਨੂੰ ਠੀਕ ਤਰੀਕੇ ਨਾਲ ਕੰਮ ਕਰਨ ਲਈ ਸਰੀਰ ਵਿੱਚ ਕਾਫ਼ੀ ਪਾਣੀ ਹੋਣਾ ਜ਼ਰੂਰੀ ਹੈ। ਇਸ ਲਈ ਚਾਹੇ ਪਿਆਸ ਲੱਗੇ ਜਾਂ ਨਾ ਲੱਗੇ, ਹਰ 1 ਤੋਂ 2 ਘੰਟਿਆਂ ਵਿੱਚ ਥੋੜ੍ਹਾ-ਥੋੜ੍ਹਾ ਪਾਣੀ ਪੀਣਾ ਚਾਹੀਦਾ ਹੈ। ਪਾਣੀ ਪੀਣ ਨਾਲ ਪੇਸ਼ਾਬ ਦਾ ਰੰਗ ਹਲਕਾ ਪੀਲਾ ਰਹਿੰਦਾ ਹੈ, ਜੋ ਸਰੀਰ ਵਿੱਚ ਪਾਣੀ ਦੀ ਸਹੀ ਮਾਤਰਾ ਦਾ ਇਸ਼ਾਰਾ ਦਿੰਦਾ ਹੈ। ਇਸ ਨਾਲ ਕਿਡਨੀ 'ਤੇ ਬੋਝ ਨਹੀਂ ਪੈਂਦਾ ਅਤੇ ਸਟੋਨ ਬਣਨ ਦਾ ਖ਼ਤਰਾ ਵੀ ਘੱਟ ਹੁੰਦਾ ਹੈ।

ਇਹ ਵਿਕਲਪ ਸਭ ਤੋਂ ਵਧੀਆ ਹੈ

ਸਰਦੀਆਂ ਵਿੱਚ ਗੁੰਨਗੁਨਾ ਪਾਣੀ ਪੀਣਾ ਸਭ ਤੋਂ ਵਧੀਆ ਵਿਕਲਪ ਹੈ। ਗੁੰਨਗੁਨਾ ਪਾਣੀ ਕਿਡਨੀ ਲਈ ਵੀ ਸੁਰੱਖਿਅਤ ਅਤੇ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਨੂੰ ਅੰਦਰੋਂ ਗਰਮ ਰੱਖਦਾ ਹੈ ਅਤੇ ਕਿਡਨੀ ਵਿੱਚ ਜਮ ਰਹੇ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਠੰਡੇ ਪਾਣੀ ਦੀ ਥਾਂ ਗੁੰਨਗੁਨਾ ਪਾਣੀ ਪੀਣ ਨਾਲ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ ਅਤੇ ਸਰੀਰ ਦੀ ਊਰਜਾ ਵੀ ਬਣੀ ਰਹਿੰਦੀ ਹੈ।

ਖਾਣ-ਪੀਣ ਦੀਆਂ ਚੀਜ਼ਾਂ ਦਾ ਵੀ ਧਿਆਨ ਰੱਖੋ

ਸਿਰਫ਼ ਪਾਣੀ ਹੀ ਨਹੀਂ, ਖਾਣ-ਪੀਣ ਦਾ ਢੰਗ ਵੀ ਕਿਡਨੀ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਪ੍ਰੋਸੈੱਸਡ ਅਤੇ ਵਧੇਰੇ ਨਮਕ ਵਾਲਾ ਖਾਣਾ ਕਿਡਨੀ ‘ਤੇ ਭਾਰ ਪਾ ਸਕਦਾ ਹੈ। ਜ਼ਿਆਦਾ ਨਮਕ ਖਾਣ ਨਾਲ ਪੇਸ਼ਾਬ ਵਿੱਚ ਕੈਲਸ਼ੀਅਮ ਵਧ ਜਾਂਦਾ ਹੈ ਅਤੇ ਇਸ ਨਾਲ ਕਿਡਨੀ ਸਟੋਨ ਬਣਨ ਦਾ ਖ਼ਤਰਾ ਵੱਧ ਸਕਦਾ ਹੈ।

ਇਸ ਲਈ ਇਸ ਮੌਸਮ ਵਿੱਚ ਤਾਜ਼ਾ ਅਤੇ ਹਲਕਾ ਖਾਣਾ ਖਾਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਪਾਲਕ, ਚੁਕੰਦਰ, ਚਾਕਲੇਟ ਅਤੇ ਵਧੇਰੇ ਚਾਹ ਵਰਗੀਆਂ ਆਕਸਲੇਟ ਵਾਲੀਆਂ ਚੀਜ਼ਾਂ ਦਾ ਸੇਵਨ ਸੀਮਿਤ ਕਰਨਾ ਚਾਹੀਦਾ ਹੈ, ਕਿਉਂਕਿ ਇਹਨਾਂ ਦਾ ਜ਼ਿਆਦਾ ਸੇਵਨ ਕਿਡਨੀ ‘ਤੇ ਦਬਾਅ ਪਾ ਸਕਦਾ ਹੈ। ਇਸਦੀ ਥਾਂ ਫਲ-ਸਬਜ਼ੀਆਂ, ਦਾਲਾਂ ਅਤੇ ਸੰਤੁਲਿਤ ਆਹਾਰ ਖਾਣਾ ਕਿਡਨੀ ਨੂੰ ਸਿਹਤਮੰਦ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਸਰੀਰਕ ਸਰਗਰਮੀਆਂ ਵੀ ਬਹੁਤ ਜ਼ਰੂਰੀ

ਸਿਰਫ਼ ਖਾਣ-ਪੀਣ ਹੀ ਨਹੀਂ, ਸਰੀਰ ਦੀਆਂ ਸਰਗਰਮੀਆਂ ਵੀ ਕਿਡਨੀ ਦੀ ਸਿਹਤ ਲਈ ਬਹੁਤ ਜ਼ਰੂਰੀ ਹਨ। ਸਰਦੀਆਂ ਵਿੱਚ ਲੋਕ ਅਕਸਰ ਘਰ ਦੇ ਅੰਦਰ ਰਹਿ ਜਾਂਦੇ ਹਨ ਅਤੇ ਘੱਟ ਚਲਣ-ਫਿਰਣ ਲਗਦੇ ਹਨ। ਇਹ ਆਦਤ ਕਿਡਨੀ ਲਈ ਠੀਕ ਨਹੀਂ। ਇਸ ਲਈ ਹਰ ਰੋਜ਼ ਵਾਕ ਕਰਨਾ, ਹਲਕੀ ਸਟ੍ਰੈਚਿੰਗ ਕਰਨੀ ਜਾਂ ਕੋਈ ਵੀ ਆਸਾਨ ਐਕਸਰਸਾਈਜ਼ ਕਰਨੀ ਚਾਹੀਦੀ ਹੈ।

ਇਸ ਨਾਲ ਮੈਟਾਬੋਲਿਜ਼ਮ ਠੀਕ ਰਹਿੰਦਾ ਹੈ ਅਤੇ ਸਰੀਰ ਦੇ ਅੰਦਰ ਜਮ ਰਹੇ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ। ਨਿਯਮਤ ਵਰਕਆਉਟ ਨਾਲ ਸਟੋਨ ਬਣਨ ਦਾ ਖ਼ਤਰਾ ਵੀ ਘੱਟ ਹੁੰਦਾ ਹੈ ਅਤੇ ਕਿਡਨੀ ਸਿਹਤਮੰਦ ਰਹਿੰਦੀ ਹੈ।

ਇਸ ਤੋਂ ਇਲਾਵਾ, ਸਰਦੀਆਂ ਵਿੱਚ ਕਿਡਨੀ ਦੀ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇ ਕਮਰ ਵਿੱਚ ਲਗਾਤਾਰ ਦਰਦ ਹੋਵੇ, ਪੇਸ਼ਾਬ ਵਿੱਚ ਜਲਨ ਹੋਵੇ ਜਾਂ ਪੇਸ਼ਾਬ ਵਿੱਚ ਖੂਨ ਦਿੱਖੇ, ਤਾਂ ਇਸਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਅਜਿਹੀ ਲਾਪਰਵਾਹੀ ਨਾਲ ਸਿਹਤ ‘ਤੇ ਗੰਭੀਰ ਅਸਰ ਪੈ ਸਕਦਾ ਹੈ। ਸਮੇਂ ‘ਤੇ ਡਾਕਟਰ ਨਾਲ ਮਿਲਣਾ ਅਤੇ ਜ਼ਰੂਰੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਸ਼ੁਰੂਆਤੀ ਸਮੱਸਿਆ ਨੂੰ ਪਹਿਚਾਣ ਕੇ ਇਲਾਜ ਕਰਵਾਉਣਾ ਕਿਡਨੀ ਦੀ ਲੰਮੀ ਉਮਰ ਅਤੇ ਸਿਹਤ ਲਈ ਸਭ ਤੋਂ ਵਧੀਆ ਤਰੀਕਾ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
AAP MLA ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੈਂਬਰਸਿ਼ਪ ਖਾਰਜ, ਨੋਟੀਫਿਕੇਸ਼ਨ ਜਾਰੀ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Parvinder Singh Jhota ਮਾਮਲੇ 'ਚ ਮੁਲਜ਼ਮਾਂ ਨੂੰ 5 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Airport Customs Rules : ਵਿਦੇਸ਼ ਤੋਂ ਸੋਨਾ, ਘੜੀ ਜਾਂ ਕੱਪੜੇ ਲਿਆਉਣ ਤੋਂ ਪਹਿਲਾਂ ਜਾਣ ਲਓ ਇਹ ਨਿਯਮ!
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ
Punjab News : ਰਾਜਾ ਵੜਿੰਗ ਦੇ ਬਿਆਨ ’ਤੇ ਕੇਜਰੀਵਾਲ ਦਾ ਪਲਟਵਾਰ, ਕਿਹਾ- ਕਾਂਗਰਸ ਸਰਕਾਰ ਬਣੀ ਤਾਂ ਬੰਦ ਹੋ ਜਾਣਗੀਆਂ ਮੁਫ਼ਤ ਸਹੂਲਤਾਂ
 Government Scheme : 1 ਸਾਲ ਤੱਕ ਹਰ ਮਹੀਨੇ 20 ਹਜ਼ਾਰ ਰੁਪਏ ਦੇ ਰਹੀ ਹੈ ਇਹ ਸਰਕਾਰ, ਕਰਨਾ ਹੋਵੇਗਾ ਇਹ ਕੰਮ 
 Government Scheme : 1 ਸਾਲ ਤੱਕ ਹਰ ਮਹੀਨੇ 20 ਹਜ਼ਾਰ ਰੁਪਏ ਦੇ ਰਹੀ ਹੈ ਇਹ ਸਰਕਾਰ, ਕਰਨਾ ਹੋਵੇਗਾ ਇਹ ਕੰਮ 
Gold Price: ਦੀਵਾਲੀ ਤੋਂ ਪਹਿਲਾਂ ਸੋਨਾ ਖਰੀਦਣਾ ਫਾਇਦੇਮੰਦ ਜਾਂ ਬਾਅਦ ’ਚ? ਜਾਣੋ ਕਦੋਂ ਮਿਲ ਸਕਦਾ ਹੈ ਵੱਧ ਫਾਇਦਾ
Gold Price : ਦੀਵਾਲੀ ਤੋਂ ਪਹਿਲਾਂ ਸੋਨਾ ਖਰੀਦਣਾ ਫਾਇਦੇਮੰਦ ਜਾਂ ਬਾਅਦ ’ਚ? ਜਾਣੋ ਕਦੋਂ ਮਿਲ ਸਕਦਾ ਹੈ ਵੱਧ ਫਾਇਦਾ
Punjab News: ਮਸ਼ਹੂਰ ਪੰਡਿਤ ਕੂਲਚੇ-ਛੋਲੇ ਵਾਲੇ ਦੇ ਪੁੱਤ ਦੇ ਕਤਲ ਮਾਮਲੇ 'ਚ ਵੱਡਾ ਅਪਡੇਟ, ਦੋਸ਼ੀ ਵੀਡੀਓ ਜਾਰੀ ਕਰਕੇ ਬੋਲਿਆ- 'ਅਸੀਂ ਭੱਜੇ ਨਹੀਂ...'
ਮਸ਼ਹੂਰ ਪੰਡਿਤ ਕੂਲਚੇ-ਛੋਲੇ ਵਾਲੇ ਦੇ ਪੁੱਤ ਦੇ ਕਤਲ ਮਾਮਲੇ 'ਚ ਵੱਡਾ ਅਪਡੇਟ, ਦੋਸ਼ੀ ਵੀਡੀਓ ਜਾਰੀ ਕਰਕੇ ਬੋਲਿਆ- 'ਅਸੀਂ ਭੱਜੇ ਨਹੀਂ...'
Punjab News : ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਅਸਤੀਫ਼ਾ, ਹੁਣ ਸਿਆਸਤ 'ਚ ਹੋ ਸਕਦੀ ਹੈ ਐਂਟਰੀ?
Punjab News : ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਅਸਤੀਫ਼ਾ, ਹੁਣ ਸਿਆਸਤ 'ਚ ਹੋ ਸਕਦੀ ਹੈ ਐਂਟਰੀ?
Embed widget