ਕੀ ਰੋਟੀ ਖਾਣ ਨਾਲ ਕੈਂਸਰ ਦਾ ਖ਼ਤਰਾ? ਜਾਣੋ ਆਟੇ ਦੀ ਚੋਣ ਅਤੇ ਸਿਹਤਮੰਦ ਰਹਿਣ ਦੇ ਤਰੀਕੇ!
ਅੱਜ ਦੇ ਸਮੇਂ 'ਚ ਕੈਂਸਰ ਦੁਨੀਆ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਜਿਸ ਦੇ ਵਿੱਚ ਕਈ ਵਾਰ ਗਲਤ ਖਾਣ-ਪੀਣ ਕਰਕੇ ਅਸੀਂ ਘਾਤਕ ਬਿਮਾਰੀਆਂ ਨੂੰ ਸੱਦਾ ਦੇ ਲੈਂਦੇ ਹਾਂ। ਆਓ ਜਾਣਦਾ ਹੈ ਰੋਟੀ ਖਾਣ ਸਮੇਂ ਕੀਤੀਆਂ ਗਲਤੀਆਂ ਕਿਵੇਂ ਕੈਂਸਰ ਨੂੰ ਸੱਦਾ..

ਅੱਜਕੱਲ੍ਹ ਦੇ ਸਮੇਂ ਵਿੱਚ ਮਾਰਕੀਟ ਵਿੱਚ ਮਿਲਣ ਵਾਲੀਆਂ ਕਈ ਚੀਜ਼ਾਂ ਮਿਲਾਵਟੀ ਹੁੰਦੀਆਂ ਹਨ। ਲੰਮੇ ਸਮੇਂ ਤੱਕ ਮਿਲਾਵਟੀ ਖਾਣ-ਪੀਣ ਦੀਆਂ ਵਸਤੂਆਂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਜੁੜੇ ਸੈੱਲ ਵਧਣ ਲੱਗ ਪੈਂਦੇ ਹਨ। ਕੋਈ ਵੀ ਚੀਜ਼ ਇੱਕ ਵਾਰ ਖਾਣ ਨਾਲ ਸ਼ਾਇਦ ਤੁਰੰਤ ਨੁਕਸਾਨ ਨਾ ਕਰੇ, ਪਰ ਉਸੇ ਚੀਜ਼ ਨੂੰ ਵਾਰ-ਵਾਰ ਅਤੇ ਲੰਮੇ ਸਮੇਂ ਤੱਕ ਖਾਣ ਨਾਲ ਨੁਕਸਾਨ ਹੋ ਸਕਦਾ ਹੈ।
ਕਈ ਅਧਿਐਨਾਂ ਮੁਤਾਬਕ, ਸਾਡੇ ਘਰ ਵਿੱਚ ਹੀ ਮੌਜੂਦ ਕੁਝ ਚੀਜ਼ਾਂ, ਜਿਨ੍ਹਾਂ ਦਾ ਅਸੀਂ ਰੋਜ਼ਾਨਾ ਸੇਵਨ ਕਰਦੇ ਹਾਂ, ਅੱਗੇ ਚੱਲ ਕੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਆਟਾ। ਘਰਾਂ ਵਿੱਚ ਰੋਜ਼ ਬਣਨ ਵਾਲੀ ਰੋਟੀ ਵੀ ਕਈ ਵਾਰ ਕੈਂਸਰ ਸੈੱਲਾਂ ਦੀ ਵਾਧੇ ਨੂੰ ਉਤਸ਼ਾਹਿਤ ਕਰਨ ਵਾਲੀ ਸਾਬਤ ਹੋ ਸਕਦੀ ਹੈ।
ਕੀ ਰੋਟੀ ਖਾਣ ਨਾਲ ਕੈਂਸਰ ਹੁੰਦਾ ਹੈ?
ਆਟੇ ਦੀ ਗੱਲ ਕਰੀਏ ਤਾਂ ਚਾਹੇ ਉਹ ਜਵਾਰ, ਬਾਜਰਾ ਜਾਂ ਕਣਕ ਦਾ ਹੋਵੇ, ਇਸ ਨਾਲ ਸਿੱਧਾ ਕੈਂਸਰ ਹੋਣ ਦਾ ਕੋਈ ਪੱਕਾ ਸਬੂਤ ਨਹੀਂ ਹੈ। ਹਾਲਾਂਕਿ ਰੋਟੀ ਬਣਾਉਣ ਦੇ ਤਰੀਕੇ ਨਾਲ ਵੱਡਾ ਫ਼ਰਕ ਪੈ ਸਕਦਾ ਹੈ। ਕਿਸੇ ਵੀ ਆਟੇ ਦੀ ਰੋਟੀ ਖਾਣ ਨਾਲ ਆਪਣੇ ਆਪ ਕੈਂਸਰ ਨਹੀਂ ਹੁੰਦਾ, ਪਰ ਜੇ ਰੋਟੀ ਗਲਤ ਤਰੀਕੇ ਨਾਲ ਤਿਆਰ ਕੀਤੀ ਜਾਵੇ ਅਤੇ ਉਸਨੂੰ ਲੰਮੇ ਸਮੇਂ ਤੱਕ ਖਾਧਾ ਜਾਵੇ, ਤਾਂ ਅੱਗੇ ਚੱਲ ਕੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਇਸੇ ਕਾਰਨ ਕਈ ਥਾਵਾਂ ‘ਤੇ ਮੈਦੇ ਦੇ ਸੇਵਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਸਿਹਤ ਲਈ ਨੁਕਸਾਨਦਾਇਕ ਮੰਨਿਆ ਜਾਂਦਾ ਹੈ।
ਮੈਦਾ ਵੱਧ ਖਾਣਾ ਖਤਰਨਾਕ
ਮੈਦਾ, ਜਿਸਨੂੰ ਰਿਫਾਈਨਡ ਕਣਕ ਦਾ ਆਟਾ ਜਾਂ ਵ੍ਹਾਈਟ ਫਲੋਰ ਕਿਹਾ ਜਾਂਦਾ ਹੈ, ਬਾਰੇ ਕਈ ਰਿਸਰਚਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲੰਮੇ ਸਮੇਂ ਤੱਕ ਇਸਦਾ ਸੇਵਨ ਕਰਨ ਨਾਲ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਮੈਦਾ ਬਣਾਉਣ ਦੀ ਪ੍ਰਕਿਰਿਆ ਦੌਰਾਨ ਇਸ ਵਿੱਚੋਂ ਲਗਭਗ ਸਾਰੇ ਪੋਸ਼ਕ ਤੱਤ ਅਤੇ ਮਿਨਰਲ ਖਤਮ ਹੋ ਜਾਂਦੇ ਹਨ, ਜਿਸ ਕਾਰਨ ਇਸਨੂੰ ਖਾਣ ਨਾਲ ਬਲੱਡ ਸ਼ੂਗਰ ਤੇਜ਼ੀ ਨਾਲ ਵੱਧਦੀ ਹੈ। ਲੰਮੇ ਸਮੇਂ ਤੱਕ ਮੈਦਾ ਖਾਣ ਨਾਲ ਕੋਲਨ, ਬ੍ਰੈਸਟ, ਗੈਸਟਰਿਕ ਅਤੇ ਐਂਡੋਮੀਟਰੀਅਲ ਕੈਂਸਰ ਦਾ ਖਤਰਾ ਵੀ ਵਧ ਸਕਦਾ ਹੈ।
ਬਾਸੀ ਅਤੇ ਫਫੂੰਦ ਵਾਲੀ ਰੋਟੀ ਤੋਂ ਸਾਵਧਾਨ
ਜੇ ਕੋਈ ਵਿਅਕਤੀ ਲੰਮੇ ਸਮੇਂ ਤੱਕ ਬਾਸੀ ਜਾਂ ਫਫੂੰਦ ਲੱਗੀ ਰੋਟੀ ਖਾਂਦਾ ਰਹਿੰਦਾ ਹੈ, ਤਾਂ ਉਸ ਵਿੱਚ ਮੌਜੂਦ ਜ਼ਹਿਰੀਲੇ ਟਾਕਸਿਨ ਸਰੀਰ ਲਈ ਬਹੁਤ ਨੁਕਸਾਨਦਾਇਕ ਹੋ ਸਕਦੇ ਹਨ। ਇਨ੍ਹਾਂ ਟਾਕਸਿਨਾਂ ਦਾ ਲਗਾਤਾਰ ਸੇਵਨ ਕਰਨ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਪੈਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਹਮੇਸ਼ਾ ਤਾਜ਼ਾ ਅਤੇ ਸਾਫ਼-ਸੁਥਰੀ ਰੋਟੀ ਖਾਣੀ ਚਾਹੀਦੀ ਹੈ।
ਜਲੀ ਹੋਈ ਰੋਟੀ ਨੂੰ ਖਾਣਾ
ਜੇ ਰੋਟੀ ਬਹੁਤ ਜ਼ਿਆਦਾ ਜਲ ਕੇ ਕਾਲੀ ਹੋ ਜਾਂਦੀ ਹੈ, ਤਾਂ ਉਸ ਵਿੱਚ Acrylamide ਬਣਦਾ ਹੈ, ਜੋ ਲੰਮੇ ਸਮੇਂ ਤੱਕ ਖਾਣ ਨਾਲ ਸਰੀਰ ਵਿੱਚ ਕੈਂਸਰ ਸੈੱਲਸ ਪੈਦਾ ਕਰ ਸਕਦਾ ਹੈ।
ਕੀ ਖਾਈਏ ਤਾਂ ਸਾਡਾ ਸਰੀਰ ਸਿਹਤਮੰਦ ਰਹੇ?
ਜੇ ਤੁਸੀਂ ਸਭ ਤੋਂ ਸੁਰੱਖਿਅਤ ਅਤੇ ਫਾਇਦੇਮੰਦ ਆਟਾ ਖਾਣਾ ਚਾਹੁੰਦੇ ਹੋ, ਤਾਂ ਹੋਲ ਵੀਟ ਆਟਾ ਖਾਓ, ਜਿਸਨੂੰ ਚੋਕਰ ਯੁਕਤ ਕਣਕ ਦਾ ਆਟਾ ਵੀ ਕਿਹਾ ਜਾਂਦਾ ਹੈ। ਇਸ ਵਿੱਚ ਸਾਰੇ ਤਰ੍ਹਾਂ ਦੇ ਮਿਨਰਲ ਹੁੰਦੇ ਹਨ, ਜੋ ਸਾਡੇ ਸਰੀਰ ਵਿੱਚ ਸਿਹਤਮੰਦ ਸੈੱਲਸ ਦੀ ਵਾਧਾ ਲਈ ਬਹੁਤ ਜਰੂਰੀ ਹਨ। ਇਸਦੇ ਇਲਾਵਾ, ਤੁਸੀਂ ਜਵਾਰ, ਬਾਜਰਾ ਅਤੇ ਰਾਗੀ ਦੇ ਆਟੇ ਦੀ ਰੋਟੀ ਵੀ ਖਾ ਸਕਦੇ ਹੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















