Babool Health Benefits: ਕਿੱਕਰ ਦਾ ਕਮਾਲ! ਐਵੇਂ ਨਾ ਜਾਣੋ ਇਸ ਦਰੱਖਤ ਨੂੰ, ਫਾਇਦੇ ਜਾਣ ਕੇ ਉੱਡ ਜਾਣਗੇ ਹੋਸ਼..
ਕਿੱਕਰ ਦੀ ਦਾਤਣ ਤੁਸੀਂ ਕੀਤੀ ਹੋਵੇਗੀ। ਇਸ ਨੂੰ ਬਬੂਲ ਵੀ ਕਹਿੰਦੇ ਹਨ। ਸਿਹਤ ਸਬੰਧੀ ਕਿੱਕਰ ਦੇ ਬਹੁਤ ਸਾਰੇ ਫ਼ਾਇਦਿਆਂ ਤੋਂ ਸ਼ਾਇਦ ਤੁਸੀਂ ਜਾਣੂ ਨਹੀਂ ਹੋਵੋਗੇ। ਕਿੱਕਰ ਕਫ਼ ਤੇ ਪਿੱਤ ਦਾ ਨਾਸ਼ ਕਰਦੀ ਹੈ। ਇਸ ਦੀ ਗੂੰਦ ਪਿੱਤ ਤੇ ਵੱਤ ਖ਼ਤਮ ਕਰਦੀ ਹੈ।
ਚੰਡੀਗੜ੍ਹ: ਕਿੱਕਰ ਦੀ ਦਾਤਣ ਤੁਸੀਂ ਅਕਸਰ ਕੀਤੀ ਹੋਵੇਗੀ। ਇਸ ਨੂੰ ਬਬੂਲ ਵੀ ਕਹਿੰਦੇ ਹਨ। ਸਿਹਤ ਸਬੰਧੀ ਕਿੱਕਰ ਦੇ ਬਹੁਤ ਸਾਰੇ ਫ਼ਾਇਦਿਆਂ ਤੋਂ ਸ਼ਾਇਦ ਤੁਸੀਂ ਜਾਣੂ ਨਹੀਂ ਹੋਵੋਗੇ। ਕਿੱਕਰ ਕਫ਼ ਤੇ ਪਿੱਤ ਦਾ ਨਾਸ਼ ਕਰਦੀ ਹੈ। ਇਸ ਦੀ ਗੂੰਦ ਪਿੱਤ ਅਤੇ ਵੱਤ ਖ਼ਤਮ ਕਰਦੀ ਹੈ। ਇਸ ਤੋਂ ਇਲਾਵਾ ਇਹ ਜਲਨ ਨੂੰ ਦੂਰ ਕਰਨ ਵਾਲਾ, ਜ਼ਖਮ ਭਰਨ ਵਾਲਾ ਤੇ ਖ਼ੂਨ ਦੀ ਸਫ਼ਾਈ ਕਰਦਾ ਹੈ। ਗੱਲ ਕੀ ਇਸ ਦੀਆਂ ਪੱਤੀਆਂ, ਗੂੰਦ ਤੇ ਛਿੱਲ ਸਭ ਕੰਮ ਦੀਆਂ ਹਨ। ਅਸੀਂ ਕਹਿ ਸਕਦੇ ਹਾਂ ਕਿ ਇਹ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੈ। ਜਾਣਦੇ ਹਾਂ ਇਸ ਦੇ ਸਿਹਤ ਸੰਬੰਧੀ ਹੋਰ ਕੀ ਲਾਭ ਹਨ।
1. ਡਾਇਰੀਏ 'ਚ ਆਰਾਮ ਕਿੱਕਰ ਦੇ ਵੱਖ-ਵੱਖ ਹਿੱਸੇ ਡਾਇਰੀਏ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਸ ਦੀਆਂ ਤਾਜ਼ੀਆਂ ਪੱਤੀਆਂ ਨੂੰ ਸਫ਼ੇਦ ਅਤੇ ਕਾਲੇ ਜ਼ੀਰੇ ਨਾਲ ਪੀਸ ਕੇ ਦਿਨ 'ਚ ਤਿੰਨ ਵਾਰ ਇਸ ਦੀ 12 ਗਰਾਮ ਮਾਤਰਾ ਖਾਣ ਨਾਲ ਡਾਇਰੀਆ ਠੀਕ ਹੋ ਜਾਂਦਾ ਹੈ। ਇਸੇ ਤਰ੍ਹਾਂ ਇਸ ਦੀ ਛਿੱਲ ਨਾਲ ਬਣਿਆ ਕਾੜ੍ਹਾ ਦਿਨ 'ਚ 3 ਵਾਰ ਪੀਣ ਨਾਲ ਫ਼ਾਇਦਾ ਮਿਲਦਾ ਹੈ।
2. ਦੰਦਾਂ ਦੀ ਸਮੱਸਿਆ ਕਰੇ ਦੂਰ ਰੋਜ਼ਾਨਾ ਕਿੱਕਰ ਭਾਵ ਬਬੂਲ ਦੀ ਛਿੱਲ ਨੂੰ ਦਾਤਣ ਬਣਾ ਕੇ ਚਿੱਥਣ ਨਾਲ ਲਾਭ ਮਿਲਦਾ ਹੈ। ਇਸ ਨਾਲ ਮਸੂੜ੍ਹਿਆਂ ਦੀ ਸੜਨ ਤੇ ਦੰਦਾਂ 'ਚੋਂ ਖ਼ੂਨ ਨਿਕਲਣ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਨਾਲ ਗੰਦੇ ਦੰਦਾਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ। ਦੰਦਾਂ ਦੀ ਸਫ਼ਾਈ ਲਈ 60 ਗਰਾਮ ਬਬੂਲ ਦਾ ਕੋਲ਼ਾ, 24 ਗਰਾਮ ਰੋਸਟ ਕੀਤੀ ਫਟਕੜੀ ਤੇ 12 ਗਰਾਮ ਕਾਲਾ ਨਮਕ ਮਿਲਾ ਕੇ ਮੰਜਨ ਕਰੋ।
3. ਐਗਜ਼ਿਮਾ 25 ਗਰਾਮ ਬਬੂਲ ਦੀ ਛਿੱਲ ਅਤੇ ਅੰਬ ਦੀ ਛਿੱਲ ਨੂੰ 1 ਲੀਟਰ ਪਾਣੀ 'ਚ ਉਬਾਲ ਕੇ ਐਗਜ਼ਿਮਾ ਵਾਲੇ ਹਿੱਸੇ ਨੂੰ ਭਾਫ਼ ਨਾਲ ਸੇਕ ਦਿਓ। ਸੇਕ ਤੋਂ ਬਾਅਦ ਉਸ ਹਿੱਸੇ 'ਤੇ ਘਿਉ ਲੱਗਾ ਲਓ। ਇਸ ਤੋਂ ਇਲਾਵਾ ਬਬੂਲ ਦੇ ਪੱਤਿਆਂ ਨੂੰ ਪੀਸ ਕੇ ਐਗਜ਼ਿਮਾ ਤੋਂ ਪੀੜਤ ਚਮੜੀ 'ਤੇ ਲਗਾਉਣ ਨਾਲ ਵੀ ਲਾਭ ਮਿਲਦਾ ਹੈ।
4. ਟਾਂਸਿਲ ਕਿੱਕਰ ਦੀ ਛਿੱਲ ਦੇ ਗਰਮ ਕਾੜ੍ਹੇ 'ਚ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਟਾਂਸਿਲ ਤੁਰੰਤ ਠੀਕ ਹੁੰਦਾ ਹੈ।
5. ਕੰਜ਼ਕਟੀਵਾਇਟਿਸ ਰਾਤ ਨੂੰ ਸੌਣ ਤੋਂ ਪਹਿਲਾਂ ਕੰਜ਼ਕਟੀਵਾਇਟਿਸ ਵਾਲੀਆਂ ਅੱਖਾਂ 'ਤੇ ਕਿੱਕਰ ਦੇ ਤਾਜ਼ੇ ਪੱਤੇ ਪੀਸ ਕੇ ਲਗਾਓ ਤੇ ਇਸ ਨੂੰ ਕਿਸੇ ਸਾਫ਼ ਕੱਪੜੇ ਨਾਲ ਬੰਨ੍ਹ ਦਿਓ। ਅਗਲੇ ਦਿਨ ਅੱਖਾਂ 'ਚੋਂ ਲਾਲਗੀ ਅਤੇ ਦਰਦ ਦੂਰ ਹੋ ਜਾਏਗਾ।
6. ਅੱਖਾਂ 'ਚੋਂ ਪਾਣੀ ਆਉਣਾ 250 ਗਰਾਮ ਬਬੂਲ ਦੀਆਂ ਪੱਤੀਆਂ ਨੂੰ ਪਾਣੀ 'ਚ ਉਦੋਂ ਤੱਕ ਉਬਾਲੋ, ਜਦੋਂ ਤੱਕ ਕਿ ਪਾਣੀ ਇੱਕ ਚੌਥਾਈ ਨਾ ਰਹਿ ਜਾਏ। ਫਿਰ ਇਸ ਪਾਣੀ 'ਚ ਹੋਰ ਸਾਫ਼ ਪਾਣੀ ਮਿਲਾ ਕੇ ਕਿਸੇ ਬੋਤਲ 'ਚ ਭਰ ਕੇ ਰੱਖ ਲਓ। ਰੋਜ਼ ਸਵੇਰੇ-ਸ਼ਾਮ ਇਸ ਪਾਣੀ ਨਾਲ ਅੱਖਾਂ ਦੀਆਂ ਪਲਕਾਂ ਧੋਵੋ ਤੇ ਫ਼ਰਕ ਦੇਖੋ।
7. ਲਿਊਕੋਰੀਆ 'ਚ ਦੇਵੇ ਲਾਭ ਔਰਤਾਂ ਨੂੰ ਆਮ ਤੌਰ 'ਤੇ ਲਿਊਕੋਰੀਆ ਦੀ ਸਮੱਸਿਆ ਰਹਿੰਦੀ ਹੈ। ਇਸ ਦੇ ਇਲਾਜ ਲਈ ਕਿੱਕਰ ਦੀ ਛਿੱਲ ਦਾ ਕਾੜ੍ਹਾ ਬਣਾ ਕੇ ਪੀਓ।
8. ਖਾਂਸੀ 'ਚ ਲਾਭਦਾਇਕ ਕਿੱਕਰ ਦੀਆਂ ਮੁਲਾਇਮ ਪੱਤੀਆਂ ਨੂੰ ਪਾਣੀ 'ਚ ਉਬਾਲ ਕੇ ਦਿਨ 'ਚ ਤਿੰਨ ਵਾਰ ਪੀਣ ਨਾਲ ਖਾਂਸੀ ਤੇ ਛਾਤੀ ਦਾ ਦਰਦ ਠੀਕ ਹੁੰਦਾ ਹੈ। ਚਾਹੋ ਤਾਂ ਇਸ ਦੀ ਗੂੰਦ ਨੂੰ ਮੂੰਹ 'ਚ ਰੱਖ ਕੇ ਚੂਸ ਵੀ ਸਕਦੇ ਹੋ।
9. ਸੱਟ ਜਾਂ ਸੜਨ 'ਤੇ ਵੀ ਲਾਭਦਾਇਕ ਬਬੂਲ ਦੀਆਂ ਪੱਤੀਆਂ ਨੂੰ ਜ਼ਖਮ 'ਤੇ ਜਾਂ ਸੜੀ ਥਾਂ 'ਤੇ ਲਗਾਉਣ ਲਈ ਵਰਤਿਆ ਜਾਂਦਾ ਹੈ। ਇਹ ਦਾਗ਼ ਲੱਗਣ ਤੋਂ ਰੋਕਦਾ ਹੈ। ਇਸ ਲਈ ਜੇਕਰ ਕਿਤੇ ਸੱਟ ਲੱਗੇ ਜਾਂ ਸਰੀਰ ਦਾ ਕੋਈ ਹਿੱਸਾ ਸੜ ਜਾਏ ਤਾਂ ਉਸ ਥਾਂ 'ਤੇ ਬਬੂਲ ਦੀਆਂ ਪੱਤੀਆਂ ਨੂੰ ਪੀਸ ਕੇ ਲਗਾਓ। ਆਰਾਮ ਮਿਲੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )