(Source: ECI/ABP News/ABP Majha)
Blackheads Home Remedy: ਕਾਲੇ ਧੱਬੇ ਵਿਗਾੜ ਦਿੰਦੇ ਨੇ ਚਿਹਰੇ ਦੀ ਖੂਬਸੂਰਤੀ, ਇਹਨਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਪਣਾਓ ਇਹ ਨੁਸਖੇ
Skin Care Tips:ਤੇਜ਼ੀ ਨਾਲ ਵਧ ਰਹੇ ਪ੍ਰਦੂਸ਼ਣ, ਧੂੜ ਅਤੇ ਲੰਬੇ ਸਮੇਂ ਤੱਕ ਮੇਕਅੱਪ ਕਰਨ ਨਾਲ ਚਿਹਰੇ 'ਤੇ ਬਲੈਕਹੈੱਡਸ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਬਲੈਕਹੈੱਡਸ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਗ੍ਰਹਿਣ ਲਗਾਉਂਦੇ ਹਨ।
Skin Care Tips:ਤੇਜ਼ੀ ਨਾਲ ਵਧ ਰਹੇ ਪ੍ਰਦੂਸ਼ਣ, ਧੂੜ ਅਤੇ ਲੰਬੇ ਸਮੇਂ ਤੱਕ ਮੇਕਅੱਪ ਕਰਨ ਨਾਲ ਚਿਹਰੇ 'ਤੇ ਬਲੈਕਹੈੱਡਸ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਬਲੈਕਹੈੱਡਸ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਗ੍ਰਹਿਣ ਲਗਾਉਂਦੇ ਹਨ। ਇਹ ਗੂੜ੍ਹੇ ਬਲੈਕਹੈੱਡਸ ਤੁਹਾਡੀ ਚਮੜੀ 'ਤੇ ਦਾਗ ਵਾਂਗ ਲੱਗਦੇ ਹਨ। ਹੁਣ ਅਜਿਹੇ 'ਚ ਵਾਰ-ਵਾਰ ਬਿਊਟੀ ਪਾਰਲਰ ਜਾ ਕੇ ਪੈਸੇ ਖਰਚ ਕਰਨਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਇਨ੍ਹਾਂ ਜ਼ਿੱਦੀ ਬਲੈਕਹੈੱਡਸ ਨੂੰ ਤੁਸੀਂ ਆਪਣੇ ਘਰ 'ਚ ਰੱਖੀਆਂ ਚੀਜ਼ਾਂ ਨਾਲ ਜੜ੍ਹ ਤੋਂ ਖਤਮ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਘਰੇਲੂ ਨੁਸਖੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਨ੍ਹਾਂ ਬਲੈਕਹੈੱਡਸ ਤੋਂ ਘਰ 'ਚ ਹੀ ਘੱਟ ਖਰਚ 'ਚ ਛੁਟਕਾਰਾ ਪਾ ਸਕਦੇ ਹੋ।
ਬੇਕਿੰਗ ਸੋਡਾ
ਬਲੈਕਹੈੱਡਸ ਤੋਂ ਛੁਟਕਾਰਾ ਪਾਉਣ ਲਈ ਘਰ 'ਚ ਰੱਖਿਆ ਬੇਕਿੰਗ ਸੋਡਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਤੁਹਾਨੂੰ ਇੱਕ ਚਮਚ ਬੇਕਿੰਗ ਸੋਡਾ ਵਿੱਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਚੰਗੀ ਤਰ੍ਹਾਂ ਨਾਲ ਪੇਸਟ ਤਿਆਰ ਕਰਨਾ ਹੈ। ਹੁਣ ਇਸ ਪੇਸਟ ਨੂੰ ਬਲੈਕਹੈੱਡਸ ਵਾਲੀ ਥਾਂ 'ਤੇ ਲਗਾਉਣਾ ਹੈ ਅਤੇ ਸੁੱਕਣ ਤੋਂ ਬਾਅਦ ਇਸ ਨੂੰ ਰਗੜਦੇ ਹੋਏ ਪਾਣੀ ਨਾਲ ਸਾਫ ਕਰਨਾ ਹੈ। ਇਸ ਉਪਾਅ ਨਾਲ ਤੁਹਾਨੂੰ ਜਲਦੀ ਹੀ ਫਰਕ ਦੇਖਣ ਨੂੰ ਮਿਲੇਗਾ।
ਟੁੱਥਬ੍ਰਸ਼ ਅਤੇ ਟੁੱਥਪੇਸਟ
ਜ਼ਿੱਦੀ ਬਲੈਕਹੈੱਡਸ ਨੂੰ ਖਤਮ ਕਰਨ ਲਈ ਤੁਹਾਡਾ ਟੂਥਬਰੱਸ਼ ਅਤੇ ਟੂਥਪੇਸਟ ਵੀ ਬਹੁਤ ਪ੍ਰਭਾਵਸ਼ਾਲੀ ਹਨ। ਇਸ ਦੇ ਲਈ ਤੁਹਾਨੂੰ ਟੂਥਬਰਸ਼ 'ਤੇ ਥੋੜ੍ਹਾ ਜਿਹਾ ਟੂਥਪੇਸਟ ਲਗਾਉਣਾ ਹੋਵੇਗਾ। ਇਸ ਤੋਂ ਬਾਅਦ ਬਲੈਕਹੈੱਡ ਵਾਲੀ ਥਾਂ 'ਤੇ ਬੁਰਸ਼ ਨਾਲ ਹੌਲੀ-ਹੌਲੀ ਮਾਲਿਸ਼ ਕਰੋ। ਇਸ ਉਪਾਅ ਨੂੰ ਨਿਯਮਿਤ ਰੂਪ ਨਾਲ ਅਪਣਾਉਣ ਨਾਲ ਤੁਸੀਂ ਬਲੈਕਹੈੱਡਸ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਸ਼ਹਿਦ ਅਤੇ ਚੀਨੀ
ਬਲੈਕਹੈੱਡਸ ਨੂੰ ਦੂਰ ਕਰਨ ਲਈ ਤੁਸੀਂ ਸ਼ਹਿਦ ਅਤੇ ਚੀਨੀ ਦੇ ਮਿਸ਼ਰਣ ਦੀ ਵਰਤੋਂ ਵੀ ਕਰ ਸਕਦੇ ਹੋ। ਇਸਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੇ ਕਟੋਰੇ ਵਿੱਚ ਸ਼ਹਿਦ ਅਤੇ ਚੀਨੀ ਨੂੰ ਮਿਲਾਉਣਾ ਹੋਵੇਗਾ। ਇਸ ਦਾ ਮਿਸ਼ਰਣ ਇਕ ਤਰ੍ਹਾਂ ਨਾਲ ਕੁਦਰਤੀ ਸਕਰੱਬ ਬਣ ਜਾਂਦਾ ਹੈ। ਹੁਣ ਇਸ ਮਿਸ਼ਰਣ ਨਾਲ ਬਲੈਕਹੈੱਡਸ 'ਤੇ 2 ਮਿੰਟ ਤੱਕ ਹੌਲੀ-ਹੌਲੀ ਮਾਲਿਸ਼ ਕਰੋ। ਹੁਣ ਇਸ ਨੂੰ ਸੁੱਕਣ ਦਿਓ ਅਤੇ ਸੁੱਕਣ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
ਅੰਡੇ
ਹਾਲਾਂਕਿ ਆਂਡਾ ਸਿਹਤ ਅਤੇ ਵਾਲਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਆਂਡਾ ਤੁਹਾਡੇ ਬਲੈਕਹੈੱਡਸ ਲਈ ਵੀ ਫਾਇਦੇਮੰਦ ਹੈ। ਸਭ ਤੋਂ ਪਹਿਲਾਂ, ਤੁਹਾਨੂੰ ਇੱਕ ਛੋਟੇ ਕਟੋਰੇ ਵਿੱਚ ਅੰਡੇ ਦੀ ਸਫ਼ੈਦੀ ਲੈਣੀ ਹੈ। ਇਸ ਤੋਂ ਬਾਅਦ ਇਸ 'ਚ ਇਕ ਚੱਮਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਅੰਡੇ ਅਤੇ ਸ਼ਹਿਦ ਦੇ ਮਿਸ਼ਰਣ ਨੂੰ ਬਲੈਕਹੈੱਡਸ 'ਤੇ ਲਗਾਓ ਅਤੇ ਲਗਭਗ 15 ਤੋਂ 20 ਮਿੰਟ ਤੱਕ ਇਸ ਤਰ੍ਹਾਂ ਹੀ ਰਹਿਣ ਦਿਓ ਅਤੇ ਸੁੱਕਣ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ। ਇਸ ਨੂੰ ਹਫਤੇ 'ਚ ਦੋ ਵਾਰ ਲਗਾਓ।
ਗ੍ਰੀਨ ਟੀ ਅਤੇ ਕੇਲੇ ਦਾ ਛਿਲਕਾ
ਗ੍ਰੀਨ ਟੀ ਦੀਆਂ ਕੁਝ ਪੱਤੀਆਂ ਨੂੰ ਪਾਣੀ 'ਚ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਬਲੈਕਹੈੱਡਸ 'ਤੇ ਲਗਾਓ। ਕਰੀਬ 20 ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਦੂਜੇ ਪਾਸੇ ਕੇਲੇ ਦੇ ਛਿਲਕੇ ਦੇ ਅੰਦਰਲੇ ਹਿੱਸੇ ਨੂੰ ਬਲੈਕਹੈੱਡ ਵਾਲੀ ਥਾਂ 'ਤੇ ਰਗੜਨ ਨਾਲ ਵੀ ਜ਼ਿੱਦੀ ਬਲੈਕਹੈੱਡਸ ਤੋਂ ਛੁਟਕਾਰਾ ਮਿਲ ਸਕਦਾ ਹੈ।
Check out below Health Tools-
Calculate Your Body Mass Index ( BMI )