ਪੜਚੋਲ ਕਰੋ
(Source: ECI/ABP News)
ਸਰਦੀਆਂ 'ਚ ਹੱਦ ਨਾਲ ਵੱਧ ਪੀ ਜਾਂਦੇ ਹੋ ਚਾਹ ਦੇ ਕੱਪ...ਤਾਂ ਸਾਵਧਾਨ! ਜਾਣੋ ਨੁਕਸਾਨ
ਸਰਦੀਆਂ 'ਚ ਇੱਕ ਕੱਪ ਗਰਮ ਚਾਹ ਰਾਹਤ ਦੇਣ ਦਾ ਕੰਮ ਕਰਦੀ ਹੈ। ਸਵੇਰੇ ਉੱਠਣ ਤੋਂ ਲੈ ਕੇ ਦਿਨ ਭਰ ਦੀ ਥਕਾਵਟ ਨੂੰ ਦੂਰ ਕਰਨ ਤੱਕ ਚਾਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਈ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜ਼ਿਆਦਾ ਚਾਹ ਪੀਣਾ ਤੁਹਾਡੀ ਸਿਹਤ

( Image Source : Freepik )
1/6

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਦਿਨ 'ਚ 4-5 ਕੱਪ ਜਾਂ ਇਸ ਤੋਂ ਵੱਧ ਚਾਹ ਪੀਂਦੇ ਹੋ ਤਾਂ ਇਸ ਦਾ ਤੁਹਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਆਓ ਜਾਣਦੇ ਹਾਂ ਜ਼ਿਆਦਾ ਚਾਹ ਪੀਣ ਨਾਲ ਸਾਡੇ ਸਰੀਰ ਤੇ ਕਿਹੜੇ ਮਾੜੇ ਪ੍ਰਭਾਵ ਪੈਂਦੇ ਹਨ।
2/6

ਚਾਹ 'ਚ ਕੈਫੀਨ ਮੌਜੂਦ ਹੁੰਦਾ ਹੈ, ਜੋ ਸੀਮਤ ਮਾਤਰਾ ਵਿੱਚ ਊਰਜਾ ਅਤੇ ਧਿਆਨ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ। ਪਰ ਕੈਫੀਨ ਦਾ ਜ਼ਿਆਦਾ ਸੇਵਨ ਕਰਨ ਨਾਲ ਇਨਸੌਮਨੀਆ, ਬੇਚੈਨੀ ਅਤੇ ਦਿਲ ਦੀ ਧੜਕਣ ਵਧਣ ਦਾ ਕਾਰਨ ਬਣ ਸਕਦੀ ਹੈ।
3/6

ਚਾਹ 'ਚ ਟੈਨਿਕ ਐਸਿਡ ਪਾਇਆ ਜਾਂਦਾ ਹੈ, ਜੋ ਸਰੀਰ 'ਚ ਆਇਰਨ ਦੇ ਸੋਖਣ ਨੂੰ ਘੱਟ ਕਰਦਾ ਹੈ। ਖਾਸ ਤੌਰ 'ਤੇ ਜਿਹੜੇ ਲੋਕ ਪਹਿਲਾਂ ਤੋਂ ਹੀ ਅਨੀਮੀਆ ਯਾਨੀ ਖੂਨ ਦੀ ਕਮੀ ਤੋਂ ਪੀੜਤ ਹਨ, ਉਨ੍ਹਾਂ ਲਈ ਜ਼ਿਆਦਾ ਚਾਹ ਪੀਣਾ ਖਤਰਨਾਕ ਸਾਬਤ ਹੋ ਸਕਦਾ ਹੈ।
4/6

ਖਾਲੀ ਪੇਟ ਜਾਂ ਵਾਰ-ਵਾਰ ਚਾਹ ਪੀਣ ਨਾਲ ਪੇਟ ਵਿਚ ਐਸਿਡ ਵਧ ਸਕਦਾ ਹੈ, ਜਿਸ ਨਾਲ ਪੇਟ ਦਰਦ, ਐਸੀਡਿਟੀ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ। ਕੁੱਝ ਮਾਮਲਿਆਂ ਵਿੱਚ, ਇਹ ਅਲਸਰ ਦਾ ਕਾਰਨ ਵੀ ਬਣ ਸਕਦਾ ਹੈ।
5/6

ਜ਼ਿਆਦਾ ਚਾਹ ਪੀਣ ਨਾਲ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਲੰਬੇ ਸਮੇਂ ਤੱਕ ਅਜਿਹਾ ਕਰਨ ਨਾਲ ਓਸਟੀਓਪੋਰੋਸਿਸ ਦਾ ਖਤਰਾ ਵੱਧ ਜਾਂਦਾ ਹੈ।
6/6

ਮਾਹਿਰਾਂ ਦਾ ਮੰਨਣਾ ਹੈ ਕਿ ਦਿਨ ਵਿੱਚ 2-3 ਕੱਪ ਚਾਹ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਚਾਹ ਪੀਣ ਦਾ ਸਮਾਂ ਵੀ ਮਾਇਨੇ ਰੱਖਦਾ ਹੈ। ਖਾਲੀ ਪੇਟ ਚਾਹ ਪੀਣ ਤੋਂ ਪਰਹੇਜ਼ ਕਰੋ ਅਤੇ ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਨਾ ਪੀਓ।
Published at : 25 Dec 2024 10:12 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਧਰਮ
ਸਿਹਤ
Advertisement
ਟ੍ਰੈਂਡਿੰਗ ਟੌਪਿਕ
