ਪੜਚੋਲ ਕਰੋ
Advertisement
ਕੀ ਹੈ ਚਿਕਨਗੁਨੀਆ ਬੁਖਾਰ, ਜਾਣੋ ਕਿਵੇਂ ਕਰੀਏ ਬਚਾਅ ?
ਚੰਡੀਗੜ੍ਹ: ਚਿਕਨਗੁਨੀਆ ਬੁਖ਼ਾਰ ਭਿਆਨਕ ਪਰ ਗੈਰ-ਘਾਤਕ, ਵਾਇਰਲ ਬਿਮਾਰੀ ਹੈ। ਇਹ ਬਿਮਾਰੀ ਸੰਕ੍ਰਮਿਤ ਮਾਦਾ ਏਡੀਜ਼ ਏਜੀਪਟੀ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਏਡੀਜ਼ ਏਜੀਪਟੀ ਮੱਛਰ ਜਿੱਥੇ ਸਾਫ਼ ਪਾਣੀ ਵਿੱਚ ਇਕੱਠਾ ਹੁੰਦਾ ਹੈ, ਉੱਥੇ ਬ੍ਰੀਡ ਕਰਦਾ ਹੈ। ਪਾਣੀ ਦੇ ਕਨਟੇਨਰ, ਟੈਂਕ, ਬੇਕਾਰ ਹੋ ਚੁੱਕੀ ਸਮੱਗਰੀ, ਬਾਲਟੀ, ਭਾਂਡੇ, ਟਾਇਰ ਤੇ ਫੁੱਲਦਾਨ ਆਦਿ ਮੱਛਰਾਂ ਦੇ ਪ੍ਰਮੁੱਖ ਪ੍ਰਜਨਨ ਸਥਾਨ ਹਨ।
ਏਡੀਜ਼ ਮੱਛਰ ਦੇ ਕੱਟਣ ਦਾ ਮੁੱਖ ਸਮਾਂ ਸਵੇਰ ਵੇਲੇ ਜਾਂ ਦੇਰ ਸ਼ਾਮ ਹੁੰਦਾ ਹੈ। ਚਿਕਨਗੁਨੀਆ ਬੁਖ਼ਾਰ, ਟੋਗਾਵਿਰਡੀ ਪਰਿਵਾਰਕ ਜੀਨਸ ਵਾਇਰਸ ਅਲਫਾ ਵਾਇਰਸ ਕਾਰਨ ਹੁੰਦਾ ਹੈ। ਇਸ ਦੀ ਤਸ਼ਖ਼ੀਸ ਲੱਛਣ, ਸਰੀਰਕ ਬਦਲਾਓ ਦੇ ਪਤਾ ਲੱਗਣ (ਉਦਾਹਰਨ ਰੂਪ ਵਿੱਚ ਜੋੜਾਂ ਵਿੱਚ ਸੋਜ਼ਸ਼) ਪ੍ਰਯੋਗਸ਼ਾਲਾ ਵਿੱਚ ਹੋਏ ਟੈਸਟ ਤੇ ਸੰਕ੍ਰਮਿਤ ਮੱਛਰ ਦੇ ਐਕਸਪੋਜਰ ਦੀ ਸੰਭਾਵਨਾ ’ਤੇ ਆਧਾਰਤ ਹੁੰਦਾ ਹੈ। ਚਿਕਨਗੁਨੀਆ ਬੁਖ਼ਾਰ ਦਾ ਕੋਈ ਖ਼ਾਸ ਇਲਾਜ ਨਹੀਂ। ਇਲਾਜ ਮੁੱਖ ਤੌਰ 'ਤੇ ਲੱਛਣਾਂ ਨੂੰ ਘੱਟ ਕਰਨ ਲਈ ਸਹਾਇਕ ਹੈ।
ਲੱਛਣ: ਇਸ ਵਿਚ ਅਚਾਨਕ ਬੁਖ਼ਾਰ ਸ਼ੁਰੂ ਹੋ ਜਾਂਦਾ ਹੈ, ਠੰਢ ਲੱਗਣ ਦੇ ਨਾਲ ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਵਿੱਚ ਲੱਛਣ ਸ਼ਾਮਲ ਹਨ:
1. ਮਾਸਪੇਸ਼ੀਆਂ ਦਾ ਦਰਦ
2. ਥਕਾਵਟ ਤੇ ਮਤਲੀ
3. ਸਿਰ ਦਰਦ
4. ਰੈਸ਼
5. ਜੋੜਾਂ ਵਿੱਚ ਬਹੁਤ ਹੀ ਨਿਤਾਣਾ ਜਿਹਾ ਦਰਦ ਹੁੰਦਾ ਹੈ ਪਰ ਅਕਸਰ ਇਹ ਦਰਦ ਕੁਝ ਦਿਨਾਂ ਤੇ ਹਫ਼ਤਿਆਂ ਵਿੱਚ ਠੀਕ ਹੋ ਜਾਂਦਾ ਹੈ।
ਕਾਰਨ: ਚਿਕਨਗੁਨੀਆ ਬੁਖ਼ਾਰ ਦਾ ਵਾਇਰਸ ਸੰਕ੍ਰਮਿਤ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਮੱਛਰ ਜਦੋਂ ਚਿਕਨਗੁਨੀਆ ਨਾਲ ਸੰਕ੍ਰਮਿਤ ਵਿਅਕਤੀ ਨੂੰ ਕੱਟਦਾ ਹੈ ਤਾਂ ਉਹ ਸੰਕ੍ਰਮਿਤ ਹੋ ਜਾਂਦਾ ਹੈ। ਇਸ ਬਿਮਾਰੀ ਦੇ ਪ੍ਰਫੁੱਲਿਤ ਹੋਣ ਦੀ ਮਿਆਦ (ਬਿਮਾਰੀ ਦੇ ਸੰਕ੍ਰਮਣ ਦੇ ਸਮੇਂ) 2 ਤੋਂ 12 ਦਿਨ ਤੱਕ ਹੋ ਸਕਦੀ ਹੈ, ਪਰ ਆਮ ਤੌਰ ’ਤੇ ਇਹ ਮਿਆਦ 3 ਤੋਂ 7 ਦਿਨ ਹੋ ਸਕਦੀ ਹੈ। "ਸੈਲੰਟ" ਚਿਕਨਗੁਨੀਆ ਵਾਇਰਸ ਸੰਕ੍ਰਮਣ (ਬਿਮਾਰ ਹੋਏ ਬਿਨਾਂ ਸੰਕ੍ਰਮਣ) ਘੱਟ ਹੀ ਵਾਪਰਦਾ ਹੈ।
ਨਿਦਾਨ: ਚਿਕਨਗੁਨੀਆ ਤੇ ਡੇਂਗੂ ਦੀ ਕਲੀਨੀਕਲ ਦਿੱਖ ਬਿਲਕੁਲ ਸਮਾਨ ਹੁੰਦੀ ਹੈ। ਇਸ ਲਈ ਡੇਂਗੂ ਦੀ ਮੌਜੂਦਗੀ ਦੇ ਮਾਮਲੇ ਵਿੱਚ ਪ੍ਰਯੋਗਸ਼ਾਲਾ ਵਿੱਚ ਹੋਈ ਪੁਸ਼ਟੀ ਮਹੱਤਵਪੂਰਨ ਹੈ। ਇੰਜ਼ਾਇਮ-ਲਿੰਕਡ ਇਮਿਉਨੋ-ਸੋਰਬੇਂਟ ਏਸੇ (ਈਲਿਸਾ) ਵਿੱਚ ਆਈ.ਜੀ.ਐਮ (IgM) ਤੇ ਆਈ.ਜੀ.ਜੀ (IgG) ਏਨਟੀ ਚਿਕਨਗੁਨੀਆ ਏਨਟੀਬਾਡੀ ਦੀ ਮੌਜੂਦਗੀ ਦੀ ਪੁਸ਼ਟੀ ਕਰ ਸਕਦੇ ਹਨ।
ਵਿਭਿੰਨ ਰਿਵਰਸ ਟ੍ਰਾਂਸਕ੍ਰਿਪਟੇਸ-ਪੋਲੀਮ੍ਰੇਜ਼ ਚੇਨ ਅਭਿਕ੍ਰਿਆ (ਆਰ.ਟੀ-ਪੀ.ਸੀ.ਆਰ) ਢੰਗ ਵੀ ਉਪਲਬਧ ਹਨ ਪਰ ਇਸ ਦੇ ਕਈਵੇਰੀਏਬਲ ਬਹੁਤ ਹੀ ਸੰਵੇਦਨਸ਼ੀਲ ਹਨ। ਕਲੀਨੀਕਲ ਨਮੂਨਿਆਂ ਦੇ ਉਤਪਾਦ ਨੂੰ (ਆਰ.ਟੀ-ਪੀ.ਸੀ.ਆਰ) ਜੀਨੋਟਾਈਪ ਲਈ ਵਰਤਿਆ ਜਾ ਸਕਦਾ ਹੈ ਜਿਸ ਵਿਚ ਵੱਖ-ਵੱਖ ਭੂਗੋਲਿਕ ਸਰੋਤਾਂ ਤੋਂ ਪ੍ਰਾਪਤ ਵਿਭਿੰਨ ਨਮੂਨਿਆਂ ਦੀ ਆਪਸ ਵਿੱਚ ਤੁਲਨਾ ਕੀਤੀ ਜਾਂਦੀ ਹੈ।
ਪ੍ਰਬੰਧਨ--ਚਿਕਨਗੁਨੀਆ ਲਈ ਕੋਈ ਵਿਸ਼ੇਸ਼ ਇਲਾਜ ਨਹੀਂ। ਇਸ ਦੇ ਲੱਛਣਾਂ ਨੂੰ ਸੌਖਾ ਕਰਨ ਲਈ ਸਿਰਫ਼ ਸਹਾਇਕ ਇਲਾਜ ਹੀ ਦਿੱਤਾ ਜਾ ਸਕਦਾ ਹੈ।
1. ਦਰਦ ਤੋਂ ਰਾਹਤ ਪਾਉਣ ਲਈ ਗੈਰ-ਸਟੇਰਿਉਡਲ ਏਨਟੀ-ਇੰਫਲਾਮੇਟਰੀ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ।
2. ਏਨਟੀਵਾਇਰਲ ਡਰੱਗਜ਼ ਜਿਵੇਂ ਕਿ ਐਸੀਕਲੋਵੀਰ (ਗੰਭੀਰ ਮਾਮਲਿਆਂ ਵਿਚ ਸਿਰਫ਼ ਡਾਕਟਰ ਦੀ ਸਲਾਹ ਨਾਲ) ਵੀ ਦਿੱਤੀ ਜਾ ਸਕਦੀ ਹੈ।
3. ਤਰਲ ਪਦਾਰਥ ਦਾ ਸੇਵਨ: ਕਾਫ਼ੀ ਮਾਤਰਾ ਵਿਚ ਤਰਲ ਪਦਾਰਥ ਦਾ ਸੇਵਨ ਹਾਈਡਰੇਟਿਡ ਰੱਖਣ ਵਿਚ ਮਦਦ ਕਰਦਾ ਹੈ।
4. ਹੋਰਨਾਂ ਲੋਕਾਂ ਵਿਚ ਇਸ ਬਿਮਾਰੀ ਦੇ ਸੰਕ੍ਰਮਣ ਦੇ ਪ੍ਰਸਾਰ ਤੋਂ ਬਚਨ ਲਈ ਸੰਭਵ ਤੌਰ 'ਤੇ ਜਿੰਨਾ ਜ਼ਿਆਦਾ ਹੋ ਸਕੇ ਲਾਗ ਵਾਲੇ ਵਿਅਕਤੀ ਨੂੰ ਮੱਛਰਾਂ ਤੋਂ ਦੂਰ ਰੱਖਣਾ ਚਾਹੀਦਾ ਹੈ।
ਰੋਕਥਾਮ--
ਚਿਕਨਗੁਨੀਆ ਦੇ ਵਾਇਰਸ ਦੇ ਇਲਾਜ ਲਈ ਨਾ ਤਾਂ ਕੋਈ ਟੀਕਾ ਤੇ ਨਾ ਹੀ ਕੋਈ ਦਵਾਈ ਹੈ। ਮੱਛਰਾਂ ਦੇ ਕੱਟਣ ਤੋਂ ਬਚਣਾ ਹੀ ਸਭ ਤੋਂ ਵੱਡੀ ਰੋਕਥਾਮ ਹੈ। ਮੱਛਰਾਂ ਦੇ ਪ੍ਰਜਨਨ ਸਥਾਨ ਨੂੰ ਖ਼ਤਮ ਕਰਨਾ ਇਸ ਦੀ ਰੋਕਥਾਮ ਦੀ ਇੱਕ ਹੋਰ ਕੁੰਜੀ ਹੈ।
1. ਮੱਛਰਾਂ ਕਾਰਨ ਪ੍ਰਸਾਰਿਤ ਹੋਣ ਵਾਲੇ ਰੋਗ ਜਿਵੇਂ ਡੇਂਗੂ ਇਨ੍ਹਾਂ ਸਭ ਦੀ ਰੋਕਥਾਮ ਇੱਕ ਸਮਾਨ ਹੈ:
2. ਆਪਣੀ ਚਮੜੀ ’ਤੇ ਮੱਛਰ ਮਾਰਨ ਵਾਲੀ ਕਰੀਮ ਜਿਸ ਵਿੱਚ ਡੀ.ਈ.ਈ.ਟੀ, ਪਿਕਾਰਡੀਨ, ਓਈਲ ਆਫ਼ ਲੇਮਨ ਐਕੂਪਲਾਇਟਸ ਦਾ ਪ੍ਰਯੋਗ ਕਰੋ। ਹਮੇਸ਼ਾ ਪੈਕਟ ’ਤੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
3. ਲੱਤਾਂ ਬਾਹਵਾਂ ਨੂੰ ਢੱਕ ਕੇ ਰੱਖੋ (ਕੱਪੜਿਆਂ ਵਿੱਚ ਪ੍ਰੇਮਰਥਿੰਨ ਜਾਂ ਕਿਸੇ ਹੋਰ ਕਰੀਮ ਦਾ ਪ੍ਰਯੋਗ ਕਰੋ)
4. ਮੱਛਰਾਂ ਨੂੰ ਬਾਹਰ ਰੱਖਣ ਲਈ ਦਰਵਾਜ਼ੇ ਤੇ ਖਿੜਕੀਆਂ ਨੂੰ ਸੁਰੱਖਿਅਤ ਰੂਪ ਵਿੱਚ ਸਕਰੀਨ ਕਰਵਾਓ।
5. ਇਸ ਤੋਂ ਇਲਾਵਾ ਚਿਕਨਗੁਨੀਆ ਬੁਖ਼ਾਰ ਨਾਲ ਸੰਕ੍ਰਮਿਤ ਵਿਅਕਤੀ ਨੂੰ ਸੰਕ੍ਰਮਣ ਦੇ ਪ੍ਰਸਾਰ ਤੋਂ ਬਚਣ ਲਈ ਮੱਛਰ ਕੱਟਣ ਦੇ ਜੋਖ਼ਮ ਤੋਂ ਬਚਣਾ ਚਾਹੀਦਾ ਹੈ। ਮੱਛਰ ਕੱਟਣ ਤੋਂ ਬਚਣ ਲਈ ਬਾਹਰ ਬਾਹਰ ਜਾਉਣ ਵੇਲੇ ਮੱਛਰਾਂ ਨੂੰ ਦੂਰ/ਮਾਰਨ ਵਾਲੀ ਕਰੀਮ ਦਾ ਪ੍ਰਯੋਗ ਕਰੋ ਜਾਂ ਅੰਦਰ ਰਹਿਣ ਵੇਲੇ ਸਕਰੀਨ ਜਾਂ ਜਾਲੀ ਦਾ ਪ੍ਰਯੋਗ ਕਰੋ।
ਸਰੋਤ: ਰਾਸ਼ਟਰੀ ਸਿਹਤ ਪੋਰਟਲ
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement